Home /News /lifestyle /

ਹਾਰਟ ਸਰਜਰੀ ਵਾਲੇ ਲੋਕਾਂ ਲਈ ਜਿੰਮ ਜਾਣਾ ਹੋ ਸਕਦਾ ਹੈ ਖਤਰਨਾਕ! ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਜਾ ਸਕਦੀ ਹੈ ਜਾਨ

ਹਾਰਟ ਸਰਜਰੀ ਵਾਲੇ ਲੋਕਾਂ ਲਈ ਜਿੰਮ ਜਾਣਾ ਹੋ ਸਕਦਾ ਹੈ ਖਤਰਨਾਕ! ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਜਾ ਸਕਦੀ ਹੈ ਜਾਨ

ਹਾਰਟ ਸਰਜਰੀ ਵਾਲੇ ਲੋਕਾਂ ਲਈ ਜਿੰਮ ਜਾਣਾ ਹੋ ਸਕਦਾ ਹੈ ਖਤਰਨਾਕ! ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

ਹਾਰਟ ਸਰਜਰੀ ਵਾਲੇ ਲੋਕਾਂ ਲਈ ਜਿੰਮ ਜਾਣਾ ਹੋ ਸਕਦਾ ਹੈ ਖਤਰਨਾਕ! ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

Heart Disease: ਦਿਲ ਦੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਜਿੰਮ ਜਾ ਕੇ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਅਜਿਹਾ ਨਾ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ। ਜਾਣੋ ਕਾਰਡੀਓਲੋਜਿਸਟ ਡਾ: ਵਨੀਤਾ ਅਰੋੜਾ ਤੋਂ ਜ਼ਰੂਰੀ ਨੁਕਤੇ।

  • Share this:

Gym for heart surgery patient: ਸਿਹਤ ਨੂੰ ਤੰਦਰੁਸਤ ਰੱਖਣ ਲਈ ਤੇ ਸਰੀਰ ਨੂੰ ਫਿੱਟ ਰੱਖਣ ਲਈ ਜਿੰਮ ਜਾਣ ਦਾ ਰੁਝਾਨ ਵੱਧ ਗਿਆ ਹੈ। ਜਿੰਮ ਵਿੱਚ ਜਾ ਕੇ ਕਸਰਤ ਕਰਨ ਦੇ ਕਈ ਫਾਇਦੇ ਹਨ ਪਰ ਕੁਝ ਸਾਵਧਾਨੀਆਂ ਵੀ ਬਹੁਤ ਜ਼ਰੂਰੀ ਹਨ। ਹਰ ਉਮਰ ਦੇ ਲੋਕ ਵੱਡੀ ਗਿਣਤੀ ਵਿੱਚ ਜਿੰਮ ਵਿੱਚ ਸਮਾਂ ਬਿਤਾਉਂਦੇ ਦੇਖੇ ਜਾ ਸਕਦੇ ਹਨ। ਜਿੰਮ ਕਰਨ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਚੰਗੀ ਰਹਿੰਦੀ ਹੈਨ ਪਰ ਇਹ ਰੁਝਾਨ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਘਾਤਕ ਸਾਬਤ ਹੋ ਸਕਦਾ ਹੈ।

ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਜਿੰਮ ਜਾ ਕੇ ਕਸਰਤ ਕਰਨਾ ਕਿਵੇਂ ਖਤਰਨਾਕ ਹੋ ਸਕਦਾ ਹੈ। ਜੋ ਲੋਕ ਦਿਲ ਦੀ ਬਿਮਾਰੀ ਤੋਂ ਪੀੜਤ ਹਨ ਜਾਂ ਜਿਨ੍ਹਾਂ ਦੀ ਦਿਲ ਦੀ ਸਰਜਰੀ ਹੋਈ ਹੈ, ਉਨ੍ਹਾਂ ਨੂੰ ਜਿੰਮ ਜਾਣ ਤੋਂ ਪਹਿਲਾਂ ਕੁਝ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ। ਅਜਿਹੇ ਲੋਕਾਂ ਦਾ ਲਾਪਰਵਾਹ ਹੋਣਾ ਖਤਰਨਾਕ ਹੋ ਸਕਦਾ ਹੈ।

ਮਾਹਰਾਂ ਦਾ ਕੀ ਕਹਿਣਾ ਹੈ?

ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਜਿੰਮ ਜਾਣ ਤੋਂ ਪਹਿਲਾਂ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਅਪੋਲੋ ਹਸਪਤਾਲ, ਨਵੀਂ ਦਿੱਲੀ ਦੀ ਕਾਰਡੀਓਲੋਜਿਸਟ ਡਾਕਟਰ ਵਨੀਤਾ ਅਰੋੜਾ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਦੀ ਦਿਲ ਦੀ ਸਰਜਰੀ ਹੋਈ ਹੈ ਜਾਂ ਜੋ ਦਿਲ ਦੀ ਬਿਮਾਰੀ ਤੋਂ ਪੀੜਤ ਹਨ, ਉਨ੍ਹਾਂ ਨੂੰ ਡਾਕਟਰ ਦੀ ਮਨਜ਼ੂਰੀ ਤੋਂ ਬਿਨਾਂ ਜਿੰਮ ਨਹੀਂ ਜਾਣਾ ਚਾਹੀਦਾ। ਜਿਨ੍ਹਾਂ ਲੋਕਾਂ ਦਾ ਦਿਲ 35% ਜਾਂ ਇਸ ਤੋਂ ਘੱਟ ਕੰਮ ਕਰ ਰਿਹਾ ਹੈ, ਉਨ੍ਹਾਂ ਨੂੰ ਗਲਤੀ ਨਾਲ ਵੀ ਜਿੰਮ ਨਹੀਂ ਕਰਨਾ ਚਾਹੀਦਾ।

ਅਜਿਹੇ ਲੋਕਾਂ ਨੂੰ ਜਿੰਮ ਦੌਰਾਨ ਅਚਾਨਕ ਕਾਰਡੀਅਕ ਅਰੇਸਟ (SCA) ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਿਲ ਦੀ ਸਰਜਰੀ ਤੋਂ ਬਾਅਦ ਮਾਹਰਾਂ ਦੀ ਸਲਾਹ 'ਤੇ ਕਸਰਤ ਹੌਲੀ-ਹੌਲੀ ਕਰਨੀ ਚਾਹੀਦੀ ਹੈ। ਤੀਬਰ ਕਸਰਤ, ਟ੍ਰੈਡਮਿਲ 'ਤੇ ਦੌੜਨਾ ਅਤੇ ਬਾਡੀ ਬਿਲਡਿੰਗ ਬਿਲਕੁਲ ਨਹੀਂ ਕਰਨੀ ਚਾਹੀਦੀ। ਇਸ ਦੀ ਬਜਾਏ ਉਹ ਹਰ ਰੋਜ਼ 40 ਮਿੰਟਾਂ ਵਿੱਚ 4 ਕਿਲੋਮੀਟਰ ਤੇਜ਼ ਚੱਲ ਸਕਦੇ ਹਨ।

ਜਿੰਮ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਦਿਲ ਦੇ ਰੋਗ ਤੋਂ ਪੀੜਤ ਲੋਕਾਂ ਦੀ ਇੱਕ ਛੋਟੀ ਜਿਹੀ ਲਾਪਰਵਾਹੀ ਵੀ ਖਤਰਨਾਕ ਸਾਬਤ ਹੋ ਸਕਦੀ ਹੈ। ਡਾ: ਵਨੀਤਾ ਅਰੋੜਾ ਅਨੁਸਾਰ ਜੇਕਰ ਤੁਸੀਂ ਕਾਰਡੀਓਲੋਜਿਸਟ ਤੋਂ ਕਲੀਅਰੈਂਸ ਲੈਣ ਤੋਂ ਬਾਅਦ ਜਿੰਮ ਜੁਆਇਨ ਕਰ ਰਹੇ ਹੋ, ਤਾਂ ਤੁਹਾਨੂੰ ਟਰੇਨਰ ਨਾਲ ਆਪਣੀ ਮੈਡੀਕਲ ਹਿਸਟਰੀ ਬਾਰੇ ਚਰਚਾ ਕਰਨੀ ਚਾਹੀਦੀ ਹੈ। ਇਸ ਦੇ ਆਧਾਰ 'ਤੇ ਤੁਹਾਨੂੰ ਕਸਰਤ ਕਰਨੀ ਚਾਹੀਦੀ ਹੈ। ਜਿੰਮ ਦੌਰਾਨ ਸਪਲੀਮੈਂਟ ਲੈਣਾ ਘਾਤਕ ਹੋ ਸਕਦਾ ਹੈ। ਦਿਲ ਦੇ ਰੋਗੀਆਂ ਤੋਂ ਇਲਾਵਾ ਸਿਹਤਮੰਦ ਲੋਕਾਂ ਨੂੰ ਵੀ ਸਪਲੀਮੈਂਟ ਲੈਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਇਸ ਨਾਲ ਦਿਲ ਵਿੱਚ ਸਕਾਰਸ ਬਣਨ ਦਾ ਖ਼ਤਰਾ ਵੱਧ ਜਾਂਦਾ ਹੈ। ਇੰਨਾ ਹੀ ਨਹੀਂ 30 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਜਿੰਮ ਜਾਣ ਤੋਂ ਪਹਿਲਾਂ ਕਾਰਡੀਓਲੋਜਿਸਟ ਤੋਂ ਚੈੱਕਅਪ ਕਰਵਾਉਣਾ ਚਾਹੀਦਾ ਹੈ। ਇਸ ਨਾਲ ਜਿੰਮ ਦੌਰਾਨ ਦਿਲ ਦਾ ਦੌਰਾ ਪੈਣ ਅਤੇ ਕਾਰਡੀਅਕ ਅਰੇਸਟ ਦਾ ਖਤਰਾ ਘੱਟ ਜਾਵੇਗਾ। ਅੱਜ-ਕੱਲ੍ਹ ਜਵਾਨੀ ਵਿੱਚ ਵੀ ਕੋਰੋਨਰੀ ਆਰਟਰੀ ਦੀ ਬਿਮਾਰੀ ਹੋ ਜਾਂਦੀ ਹੈ, ਇਸ ਲਈ ਕਿਸੇ ਵੀ ਉਮਰ ਦੇ ਵਿੱਚ ਦਿਲ ਸਬੰਧੀ ਕੋਈ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ।

Published by:Tanya Chaudhary
First published:

Tags: Gym, Health care, Heart attack, Heart disease