Calcium For Post Delivery: ਗਰਭ ਅਵਸਥਾ ਦੌਰਾਨ ਔਰਤ ਨੂੰ ਬਹੁਤ ਸਾਰੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਉਸਦੀ ਰੋਜ਼ਾਨਾਂ ਖੁਰਾਕ ਦਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣਾ ਜ਼ਰੂਰੀ ਹੈ। ਇਸਦੇ ਨਾਲ ਹੀ ਇਹ ਵੀ ਧਿਆਨਯੋਗ ਹੈ ਕਿ ਗਰਭ ਅਵਸਥਾ ਦ ਦੌਰਾਨ ਹੀ ਨਹੀਂ ਬਲਕਿ ਬਾਅਦ ਵੀ ਜ਼ਰੂਰੀ ਪੌਸ਼ਟਿਕ ਤੱਤਾਂ ਦਾ ਖੁਰਾਕ ਵਿਚ ਹੋਣਾ ਲਾਜ਼ਮੀ ਹੈ। ਬੱਚੇ ਦੇ ਜਨਮ ਤੋਂ ਬਾਅਦ ਉਨ੍ਹਾਂ ਨੂੰ ਬ੍ਰੈਸਟ ਫੀਡ (Breast Feed) ਦੇਣ ਨਾਲ ਮਾਂ ਦੇ ਸਰੀਰ 'ਚੋਂ ਕਈ ਪੌਸ਼ਟਿਕ ਤੱਤ ਘੱਟ ਹੋ ਜਾਂਦੇ ਹਨ, ਜਿਸ ਕਾਰਨ ਇਨ੍ਹਾਂ ਦਾ ਜ਼ਿਆਦਾ ਸੇਵਨ ਕਰਨ ਦੀ ਜ਼ਰੂਰਤ ਪੈਂਦੀ ਹੈ।
ਦੁੱਧ ਪਿਲਾਉਣਾ ਮਾਂ ਦੀਆਂ ਹੱਡੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਦੌਰਾਨ ਕਈ ਔਰਤਾਂ ਦੀਆਂ ਹੱਡੀਆਂ ਦਾ ਮਾਸ ਵੀ ਟੁੱਟ ਜਾਂਦਾ ਹੈ। ਇਸਦੀ ਪੂਰਤੀ ਲਈ ਕੈਲਸ਼ੀਅਮ (Calcium) ਦੀ ਲੋੜ ਹੁੰਦੀ ਹੈ। ਜੇਕਰ ਕੈਲਸ਼ੀਅਮ ਦੀ ਮਾਤਰਾ ਖੁਰਾਕ ਨਾਲ ਪੂਰੀ ਨਹੀਂ ਹੋ ਰਹੀ ਤਾਂ ਸਪਲੀਮੈਂਟਸ ਲਏ ਜਾ ਸਕਦੇ ਹਨ ਪਰ ਇਸ ਕਮੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨਾ ਸਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ।
ਬ੍ਰੈਸਟ ਫੀਡਿੰਗ ਅਤੇ ਬੋਨ ਹੈਲਥ
NIHD.gov ਦੇ ਅਨੁਸਾਰ, ਛਾਤੀ ਦਾ ਦੁੱਧ ਪਿਲਾਉਣ ਨਾਲ ਮਾਂ ਦੀਆਂ ਹੱਡੀਆਂ ਬਹੁਤ ਪ੍ਰਭਾਵਿਤ ਹੁੰਦੀਆਂ ਹਨ। ਇਸ ਦੌਰਾਨ ਔਰਤਾਂ ਦੀਆਂ ਹੱਡੀਆਂ ਦਾ 3 ਤੋਂ 5% ਪੁੰਜ ਨੁਕਸਾਨ ਹੁੰਦਾ ਹੈ। ਹਾਲਾਂਕਿ, ਜਿਵੇਂ ਹੀ ਬੱਚਾ ਦੁੱਧ ਪੀਣਾ ਬੰਦ ਕਰ ਦਿੰਦਾ ਹੈ, ਇਹ ਨੁਕਸਾਨ ਕੁਝ ਮਹੀਨਿਆਂ ਵਿਚ ਹੀ ਠੀਕ ਹੋ ਜਾਂਦਾ ਹੈ। ਇਸ ਸਮੇਂ ਦੌਰਾਨ ਮਾਂ ਨੂੰ ਕਿੰਨੀ ਮਾਤਰਾ ਵਿਚ ਬ੍ਰੈਸਟ ਫੀਡ ਕਰਵਾਉਣਾ ਚਾਹੀਦਾ ਹੈ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਸ ਦੇ ਸਰੀਰ ਵਿੱਚ ਕਿੰਨਾ ਦੁੱਧ ਪੈਦਾ ਹੁੰਦਾ ਹੈ ਅਤੇ ਬੱਚੇ ਦੀ ਲੋੜ ਕਿੰਨੀ ਹੈ। ਕਈ ਵਾਰ ਸਰੀਰ ਵਿੱਚ ਐਸਟ੍ਰੋਜਨ ਦੀ ਮਾਤਰਾ ਘੱਟ ਹੋਣ ਕਾਰਨ ਵੀ ਹੱਡੀਆਂ ਦਾ ਨੁਕਸਾਨ ਹੁੰਦਾ ਹੈ। ਇਸ ਲਈ ਇਸ ਦਾ ਕਾਰਨ ਲੱਭਣ ਦੀ ਬਹੁਤ ਲੋੜ ਹੈ।
ਬੋਨ ਹੈਲਥ ਲਈ ਸੁਝਾਅ
ਬੋਨ ਹੈਲਥ ਲਈ ਸਰੀਰ ਵਿਚ ਕੈਲਸ਼ੀਅਮ ਦੀ ਪੂਰਤੀ ਕਰਨਾ ਜ਼ਰੂਰੀ ਹੈ। ਸਰੀਰ ਨੂੰ ਕੈਲਸ਼ੀਅਮ ਨਾਲ ਭਰਪੂਰ ਬਣਾਉਣ ਲਈ, ਖੁਰਾਕ ਵਿੱਚ ਕੈਲਸ਼ੀਅਮ ਉਤਪਾਦ ਸ਼ਾਮਲ ਕਰਨਾ ਸ਼ੁਰੂ ਕਰੋ ਜਿਵੇਂ ਕਿ ਘੱਟ ਚਰਬੀ ਵਾਲੇ ਡੇਅਰੀ ਉਤਪਾਦ ਜਿਨ੍ਹਾਂ ਵਿੱਚ ਦੁੱਧ, ਦਹੀਂ, ਪਨੀਰ, ਆਈਸਕ੍ਰੀਮ ਆਦਿ ਸ਼ਾਮਲ ਹਨ।
ਇਸ ਤੋਂ ਇਲਾਵਾ ਹਰੀਆਂ ਅਤੇ ਪੱਤੇਦਾਰ ਸਬਜ਼ੀਆਂ, ਬਰੋਕਲੀ, ਰੰਗਦਾਰ ਸਾਗ, ਡੱਬਾਬੰਦ ਸਾਰਡੀਨ, ਹੱਡੀਆਂ ਵਾਲਾ ਸਾਲਮਨ ਅਤੇ ਕੁਝ ਫਲ ਜਿਵੇਂ ਸੰਤਰੇ, ਜੂਸ ਅਤੇ ਅਨਾਜ ਆਦਿ ਦਾ ਸੇਵਨ ਭੋਜਨ ਵਿੱਚ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੈਲਸ਼ੀਅਮ ਸਪਲੀਮੈਂਟਸ ਦਾ ਵੀ ਸੇਵਨ ਕੀਤਾ ਜਾ ਸਕਦਾ ਹੈ ਪਰ ਪਹਿਲ ਕੁਦਰਤੀ ਖ਼ੁਰਾਕ ਨੂੰ ਦੇਣੀ ਚਾਹੀਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Child care, New mothers, Pregnancy