Car Safety Tips: ਘਟਨਾ ਜਾਂ ਦੁਰਘਟਨਾ ਕਿਸੇ ਵੀ ਸਮੇਂ ਕਿਸੇ ਨਾਲ ਵੀ ਘੱਟ ਸਕਦੀ ਹੈ। ਤੁਸੀਂ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਕਦੋਂ ਕੋਈ ਦੁਰਘਟਨਾ ਵਾਪਰ ਜਾਵੇ। ਇਸ ਲਈ ਸਾਨੂੰ ਕੁੱਝ ਗੱਲਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜੋ ਮੁਸ਼ਕਿਲ ਵਿੱਚ ਸਾਡੀ ਜਾਨ ਬਚਾ ਸਕਦੀਆਂ ਹਨ। ਕਈ ਵਾਰ ਤੁਸੀਂ ਟੀਵੀ 'ਤੇ ਦੇਖਿਆ ਹੋਵੇਗਾ ਕਿ ਅਚਾਨਕ ਕਿਸੇ ਸਫ਼ਰ ਤੇ ਜਾਂਦੇ ਸਮੇਂ ਕਾਰ ਦਾ ਟਾਇਰ ਫੱਟਣ 'ਤੇ ਕਿਵੇਂ ਕਾਰ ਦੀਆਂ ਉਲਟ ਬਾਜ਼ੀਆਂ ਲਗਦੀਆਂ ਹਨ। ਇਸ ਤਰ੍ਹਾਂ ਦੀ ਕੋਈ ਵੀ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ। ਇਹ ਇੰਨੀ ਖ਼ਤਰਨਾਕ ਘਟਨਾ ਹੈ ਕਿ ਇਸ ਵਿੱਚ ਜਾਨ ਤੱਕ ਜਾ ਸਕਦੀ ਹੈ।
ਤੁਸੀਂ ਜੇਕਰ ਕੁੱਝ ਸਾਵਧਾਨੀਆਂ ਦੀ ਪਾਲਣਾ ਕਰੋਗੇ ਤਾਂ ਅਜਿਹੀ ਘਟਨਾ ਤੋਂ ਬਚਿਆ ਜਾ ਸਕਦਾ ਹੈ ਜਾਂ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ। ਆਓ ਤੁਹਾਨੂੰ ਦੱਸ ਦੇਈਏ ਕਿ ਜੇਕਰ ਅਚਾਨਕ ਕਾਰ ਦਾ ਟਾਇਰ ਫੱਟ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ।
ਸਭ ਤੋਂ ਪਹਿਲਾਂ ਰੇਸ ਤੋਂ ਪੈਰ ਹਟਾ ਲਓ ਕਿਉਂਕਿ ਕੁੱਝ ਹੀ ਸਕਿੰਟਾਂ ਵਿੱਚ ਇਹ ਸਾਰਾ ਕੁੱਝ ਵਾਪਰ ਜਾਂਦਾ ਹੈ। ਧਿਆਨ ਵੀ ਰੱਖੋ ਕਿ ਅਚਾਨਕ ਬ੍ਰੇਕ ਨਾ ਲਗਾਓ। ਕਾਰ ਦਾ ਜੋ ਟਾਇਰ ਫੱਟਦਾ ਹੈ ਤਾਂ ਕਾਰ ਉਸੇ ਦਿਸ਼ਾ ਵਿੱਚ ਤੇਜ਼ੀ ਨਾਲ ਵਧਦਾ ਹੈ। ਇਸ ਲਈ ਕਾਰ ਨੂੰ ਅਚਾਨਕ ਨਾ ਮੋੜੋ। ਸਟੀਅਰਿੰਗ ਨੂੰ ਸਥਿਰ ਕਰੋ। ਸਪੀਡ ਘੱਟ ਹੋਵੇ ਤਾਂ ਕਾਰ ਨੂੰ ਸੜਕ ਦੇ ਉਸ ਪਾਸੇ ਵੱਲ ਲਿਜਾਣ ਦੀ ਕੋਸ਼ਿਸ਼ ਕਰੋ ਜਿਸ ਪਾਸੇ ਦਾ ਟਾਇਰ ਫੱਟਿਆ ਹੋਇਆ ਹੈ।
ਇੱਥੇ ਇਹ ਵੀ ਧਿਆਨ ਰੱਖੋ ਕਿ ਤੇਜ਼ ਰਫ਼ਤਾਰ ਦੌਰਾਨ ਟਾਇਰ ਨੂੰ ਅੱਗ ਲੱਗ ਸਕਦੀ ਹੈ ਅਤੇ ਅਜਿਹੇ ਵਿੱਚ ਘਬਰਾਓ ਨਾ ਆਪਣੀ ਕਾਰ ਨੂੰ ਇੱਕ ਪਾਸੇ ਰੋਕ ਕੇ ਇਸਦੀ ਅੱਗ ਨੂੰ ਬੁਝਾਉਣ ਲਈ ਚਿੱਕੜ ਦੀ ਵਰਤੋਂ ਕਰੋ। ਰੁਕਣ ਤੋਂ ਬਾਅਦ ਟਾਇਰ ਨੂੰ ਖੋਲ੍ਹਣ ਦੀ ਤੁਰੰਤ ਕੋਸ਼ਿਸ਼ ਨਾ ਕਰੋ ਕਿਉਂਕਿ ਗੱਡੀ ਦੇ ਰਿਮ ਗਰਮ ਹੁੰਦੇ ਹਨ।
ਬਚਾਅ ਲਈ ਅਪਣਾਓ ਇਹ ਟਿਪਸ:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Automobile, Car, Car Care Tips For Summer, Safety