Home /News /lifestyle /

Car Care Tips: ਰਸਤੇ 'ਚ ਬੰਦ ਪੈ ਜਾਵੇ ਕਾਰ ਤਾਂ ਇਸ ਤਰੀਕੇ ਨਾਲ ਕਰੋ ਜੰਪ ਸਟਾਰਟ

Car Care Tips: ਰਸਤੇ 'ਚ ਬੰਦ ਪੈ ਜਾਵੇ ਕਾਰ ਤਾਂ ਇਸ ਤਰੀਕੇ ਨਾਲ ਕਰੋ ਜੰਪ ਸਟਾਰਟ

Car Care Tips: ਰਸਤੇ 'ਚ ਬੰਦ ਹੋ ਜਾਵੇ ਕਾਰ ਤਾਂ ਇਸ ਤਰੀਕੇ ਨਾਲ ਕਰੋ ਜੰਪ ਸਟਾਰਟ

Car Care Tips: ਰਸਤੇ 'ਚ ਬੰਦ ਹੋ ਜਾਵੇ ਕਾਰ ਤਾਂ ਇਸ ਤਰੀਕੇ ਨਾਲ ਕਰੋ ਜੰਪ ਸਟਾਰਟ

ਕਾਰ ਉੱਤੇ ਲੌਂਗ ਡ੍ਰਾਈਵ ਤੇ ਟੂਰ ਕਰਨਾ ਤਾਂ ਕਈਆਂ ਦੀ ਪਹਿਲੀ ਪਸੰਦ ਹੁੰਦੀ ਹੈ। ਕਈ ਵਾਰ ਲੋਕ ਆਪਣੀ ਕਾਰਨ ਨੂੰ ਕਿਤੇ ਦੂਰ ਦੁਰਾਡੇ ਲੈ ਜਾਂਦੇ ਹਨ ਤੇ ਕਾਰ ਦੀ ਬੈਟਰੀ ਲੋਅ ਹੋਣ ਕਾਰਨ ਕਾਰ ਬੰਦ ਪੈ ਜਾਂਦੀ ਹੈ। ਜੋ ਵੀ ਕਾਰ ਚਲਾਉਂਦੇ ਨੇ ਉਹ ਇਸ ਸਥਿਤੀ ਤੋਂ ਵਾਕਿਫ ਹੋਣਗੇ। ਅਜਿਹੀ ਸਥਿਤੀ ਵਿੱਚ ਕਈ ਵਾਰ ਮਕੈਨਿਕ ਵੀ ਨਹੀਂ ਮਿਲਦਾ, ਉਸ ਸਥਿਤੀ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ? ਸਭ ਤੋਂ ਪਹਿਲਾਂ ਤਾਂ ਤੁਸੀਂ ਘਬਰਾਉਣਾ ਨਹੀਂ ਹੈ। ਇਸ ਇੱਕ ਹੱਲ ਹੈ, ਗੱਡੀ ਨੂੰ ਜੰਪ ਸਟਾਰਟ ਕਰਨਾ।

ਹੋਰ ਪੜ੍ਹੋ ...
  • Share this:

ਇਸ ਤਰੀਕਾ ਥੋੜਾ ਪੇਚੀਦਾ ਹੈ ਪਰ ਜੇ ਤੁਸੀਂ ਸਫਲ ਰਹੇ ਤਾਂ ਬੈਟਰੀ ਲੋਅ ਹੋਣ ਦੇ ਬਾਵਜੂਦ ਤੁਸੀਂ ਗੱਡੀ ਸਟਾਰਟ ਕਰ ਸਕੋਗੇ। ਇਸ ਲਈ ਕੁੱਝ ਜ਼ਰੂਰੀ ਗੱਲਾਂ ਧਿਆਨ ਵਿੱਚ ਰੱਖਣੀਆਂ ਜ਼ਰੂਰੀ ਹਨ। ਸਭ ਤੋਂ ਪਹਿਲਾਂ ਕਾਰ ਦੇ ਟਰੰਕ ਵਿੱਚ ਹਮੇਸ਼ਾ ਇੱਕ ਜੰਪਰ ਕੇਬਲ ਰੱਖੋ। ਯਾਦ ਰੱਖੋ ਕਿ ਤੁਹਾਡੀ ਕਾਰ ਇੱਕ ਮਸ਼ੀਨ ਹੈ ਅਤੇ ਮਸ਼ੀਨਾਂ ਕਿਸੇ ਵੀ ਸਮੇਂ ਬਿਨਾਂ ਸੂਚਿਤ ਕੀਤੇ ਕਰਾਬ ਹੋ ਸਕਦੀਆਂ ਹਨ। ਇਸ ਲਈ, ਹਮੇਸ਼ਾ ਜੰਪਰ ਕੇਬਲਾਂ ਦਾ ਸੈੱਟ ਰੱਖੋ।

ਸਭ ਤੋਂ ਪਹਿਲਾਂ ਤੁਹਾਨੂੰ ਰਸਤੇ ਉੱਤੇ ਜਾਂਦੇ ਕਿਸੇ ਵਿਅਕਤੀ ਦੀ ਮਦਦ ਲੈਣੀ ਹੋਵੇਗੀ, ਉਸ ਦੀ ਕਾਰ ਨਾਲ ਤੁਸੀਂ ਆਪਣੀ ਕਾਰ ਨੂੰ ਜੰਪ ਸਟਾਰਟ ਕਰ ਸਕਦੇ ਹੋ। ਜਦੋਂ ਤੁਸੀਂ ਕੋਈ ਹੋਰ ਕਾਰ ਲੱਭ ਲੈਂਦੇ ਹੋ, ਤਾਂ ਦੋਵਾਂ ਕਾਰਾਂ ਨੂੰ ਨਿਊਟਰਲ ਵਿੱਚ ਪਾਰਕ ਕਰੋ ਅਤੇ ਦੋਵਾਂ ਕਾਰਾਂ ਦਾ ਇਗਨੀਸ਼ਨ ਬੰਦ ਕਰ ਦਿਓ। ਦੋਵੇਂ ਕਾਰਾਂ ਵਿੱਚ ਪਾਰਕਿੰਗ ਬ੍ਰੇਕ ਵੀ ਲਗਾਓ। ਕਾਰ ਨੂੰ ਜੰਪਸਟਾਰਟ ਕਰਨ ਲਈ, ਤੁਹਾਨੂੰ ਜੰਪਰ ਕੇਬਲਾਂ ਨੂੰ ਸਹੀ ਕ੍ਰਮ ਵਿੱਚ ਜੋੜਨਾ ਹੋਵੇਗਾ।

ਜੰਪਰ ਦੀ ਲਾਲ ਕਲਿੱਪ ਨੂੰ ਆਪਣੀ ਕਾਰ ਦੀ ਬੈਟਰੀ ਦੇ ਪਾਜ਼ੇਟਿਵ ਟਰਮੀਨਲ ਨਾਲ ਕਨੈਕਟ ਕਰੋ। ਇਹ ਆਮ ਤੌਰ 'ਤੇ POS ਜਾਂ + ਚਿੰਨ੍ਹ ਦੇ ਨਾਲ ਆਉਂਦਾ ਹੈ ਅਤੇ ਨੈਗੇਟਿਵ ਟਰਮੀਨਲ ਤੋਂ ਵੱਡਾ ਹੁੰਦਾ ਹੈ। ਨਾਲ ਹੀ, ਦੂਜੀ ਕਾਰ ਦੇ ਪਾਜ਼ੇਟਿਵ ਟਰਮੀਨਲ ਨਾਲ ਦੂਜੀ ਲਾਲ ਕਲਿੱਪ ਨੂੰ ਕਨੈਕਟ ਕਰੋ। ਹੁਣ ਬਲੈਕ ਕਲਿੱਪ ਨੂੰ ਦੂਜੀ ਕਾਰ ਦੀ ਬੈਟਰੀ ਦੇ ਨੈਗੇਟਿਵ ਟਰਮੀਨਲ ਨਾਲ ਅਤੇ ਆਖਰੀ ਬਲੈਕ ਕਲਿੱਪ ਨੂੰ ਆਪਣੀ ਕਾਰ ਦੀ ਬਿਨਾਂ ਪੇਂਟ ਕੀਤੀ ਧਾਤ ਦੀ ਸਤ੍ਹਾ ਨਾਲ ਕਨੈਕਟ ਕਰੋ। ਇਸ ਤੋਂ ਬਾਅਦ ਦੂਜੀ ਕਾਰ ਨੂੰ ਸਟਾਰਟ ਕਰੋ ਅਤੇ ਇਸ ਦੇ ਇੰਜਣ ਨੂੰ ਕੁਝ ਮਿੰਟਾਂ ਲਈ ਚੱਲਣ ਦਿਓ। ਫਿਰ ਆਪਣੀ ਕਾਰ ਸਟਾਰਟ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਤੁਹਾਡੀ ਕਾਰ ਸਟਾਰਟ ਨਹੀਂ ਹੁੰਦੀ ਹੈ, ਤਾਂ ਜਾਂਚ ਕਰੋ ਕਿ ਕੇਬਲ ਸਹੀ ਢੰਗ ਨਾਲ ਜੁੜੀਆਂ ਹੋਈਆਂ ਹਨ ਜਾਂ ਨਹੀਂ।

ਦੂਜੀ ਕਾਰ ਦਾ ਇੰਜਣ ਘੱਟੋ-ਘੱਟ ਪੰਜ ਮਿੰਟ ਚੱਲਣ ਦਿਓ। ਫਿਰ ਆਪਣੀ ਕਾਰ ਸਟਾਰਟ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਇਸ ਤੋਂ ਬਾਅਦ ਵੀ ਤੁਹਾਡੀ ਕਾਰ ਸਟਾਰਟ ਨਹੀਂ ਹੁੰਦੀ ਹੈ ਤਾਂ ਮਕੈਨਿਕ ਦੀ ਲੋੜ ਪਵੇਗੀ। ਜੇ ਜੰਪਸਟਾਰਟ ਕੰਮ ਕਰਦਾ ਹੈ ਅਤੇ ਤੁਹਾਡੀ ਕਾਰ ਸਟਾਰਟ ਹੁੰਦੀ ਹੈ, ਤਾਂ ਆਪਣਾ ਇੰਜਣ ਬੰਦ ਨਾ ਕਰੋ। ਲਗਭਗ 15 ਮਿੰਟ ਡਰਾਈਵ ਕਰੋ, ਜਿਸ ਨਾਲ ਬੈਟਰੀ ਚਾਰਜ ਹੋ ਜਾਵੇਗੀ। ਉਮੀਦ ਹੈ ਕਿ ਅਗਲੀ ਵਾਰ ਜਦੋਂ ਤੁਸੀਂ ਅਜਿਹੀ ਕਿਸੇ ਸਥਿਤੀ ਵਿੱਚ ਫਸੋ ਤਾਂ ਇਗ ਟ੍ਰਿਕ ਤੁਹਾਡੇ ਕੰਮ ਆਵੇਗੀ।

Published by:Drishti Gupta
First published:

Tags: Auto, Auto industry, Auto news, Automobile, Cars, Startup ideas