Car Loan: ਹਰ ਮੱਧ ਵਰਗੀ ਪਰਿਵਾਰ ਦਾ ਸੁਪਣਾ ਹੁੰਦਾ ਹੈ ਕਿ ਉਨ੍ਹਾਂ ਕੋਲ ਇੱਕ ਕਾਰ ਹੋਵੇ। ਜੇਕਰ ਤੁਸੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਅਤੇ ਕਾਰ ਲਈ ਲੋਨ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਕਾਰ ਲੋਨ ਲਈ ਕਾਰ ਦੇ ਮਾਡਲ, ਵਿਸ਼ੇਸ਼ਤਾਵਾਂ, ਲੁੱਕ ਅਤੇ ਕੀਮਤ 'ਤੇ ਵਿਚਾਰ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ।
ਬੀਮਾ ਖੇਤਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕਾਰ ਲੋਨ ਲੈਂਦੇ ਸਮੇਂ ਲੋਕ ਅਕਸਰ ਅਜਿਹੀਆਂ ਗਲਤੀਆਂ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਲੇਮ ਦੇ ਸਮੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਾਰ ਲੋਨ ਲੈਣ ਤੋਂ ਪਹਿਲਾਂ ਕਈ ਗੱਲਾਂ 'ਤੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ। ਇੱਥੇ ਅਸੀਂ ਕੁਝ ਮਹੱਤਵਪੂਰਨ ਗੱਲਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਲੋਨ ਲੈਂਦੇ ਸਮੇਂ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਕਰੋ ਪੂਰੀ ਤਿਆਰੀ: ਲੋਨ ਲੈਣ ਤੋਂ ਪਹਿਲਾਂ ਵੱਖ-ਵੱਖ ਕਾਰ ਲੋਨ ਸਕੀਮਾਂ ਦੀ ਤੁਲਨਾ ਕਰੋ, ਇਸ ਦੀਆਂ ਵਿਸ਼ੇਸ਼ਤਾਵਾਂ ਨੂੰ ਸਮਝੋ। ਅੱਜ ਕੱਲ੍ਹ ਕਾਰ ਲੋਨ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਨਹੀਂ ਹੈ। ਬਹੁਤ ਸੋਚ-ਵਿਚਾਰ ਤੋਂ ਬਾਅਦ ਇਹ ਫੈਸਲਾ ਕਰਨਾ ਹੀ ਸਿਆਣਪ ਹੈ।
ਜ਼ੀਰੋ ਡਾਊਨ ਪੇਮੈਂਟ ਤੋਂ ਬਚੋ : ਲੋਨ ਲੈਂਦੇ ਸਮੇਂ ਜ਼ੀਰੋ ਡਾਊਨ ਪੇਮੈਂਟ ਸਕੀਮ ਬਾਰੇ ਸੁਣਨਾ ਯਕੀਨੀ ਤੌਰ 'ਤੇ ਚੰਗਾ ਹੈ। ਪਰ ਇਸ ਦੇ ਲਈ ਤੁਹਾਨੂੰ ਜ਼ਿਆਦਾ ਲੋਨ ਦੇਣਾ ਹੋਵੇਗਾ। ਜ਼ੀਰੋ ਡਾਊਨ ਪੇਮੈਂਟ ਸਕੀਮ ਤੋਂ ਬਚਣ ਦੀ ਕੋਸ਼ਿਸ਼ ਕਰੋ। ਡਾਊਨ ਪੇਮੈਂਟ ਵਿੱਚ ਵੱਧ ਤੋਂ ਵੱਧ ਪੈਸੇ ਪਾਉਣ ਦੀ ਕੋਸ਼ਿਸ਼ ਕਰੋ।
ਤੁਸੀਂ ਕਿੰਨੇ ਰੁਪਏ ਦਾ ਲੋਨ ਮੈਨੇਜ ਕਰ ਪਾਓਗੇ : ਕਾਰ ਲੋਨ ਲੈਣ ਤੋਂ ਪਹਿਲਾਂ, ਇਹ ਵਿਚਾਰ ਕਰੋ ਕਿ ਤੁਸੀਂ ਹਰ ਮਹੀਨੇ ਕਿਸ਼ਤ ਦਾ ਕਿੰਨਾ ਬੋਝ ਝੱਲ ਸਕਦੇ ਹੋ। ਇਹ ਸੰਭਵ ਹੈ ਕਿ ਤੁਸੀਂ ਕਿਸੇ ਹੋਰ ਲੋਨ 'ਤੇ ਵੀ EMI ਦਾ ਭੁਗਤਾਨ ਕਰ ਰਹੇ ਹੋ। ਇਸ ਲਈ ਬਜਟ ਦੀ ਚੰਗੀ ਤਰ੍ਹਾਂ ਯੋਜਨਾ ਬਣਾਓ। ਕਾਰ ਲੋਨ ਦੇ ਸਮੇਂ ਡਾਊਨ ਪੇਮੈਂਟ ਦੀ ਰਕਮ ਵੀ ਸ਼ਾਮਲ ਕਰੋ।
ਲੰਬੀ ਰੀਪੇਮੈਂਟ ਤੋਂ ਬਚੋ: ਲੋਨ ਦੀ ਰੀਪੇਮੈਂਟ ਤੋਂ ਬਚੋ। ਜ਼ਿਆਦਾਤਰ ਲੋਕ ਕਾਰ ਲੋਨ ਦੀ ਮੁੜ ਅਦਾਇਗੀ ਲਈ ਲਾਂਗ ਟਰਮ ਦੀ ਚੋਣ ਕਰਦੇ ਹਨ। ਦਰਅਸਲ ਤੁਹਾਨੂੰ ਲਾਂਗ ਟਰਮ ਵਿੱਚ ਮਹੀਨਾਵਾਰ ਕਿਸ਼ਤ ਤਾਂ ਘੱਟ ਲਗਦੀ ਹੈ, ਪਰ ਇਸ ਨਾਲ ਤੁਹਾਨੂੰ ਇਸ ਗੱਲ ਦਾ ਅਸਿਸਾਸ ਬਾਅਦ ਵਿੱਚ ਜਾ ਕੇ ਹੁੰਦਾ ਹੈ ਕਿ ਤੁਸੀਂ ਮੂਲ ਰਕਮ ਉੱਤੇ ਬਹੁਤ ਜ਼ਿਆਦਾ ਵਿਆਜ ਦੇ ਚੁੱਕੇ ਹੋ। ਜਿੰਨੀ ਘੱਟ ਭੁਗਤਾਨ ਦੀ ਮਿਆਦ ਤੁਸੀਂ ਚੁਣਦੇ ਹੋ, ਓਨਾ ਹੀ ਜ਼ਿਆਦਾ ਤੁਸੀਂ ਲਾਭ ਵਿੱਚ ਹੋਵੋਗੇ। ਇਸ ਨੂੰ ਸਮਝਣ ਲਈ, ਤੁਸੀਂ ਕਿਸੇ ਮਾਹਰ ਜਾਂ ਈਐਮਆਈ ਕੈਲਕੁਲੇਟਰ ਦੀ ਮਦਦ ਲੈ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Car, Car loan