ਅੱਜ ਦਾ ਯੁਗ ਡਿਜੀਟਲ ਯੁੱਗ ਹੈ ਅਤੇ ਇੱਥੇ ਸਾਰੇ ਕੰਮ ਡਿਜੀਟਲ ਤਰੀਕੇ ਨਾਲ ਅਤੇ ਪਾਰਦਰਸ਼ਤਾ ਨਾਲ ਹੋ ਰਹੇ ਹਨ। ਸਰਕਾਰਾਂ ਵੀ ਹੁਣ ਬਹੁਤ ਸਾਰੀਆਂ ਲੋਕ ਭਲਾਈ ਦੀਆਂ ਸੇਵਾਵਾਂ ਨੂੰ ਡਿਜੀਟਲ ਕਰ ਰਹੀ ਹੈ ਤਾਂ ਜੋ ਸਹੀ ਲੋਕਾਂ ਨੂੰ ਇਸਦਾ ਲਾਭ ਪਹੁੰਚਾਇਆ ਜਾ ਸਕੇ।
ਜੇਕਰ ਤੁਸੀਂ ਸੜਕ ਉੱਤੇ ਕਿਸੇ ਵੀ ਵਾਹਨ ਨੂੰ ਲੈ ਕੇ ਚਲਦੇ ਹੋ ਤਾਂ ਤੁਹਾਡੇ ਕੋਲ ਉਸ ਨਾਲ ਸਬੰਧਿਤ ਕਾਗਜ਼ਾਂ ਤੋਂ ਇਲਾਵਾ ਡਰਾਈਵਿੰਗ ਲਾਇਸੈਂਸ ਵੀ ਹੋਣਾ ਲਾਜ਼ਮੀ ਹੈ ਨਹੀਂ ਤਾਂ ਤੁਹਾਨੂੰ ਚਲਾਨ ਭਰਨਾ ਪੈ ਸਕਦਾ ਹੈ। ਕਈ ਵਾਰ ਅਸੀਂ ਘਰੋਂ ਜਲਦੀ ਜਲਦੀ ਸਿਰਫ ਆਪਣਾ ਫੋਨ ਲੈ ਕੇ ਨਿਕਲ ਪੈਂਦੇ ਹਾਂ ਅਤੇ ਆਪਣਾ ਲਾਇਸੈਂਸ ਲੈਣਾ ਭੁੱਲ ਜਾਂਦੇ ਹਾਂ ਤੇ ਜੇਕਰ ਸਾਨੂੰ ਕੋਈ ਟ੍ਰੈਫਿਕ ਪੁਲਿਸ ਵਾਲਾ ਰੋਕਦਾ ਹੈ ਤਾਂ ਸਾਨੂੰ ਸਮਝ ਨਹੀਂ ਆਉਂਦਾ ਕਿ ਕੀ ਕੀਤਾ ਜਾਵੇ।
ਅੱਜ ਅਸੀਂ ਤੁਹਾਨੂੰ ਅਜਿਹੇ ਤਰੀਕੇ ਬਾਰੇ ਦੱਸ ਰਹੇ ਹਾਂ ਕਿ ਜੇਕਰ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਘਰ ਵੀ ਭੁੱਲ ਗਏ ਹੋ ਤਾਂ ਵੀ ਤੁਹਾਡਾ ਚਲਾਨ ਨਹੀਂ ਹੋਵੇਗਾ। ਜੀ ਹਾਂ! ਇਸ ਡਿਜੀਟਲ ਯੁੱਗ ਵਿਚ ਤੁਸੀਂ DigiLocker ਦੀ ਮਦਦ ਨਾਲ ਆਪਣਾ ਡ੍ਰਾਈਵਿੰਗ ਲਾਇਸੈਂਸ ਅਤੇ ਗੱਡੀ ਦੀ RC ਦੀਆਂ ਸਾਫਟ ਕਾਪੀਆਂ ਆਪਣੇ ਫੋਨ ਵਿੱਚ ਰੱਖ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਚਲਾਨ ਭਰਨ ਤੋਂ ਛੁਟਕਾਰਾ ਮਿਲ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਡਿਜੀਲੋਕਰ ਵਿੱਚ ਮੌਜੂਦ ਦਸਤਾਵੇਜ਼ ਹਰ ਜਗ੍ਹਾ ਚਲਦੇ ਹਨ।
ਇਲੈਕਟ੍ਰਿਕ ਸਕੂਟਰ ਲਈ ਲਾਇਸੈਂਸ: ਜੇਕਰ ਤੁਸੀਂ ਇਲੈਕਟ੍ਰਿਕ ਸਕੂਟਰ ਚਲਾ ਰਹੇ ਹੋ ਤਾਂ ਤੁਹਾਨੂੰ ਇਸ ਲਈ ਲਰਨਰ ਲਾਇਸੈਂਸ ਦੀ ਲੋੜ ਹੋਵੇਗੀ। ਹਾਲਾਂਕਿ ਤੁਸੀਂ ਨਾਨ-ਗੇਅਰਡ ਲਾਇਸੰਸ ਨਾਲ ਗੱਡੀ ਚਲਾ ਸਕਦੇ ਹੋ। ਕੋਈ ਹੋਰ ਵਾਹਨ ਚਲਾਉਂਦੇ ਸਮੇਂ, ਤੁਹਾਡੇ ਕੋਲ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਦਾ ਲਾਇਸੈਂਸ ਹੋਣਾ ਚਾਹੀਦਾ ਹੈ। ਜਿਸ ਵਿੱਚ ਗੇਅਰ ਵਾਲੇ ਮੋਟਰਸਾਈਕਲ ਦਾ ਲਾਇਸੈਂਸ ਅਤੇ ਲਾਈਟ ਮੋਟਰ ਵਹੀਕਲ ਸ਼ਾਮਲ ਹੈ।
ਲਾਇਸੈਂਸ ਨਾ ਹੋਣ 'ਤੇ ਲਗਦਾ ਹੈ ਜ਼ੁਰਮਾਨਾ: ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਬਿਨ੍ਹਾਂ DL ਦੇ ਗੱਡੀ ਚਲਾਉਂਦੇ ਹੋਏ ਫੜ੍ਹੇ ਜਾਂਦੇ ਹੋ ਤਾਂ ਤੁਹਾਨੂੰ 2,000 ਤੋਂ 10,000 ਰੁਪਏ ਦਾ ਜ਼ੁਰਮਾਨਾ ਹੋ ਸਕਦਾ ਹੈ ਅਤੇ ਨਾਲ ਹੀ ਤੁਹਾਡੀ ਗੱਡੀ ਵੀ ਜ਼ਬਤ ਹੋ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto news, DigiLocker, Driving Licence, Tech News