ਕਿਸੇ ਵੀ ਵਾਹਨ ਦੇ ਟਾਇਰ ਹੀ ਉਸਦੀ ਜਾਨ ਮੰਨੇ ਜਾਂਦੇ ਹਨ। ਜਿਵੇਂ ਅਸੀਂ ਕੁੱਝ ਸਮੇਂ ਬਾਅਦ ਆਪਣੇ ਵਾਹਨ ਦੀ ਸਰਵਿਸ ਕਰਵਾਉਂਦੇ ਹੈ ਓਸੇ ਤਰ੍ਹਾਂ ਸਾਨੂੰ ਆਪਣੀ ਗੱਡੀ ਦੇ ਟਾਇਰ ਵੀ ਸਮੇਂ ਸਮੇਂ ਤੇ ਚੈੱਕ ਕਰਦੇ ਰਹਿਣੇ ਚਾਹੀਦੇ ਹਨ। ਇੱਥੇ ਧਿਆਨ ਰੱਖੋ ਕਿ ਕਾਰ ਦੀ ਮਾਈਲੇਜ ਅਤੇ ਪ੍ਰਦਰਸ਼ਨ ਵੀ ਚੰਗੇ ਟਾਇਰਾਂ 'ਤੇ ਨਿਰਭਰ ਕਰਦਾ ਹੈ। ਇਸ ਲਈ ਕਦੇ ਵੀ ਕਿਤੇ ਸਫਰ 'ਤੇ ਜਾਣ ਤੋਂ ਪਹਿਲਾਂ ਆਪਣੀ ਗੱਡੀ ਦੇ ਟਾਇਰਾਂ ਨੂੰ ਜ਼ਰੂਰ ਚੈੱਕ ਕਰੋ।
ਸਾਡੇ ਭਾਰਤੀਆਂ ਦੀ ਇੱਕ ਖਾਸ ਗੱਲ ਇਹ ਹੈ ਕਿ ਅਸੀਂ ਟਾਇਰਾਂ ਨੂੰ ਉਦੋਂ ਤੱਕ ਨਹੀਂ ਬਦਲਦੇ ਜਦੋਂ ਤੱਕ ਉਹ ਪੂਰੀ ਤਰ੍ਹਾਂ ਘੱਸ ਨਹੀਂ ਜਾਂਦੇ। ਪਰ ਇਹ ਆਦਤ ਚੰਗੀ ਨਹੀਂ ਹੈ ਕਿਉਂਕਿ ਇਸ ਨਾਲ ਕੋਈ ਦੁਰਘਟਨਾ ਹੋ ਸਕਦੀ ਹੈ। ਅਸੀਂ ਤੁਹਾਨੂੰ ਦੱਸ ਦੇਈਏ ਕਿ ਕੁੱਝ ਆਸਾਨ ਤਰੀਕੇ ਹਨ ਜਿਹਨਾਂ ਨਾਲ ਤੁਸੀਂ ਆਂਪਣੇ ਟਾਇਰਾਂ ਦੀ ਜਾਂਚ ਕਰ ਸਕਦੇ ਹੋ।
ਟਾਇਰ ਦੇ ਉੱਪਰ ਵਾਲੇ ਹਿੱਸੇ ਨੂੰ ਚੈੱਕ ਕਰੋ
ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਤੁਸੀਂ ਆਪਣੀ ਕਾਰ ਦੇ ਟਾਇਰਾਂ ਦਾ ਉਪਰਲਾ ਹਿੱਸਾ ਚੈੱਕ ਕਰੋ ਕਿਉਂਕਿ ਲਗਾਤਾਰ ਚਲਣ ਨਾਲ ਉਪਰਲੀ ਰਬੜ ਘੱਸ ਜਾਂਦੀ ਹੈ। ਟਾਇਰ ਦੀ ਪਕੜ ਅਤੇ ਸਥਿਰਤਾ ਅਤੇ ਕਾਰ ਦੀ ਬ੍ਰੇਕਿੰਗ ਪਰਫਾਰਮੈਂਸ ਵੀ ਪ੍ਰਭਾਵਿਤ ਇਸ ਉੱਤੇ ਨਿਰਭਰ ਕਰਦੀ ਹੈ। ਇਸ ਕੰਮ ਲਈ ਤੁਸੀਂ ਇੱਕ ਸਿੱਕੇ ਦੀ ਮਦਦ ਲੈ ਸਕਦੇ ਹੋ ਅਤੇ ਜੇਕਰ ਸਿੱਕਾ ਪੂਰਾ ਅੰਦਰ ਚਲਾ ਜਾਂਦਾ ਹੈ ਤਾਂ ਟਾਇਰ ਵਧੀਆ ਹਾਲਤ ਵਿੱਚ ਹਨ।
ਦੂਜਾ ਤਰੀਕਾ ਇਹ ਹੈ ਕਿ ਤੁਸੀਂ ਟਾਇਰਾਂ ਦੀ ਸਾਈਡ ਵਾਲ ਨੂੰ ਚੈੱਕ ਕਰ ਸਕਦੇ ਹੋ। ਇਸ ਨੂੰ ਸਾਈਡ ਵਾਲ ਵੀ ਕਹਿੰਦੇ ਹਨ। ਇੱਥੇ ਤੁਹਾਨੂੰ ਇਹ ਚੈੱਕ ਕਰਨਾ ਹੁੰਦਾ ਹੈ ਕਿ ਕਿਤੇ ਕੋਈ ਕੱਟ ਜਾਂ ਚੀਰ ਤਾਂ ਨਹੀਂ। ਇਹ ਵੀ ਦੇਖੋ ਕਿ ਕਿਤੇ ਟਾਇਰ ਫੁਲਿਆ ਤਾਂ ਨਹੀਂ ਹੈ। ਇਹ ਬਹੁਤ ਅਸੁਰੱਖਿਅਤ ਹੋ ਸਕਦਾ ਹੈ। ਇਸ ਨਾਲ ਕੋਈ ਦੁਰਘਟਨਾ ਹੋ ਸਕਦੀ ਹੈ।
ਤੀਸਰਾ ਤਰੀਕਾ ਹੈ ਕਿ ਤੁਸੀਂ ਟਾਇਰਾਂ ਦੀ ਘਿਸਾਈ ਚੈੱਕ ਕਰੋ। ਟਾਇਰਾਂ ਵਿੱਚ ਚਲਣ ਨਾਲ ਟਾਇਰ ਘਸਦੇ ਰਹਿੰਦੇ ਹਨ ਅਤੇ ਇਹਨਾਂ ਉੱਪਰ ਨਜ਼ਰ ਹੋਣੀ ਚਾਹੀਦੀ ਹੈ। ਤੁਸੀਂ ਕਿਸੇ ਵੀ ਦੁਰਘਟਨਾ ਨੂੰ ਟਾਇਰਾਂ ਦੀ ਨਿਯਮਤ ਜਾਂਚ ਕਰਕੇ ਰੋਕ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Car