Home /News /lifestyle /

Carrot Juice: ਗਾਜਰ ਦਾ ਜੂਸ ਸਿਹਤ ਨੂੰ ਰੱਖਦਾ ਹੈ ਤੰਦਰੁਸਤ, ਜਾਣੋ 5 ਮਿੰਟਾਂ 'ਚ ਬਣਾਉਣ ਦੀ ਵਿਧੀ

Carrot Juice: ਗਾਜਰ ਦਾ ਜੂਸ ਸਿਹਤ ਨੂੰ ਰੱਖਦਾ ਹੈ ਤੰਦਰੁਸਤ, ਜਾਣੋ 5 ਮਿੰਟਾਂ 'ਚ ਬਣਾਉਣ ਦੀ ਵਿਧੀ

Carrot Juice

Carrot Juice

Carrot Juice: ਸਰਦੀਆਂ ਦੇ ਮੌਸਮ ਵਿੱਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਫਲ ਉਪਲਬਧ ਹੁੰਦੇ ਹਨ। ਖਾਣ-ਪੀਣ ਦੇ ਸ਼ੌਕੀਨ ਲੋਕ ਇਸ ਮੌਸਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਮੌਸਮ ਵਿੱਚ ਗਾਜਰਾਂ ਵੀ ਭਰਪੂਰ ਮਾਤਰਾ ਵਿੱਚ ਮਿਲਦੀਆਂ ਹਨ। ਲੋਕ ਇਸ ਨੂੰ ਕਈ ਤਰੀਕਿਆਂ ਨਾਲ ਭੋਜਨ ਵਿਚ ਸ਼ਾਮਲ ਕਰਦੇ ਹਨ। ਕੁਝ ਲੋਕ ਗਾਜਰ ਦਾ ਸਲਾਦ, ਸਬਜ਼ੀ ਜਾਂ ਅਚਾਰ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਨੂੰ ਗਾਜਰ ਦਾ ਹਲਵਾ ਬਹੁਤ ਪਸੰਦ ਆਉਂਦਾ ਹੈ।

ਹੋਰ ਪੜ੍ਹੋ ...
  • Share this:

Carrot Juice: ਸਰਦੀਆਂ ਦੇ ਮੌਸਮ ਵਿੱਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਫਲ ਉਪਲਬਧ ਹੁੰਦੇ ਹਨ। ਖਾਣ-ਪੀਣ ਦੇ ਸ਼ੌਕੀਨ ਲੋਕ ਇਸ ਮੌਸਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਮੌਸਮ ਵਿੱਚ ਗਾਜਰਾਂ ਵੀ ਭਰਪੂਰ ਮਾਤਰਾ ਵਿੱਚ ਮਿਲਦੀਆਂ ਹਨ। ਲੋਕ ਇਸ ਨੂੰ ਕਈ ਤਰੀਕਿਆਂ ਨਾਲ ਭੋਜਨ ਵਿਚ ਸ਼ਾਮਲ ਕਰਦੇ ਹਨ। ਕੁਝ ਲੋਕ ਗਾਜਰ ਦਾ ਸਲਾਦ, ਸਬਜ਼ੀ ਜਾਂ ਅਚਾਰ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਨੂੰ ਗਾਜਰ ਦਾ ਹਲਵਾ ਬਹੁਤ ਪਸੰਦ ਆਉਂਦਾ ਹੈ। ਸਰਦੀਆਂ 'ਚ ਸਿਹਤਮੰਦ ਰਹਿਣ ਲਈ ਤੁਸੀਂ ਗਾਜਰ ਦਾ ਜੂਸ ਵੀ ਪੀ ਸਕਦੇ ਹੋ। ਇਸ 'ਚ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਗਜਰ ਦਾ ਜੂਸ ਬਣਾਉਣ ਦੀ ਆਸਾਨ ਵਿਧੀ ਬਾਰੇ ਦੱਸਾਂਗੇ, ਜਿਸ ਨਾਲ ਗਜਰ ਦੇ ਜੂਸ ਦਾ ਸੁਆਦ ਵੀ ਵਧ ਜਾਵੇਗਾ...

ਗਾਜਰ ਦਾ ਜੂਸ ਬਣਾਉਣ ਲਈ ਸਮੱਗਰੀ...

ਗਾਜਰ - 5-6, ਅਦਰਕ ਪੀਸਿਆ ਹੋਇਆ - 1 ਚੱਮਚ, ਕਾਲੀ ਮਿਰਚ ਪਾਊਡਰ - 1 ਚੂੰਡੀ, ਕਾਲਾ ਲੂਣ - ਸੁਆਦ ਅਨੁਸਾਰ, ਪੁਦੀਨੇ ਦੇ ਪੱਤੇ - 10-15, ਨਿੰਬੂ ਦਾ ਰਸ - 1 ਚੱਮਚ, ਸਾਦਾ ਲੂਣ - ਸਵਾਦ ਅਨੁਸਾਰ

ਗਾਜਰ ਦਾ ਜੂਸ ਬਣਾਉਣ ਲਈ ਇਨ੍ਹਾਂ Steps ਨੂੰ ਫਾਲੋ ਕਰੋ :


-ਸਭ ਤੋਂ ਪਹਿਲਾਂ ਗਾਜਰ ਦੀ ਬਾਹਰੀ ਪਰਤ ਨੂੰ ਛਿੱਲ ਲਓ।

-ਇਸ ਤੋਂ ਬਾਅਦ ਗਾਜਰ ਨੂੰ ਸਾਫ ਪਾਣੀ 'ਚ ਪਾ ਕੇ ਧੋ ਲਓ। ਹੁਣ ਗਾਜਰਾਂ ਨੂੰ ਸਾਫ਼ ਸੂਤੀ ਕੱਪੜੇ ਨਾਲ ਪੂੰਝੋ ਅਤੇ ਉਨ੍ਹਾਂ ਨੂੰ ਟੁਕੜਿਆਂ ਵਿੱਚ ਕੱਟ ਲਓ।

-ਹੁਣ ਗਾਜਰ ਦੇ ਕੱਟੇ ਹੋਏ ਟੁਕੜਿਆਂ ਨੂੰ ਮਿਕਸਰ ਜੂਸਰ 'ਚ ਪਾਓ। ਇਸ ਤੋਂ ਬਾਅਦ ਜੂਸਰ 'ਚ ਪੁਦੀਨੇ ਦੀਆਂ ਪੱਤੀਆਂ, ਕੱਟਿਆ ਹੋਇਆ ਅਦਰਕ ਪਾਓ ਅਤੇ ਇਸ ਦਾ ਰਸ ਕੱਢ ਲਓ।

-ਹੁਣ ਤਿਆਰ ਕੀਤੇ ਜੂਸ ਨੂੰ ਸਰਵਿੰਗ ਗਲਾਸ ਵਿੱਚ ਪਾਓ ਅਤੇ ਇੱਕ ਚਮਚ ਨਾਲ ਕਾਲੀ ਮਿਰਚ ਪਾਊਡਰ, ਇੱਕ ਚੁਟਕੀ ਕਾਲਾ ਨਮਕ ਅਤੇ ਸਵਾਦ ਅਨੁਸਾਰ ਸਾਦਾ ਨਮਕ ਪਾ ਕੇ ਮਿਕਸ ਕਰੋ।

-ਇਸ ਤੋਂ ਬਾਅਦ ਗਾਜਰ ਦੇ ਜੂਸ 'ਚ ਨਿੰਬੂ ਦਾ ਰਸ ਮਿਲਾ ਕੇ ਪੁਦੀਨੇ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰੋ।

-ਸਵਾਦ ਨਾਲ ਭਰਪੂਰ ਗਾਜਰ ਦਾ ਜੂਸ ਤਿਆਰ ਹੈ।

-ਜੇਕਰ ਤੁਸੀਂ ਠੰਡਾ ਗਾਜਰ ਦਾ ਜੂਸ ਪੀਣਾ ਚਾਹੁੰਦੇ ਹੋ ਤਾਂ ਇਸ 'ਚ 2-3 ਆਈਸ ਕਿਊਬ ਵੀ ਮਿਲਾ ਸਕਦੇ ਹੋ, ਪਰ ਸਰਦੀਆਂ ਦੇ ਮੌਸਮ ਵਿੱਚ ਬਰਫ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਚੰਗਾ ਰਹੇਗਾ।

- ਗਾਜਰ ਦਾ ਜੂਸ ਤੁਹਾਨੂੰ ਦਿਨ ਭਰ ਊਰਜਾ ਨਾਲ ਭਰਪੂਰ ਰਹਿਣ ਵਿਚ ਮਦਦ ਕਰੇਗਾ।

Published by:Rupinder Kaur Sabherwal
First published:

Tags: Food, Healthy Food, Healthy lifestyle, Lifestyle