ਸਿਹਤ ਵਿਭਾਗ ਦਾ Alert: ਖਾਣ ਦੀ ਚੀਜਾਂ ਨੂੰ ਇੱਕ ਹੀ ਤੇਲ 'ਚ 3 ਤੋਂ ਜ਼ਿਆਦਾ ਵਾਰ ਤਲਣ ਨਾਲ ਕੈਂਸਰ ਤੇ ਹੋ ਸਕਦੀ ਕਿਡਨੀ ਫੇਲ੍ਹ....


Updated: January 4, 2019, 12:57 PM IST
ਸਿਹਤ ਵਿਭਾਗ ਦਾ Alert: ਖਾਣ ਦੀ ਚੀਜਾਂ ਨੂੰ ਇੱਕ ਹੀ ਤੇਲ 'ਚ 3 ਤੋਂ ਜ਼ਿਆਦਾ ਵਾਰ ਤਲਣ ਨਾਲ ਕੈਂਸਰ ਤੇ ਹੋ ਸਕਦੀ ਕਿਡਨੀ ਫੇਲ੍ਹ....
ਸਿਹਤ ਵਿਭਾਗ ਦਾ Alert: ਖਾਣ ਦੀ ਚੀਜਾਂ ਨੂੰ ਇੱਕ ਹੀ ਤੇਲ 'ਚ 3 ਤੋਂ ਜ਼ਿਆਦਾ ਵਾਰ ਤਲਣ ਨਾਲ ਕੈਂਸਰ ਤੇ ਹੋ ਸਕਦੀ ਕਿਡਨੀ ਫੇਲ੍ਹ....

Updated: January 4, 2019, 12:57 PM IST
ਤੇਲ ਨਾਲ ਕਈ ਤਰ੍ਹਾਂ ਦੀਆਂ ਮਿਠਾਈਆਂ ਤੇ ਨਮਕੀਨ ਬਣਦੇ ਹਨ। ਬਜਾਰਾਂ ਜਾਂ ਮੇਲਿਆਂ ਵਿੱਚ ਅਜਿਹੀਆਂ ਦੁਕਾਨਾਂ ਤੇ ਰੇਹੜੀਆਂ ਦੀ ਬਹੁਤਾਤ ਹੁੰਦੀ ਹੈ ਤੇ ਇਨ੍ਹਾਂ ਉੱਤੇ ਭੀੜ ਲੱਗੀ ਹੁੰਦੀ ਹੈ। ਇਨ੍ਹਾਂ ਉੱਤੇ ਤੇਲ ਨੂੰ ਵਾਰ-ਵਾਰ ਗਰਮ ਕਰਨ ਪਕਵਾਨ ਬਣਾਏ ਜਾਂਦੇ ਹਨ। ਪਰ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਅਜਿਹੇ ਤੇਲ ਵਿੱਚ ਬਣੇ ਖਾਣੇ ਨਾਲ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਹੋ ਸਕਦੀਆਂ ਹਨ।

ਅਜਿਹਾ ਤੇਲ ਤੇਲ ਵਿੱਚ ਪਕਵਾਨ ਬਣਾਉਣ ਵਾਲਿਆਂ ਖਿਲਾਫ ਸਿਹਤ ਵਿਭਾਗ ਸਖ਼ਤੀ ਕਰੇਗਾ। ਸਟੇਟ ਫੂਡ ਐਂਡ ਡਰੱਗ ਕਮੀਸ਼ਨਰ ਕਾਹਨ ਸਿੰਘ ਪੰਨੂ ਦੀ ਹਿਦਾਇਤਾਂ ਦੇ ਤਹਿਤ ਬੁੱਧਵਾਰ ਨੂੰ ਅੰਮ੍ਰਿਤਸਰ ਵਿੱਚ ਕਈ ਦੁਕਾਨਾਂ ਦੀ ਚੈਕਿੰਗ ਦੌਰਾਨ ਗੜਬੜੀ ਫੜੀ। ਸਿਹਤ ਵਿਭਾਗ ਨੇ ਲੋਕਾਂ ਨੂੰ ਘਰਾਂ ਵਿੱਚ ਵੀ ਤੇਲ ਨੂੰ ਵਾਰ-ਵਾਰ ਗਰਮ ਕਰਨ ਤੋਂ ਬਚਣ ਨੂੰ ਕਿਹਾ ਹੈ। 

ਜਿਲ੍ਹਾ ਸਿਹਤ ਅਫਸਰ ਡਾ. ਲਖਵੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਕਿਸੇ ਵੀ ਖਾਦ ਤੇਲ ਨੂੰ ਤਿੰਨ ਵਾਰ ਤੋਂ ਜ਼ਿਆਦਾ ਗਰਮ ਕਰਨ ਉੱਤੇ ਟਰਾਂਸ ਫੈਟੀ ਐਸਿਡ ਬਣਨਾ ਸ਼ੁਰੂ ਹੋ ਜਾਂਦਾ ਹੈ। ਟੋਟਲ ਪੋਲਰ ਮੋਲਿਕਿਉਲ ਦੇ ਰੂਪ ਵਿੱਚ ਜਾਣਾ ਜਾਣੇ ਵਾਲਾ ਇਹ ਐਸਿਡ ਤੇਲ ਨੂੰ ਹਰ ਵਾਰ ਗਰਮ ਕਰਨ ਉੱਤੇ 5 ਤੋਂ 10 ਫੀਸਦੀ ਵੱਧਦਾ ਜਾਂਦਾ ਹੈ। ਅਜਿਹੇ ਵਿੱਚ ਤੇਲ ਵਿੱਚ ਬਣਨ ਵਾਲੀ ਚੀਜਾਂ ਖਾਣ ਨਾਲ ਕਿਡਨੀ ਅਤੇ ਗੁਰਦਿਆਂ ਦੀ ਬਿਮਾਰੀਆਂ ਤੋਂ ਇਲਾਵਾ ਕੈਂਸਰ ਤੇ ਅਲਜਾਈਮਰ ਵੀ ਹੋ ਸਕਦਾ ਹੈ। ਇੰਨਾ ਹੀ ਨਹੀਂ ਯਾਦਦਾਸ਼ਤ ਵੀ ਜਾ ਸਕਦੀ ਹੈ। 

ਡਾ. ਭਾਗੋਵਾਲੀਆ ਨੇ ਕਿਹਾ ਕਿ ਜੇਕਰ ਤੇਲ ਨੂੰ ਮੁੜ ਤੋਂ ਇਸਤੇਮਾਲ ਕਰਨਾ ਜ਼ਰੂਰੀ ਹੋਵੇ ਤਾਂ ਬਚੇ ਹੋਏ ਤੇਲ ਨੂੰ ਮਲਮਲ ਦੇ ਕਪੜੇ ਵਿੱਚ ਛਾਣ ਕੇ ਇਸਤੇਮਾਲ ਵਿੱਚ ਲਿਓ। ਚੀਜਾਂ ਤਲਨ ਦੇ ਲਈ ਲੋਹੇ ਜਾਂ ਕਾਪਰ ਦੀ ਕੜਾਹੀ ਦਾ ਪ੍ਰਯੋਗ ਨਾ ਕਰੋ।
First published: January 4, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ