Home /News /lifestyle /

ਦੋ ਲੋਕ ਕਮਰੇ 'ਚ ਬੰਦ ਮਿਲਣ ਤਾਂ ਜ਼ਰੂਰੀ ਨਹੀਂ ਕਿ ਉਨ੍ਹਾਂ ਦੇ 'ਨਾਜਾਇਜ਼ ਸਬੰਧ' ਹਨ-HC

ਦੋ ਲੋਕ ਕਮਰੇ 'ਚ ਬੰਦ ਮਿਲਣ ਤਾਂ ਜ਼ਰੂਰੀ ਨਹੀਂ ਕਿ ਉਨ੍ਹਾਂ ਦੇ 'ਨਾਜਾਇਜ਼ ਸਬੰਧ' ਹਨ-HC

ਦੋ ਲੋਕ ਕਮਰੇ 'ਚ ਬੰਦ ਮਿਲਣ ਤਾਂ ਜ਼ਰੂਰੀ ਨਹੀਂ ਕਿ ਉਨ੍ਹਾਂ ਦੇ 'ਨਾਜਾਇਜ਼ ਸਬੰਧ' ਹਨ-HC

ਦੋ ਲੋਕ ਕਮਰੇ 'ਚ ਬੰਦ ਮਿਲਣ ਤਾਂ ਜ਼ਰੂਰੀ ਨਹੀਂ ਕਿ ਉਨ੍ਹਾਂ ਦੇ 'ਨਾਜਾਇਜ਼ ਸਬੰਧ' ਹਨ-HC

 • Share this:
  ਮਦਰਾਸ ਹਾਈਕੋਰਟ  (Madras Highcourt) ਨੇ ਕਿਹਾ ਹੈ ਕਿ ਜੇ ਇੱਕ ਪੁਰਸ਼ ਤੇ ਮਹਿਲਾ ਜੇਕਰ ਬੰਦ ਘਰ ਵਿਚ ਮਿਲਦੇ ਹਨ ਤਾਂ ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਅਨੈਤਿਕ ਸੰਬੰਧਾਂ ਵਿੱਚ ਲਿਪਤ ਨਹੀਂ ਮੰਨਿਆ ਜਾ ਸਕਦਾ। ਅੰਗਰੇਜ਼ੀ ਅਖਬਾਰ ਟਾਈਮਜ਼ ਆਫ਼ ਇੰਡੀਆ ਦੀ ਇਕ ਰਿਪੋਰਟ ਦੇ ਅਨੁਸਾਰ ਇਹ ਫੈਸਲਾ ਆਰਮਡ ਰਿਜ਼ਰਵ ਪੁਲਿਸ ਫੋਰਸ ਦੇ ਕਾਂਸਟੇਬਲ ਨਾਲ ਜੁੜੇ ਇੱਕ ਕੇਸ ਵਿੱਚ ਆਇਆ ਹੈ। ਇਸ ਕੇਸ ਵਿੱਚ ਕਾਂਸਟੇਬਲ ਦੀ ਸੇਵਾ ਨੂੰ 'ਨੈਤਿਕ ਮਰਿਆਦਾ' ਦੇ ਅਧਾਰ ਤੇ ਖਤਮ ਕਰ ਦਿੱਤਾ ਗਿਆ ਸੀ।

  ਬਰਖਾਸਤਗੀ ਦੀ ਦਲੀਲ ਨੂੰ ਦਰਕਿਨਾਰ ਕਰਦਿਆਂ ਜਸਟਿਸ ਆਰ ਸੁਰੇਸ਼ ਕੁਮਾਰ ਨੇ ਕਿਹਾ, 'ਸਮਾਜ ਵਿਚ ਇਸ ਤਰ੍ਹਾਂ ਦੇ ਅਨੁਮਾਨ ਦੇ ਅਧਾਰ 'ਤੇ ਅਨੁਸ਼ਾਸਨੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਸਜ਼ਾ ਦਿੱਤੀ ਜਾ ਸਕਦੀ ਹੈ '। ਅਦਾਲਤ ਨੇ ਕਿਹਾ ਕਿ ਮੁਲਜ਼ਮ ਕਾਂਸਟੇਬਲ ਸਰਵਣ ਬਾਬੂ 1998 ਵਿੱਚ ਉਸ ਦੇ ਕੁਆਰਟਰ ਵਿੱਚ ਇੱਕ ਮਹਿਲਾ ਕਾਂਸਟੇਬਲ ਨਾਲ ਮਿਲਿਆ ਸੀ।

  ਸਰਵਣ ਅਨੁਸਾਰ, 'ਮਹਿਲਾ ਕਾਂਸਟੇਬਲ ਆਪਣੇ ਘਰ ਦੀ ਚਾਬੀ ਦੀ ਭਾਲ ਵਿਚ ਉਸ ਦੇ ਘਰ ਆਈ ਸੀ। ਹਾਲਾਂਕਿ, ਜਦੋਂ ਗੁਆਂਢੀ ਉਸ ਦੇ ਘਰ ਆਏ, ਤਾਂ ਵੇਖਿਆ ਕਿ ਦਰਵਾਜ਼ਾ ਲੌਕ ਸੀ। ਲੋਕਾਂ ਨੇ ਸਮਝਿਆ ਕਿ ਦੋਵਾਂ ਦੇ ਨਾਜਾਇਜ਼ ਸਬੰਧ ਹਨ। ਸਰਵਣ ਦਾ ਕਹਿਣਾ ਹੈ ਕਿ ਜਦੋਂ ਦੋਵੇਂ ਗੱਲਾਂ ਕਰ ਰਹੇ ਸਨ ਤਾਂ ਕਿਸੇ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਫਿਰ ਦਰਵਾਜ਼ਾ ਖੜਕਾਉਣ ਦਾ ਦਿਖਾਵਾ ਕੀਤਾ।

  ਮੁਲਜ਼ਮਾਂ ਦੇ ਦਾਅਵੇ ਦੀ ਪੁਸ਼ਟੀ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਜਾਂ ਗਵਾਹ ਨਹੀਂ ਹੈ ਕਿ ਦੋਵੇਂ ਕਾਂਸਟੇਬਲ ਉਸ ਦਿਨ ਇਤਰਾਜ਼ਯੋਗ ਸਥਿਤੀ ਵਿੱਚ ਮਿਲੇ ਸਨ।
  Published by:Gurwinder Singh
  First published:

  Tags: Live-in relationship, Relationship

  ਅਗਲੀ ਖਬਰ