Home /News /lifestyle /

EPFO: ਤੁਹਾਡੇ ਲੋਨ ਦਾ ਭੁਗਤਾਨ ਕਰਨ ਲਈ PF ਖਾਤੇ ਵਿੱਚ ਜਮ੍ਹਾਂ ਰਕਮ ਕੀਤੀ ਜਾ ਸਕਦੀ ਹੈ ਜ਼ਬਤ? ਜਾਣੋ ਕੀ ਹਨ ਨਿਯਮ

EPFO: ਤੁਹਾਡੇ ਲੋਨ ਦਾ ਭੁਗਤਾਨ ਕਰਨ ਲਈ PF ਖਾਤੇ ਵਿੱਚ ਜਮ੍ਹਾਂ ਰਕਮ ਕੀਤੀ ਜਾ ਸਕਦੀ ਹੈ ਜ਼ਬਤ? ਜਾਣੋ ਕੀ ਹਨ ਨਿਯਮ

EPFO: ਤੁਹਾਡੇ ਲੋਨ ਦਾ ਭੁਗਤਾਨ ਕਰਨ ਲਈ PF ਖਾਤੇ ਵਿੱਚ ਜਮ੍ਹਾਂ ਰਕਮ ਕੀਤੀ ਜਾ ਸਕਦੀ ਹੈ ਕੁਰਕ ? ਜਾਣੋ ਕੀ ਹਨ ਨਿਯਮ

EPFO: ਤੁਹਾਡੇ ਲੋਨ ਦਾ ਭੁਗਤਾਨ ਕਰਨ ਲਈ PF ਖਾਤੇ ਵਿੱਚ ਜਮ੍ਹਾਂ ਰਕਮ ਕੀਤੀ ਜਾ ਸਕਦੀ ਹੈ ਕੁਰਕ ? ਜਾਣੋ ਕੀ ਹਨ ਨਿਯਮ

ਜੇਕਰ ਤੁਸੀਂ ਕਰਜ਼ਾ ਲੈਂਦੇ ਹੋ ਅਤੇ ਇਸਨੂੰ ਵਾਪਸ ਕਰਨ ਵਿੱਚ ਅਸਮਰੱਥ ਹੋ, ਤਾਂ ਤੁਹਾਡੀ ਜਾਇਦਾਦ ਜ਼ਬਤ ਜਾਂ ਕੁਰਕ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਇਸ ਨੂੰ ਵੇਚ ਕੇ ਕਰਜ਼ਾ ਚੁਕਾਇਆ ਜਾਂਦਾ ਹੈ। ਹਾਲਾਂਕਿ, ਪੀਐਫ ਸਮੇਤ ਕਈ ਅਜਿਹੀਆਂ ਯੋਜਨਾਵਾਂ ਹਨ ਜਿਨ੍ਹਾਂ ਵਿੱਚ ਲੈਣਦਾਰ ਜਮ੍ਹਾ ਕੀਤੇ ਪੈਸੇ ਨੂੰ ਨਹੀਂ ਸੌਂਪ ਸਕਦੇ ਹਨ।

ਹੋਰ ਪੜ੍ਹੋ ...
  • Share this:

ਜੇਕਰ ਤੁਸੀਂ ਕੋਈ ਕਰਜ਼ਾ ਲੈਂਦੇ ਹੋ ਅਤੇ ਇਸ ਨੂੰ ਵਾਪਸ ਕਰਨ ਵਿੱਚ ਅਸਮਰੱਥ ਹੋ, ਤਾਂ ਰਿਣਦਾਤਾ ਤੁਹਾਡੀ ਜਾਇਦਾਦ ਜ਼ਬਤ ਕਰ ਸਕਦਾ ਹੈ ਅਤੇ ਉਸ ਨੁਕਸਾਨ ਦੀ ਭਰਪਾਈ ਕਰ ਸਕਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤਨਖਾਹਦਾਰ ਲੋਕਾਂ ਕੋਲ ਵੀ ਅਜਿਹੀ ਸਕਿਓਰਿਟੀ ਹੁੰਦੀ ਹੈ ਜੋ ਕਾਨੂੰਨੀ ਤੌਰ 'ਤੇ ਅਜਿਹੀ ਕਿਸੇ ਵੀ ਕੁਰਕੀ ਤੋਂ ਸੁਰੱਖਿਅਤ ਹੁੰਦੀ ਹੈ। ਅਸੀਂ ਗੱਲ ਕਰ ਰਹੇ ਹਾਂ ਪ੍ਰੋਵੀਡੈਂਟ ਇੰਪਲਾਈਜ਼ ਫੰਡ (EPF) ਦੀ। ਕਿਸੇ ਵੀ ਵਿੱਤੀ ਸੰਕਟ ਦੀ ਸਥਿਤੀ ਵਿੱਚ, ਕਰਜ਼ੇ ਦੀ ਅਦਾਇਗੀ ਕਰਨ ਲਈ ਇਸਨੂੰ ਜ਼ਬਤ ਨਹੀਂ ਕੀਤਾ ਜਾ ਸਕਦਾ ਹੈ। ਇਸ ਨੂੰ EPF ਅਤੇ MP ਐਕਟ 1952 ਦੀ ਧਾਰਾ 10 ਦੇ ਤਹਿਤ ਕਾਨੂੰਨੀ ਸੁਰੱਖਿਆ ਪ੍ਰਾਪਤ ਹੈ। ਇਸ ਲਈ ਇਸ ਨੂੰ ਕੁਰਕ ਨਹੀਂ ਕੀਤਾ ਜਾ ਸਕਦਾ। ਜਾਇਦਾਦ ਦੀ ਕੁਰਕੀ ਦਾ ਮਤਲਬ ਹੈ ਕਿ ਤੁਸੀਂ ਇਸ ਨੂੰ ਵਰਤਣ ਜਾਂ ਵੇਚਣ ਦੇ ਯੋਗ ਨਹੀਂ ਹੋਵੋਗੇ। ਹਾਲਾਂਕਿ, ਇਹ ਇਕੱਲਾ ਈਪੀਐਫ ਨਹੀਂ ਹੈ ਜਿਸ ਨੂੰ ਅਜਿਹੀ ਸੁਰੱਖਿਆ ਮਿਲੀ ਹੈ। ਕਈ ਹੋਰ ਸਕੀਮਾਂ ਅਧੀਨ ਜਮ੍ਹਾਂ ਰਕਮਾਂ ਵੀ ਕੁਰਕ ਨਹੀਂ ਕੀਤੀਆਂ ਜਾ ਸਕਦੀਆਂ। ਆਓ ਜਾਣਦੇ ਹਾਂ ਉਨ੍ਹਾਂ ਬਾਰੇ ਵਿਸਥਾਰ ਨਾਲ।


ਈ.ਪੀ.ਐੱਫ.ਓ (EPFO)
ਕਰਮਚਾਰੀ ਭਵਿੱਖ ਨਿਧੀ ਅਤੇ ਕਰਮਚਾਰੀ ਪੈਨਸ਼ਨ ਯੋਜਨਾ ਉਪਰੋਕਤ ਸੈਕਸ਼ਨ ਦੇ ਅਧੀਨ ਆਉਂਦੇ ਹਨ। ਰੁਜ਼ਗਾਰਦਾਤਾ ਅਤੇ ਕਰਮਚਾਰੀ ਈਪੀਐਫ ਵਿੱਚ ਮੂਲ ਤਨਖਾਹ ਅਤੇ ਡੀਏ ਦਾ 12-12 ਪ੍ਰਤੀਸ਼ਤ ਯੋਗਦਾਨ ਪਾਉਂਦੇ ਹਨ। ਇਸ ਨੂੰ ਸਮਾਜਿਕ ਸੁਰੱਖਿਆ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ, ਇਸ ਲਈ ਇਸ ਨੂੰ ਕਾਨੂੰਨੀ ਸੁਰੱਖਿਆ ਦਿੱਤੀ ਗਈ ਹੈ। ਧਿਆਨ ਯੋਗ ਹੈ ਕਿ EPF ਦੀ ਸਹੂਲਤ ਸਿਰਫ ਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਉਪਲਬਧ ਹੈ। ਤੁਹਾਡਾ ਮਾਲਕ PF ਖਾਤੇ ਤੋਂ ਤੁਹਾਡੇ ਦੁਆਰਾ ਕੀਤੇ ਕਿਸੇ ਵੀ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦਾ ਹੈ।


ਪੀ.ਪੀ.ਐਫ (PPF)
ਪੀਪੀਐਫ ਖਾਤੇ ਵਿੱਚ ਜਮ੍ਹਾਂ ਕੀਤੀ ਗਈ ਰਕਮ ਨੂੰ ਸਰਕਾਰੀ ਬਚਤ ਬੈਂਕ ਐਕਟ 1873 ਦੀ ਧਾਰਾ 14ਏ ਦੇ ਤਹਿਤ ਕਾਨੂੰਨੀ ਸੁਰੱਖਿਆ ਹੈ। ਹਰ ਭਾਰਤੀ ਨਾਗਰਿਕ ਇਸ ਵਿੱਚ ਨਿਵੇਸ਼ ਕਰ ਸਕਦਾ ਹੈ। ਤੁਸੀਂ PPF ਵਿੱਚ 500 ਰੁਪਏ ਤੋਂ ਲੈ ਕੇ 1.5 ਲੱਖ ਰੁਪਏ ਪ੍ਰਤੀ ਸਾਲ ਨਿਵੇਸ਼ ਕਰ ਸਕਦੇ ਹੋ। PPF 'ਤੇ ਵਿਆਜ ਦਰ 8% ਪ੍ਰਤੀ ਸਾਲ ਮਿਲਦੀ ਹੈ।


ਐਨ.ਪੀ.ਐਸ (NPS)
ਨੈਸ਼ਨਲ ਪੈਨਸ਼ਨ ਸਕੀਮ (NPS) ਦੀ ਰਕਮ ਨੂੰ ਪੈਨਸ਼ਨ ਫੰਡ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਦੀ ਧਾਰਾ 6A ਦੇ ਤਹਿਤ ਕਾਨੂੰਨੀ ਸੁਰੱਖਿਆ ਹੈ। ਇਸ ਨੂੰ ਬੁਢਾਪੇ ਲਈ ਇੱਕ ਮਹੱਤਵਪੂਰਨ ਬੱਚਤ ਯੋਜਨਾ ਵਜੋਂ ਦੇਖਿਆ ਜਾਂਦਾ ਹੈ।


ਜੀਵਨ ਬੀਮਾ
ਤੁਹਾਡੀ ਜੀਵਨ ਬੀਮਾ ਪਾਲਿਸੀ ਨੂੰ ਵੀ ਕੁਰਕ ਨਹੀਂ ਕੀਤਾ ਜਾ ਸਕਦਾ ਹੈ। ਇਹ ਸਿਵਲ ਪ੍ਰੋਸੀਜਰ ਕੋਡ, 1908 ਦੇ ਤਹਿਤ ਸੁਰੱਖਿਅਤ ਹੈ। ਇਸ ਤੋਂ ਇਲਾਵਾ, ਮੈਟਰੀਮੋਨੀਅਲ ਵੂਮੈਨਜ਼ ਪ੍ਰਾਪਰਟੀ ਐਕਟ ਦੀ ਧਾਰਾ 6(1) ਅਧੀਨ ਲਈ ਗਈ ਪਾਲਿਸੀ ਨੂੰ ਦੋਹਰੀ ਸੁਰੱਖਿਆ ਮਿਲਦੀ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੀ ਜੀਵਨ ਬੀਮਾ ਪਾਲਿਸੀ ਵਿੱਚ ਪਤਨੀ ਅਤੇ ਬੱਚੇ ਲਾਭਪਾਤਰੀ ਹਨ, ਤਾਂ ਇਸ ਨੂੰ ਉਹਨਾਂ ਦੀ ਸੰਪਤੀ ਮੰਨਿਆ ਜਾਵੇਗਾ।

Published by:Tanya Chaudhary
First published:

Tags: Epfo

ਅਗਲੀ ਖਬਰ