ਕੀ ਗੱਲ ਲਾਉਣਾ ਜਾਂ ਜੱਫੀ (ਗੱਲਵਕੜੀ) ਪਾਉਣ ਦੀ ਪ੍ਰਕਿਰਤੀ ਸੈਕਸੂਅਲ ਹੁੰਦੀ ਹੈ? ਕਿਸੀ ਨੂੰ ਜੱਫੀ ਪਾਉਣ ਤੋਂ ਕਦੋਂ ਬਚਣਾ ਚਾਹੀਦਾ ਹੈ? ਕਿਵੇਂ ਪਤਾ ਲੱਗਦਾ ਹੈ ਕਿ ਕਿਸੀ ਨੂੰ ਗਲੇ ਲੱਗਣਾ ਪਸੰਦ ਹੈ ਜਾਂ ਨਹੀਂ?
ਜੱਫੀ ਪਾਉਣਾ ਹਮੇਸ਼ਾ ਹੀ ਸੈਕਸੂਅਲ ਨਹੀਂ ਹੁੰਦਾ। ਇਹ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਨੂੰ ਗਲੇ ਲਗਾ ਰਹੇ ਹੋ ਅਤੇ ਕਿਵੇਂ ਅਤੇ ਕਿਸ ਸਥਿਤੀ ਵਿੱਚ। ਇਸ ਵਿੱਚ ਸੰਦਰਭ ਵਧੇਰੇ ਮਹੱਤਵਪੂਰਨ ਹੈ। ਹਾਂ, ਕੁੱਝ ਜੱਫੀ ਪਾਉਣ ਦੀ ਪ੍ਰਕਿਰਤੀ ਬਹੁਤ ਹੀ ਸੈਕਸੂਅਲ ਹੁੰਦੀ ਹੈ ਜੇਕਰ ਤੁਸੀਂ ਕਿਸੀ ਨੂੰ ਬਹੁਤ ਹੀ ਗੂੜ੍ਹੇ/ਨਿੱਘੇ ਤਰੀਕੇ ਨਾਲ ਜੱਫੀ/ਗਲੇ ਲਗਾ ਰਹੇ ਹੋ ਅਤੇ ਦੂਸਰੇ ਵਿਅਕਤੀ ਦੇ ਸਰੀਰ ਨੂੰ ਇੱਥੋਂ ਤੱਕ ਕਿ ਅਣਉਚਿਤ ਸਥਾਨਾਂ ਤੋਂ ਹਰ ਜਗ੍ਹਾ ਛੂਹ ਰਹੇ ਹੋ। ਜੇਕਰ ਕੋਈ ਤੁਹਾਨੂੰ ਪਰੇਸ਼ਾਨੀ ਦੀ ਹੱਦ ਤੱਕ ਲੰਬੇ ਸਮੇਂ ਤੱਕ ਜੱਫੀ ਪਾ ਕੇ ਰੱਖਦਾ ਹੈ ਤਾਂ ਇਸ ਨੂੰ ਕਿਸੀ ਵਿਅਕਤੀ ਦਾ ਜਿਨਸੀ/ਯੌਨ ਸੰਕੇਤ/ਇਸ਼ਾਰਾ ਵੀ ਮੰਨਿਆ ਜਾ ਸਕਦਾ ਹੈ। ਇਸ ਵਾਸਤੇ ਤੁਹਾਨੂੰ ਸਰੀਰ ਦੀ ਭਾਸ਼ਾ 'ਤੇ ਨਜ਼ਰ ਰੱਖਣੀ ਹੋਵੇਗੀ।
ਇਨ੍ਹਾਂ ਗੱਲਾਂ ਦਾ ਫ਼ੈਸਲਾ ਆਪੇ ਹੀ ਕੀਤਾ ਜਾਂਦਾ ਹੈ; ਤੁਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹੋ ਕਿ ਇਸ ਤਰ੍ਹਾਂ 'ਗਲੇ ਲਗਾਉਣਾ' ਥੋੜ੍ਹਾ ਅਜੀਬ ਜਿਹਾ ਹੈ। ਇਸ ਗੱਲ ਨੂੰ ਜਾਂਚਣ ਦਾ ਕੋਈ ਸਿੱਧਾ ਫ਼ਾਰਮੂਲਾ ਨਹੀਂ ਹੁੰਦਾ ਜਿਸ ਨਾਲ ਇਹ ਪਤਾ ਲਗਾਇਆ ਜਾ ਸਕੇ ਕਿ ਕੋਈ ਗੱਲਵਕੜੀ ਸੈਕਸੂਅਲ ਹੈ ਜਾਂ ਨਹੀਂ। ਸੱਭ ਤੋਂ ਸੁਰੱਖਿਅਤ ਤਰੀਕਾ ਇਹ ਹੈ ਕਿ ਜੇਕਰ ਤੁਸੀਂ ਕਿਸੀ ਵਿਅਕਤੀ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਅਤੇ ਤੁਹਾਨੂੰ ਨਹੀਂ ਪਤਾ ਕਿ ਉਹ ਇਸ ਗੱਲਵਕੜੀ ਦਾ ਕੀ ਅਰਥ ਕੱਢੇਗਾ ਤਾਂ ਉਸ ਨੂੰ ਇੱਕ ਪਾਸਿਓਂ ਜੱਫੀ ਪਾਓ। ਅਜਿਹੀ ਸਥਿਤੀ ਵਿੱਚ ਇੱਕ ਤਰਫ਼ੋਂ ਗਲੇ ਲਗਾਉਣਾ ਬਹੁਤ ਹੀ ਨਿਮਰਤਾ ਅਤੇ ਕੋਮਲਤਾ ਨਾਲ ਭਰਪੂਰ ਹੁੰਦਾ ਹੈ ਅਤੇ ਇਹ ਸੱਭ ਤੋਂ ਵਧੇਰੇ ਸੁੱਰਖਿਅਤ ਵੀ ਹੁੰਦਾ ਹੈ।
ਜੇਕਰ ਸਾਹਮਣੇ ਵਾਲਾ ਵਿਅਕਤੀ ਇਸ ਪਹਿਲ ਦਾ ਜਵਾਬ ਦੋਵੇਂ ਬਾਹਾਂ ਫੈਲਾ ਕੇ ਦਿੰਦਾ ਹੈ ਤਾਂ ਤੁਸੀਂ ਇੱਕ ਪਾਸਿਓਂ ਪਾਈ ਜਾਣ ਵਾਲੀ ਜੱਫੀ ਨੂੰ ਚੰਗੀ ਕਿਸਮ ਦੀ ਗੱਲਵਕੜੀ ਵਿੱਚ ਬਦਲ ਸਕਦੇ ਹੋ। ਜਦੋਂ ਕੋਈ ਹੋਰ ਤੁਹਾਨੂੰ ਗਲੇ ਮਿਲਣਾ ਚਾਹੁੰਦਾ ਹੈ ਅਤੇ ਤੁਸੀਂ ਇਸ ਪੇਸ਼ਕਸ਼ ਤੋਂ ਬਹੁਤ ਉਤਸ਼ਾਹਿਤ ਨਹੀਂ ਹੋ ਤਾਂ ਤੁਸੀਂ ਸਿੱਧਾ ਆਪਣਾ ਹੱਥ ਵਧਾ ਸਕਦੇ ਹੋ ਜਾਂ ਮੌਢੇ 'ਤੇ ਹੱਥ ਮਾਰ ਸਕਦੇ ਹੋ। ਮੌਢੇ 'ਤੇ ਹੱਥ ਮਾਰਣ ਅਤੇ ਹੱਥ ਮਿਲਾਉਣ ਨਾਲ ਤੁਸੀਂ ਦੋਸਤਾਨਾ ਵਿਵਹਾਰ ਨੂੰ ਬਣਾਈ ਰੱਖ ਸਕਦੇ ਹੋ।
ਜੇਕਰ ਗੱਲਵਕੜੀ ਦੇ ਦੌਰਾਨ ਤੁਸੀਂ ਕਿਸੀ ਸਮੇਂ ਅਸਹਿਜ ਮਹਿਸੂਸ ਕਰਦੇ ਹੋ ਤਾਂ ਤੁਸੀਂ ਉਸ ਵਿਅਕਤੀ ਨੂੰ ਆਪਣੇ ਹੱਥੋਂ ਪਿਆਰ ਨਾਲ ਹੌਲੀ ਜਿਹਾ ਧੱਕਾ ਦੇ ਸਕਦੇ ਹੋ ਤਾਂ ਜੋ ਉਸ ਨੂੰ ਜ਼ਰੂਰੀ ਸੁਨੇਹਾ ਮਿਲ ਸਕੇ ਅਤੇ ਭਵਿੱਖ ਵਿੱਚ ਉਹ ਦੁਬਾਰਾ ਤੁਹਾਡੇ ਨਾਲ ਇਸ ਤਰ੍ਹਾਂ ਦੀ ਕੋਸ਼ਿਸ਼ ਨਾ ਕਰੇ। ਨਿੱਜੀ ਸਪੇਸ ਬਣਾਈ ਰੱਖਣ ਦਾ ਅਧਿਕਾਰ ਤੁਹਾਡੇ ਕੋਲ ਹੈ ਅਤੇ ਇਸ ਸਪੇਸ ਨੂੰ ਪਾਰ ਕਰਨ ਦੀ ਇਜਾਜ਼ਤ ਤੁਸੀਂ ਕਿਸ ਨੂੰ ਦਿੰਦੇ ਹੋ ਇਹ ਫ਼ੈਸਲਾ ਲੈਣ ਦਾ ਅਧਿਕਾਰ ਵੀ ਤੁਹਾਨੂੰ ਹੀ ਹੈ। ਗੱਲਵਕੜੀ ਮੁਸ਼ਕਿਲ ਭਰੀ ਹੁੰਦੀ ਹੈ ਪਰ ਜੇਕਰ ਤੁਸੀਂ ਸਾਵਧਾਨ ਰਹਿੰਦੇ ਹੋ ਤਾਂ ਤੁਸੀਂ ਜੱਫੀ ਦੇ ਦੌਰਾਨ ਸੈਕਸੂਅਲ ਅਤੇ ਗੈਰ-ਸੈਕਸੂਅਲ ਵਿੱਚਕਾਰ ਅੰਤਰ ਕਰ ਸਕਦੇ ਹੋ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Love, Sex