Home /News /lifestyle /

ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਨੂੰ ਲਾਗੂ ਕਰਨ ਲਈ CAIT ਨੇ ਮੰਗਿਆ 1 ਸਾਲ ਦਾ ਸਮਾਂ, ਜਾਣੋ ਕਿਉਂ

CAIT ਨੇ ਸਿੰਗਲ-ਯੂਜ਼ ਪਲਾਸਟਿਕ 'ਤੇ ਲੱਗੀ ਪਾਬੰਦੀ ਦੀ ਪਾਲਣਾ ਕਰਨ ਲਈ ਇੱਕ ਸਾਲ ਦਾ ਸਮਾਂ ਮੰਗਿਆ ਹੈ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (CAIT) ਨੇ ਕਿਹਾ ਹੈ ਕਿ ਜਨ ਧਨ ਯੋਜਨਾ ਦੀ ਤਰਜ਼ 'ਤੇ ਜਨ ਜਾਗਰੂਕਤਾ ਲਹਿਰ ਚਲਾਈ ਜਾਣੀ ਚਾਹੀਦੀ ਹੈ, ਤਾਂ ਜੋ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਵਪਾਰੀਆਂ ਦੇ ਨਾਲ-ਨਾਲ ਲੋਕਾਂ ਨੂੰ ਵੀ ਕੁਝ ਸਮਾਂ ਮਿਲ ਸਕੇ। ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾਉਣ ਦੇ ਮੁੱਦੇ 'ਤੇ CAIT ਨੇ ਅੱਜ ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੂੰ ਪੱਤਰ ਭੇਜ ਕੇ ਪਾਬੰਦੀ ਦੀ ਪਾਲਣਾ ਕਰਨ ਲਈ ਇੱਕ ਸਾਲ ਦੇ ਲੀਨ ਪੀਰੀਅਡ ਦੀ ਅਪੀਲ ਕੀਤੀ ਹੈ।

ਹੋਰ ਪੜ੍ਹੋ ...
  • Share this:

ਕੈਟ ਦੇ ਰਾਸ਼ਟਰੀ ਪ੍ਰਧਾਨ ਬੀਸੀ ਭਰਤੀਆ ਅਤੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਯਾਦਵ ਨੂੰ ਲਿਖੇ ਪੱਤਰ 'ਚ ਕਿਹਾ ਕਿ ਕਿਉਂਕਿ ਇਹ ਬਦਲਾਅ ਦਾ ਦੌਰ ਹੈ, ਇਸ ਲਈ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਸ ਨੂੰ ਪੜਾਅਵਾਰ ਢੰਗ ਨਾਲ ਯਕੀਨੀ ਬਣਾਉਣ ਲਈ ਗੰਭੀਰ ਪਹਿਲਕਦਮੀਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕੰਮ ਨੀਤੀ ਬਣਾਉਣਾ ਅਤੇ ਹੁਕਮਾਂ ਨੂੰ ਲਾਗੂ ਕਰਨਾ ਹੈ ਤਾਂ ਜੋ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ ਪਰ ਇਸ ਲਈ ਵਿਆਪਕ, ਸਹਿਯੋਗੀ ਅਤੇ ਭਾਗੀਦਾਰੀ ਵਾਲੀ ਪਹੁੰਚ ਅਪਣਾਉਣ ਦੀ ਲੋੜ ਹੈ ਜਿਸ ਦਾ ਜ਼ਿਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰ-ਵਾਰ ਭਾਗੀਦਾਰੀ ਸ਼ਾਸਨ ਤਹਿਤ ਕੀਤਾ ਹੈ।

ਭਰਤੀਆ ਅਤੇ ਖੰਡੇਲਵਾਲ ਨੇ ਯਾਦਵ ਨੂੰ ਅਪੀਲ ਕੀਤੀ ਹੈ ਕਿ ਉਹ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦੇਣ ਕਿ ਉਹ ਘੱਟੋ-ਘੱਟ ਪਹਿਲੇ ਸਾਲ ਤੱਕ ਕਿਸੇ ਵੀ ਵਪਾਰੀ ਜਾਂ ਇਕਾਈ ਦੇ ਖਿਲਾਫ ਕੋਈ ਜ਼ਬਰਦਸਤੀ ਕਾਰਵਾਈ ਨਾ ਕਰਨ। ਜਨ ਧਨ ਯੋਜਨਾ ਮੁਹਿੰਮ CAIT ਨੇ ਸਿੰਗਲ-ਯੂਜ਼ ਪਲਾਸਟਿਕ ਦੇ ਸਮਾਨ ਵਿਕਲਪਾਂ ਨੂੰ ਸੁਝਾਉਣ ਅਤੇ ਵਿਕਸਤ ਕਰਨ ਲਈ ਸਮਾਂ-ਸੀਮਾ ਦੇ ਨਾਲ ਸਰਕਾਰੀ ਅਧਿਕਾਰੀਆਂ ਅਤੇ ਹਿੱਸੇਦਾਰਾਂ ਦੇ ਨੁਮਾਇੰਦਿਆਂ ਦੀ ਇੱਕ ਸਾਂਝੀ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਹੈ, ਤਾਂ ਜੋ ਦੇਸ਼ ਬਿਨਾਂ ਕਿਸੇ ਰੁਕਾਵਟ ਦੇ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰ ਸਕੇ। CAIT ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਨੀਆਂ ਭਰ ਦੇ ਦੇਸ਼ਾਂ ਨੇ ਦੇਸ਼ ਨੂੰ ਪਲਾਸਟਿਕ ਪ੍ਰਦੂਸ਼ਣ ਤੋਂ ਮੁਕਤ ਬਣਾਉਣ ਲਈ ਪੜਾਅਵਾਰ ਪਹੁੰਚ ਅਪਣਾਈ ਹੈ।

ਭਾਰਤ ਵਿੱਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ

ਦੋਵਾਂ ਕਾਰੋਬਾਰੀ ਆਗੂਆਂ ਨੇ ਕਿਹਾ ਕਿ ਪਿਛਲੇ ਚਾਰ ਦਹਾਕਿਆਂ ਦੌਰਾਨ, ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਲੋਕਾਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਈ ਹੈ। ਵੱਡੇ ਪੱਧਰ ਉੱਤੇ ਇਸਦੀ ਵਰਤੋਂ ਵਸਤੂਆਂ ਦੀ ਪੈਕਿੰਗ ਵਿੱਚ ਹੁੰਦੀ ਹੈ ਕਿਉਂਕਿ ਇਸਦੀ ਕੀਮਤ ਘੱਟ ਹੁੰਦੀ ਹੈ ਅਤੇ ਇਸਦਾ ਕੋਈ ਹੋਰ ਸਸਤਾ ਵਿਕਲਪ ਵੀ ਉਪਲਬਧ ਨਹੀਂ। ਇਸ ਤੋਂ ਬਿਨ੍ਹਾਂ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਉਦਯੋਗਾਂ ਵਿੱਚ ਵਿਆਪਕ ਹੈ ਜਿਵੇਂ ਕਿ ਭੋਜਨ ਪ੍ਰਬੰਧਨ, ਸਟੋਰੇਜ, ਸੂਚਨਾ ਤਕਨਾਲੋਜੀ, ਸਿਹਤ ਸੰਭਾਲ, ਆਵਾਜਾਈ, ਊਰਜਾ ਪ੍ਰਬੰਧਨ, ਇਮਾਰਤ ਨਿਰਮਾਣ ਅਤੇ ਪੈਕੇਜਿੰਗ ਆਦਿ। ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ 'ਤੇ ਤੁਰੰਤ ਪਾਬੰਦੀ ਵੱਖ-ਵੱਖ ਖੇਤਰਾਂ ਨਾਲ ਸਬੰਧਤ ਬਹੁਤ ਸਾਰੀਆਂ ਆਰਥਿਕ ਗਤੀਵਿਧੀਆਂ ਨੂੰ ਪ੍ਰਭਾਵਤ ਕਰੇਗੀ, ਇਸ ਲਈ ਇਸ ਨੂੰ ਪੜਾਅਵਾਰ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਇਸਦੇ ਨਾਲ ਹੀ ਦੱਸ ਦੇਈਏ ਕਿ 98% ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬਹੁ-ਰਾਸ਼ਟਰੀ ਕੰਪਨੀਆਂ, ਕਾਰਪੋਰੇਟ ਨਿਰਮਾਤਾਵਾਂ, ਉਤਪਾਦਕਾਂ, ਈ-ਕਾਮਰਸ ਕੰਪਨੀਆਂ, ਵੇਅਰਹਾਊਸਿੰਗ ਹੱਬਾਂ, ਉਦਯੋਗਾਂ ਅਤੇ ਹੋਰ ਕਿਸਮਾਂ ਦੇ ਉਤਪਾਦਨ ਯੂਨਿਟਾਂ ਦੁਆਰਾ ਕੀਤੀ ਜਾਂਦੀ ਹੈ।

ਸਿੰਗਲ ਯੂਜ਼ ਪਲਾਸਟਿਕ ਬੈਨ ਹੋਣ ਦਾ ਵਪਾਰੀਆਂ 'ਤੇ ਅਸਰ

CAIT ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੰਗਲ ਯੂਜ਼ ਪਲਾਸਟਿਕ ਦੇਸ਼ ਵਿੱਚ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇਣ ਵਾਲਾ ਇੱਕ ਵੱਡਾ ਉਦਯੋਗ ਬਣ ਗਿਆ ਹੈ ਅਤੇ ਇਸਦਾ ਸਾਲਾਨਾ ਕਾਰੋਬਾਰ 60 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ। ਸਿੰਗਲ-ਯੂਜ਼ ਪਲਾਸਟਿਕ ਉਦਯੋਗ ਨੂੰ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੁਆਰਾ ਬਹੁਤ ਜ਼ਿਆਦਾ ਕਰਜ਼ਾ ਦਿੱਤਾ ਜਾਂਦਾ ਹੈ ਅਤੇ ਬਿਨਾਂ ਕਿਸੇ ਉਚਿਤ ਅਤੇ ਬਰਾਬਰ ਵਿਕਲਪ ਦੇ ਪੂਰਨ ਪਾਬੰਦੀ ਆਰਥਿਕ ਅਤੇ ਵਪਾਰਕ ਗਤੀਵਿਧੀਆਂ 'ਤੇ ਬੁਰਾ ਪ੍ਰਭਾਵ ਪਾਵੇਗੀ। ਇਸ ਨਾਲ ਬੇਰੁਜ਼ਗਾਰੀ ਵਧਣ ਦੀ ਸੰਭਾਵਨਾ ਹੈ। CAIT ਅਧਿਕਾਰੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਯੂਨਿਟਾਂ ਨੂੰ ਵਿਕਲਪਕ ਉਤਪਾਦਾਂ ਵਿੱਚ ਤਬਦੀਲ ਕਰਨ ਜਾਂ ਆਰਥਿਕਤਾ ਨਾਲ ਸਬੰਧਤ ਕਿਸੇ ਹੋਰ ਗਤੀਵਿਧੀ ਲਈ ਸਹਾਇਤਾ ਨੀਤੀ ਤਿਆਰ ਕਰਨ।

ਉਨ੍ਹਾਂ ਕਿਹਾ ਕਿ ਇਸ ਪਾਬੰਦੀ ਦਾ ਸਭ ਤੋਂ ਪਹਿਲਾਂ ਪ੍ਰਭਾਵ ਵਪਾਰੀਆਂ 'ਤੇ ਪਵੇਗਾ। ਵਪਾਰੀ ਖਪਤਕਾਰਾਂ ਅਤੇ ਜਨਤਾ ਦੇ ਆਪਸੀ ਸਪੰਰਕ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਵਪਾਰੀਆਂ ਨੂੰ ਨਿਰਮਾਤਾ ਜਾਂ ਸਪਲਾਈ ਚੇਨ ਤੋਂ ਜੋ ਵੀ ਪੈਕਿੰਗ ਮਿਲਦੀ ਹੈ, ਵਪਾਰੀ ਉਸੇ ਵਿੱਚ ਮਾਲ ਵੇਚਦੇ ਹਨ। ਜਦੋਂ ਤੱਕ ਇਨ੍ਹਾਂ ਕੰਪਨੀਆਂ ਅਤੇ ਨਿਰਮਾਣ ਇਕਾਈਆਂ ਨੂੰ ਤਿਆਰ ਮਾਲ ਦੀ ਪੈਕਿੰਗ ਵਿੱਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਮਜਬੂਰ ਨਹੀਂ ਕੀਤਾ ਜਾਂਦਾ, ਖਪਤਕਾਰ ਪੱਧਰ 'ਤੇ ਹਮੇਸ਼ਾ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਹੀਂ ਰੋਕੀ ਜਾ ਸਕਦੀ।

Published by:rupinderkaursab
First published:

Tags: Business, Businessman, Cait, Confederation Of All India Traders (CAIT)