• Home
  • »
  • News
  • »
  • lifestyle
  • »
  • CAN VIDEO GAMES MAKE YOUR KIDS SMARTER HERES WHAT NEW STUDY SAYS GH AP AS

Video Games ਖੇਡਣ ਨਾਲ ਬੱਚਿਆਂ ਦੀ ਬੁੱਧੀ ਦਾ ਹੁੰਦਾ ਹੈ ਵਧੇਰੇ ਵਿਕਾਸ: ਅਧਿਐਨ

ਟੀਵੀ ਦੇਖਣ ਜਾਂ ਸੋਸ਼ਲ ਮੀਡੀਆ ਦਾ ਸਕਾਰਾਤਮਕ ਜਾਂ ਨਕਾਰਾਤਮਕ, ਕੋਈ ਮਹੱਤਵਪੂਰਨ ਪ੍ਰਭਾਵ ਨਹੀਂ ਦੇਖਿਆ ਗਿਆ। ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਿਹੜੇ ਬੱਚੇ ਵੀਡੀਓ ਗੇਮਾਂ ਖੇਡਣ ਵਿੱਚ ਔਸਤ ਤੋਂ ਵੱਧ ਸਮਾਂ ਬਿਤਾਉਂਦੇ ਹਨ, ਉਨ੍ਹਾਂ ਦੀ ਬੁੱਧੀ ਔਸਤ ਨਾਲੋਂ ਵੱਧ ਹੁੰਦੀ ਹੈ।

  • Share this:
ਅੱਜ ਦੇ ਸਮੇਂ ਵਿੱਚ ਬੱਚੇ ਸਰੀਰਕ ਗਤੀਵਿਧੀਆਂ ਨਾਲੋਂ ਵਧੇਰੇ ਟੀਵੀ ਦੇਖਣਾ ਜਾਂ ਫਿਰ ਵੀਡੀਓ ਗੇਮ ਖੇਡਨਾ ਪਸੰਦ ਕਰਦੇ ਹਨ। ਬੱਚਿਆ ਦੇ ਸਕ੍ਰੀਨ ਉੱਤੇ ਵਧੇਰੇ ਸਮਾਂ ਬਿਤਾਉਣ ਨਾਲ ਉਨ੍ਹਾਂ ਦੀ ਸਿਹਤ ਪ੍ਰਭਾਵਿਤ ਹੁੰਦੀ ਹੈ। ਪਰ ਅਜਿਹਾ ਕਰਨ ਨਾਲ ਉਹਨਾਂ ਦੀਆਂ ਬੋਧਾਤਮਕ ਯੋਗਤਾਵਾਂ 'ਤੇ ਚੰਗਾ ਜਾਂ ਮਾੜਾ ਪ੍ਰਭਾਵ ਪੈਂਦਾ ਹੈ, ਇਹ ਇੱਕ ਬਹਿਸ ਦਾ ਵਿਸ਼ਾ ਹੈ ਹੈ। ਹਾਲ ਹੀ ਵਿੱਚ ਇਸ ਬਾਬਤ ਇੱਕ ਨਵੇਂ ਅਧਿਐਨ ਦੇ ਨਤੀਜੇ ਸਾਹਮਣੇ ਆਏ ਹਨ।

ਇਨ੍ਹਾਂ ਨਤੀਜਿਆਂ ਦੇ ਅਨੁਸਾਰ ਜਿੰਨਾਂ ਬੱਚਿਆਂ ਨੇ ਔਸਤ ਨਾਲੋਂ ਵੱਧ ਗੇਮਾਂ ਖੇਡੀਆਂ, ਉਨ੍ਹਾਂ ਨੇ ਆਪਣੀ ਬੁੱਧੀ ਨੂੰ ਔਸਤ ਨਾਲੋਂ ਲਗਭਗ 2.5 ਆਈਕਿਊ ਪੁਆਇੰਟ ਵਧਾਇਆ ਹੈ। ਟੀਵੀ ਦੇਖਣ ਜਾਂ ਸੋਸ਼ਲ ਮੀਡੀਆ ਦਾ ਸਕਾਰਾਤਮਕ ਜਾਂ ਨਕਾਰਾਤਮਕ, ਕੋਈ ਮਹੱਤਵਪੂਰਨ ਪ੍ਰਭਾਵ ਨਹੀਂ ਦੇਖਿਆ ਗਿਆ। ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਿਹੜੇ ਬੱਚੇ ਵੀਡੀਓ ਗੇਮਾਂ ਖੇਡਣ ਵਿੱਚ ਔਸਤ ਤੋਂ ਵੱਧ ਸਮਾਂ ਬਿਤਾਉਂਦੇ ਹਨ, ਉਨ੍ਹਾਂ ਦੀ ਬੁੱਧੀ ਔਸਤ ਨਾਲੋਂ ਵੱਧ ਹੁੰਦੀ ਹੈ।

ਇਸਦੇ ਨਾਲ ਹੀ ਕੈਰੋਲਿਨਸਕਾ ਇੰਸਟੀਚਿਊਟ ਵਿੱਚ ਨਿਊਰੋਸਾਇੰਸ ਵਿਭਾਗ ਦੇ ਬੋਧਾਤਮਕ ਨਿਊਰੋਸਾਇੰਸ ਦੇ ਪ੍ਰੋਫੈਸਰ ਟੋਰਕੇਲ ਕਲਿੰਗਬਰਗ ਨੇ ਕਿਹਾ ਕਿ ਅਸੀਂ ਸਰੀਰਕ ਗਤੀਵਿਧੀ, ਨੀਂਦ, ਤੰਦਰੁਸਤੀ ਜਾਂ ਸਕੂਲ ਦੀ ਕਾਰਗੁਜ਼ਾਰੀ ਉੱਤੇ ਸਕ੍ਰੀਨ ਦੇ ਪ੍ਰਭਾਵਾਂ ਦੀ ਜਾਂਚ ਨਹੀਂ ਕੀਤੀ, ਇਸ ਲਈ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ। ਪਰ ਸਾਡੇ ਨਤੀਜੇ ਇਸ ਦਾਅਵੇ ਦਾ ਸਮਰਥਨ ਕਰਦੇ ਹਨ ਕਿ ਸਕ੍ਰੀਨ ਦਾ ਸਮਾਂ ਆਮ ਤੌਰ 'ਤੇ ਬੱਚਿਆਂ ਦੀਆਂ ਬੋਧਾਤਮਕ ਯੋਗਤਾਵਾਂ ਨੂੰ ਵਿਗਾੜਦਾ ਨਹੀਂ ਹੈ। ਵੀਡੀਓ ਗੇਮਾਂ ਖੇਡਣ ਨਾਲ ਅਸਲ ਵਿੱਚ ਬੁੱਧੀ ਨੂੰ ਵਧਾਉਣ ਵਿੱਚ ਮਦਦ ਮਿਲ ਸਕਦੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਸੀਂ ਹੁਣ ਹੋਰ ਵਾਤਾਵਰਣਕ ਕਾਰਕਾਂ ਦੇ ਪ੍ਰਭਾਵਾਂ ਦਾ ਅਧਿਐਨ ਕਰਾਂਗੇ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਬੋਧਾਤਮਕ ਪ੍ਰਭਾਵਾਂ ਦਾ ਬਚਪਨ ਦੇ ਦਿਮਾਗ ਦੇ ਵਿਕਾਸ ਨਾਲ ਸਬੰਧ ਹੈ।

ਦੱਸ ਦੇਈਏ ਕਿ ਇਸ ਅਧਿਐਨ ਲਈ, ਕੈਰੋਲਿਨਸਕਾ ਦੇ ਖੋਜਕਰਤਾਵਾਂ ਨੇ ਐਮਸਟਰਡਮ ਵਿੱਚ ਨੌਂ ਜਾਂ ਦਸ ਸਾਲ ਦੀ ਉਮਰ ਦੇ 9,000 ਤੋਂ ਵੱਧ ਲੜਕਿਆਂ ਅਤੇ ਲੜਕੀਆਂ ਵਿੱਚ ਸਕ੍ਰੀਨ ਦੀਆਂ ਆਦਤਾਂ ਅਤੇ ਬੁੱਧੀ ਵਿਚਕਾਰ ਸਬੰਧ ਦਾ ਅਧਿਐਨ ਕੀਤਾ। ਔਸਤਨ ਬੱਚਿਆਂ ਨੇ ਦਿਨ ਵਿੱਚ 2.5 ਘੰਟੇ ਟੀਵੀ ਦੇਖਣ, ਅੱਧਾ ਘੰਟਾ ਸੋਸ਼ਲ ਮੀਡੀਆ 'ਤੇ, ਅਤੇ 1 ਘੰਟਾ ਵੀਡੀਓ ਗੇਮਾਂ ਖੇਡਣ ਵਿੱਚ ਬਿਤਾਇਆ। ਅਧਿਐਨ ਕਰ ਰਹੀ ਟੀਮ ਨੇ ਨੋਟ ਕੀਤਾ ਕਿ ਨਤੀਜੇ ਇਹ ਦਰਸਾਉਂਦੇ ਹਨ ਕਿ ਬੁੱਧੀ ਇੱਕ ਸਥਿਰ ਨਹੀਂ ਹੈ ਅਤੇ ਬੁੱਧੀ ਦੀ ਗੁਣਵੱਤਾ ਵਾਤਾਵਰਣ ਦੇ ਕਾਰਕਾਂ ਦੁਆਰਾ ਪ੍ਰਭਾਵਿਤ ਹੁੰਦੀ ਹੈ।

ਜ਼ਿਕਰਯੋਗ ਹੈ ਕਿ ਅਧਿਐਨ ਦੀ ਸੀਮਾ ਇਹ ਹੈ ਕਿ ਇਹ ਸਿਰਫ ਯੂਐਸ ਦੇ ਬੱਚਿਆਂ ਨੂੰ ਕਵਰ ਕਰਦਾ ਹੈ ਅਤੇ ਵੱਖ-ਵੱਖ ਕਿਸਮਾਂ ਦੀਆਂ ਵੀਡੀਓ ਗੇਮਾਂ ਵਿੱਚ ਫ਼ਰਕ ਨਹੀਂ ਕਰਦਾ ਹੈ। ਜਿਸ ਨਾਲ ਨਤੀਜਿਆਂ ਨੂੰ ਦੂਜੇ ਦੇਸ਼ਾਂ ਵਿੱਚ ਹੋਰ ਗੇਮਿੰਗ ਆਦਤਾਂ ਵਾਲੇ ਬੱਚਿਆਂ ਵਿੱਚ ਤਬਦੀਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
Published by:Amelia Punjabi
First published: