ਦੇਸ਼ ਦੀ ਕਈ ਵੱਡੀ ਆਟੋ ਕੰਪਨੀਆਂ ਭਾਰੀ ਡਿਸਕਾਊਂਟ ਦੇ ਰਹੀਆਂ ਹਨ। ਦੱਸਣਯੋਗ ਹੈ ਕਿ 1 ਅਪ੍ਰੈਲ ਤੋਂ ਭਾਰਤ ਵਿਚ BSVI ਏਮਿਸ਼ਨ ਨਿਯਮ ਹੋਣਗੇ। ਨਵੇਂ ਨਿਯਮਾਂ ਦੇ ਚੱਲਦਿਆਂ ਦੇਸ਼ ਵਿੱਚ ਪੁਰਾਣੀਆਂ ਬੀਐਸਆਈਵੀ ਕਾਰਾਂ ਦੀ ਵਿਕਰੀ ਬੰਦ ਹੋ ਜਾਵੇਗੀ। ਇਹੀ ਕਾਰਨ ਹੈ ਕਿ ਕੰਪਨੀਆਂ ਆਪਣੀਆਂ ਪੁਰਾਣੀਆਂ ਕਾਰਾਂ ਦੇ ਮਾਡਲਾਂ ਦੀ ਇਨਵੇਂਟਰੀ ਨੂੰ ਹਟਾਉਣ ਲਈ ਇਨ੍ਹਾਂ ਕਾਰਾਂ 'ਤੇ ਭਾਰੀ ਛੋਟ ਦੇ ਰਹੀਆਂ ਹਨ। ਹੌਂਡਾ ਦਾ ਨਾਮ ਸੂਚੀ ਵਿਚ ਸਭ ਤੋਂ ਉੱਪਰ ਹੈ। ਹੌਂਡਾ ਦੀ ਸਭ ਤੋਂ ਮਹਿੰਗੀ ਕਾਰ ਹੌਂਡਾ ਸੀਆਰ-ਵੀ CR-V (Honda CR-V (MY2018 and MY2019) 'ਤੇ 5 ਲੱਖ ਰੁਪਏ ਦੀ ਛੋਟ ਮਿਲ ਰਹੀ ਹੈ। ਇਹ ਛੋਟ ਪੈਟਰੋਲ ਅਤੇ ਡੀਜ਼ਲ ਦੋਵਾਂ ਰੂਪਾਂ 'ਤੇ ਹੈ। ਇਹ ਬੀਐਸ 4 ਵੀਕਲਜ਼ 'ਤੇ ਸਭ ਤੋਂ ਵੱਡੀ ਛੋਟ ਹੈ ।
ਜਾਣੋ ਕਿਸ ਕਾਰ ਉਤੇ ਮਿਲ ਰਿਹਾ ਹੈ ਕਿੰਨਾ ਡਿਸਕਾਊਂਟ
(1) ਟਾਟਾ ਦੀ ਕਾਰ ਬੋਲਟ 'ਤੇ ਵੱਧ ਤੋਂ ਵੱਧ 75 ਹਜ਼ਾਰ ਰੁਪਏ ਦੀ ਛੋਟ ਮਿਲ ਰਿਹਾ ਹੈ। ਇਸ ਦੀ ਕੀਮਤ 5.29 ਲੱਖ ਰੁਪਏ ਤੋਂ 7.87 ਲੱਖ ਰੁਪਏ ਦੇ ਵਿਚਕਾਰ ਹੈ।
(2) ਟਾਟਾ ਟਿਗੋਰ 'ਤੇ ਵੱਧ ਤੋਂ ਵੱਧ 75 ਹਜ਼ਾਰ ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਦੀ ਕੀਮਤ ਕਰੀਬ 6.59 ਲੱਖ ਤੋਂ 7.86 ਲੱਖ ਰੁਪਏ ਹੈ।
(3) ਟਾਟਾ ਦੇ ਜ਼ੇਸਟ 'ਤੇ 85 ਹਜ਼ਾਰ ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਦੀ ਕੀਮਤ 5.89 ਲੱਖ ਤੋਂ 9.89 ਲੱਖ ਰੁਪਏ ਦੇ ਵਿਚਕਾਰ ਹੈ।
(4) ਟਾਟਾ ਨੈਕਸਨ 'ਤੇ 1 ਲੱਖ ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਕਾਰ ਦੇ ਟਾਪ ਵੇਰੀਐਂਟ 'ਤੇ ਸਭ ਤੋਂ ਜ਼ਿਆਦਾ ਛੋਟ ਮਿਲ ਰਹੀ ਹੈ।
(5) ਹੁੰਡਈ ਦੀ ਵੇਨਿਊ ਕਾਰ ਦੇ ਬੀਐਸ 4 ਵੇਰੀਐਂਟ 'ਤੇ 50,000 ਰੁਪਏ ਦੀ ਛੋਟ ਮਿਲ ਰਹੀ ਹੈ। ਇਹ ਛੋਟ ਸਿਰਫ ਇਸ ਕਾਰ ਦੇ ਡੀਜ਼ਲ ਰੂਪ 'ਤੇ ਵੀ ਉਪਲਬਧ ਹੈ।
(6) ਹੁੰਡਈ ਦੀ ਗ੍ਰੈਂਡ-ਆਈ 10 ਕਾਰ ਦੇ ਬੀਐਸ 4 ਵੇਰੀਐਂਟ 'ਤੇ ਸਭ ਤੋਂ ਵੱਧ 75 ਹਜ਼ਾਰ ਰੁਪਏ ਦੀ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਦੀ ਕੀਮਤ ਕਰੀਬ 6.05 ਲੱਖ ਤੋਂ 6.57 ਲੱਖ ਰੁਪਏ ਹੈ।
(7) ਮਾਰੂਤੀ ਵਿਟਾਰਾ ਬ੍ਰੇਜ਼ਾ 'ਤੇ ਵੱਧ ਤੋਂ ਵੱਧ 86 ਹਜ਼ਾਰ ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਦੀ ਕੀਮਤ ਕਰੀਬ 7.62 ਲੱਖ ਰੁਪਏ ਤੋਂ 10.59 ਲੱਖ ਰੁਪਏ ਹੈ।
(8) ਜੀਪ ਕੰਪਾਸ ਦੇ ਲੋ-ਐਂਡ ਵੈਰੀਐਂਟਸ ਉਤੇ ਇਕ ਲੱਖ ਅਤੇ ਅਤੇ ਟਾਪ-ਐਂਡ ਵੇਰੀਐਂਟ 'ਤੇ 2 ਲੱਖ ਰੁਪਏ ਤਕ ਦੀ ਛੋਟ ਦਿੱਤੀ ਜਾ ਰਹੀ ਹੈ।
(9) ਨਿਸਾਨ ਕੰਪਨੀ ਦੀ ਇਹ ਫਲੈਗਸ਼ਿਪ ਐ SUV 'ਤੇ 2.6 ਲੱਖ ਰੁਪਏ ਦੀ ਛੋਟ ਮਿਲ ਰਹੀ ਹੈ। ਤੁਹਾਨੂੰ ਇਹ ਛੋਟ BS4 ਕੰਪਲੈਂਟ ਡੈਮੋ ਖਰੀਦਣ ਉਤੇ ਮਿਲੇਗਾ। ਇਸ ਦੇ ਨਾਲ ਹੀ ਨਵੀਂ ਕਾਰ 'ਤੇ 1.6 ਲੱਖ ਰੁਪਏ ਦੀ ਛੋਟ ਮਿਲ ਰਹੀ ਹੈ।
(10) ਰੀਨਾਲਟ ਦੀ ਕਾਰ 'ਤੇ ਵੱਧ ਤੋਂ ਵੱਧ 2 ਲੱਖ ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਦੀ ਕੀਮਤ ਕਰੀਬ 7.99 ਲੱਖ ਤੋਂ 12.50 ਲੱਖ ਰੁਪਏ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।