• Home
  • »
  • News
  • »
  • lifestyle
  • »
  • CANNABIS WAS ADDED TO RESTAURANT FOOD IN THE NAME OF SECRET SPICES GH RUP AS

ਗੁਪਤ ਮਸਾਲੇ ਦੇ ਨਾਂ 'ਤੇ ਖਾਣੇ 'ਚ ਮਿਲਾਈ ਜਾਂਦੀ ਸੀ ਭੰਗ, ਰੈਸਟੋਰੈਂਟ ਕੀਤਾ ਗਿਆ ਬੰਦ

Restaurant Mix Marijuana In Food: ਅੱਜ ਕੱਲ੍ਹ ਹਰ ਖੇਤਰ ਵਿੱਚ ਬਹੁਤ ਜ਼ਿਆਦਾ ਮੁਕਾਬਲਾ ਹੈ। ਲੋਕ ਆਪਣੇ ਉਤਪਾਦ ਦੀ ਵਿਕਰੀ ਵਧਾਉਣ ਲਈ ਕੁਝ ਵੀ ਕਰਦੇ ਹਨ। ਲਾਸ ਵੇਗਾਸ ਦੇ ਇੱਕ ਰੈਸਟੋਰੈਂਟ 'ਤੇ ਆਪਣੇ ਗਾਹਕਾਂ ਨੂੰ ਭੋਜਨ ਵੱਲ ਆਕਰਸ਼ਿਤ ਕਰਨ ਲਈ ਉਸ ਵਿੱਚ ਨਸ਼ੀਲੇ ਪਦਾਰਥ ਦੀ ਮਿਲਾਵਟ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਦਿ ਸੀਕ੍ਰੇਟ ਆਫ ਸਿਆਮ ਨਾਮ ਦੇ ਇਸ ਥਾਈ ਰੈਸਟੋਰੈਂਟ ਖਿਲਾਫ ਕਈ ਲੋਕਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਸਨ।

ਗੁਪਤ ਮਸਾਲੇ ਦੇ ਨਾਂ 'ਤੇ ਰੈਸਟੋਰੈਂਟ ਦੇ ਖਾਣੇ 'ਚ ਮਿਲਾਈ ਜਾਂਦੀ ਸੀ ਭੰਗ (ਫਾਈਲ ਫੋਟੋ)

  • Share this:
    Restaurant Mix Marijuana In Food: ਅੱਜ ਕੱਲ੍ਹ ਹਰ ਖੇਤਰ ਵਿੱਚ ਬਹੁਤ ਜ਼ਿਆਦਾ ਮੁਕਾਬਲਾ ਹੈ। ਲੋਕ ਆਪਣੇ ਉਤਪਾਦ ਦੀ ਵਿਕਰੀ ਵਧਾਉਣ ਲਈ ਕੁਝ ਵੀ ਕਰਦੇ ਹਨ। ਲਾਸ ਵੇਗਾਸ ਦੇ ਇੱਕ ਰੈਸਟੋਰੈਂਟ 'ਤੇ ਆਪਣੇ ਗਾਹਕਾਂ ਨੂੰ ਭੋਜਨ ਵੱਲ ਆਕਰਸ਼ਿਤ ਕਰਨ ਲਈ ਉਸ ਵਿੱਚ ਨਸ਼ੀਲੇ ਪਦਾਰਥ ਦੀ ਮਿਲਾਵਟ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਦਿ ਸੀਕ੍ਰੇਟ ਆਫ ਸਿਆਮ ਨਾਮ ਦੇ ਇਸ ਥਾਈ ਰੈਸਟੋਰੈਂਟ ਖਿਲਾਫ ਕਈ ਲੋਕਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਇੱਥੇ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਨੂੰ ਨਸ਼ੇ ਕਰਨ ਜਿਹਾ ਅਨੁਭਵ ਹੁੰਦਾ ਸੀ। ਹੁਣ ਜਾਂਚ ਤੋਂ ਬਾਅਦ ਹੀ ਰੈਸਟੋਰੈਂਟ ਨੂੰ ਮੁੜ ਖੋਲ੍ਹਿਆ ਜਾਵੇਗਾ।

    ਦੱਸ ਦੇਈਏ ਕਿ ਸਮਾਂਥਾ ਡਿਆਜ਼ ਨਾਂ ਦੀ ਔਰਤ ਨੇ ਰੈਸਟੋਰੈਂਟ 'ਤੇ ਦੋਸ਼ ਲਗਾਇਆ ਹੈ ਕਿ ਉਹ ਆਪਣੇ ਖਾਣੇ 'ਚ ਭੰਗ ਦੀ ਮਿਲਾਵਟ ਕਰਦੇ ਹਨ। ਉਸ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਇਸ ਥਾਈ ਰੈਸਟੋਰੈਂਟ 'ਚ ਗਈ ਸੀ। ਉੱਥੇ ਉਸ ਨੇ ਆਪਣੇ ਲਈ ਸੂਪ ਆਰਡਰ ਕੀਤਾ। ਸੂਪ ਪੀਣ ਤੋਂ ਬਾਅਦ ਉਸ ਨੂੰ ਨਸ਼ਾ ਹੋਣ ਲੱਗਾ। ਕੁਝ ਹੀ ਦੇਰ ਵਿਚ ਉਸ ਨੂੰ ਲੱਗਾ ਜਿਵੇਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਹੋਵੇ। ਉਸ ਸਮੇਂ ਉਸ ਦਾ ਪਤੀ ਤੁਰੰਤ ਉਸ ਨੂੰ ਘਰ ਲੈ ਆਇਆ।

    ਦੋ ਦਿਨਾਂ ਬਾਅਦ ਸਮੰਥਾ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਸਰਚ ਕਰਨਾ ਸ਼ੁਰੂ ਕਰ ਦਿੱਤਾ। ਉਹ ਹੈਰਾਨ ਰਹਿ ਗਈ ਜਦੋਂ ਉਸ ਨੇ ਦੇਖਿਆ ਕਿ ਕਈ ਲੋਕਾਂ ਨੇ ਇਸ ਰੈਸਟੋਰੈਂਟ 'ਤੇ ਖਾਣੇ 'ਚ ਨਸ਼ੀਲੇ ਪਦਾਰਥਾਂ ਦੀ ਮਿਲਾਵਟ ਦਾ ਦੋਸ਼ ਲਗਾਇਆ ਸੀ। ਸਮਾਂਥਾ ਮੁਤਾਬਕ ਇਸ ਰੈਸਟੋਰੈਂਟ ਦਾ ਖਾਣਾ ਬਹੁਤ ਸਵਾਦਿਸ਼ਟ ਹੈ। ਪਰ ਜੇਕਰ ਇਸ 'ਚ ਨਸ਼ੇ ਦੀ ਮਿਲਾਵਟ ਹੁੰਦੀ ਹੈ ਤਾਂ ਇਹ ਚਿੰਤਾਂ ਦਾ ਵਿਸ਼ਾ ਹੈ। ਆਪਣਾ ਤਜਰਬਾ ਸਾਂਝਾ ਕਰਦੇ ਹੋਏ ਸਮਾਂਥਾ ਨੇ ਕਿਹਾ ਕਿ ਜਿਵੇਂ ਹੀ ਉਸ ਨੇ ਸੂਪ ਪੀਤਾ, ਉਸ ਨੂੰ ਮਹਿਸੂਸ ਹੋਇਆ ਜਿਵੇਂ ਉਹ ਕੁਰਸੀ ਵਿੱਚ ਡੁੱਬ ਰਹੀ ਹੈ। ਸਭ ਕੁਝ ਧੁੰਦਲਾ ਹੋ ਗਿਆ ਸੀ।

    ਫੇਸਬੁੱਕ 'ਤੇ ਕਈ ਲੋਕਾਂ ਨੇ ਰੈਸਟੋਰੈਂਟ 'ਤੇ ਖਾਣੇ 'ਚ ਨਸ਼ੀਲੇ ਪਦਾਰਥਾਂ ਦੀ ਮਿਲਾਵਟ ਕਰਨ ਦਾ ਦੋਸ਼ ਵੀ ਲਗਾਇਆ ਹੈ। ਇਸ ਤੋਂ ਬਾਅਦ ਔਰਤ ਨੇ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਰੈਸਟੋਰੈਂਟ ਨੂੰ ਬੰਦ ਕਰ ਦਿੱਤਾ। ਹੁਣ ਇਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ। ਜੇਕਰ ਦੋਸ਼ ਸਹੀ ਸਾਬਤ ਹੁੰਦੇ ਹਨ, ਤਾਂ ਰੈਸਟੋਰੈਂਟ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਅਜੇ ਤੱਕ ਪੁਲਿਸ ਨੂੰ ਰੈਸਟੋਰੈਂਟ 'ਚੋਂ ਅਜਿਹਾ ਕੁਝ ਨਹੀਂ ਮਿਲਿਆ ਹੈ ਪਰ ਜਾਂਚ ਜਾਰੀ ਹੈ।
    Published by:rupinderkaursab
    First published: