Home /News /lifestyle /

Potatoes in High Cholesterol: ਹਾਈ ਕੋਲੇਸਟ੍ਰੋਲ ਵਾਲੇ ਲੋਕ ਖਾ ਸਕਦੇ ਹਨ ਆਲੂ? ਜਾਣੋ ਸੇਵਨ ਦਾ ਸਹੀ ਤਰੀਕਾ

Potatoes in High Cholesterol: ਹਾਈ ਕੋਲੇਸਟ੍ਰੋਲ ਵਾਲੇ ਲੋਕ ਖਾ ਸਕਦੇ ਹਨ ਆਲੂ? ਜਾਣੋ ਸੇਵਨ ਦਾ ਸਹੀ ਤਰੀਕਾ

Potatoes in High Cholesterol: ਹਾਈ ਕੋਲੇਸਟ੍ਰੋਲ ਵਾਲੇ ਲੋਕ ਖਾ ਸਕਦੇ ਹਨ ਆਲੂ? ਜਾਣੋ ਸੇਵਨ ਦਾ ਸਹੀ ਤਰੀਕਾ

Potatoes in High Cholesterol: ਹਾਈ ਕੋਲੇਸਟ੍ਰੋਲ ਵਾਲੇ ਲੋਕ ਖਾ ਸਕਦੇ ਹਨ ਆਲੂ? ਜਾਣੋ ਸੇਵਨ ਦਾ ਸਹੀ ਤਰੀਕਾ

Potatoes in High Cholesterol: ਅੱਜ ਕੱਲ੍ਹ ਦੀ ਜੀਵਨ ਸ਼ੈਲੀ ਦੇ ਖ਼ਰਾਬ ਰੁਟੀਨ ਕਰਕੇ ਲੋਕਾਂ ਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਆ ਰਹੀਆਂ ਹਨ। ਬਾਹਰ ਦਾ ਜੰਕ ਫੂਡ ਖਾਣ ਕਾਰਨ ਲੋਕਾਂ ਵਿੱਚ ਮੋਟਾਪਾ ਵਧ ਰਿਹਾ ਹੈ। ਮੋਟਾਪਾ ਅੱਗੋਂ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ। ਮਾਹਿਰਾਂ ਅਨੁਸਾਰ ਪੂਰੀ ਦੁਨੀਆਂ ਵਿੱਚ ਹਰ ਤੀਜਾ ਵਿਅਕਤੀ ਕੋਲੈਸਟ੍ਰੋਲ (high cholesterol) ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਕੋਲੈਸਟ੍ਰੋਲ ਸਰੀਰ ਵਿੱਚ ਬਹੁਤ ਸਾਰੀਆਂ ਮਹੱਤਵਪੂਰਣ ਪ੍ਰਕਿਰਿਆਵਾਂ ਲਈ ਮਹੱਤਵਪੂਰਨ ਹੈ। ਇਹ ਇੱਕ ਚਰਬੀ ਵਾਲਾ ਪਦਾਰਥ ਹੈ, ਜੋ ਪਾਚਨ ਵਿੱਚ ਮਦਦ ਕਰਦਾ ਹੈ।

ਹੋਰ ਪੜ੍ਹੋ ...
  • Share this:

Potatoes in High Cholesterol: ਅੱਜ ਕੱਲ੍ਹ ਦੀ ਜੀਵਨ ਸ਼ੈਲੀ ਦੇ ਖ਼ਰਾਬ ਰੁਟੀਨ ਕਰਕੇ ਲੋਕਾਂ ਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਆ ਰਹੀਆਂ ਹਨ। ਬਾਹਰ ਦਾ ਜੰਕ ਫੂਡ ਖਾਣ ਕਾਰਨ ਲੋਕਾਂ ਵਿੱਚ ਮੋਟਾਪਾ ਵਧ ਰਿਹਾ ਹੈ। ਮੋਟਾਪਾ ਅੱਗੋਂ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ। ਮਾਹਿਰਾਂ ਅਨੁਸਾਰ ਪੂਰੀ ਦੁਨੀਆਂ ਵਿੱਚ ਹਰ ਤੀਜਾ ਵਿਅਕਤੀ ਕੋਲੈਸਟ੍ਰੋਲ (high cholesterol) ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਕੋਲੈਸਟ੍ਰੋਲ ਸਰੀਰ ਵਿੱਚ ਬਹੁਤ ਸਾਰੀਆਂ ਮਹੱਤਵਪੂਰਣ ਪ੍ਰਕਿਰਿਆਵਾਂ ਲਈ ਮਹੱਤਵਪੂਰਨ ਹੈ। ਇਹ ਇੱਕ ਚਰਬੀ ਵਾਲਾ ਪਦਾਰਥ ਹੈ, ਜੋ ਪਾਚਨ ਵਿੱਚ ਮਦਦ ਕਰਦਾ ਹੈ। ਸਿਹਤਮੰਦ ਰਹਿਣ ਲਈ, ਸਰੀਰ ਦੇ ਕੋਲੈਸਟ੍ਰੋਲ ਦੇ ਪੱਧਰ ਸਹੀ ਹੋਣਾ ਬਹੁਤ ਜ਼ਰੂਰੀ ਹੈ।

ਕੋਲੈਸਟ੍ਰੋਲ (cholesterol) ਦੇ ਪੱਧਰ ਨੂੰ ਸਹੀ ਰੱਖਣ ਲਈ ਰੋਜ਼ਾਨਾ ਰੁਟੀਨ ਵਿੱਚ ਸਹੀ ਖੁਰਾਕ ਅਤੇ ਸਰੀਰਕ ਕਸਰਤ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਉੱਚ ਕੋਲੇਸਟ੍ਰੋਲ ਪੱਧਰ ਦਿਲ ਦੇ ਦੌਰੇ ਵਰਗੀਆਂ ਗੰਭੀਰ ਅਤੇ ਜਾਨਲੇਵਾ ਸਥਿਤੀਆਂ ਦਾ ਕਾਰਨ ਬਣ ਸਕਦਾ ਹੈ। ਉੱਚ ਕੋਲੇਸਟ੍ਰੋਲ ਵਾਲੇ ਮਰੀਜ਼ ਅਕਸਰ ਖਾਣ-ਪੀਣ ਬਾਰੇ ਬਹੁਤ ਉਲਝਣ ਵਿੱਚ ਰਹਿੰਦੇ ਹਨ। ਆਓ ਜਾਣਦੇ ਹਾਂ ਹਾਈ ਕੋਲੈਸਟ੍ਰਾਲ 'ਚ ਆਲੂ ਦਾ ਸੇਵਨ ਕੀਤਾ ਜਾ ਸਕਦਾ ਹੈ-

ਕੀ ਹਾਈ ਕੋਲੇਸਟ੍ਰੋਲ ਵਿੱਚ ਆਲੂ ਖਾਣਾ ਚਾਹੀਦਾ ਹੈ

ਬਹੁਤ ਸਾਰੇ ਘੁਲਣਸ਼ੀਲ ਰੇਸ਼ੇ ਸਰੀਰ ਦੇ ਸਹੀ ਪਾਚਨ ਵਿੱਚ ਸਹਾਇਤਾ ਕਰਦੇ ਹਨ ਅਤੇ ਬਾਇਲ ਐਸਿਡ ਨੂੰ ਘਟਾਉਣ ਲਈ ਕੰਮ ਕਰਦੇ ਹਨ। ਬਾਇਲ ਐਸਿਡ ਦਾ ਸਬੰਧ ਕੋਲੈਸਟ੍ਰਾਲ ਨਾਲ ਹੁੰਦਾ ਹੈ, ਜਿਸ ਕਾਰਨ ਸਰੀਰ 'ਚ ਕੋਲੈਸਟ੍ਰਾਲ ਦਾ ਪੱਧਰ ਵੀ ਘੱਟ ਜਾਂਦਾ ਹੈ।ਮਾਹਿਰਾਂ ਦੇ ਅਨੁਸਾਰ, ਘੁਲਣਸ਼ੀਲ ਫਾਈਬਰ ਵਾਲੇ ਭੋਜਨ ਹਾਈ ਬਲੱਡ ਪ੍ਰੈਸ਼ਰ, ਖਰਾਬ ਕੋਲੈਸਟ੍ਰੋਲ ਅਤੇ ਸਰੀਰ ਵਿੱਚ ਸੋਜ ਵਰਗੀਆਂ ਸਮੱਸਿਆਵਾਂ ਦੇ ਲੱਛਣਾਂ ਵਿੱਚ ਬਹੁਤ ਰਾਹਤ ਦਿੰਦੇ ਹਨ।

ਆਲੂ ਘੁਲਣਸ਼ੀਲ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜਿਸ ਨੂੰ ਉੱਚ ਕੋਲੇਸਟ੍ਰੋਲ ਦੇ ਮਰੀਜ਼ ਬਿਨਾਂ ਕਿਸੇ ਉਲਝਣ ਦੇ ਖਾ ਸਕਦੇ ਹਨ। ਆਲੂਆਂ ਦਾ ਸੇਵਨ ਕਰਨ ਨਾਲ ਨਾ ਸਿਰਫ ਕੋਲੈਸਟ੍ਰੋਲ ਦਾ ਪੱਧਰ ਠੀਕ ਰਹਿੰਦਾ ਹੈ, ਸਗੋਂ ਸਰੀਰ ਨੂੰ ਕਈ ਸਿਹਤ ਲਾਭ ਵੀ ਮਿਲਦੇ ਹਨ। ਆਲੂ ਨਾ ਸਿਰਫ ਖਾਣ 'ਚ ਸਵਾਦਿਸ਼ਟ ਹੁੰਦਾ ਹੈ ਸਗੋਂ ਆਲੂ ਦਾ ਪੋਸ਼ਣ ਮੁੱਲ ਵੀ ਦੂਜੀਆਂ ਸਬਜ਼ੀਆਂ ਵਾਂਗ ਕਾਫੀ ਜ਼ਿਆਦਾ ਹੁੰਦਾ ਹੈ। ਘੁਲਣਸ਼ੀਲ ਫਾਈਬਰ ਦੇ ਨਾਲ-ਨਾਲ ਆਲੂਆਂ ਵਿੱਚ ਬਹੁਤ ਸਾਰੇ ਖਣਿਜ ਮੌਜੂਦ ਹੁੰਦੇ ਹਨ।

ਕੋਲੈਸਟ੍ਰਾਲ ਨੂੰ ਠੀਕ ਰੱਖਣ ਲਈ ਆਲੂ ਖਾਣ ਦਾ ਸਹੀ ਢੰਗ

ਕੋਲੈਸਟ੍ਰੋਲ ਦਾ ਪੱਧਰ ਠੀਕ ਰੱਖਣ ਲਈ ਸਾਨੂੰ ਆਲੂ ਦਾ ਸਹੀ ਮਾਤਰਾ ਵਿੱਚ ਸੇਵਨ ਕਰਨਾ ਚਾਹੀਦਾ ਹੈ। ਆਲੂ ਦੇ ਛਿਲਕਿਆਂ 'ਚ ਸਭ ਤੋਂ ਜ਼ਿਆਦਾ ਫਾਈਬਰ ਹੁੰਦਾ ਹੈ, ਇਸ ਲਈ ਆਲੂ ਨੂੰ ਛਿਲਕਿਆਂ ਦੇ ਨਾਲ ਖਾਓ। ਆਲੂਆਂ ਨੂੰ ਤੇਲ ਵਿੱਚ ਤਲਣ ਨਾਲ ਇਸ ਦੇ ਸਾਰੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਹਾਈ ਕੋਲੈਸਟ੍ਰੋਲ ਦਾ ਕਾਰਨ ਬਣਦਾ ਹੈ, ਇਸ ਲਈ ਆਲੂ ਨੂੰ ਉਬਾਲ ਕੇ ਜਾਂ ਭੁੰਨ ਕੇ ਖਾਓ।

Published by:rupinderkaursab
First published:

Tags: Health, Health benefits, Health care tips, Health news, Health tips