
Health Care in Winters: ਸਰਦੀਆਂ 'ਚ ਕਾਜੂ ਦੇ ਹਨ ਬਹੁਤ ਸਾਰੇ ਫ਼ਾਇਦੇ
ਸਰਦੀਆਂ ਸ਼ੁਰੂ ਹੁੰਦਿਆਂ ਹੀ ਡਰਾਈ ਫਰੂਟਸ ਦਾ ਸੀਜ਼ਨ ਵੀ ਆ ਜਾਂਦਾ ਹੈ। ਇਹਨਾਂ ਵਿੱਚ ਕਾਜੂ ਵੀ ਇੱਕ ਬਹੁਤ ਖਾਧਾ ਜਾਣ ਵਾਲਾ ਡਰਾਈ ਫਰੂਟ ਹੈ। ਕਾਜੂ ਦੀ ਵਰਤੋਂ ਸਰੀਰ ਲਈ ਬਹੁਤ ਫਾਇਦੇਮੰਦ ਹੈ। ਜੇਕਰ ਕਾਜੂ ਨੂੰ ਸਹੀ ਮਾਤਰਾ ਵਿੱਚ ਖਾਵਾਂਗੇ ਤਾਂ ਇਹ ਕਈ ਬਿਮਾਰੀਆਂ ਤੋਂ ਵੀ ਸਿਹਤ ਨੂੰ ਫ਼ਾਇਦਾ ਦਿੰਦਾ ਹੈ।
ਡਰਾਈ ਫਰੂਟਸ ਦੇ ਤੌਰ ‘ਤੇ ਕਾਜੂ ਦੀ ਵਰਤੋਂ ਲਗਭਗ ਸਾਰੇ ਘਰਾਂ ਵਿੱਚ ਕੀਤੀ ਜਾਂਦੀ ਹੈ। ਜ਼ਿਆਦਾਤਰ ਡਰਾਈ ਫਰੂਟਸ ਦੀ ਤਾਸੀਰ ਗਰਮ ਹੁੰਦੀ ਹੈ ਜਿਸ ਕਾਰਨ ਸਰਦੀਆਂ ਦੇ ਮੌਸਮ ਦੇ ਸ਼ੁਰੂ ਹੁੰਦਿਆਂ ਹੀ ਡਰਾਈ ਫਰੂਟਸ ਅਤੇ ਉਸ ਤੋਂ ਬਣਨ ਵਾਲੀ ਚੀਜ਼ਾਂ ਦਾ ਕਾਫ਼ੀ ਪ੍ਰਯੋਗ ਕੀਤਾ ਜਾਂਦਾ ਹੈ। ਘਰ ਵਿੱਚ ਬਣਨ ਵਾਲੇ ਫੂਡ ਆਈਟਮਸ ਦੀ ਗੱਲ ਹੋਵੇ ਜਾਂ ਫ਼ਿਰ ਸਨੈਕਸ ਹੀ ਕਿਉਂ ਨਾ ਹੋਵੇ, ਰੋਸੇਟਡ ਡਰਾਈ ਫਰੂਟਸ ਕਾਫ਼ੀ ਵਰਤੋਂ ਵਿੱਚ ਆਉਂਦੇ ਹਨ।
ਅੱਜ ਅਸੀਂ ਤੁਹਾਨੂੰ ਕਾਜੂ ਬਾਰੇ ਕੁਝ ਜ਼ਰੂਰੀ ਗੱਲਾਂ ਦੱਸਣ ਜਾ ਰਹੇ ਹਾਂ ਜੋ ਸੁੱਕੇ ਮੇਵੇ ਵਜੋਂ ਸਭ ਤੋਂ ਵੱਧ ਪਸੰਦ ਕੀਤੇ ਜਾਂਦੇ ਹਨ। ਇਨ੍ਹਾਂ ਸਰਦੀਆਂ ਵਿੱਚ ਜੇਕਰ ਤੁਸੀਂ ਕਾਜੂ ਖਾਣਾ ਚਾਹੁੰਦੇ ਹੋ ਤਾਂ ਫ਼ਿਰ ਚਾਹੇ ਉਹ ਕਿਸੇ ਫੂਡ ਆਈਟਮ ਦੇ ਤੌਰ ‘ਤੇ ਹੋਵੇ ਜਾਂ ਰੋਸਟਿਡ ਕਾਜੂ ਦੇ ਤੌਰ ‘ਤੇ ਸਰੀਰ ਨੂੰ ਇਸ ਨਾਲ ਹੋਣ ਵਾਲੇ ਫ਼ਾਇਦਿਆਂ ਦੇ ਬਾਰੇ ਜ਼ਰੂਰ ਜਾਣੋ। ਨਾਲ ਇਹ ਵੀ ਜਾਣ ਲਓ ਕਿ ਕਾਜੂ ਦਾ ਜ਼ਿਆਦਾ ਸੇਵਨ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।
ਮੈਡੀਕਲ ਨਿਊਜ਼ ਟੂਡੇ ਦੀ ਖ਼ਬਰ ਮੁਤਾਬਕ ਯੂਐਸਡੀਏ ਦੇ ਡਾਟਾਬੇਸ ਦੇ ਹਿਸਾਬ ਨਾਲ 28 ਗ੍ਰਾਮ ਕਾਜੂ ਵਿੱਚ 157 ਕੈਲੇਰੀ, 8.56 ਕਾਰਬੋਹਾਈਡਰੇਟ, 1.68 ਗ੍ਰਾਮ ਸ਼ੁਗਰ, 0.9 ਗ੍ਰਾਮ ਫਾਇਬਰ, 5.17 ਗ੍ਰਾਮ ਪ੍ਰੋਟੀਨ, 12.43 ਗ੍ਰਾਮ ਫੇਟ ਸਾਹਿਤ ਕਈ ਤੱਤ ਮੌਜੂਦ ਹੁੰਦੇ ਹਨ।
ਕਾਜੂ ਦੇ ਫਾਇਦੇ
ਸਰਦੀਆਂ ਵਿੱਚ ਸੁੱਕੇ ਮੇਵੇ ਦੇ ਰੂਪ ਵਿੱਚ ਕਾਜੂ ਦੀ ਵਰਤੋਂ ਸਰੀਰ ਨੂੰ ਕਈ ਲਾਭ ਦਿੰਦੀ ਹੈ। ਜੇਕਰ ਤੁਸੀਂ ਸਿਹਤਮੰਦ ਖੁਰਾਕ ਲੈਣ ਦੇ ਨਾਲ-ਨਾਲ ਲੋੜੀਂਦੀ ਸਰੀਰਕ ਕਸਰਤ ਕਰਦੇ ਹੋ, ਤਾਂ ਸਰਦੀਆਂ ਦੇ ਮੌਸਮ ਵਿੱਚ ਇਹ ਸਿਹਤ ਦੇ ਲਿਹਾਜ਼ ਨਾਲ ਸਰੀਰ ਨੂੰ ਕਈ ਫ਼ਾਇਦੇ ਦੇ ਸਕਦੇ ਹਨ।
ਦਿਲ ਦੀ ਸਿਹਤ
ਕਾਜੂ ਦੇ ਅੰਦਰ ਮੋਨੋਸੈਚੁਰੇਟਿਡ ਅਤੇ ਪੌਲੀਅਨਸੈਚੁਰੇਟਿਡ ਫੈਟੀ ਐਸਿਡ ਪਾਏ ਜਾਂਦੇ ਹਨ ਜੋ ਐਲਡੀਐਲ ਕੋਲੇਸਟ੍ਰੋਲ ਅਤੇ ਟ੍ਰਾਈਗਲਾਈਸਰਾਈਡ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਇਹ ਕਾਰਡੀਓਵੈਸਕੁਲਰ ਰੋਗ, ਸਟ੍ਰੋਕ ਅਤੇ ਦਿਲ ਦੇ ਦੌਰੇ ਦੇ ਜੋਖਮ ਨੂੰ ਘਟਾਉਂਦਾ ਹੈ।
ਭਾਰ ਕੰਟਰੋਲ 'ਚ ਰਹਿੰਦਾ ਹੈ
ਸੁੱਕੇ ਮੇਵੇ ਖਾਸ ਕਰਕੇ ਕਾਜੂ ਬਾਰੇ ਇਹ ਧਾਰਨਾ ਹੈ ਕਿ ਇਸ ਨੂੰ ਖਾਣ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ। ਹਾਲਾਂਕਿ ਅਧਿਐਨ ਮੁਤਾਬਕ ਰੋਜ਼ਾਨਾ ਕਾਜੂ ਖਾਣ ਨਾਲ ਭਾਰ ਨਹੀਂ ਵਧਦਾ ਪਰ ਇਹ ਸਿਹਤਮੰਦ ਵਜ਼ਨ ਬਣਾਈ ਰੱਖਣ 'ਚ ਮਦਦ ਕਰ ਸਕਦਾ ਹੈ।
ਗਾਲ ਬਲੈਡਰ
ਨਿਯਮਿਤ ਰੂਪ ਨਾਲ ਕਾਜੂ ਦਾ ਸੇਵਨ ਕਰਨ ਨਾਲ ਗਾਲ ਬਲੈਡਰ ਦੀ ਸਰਜਰੀ ਦਾ ਖ਼ਤਰਾ ਬਹੁਤ ਘੱਟ ਜਾਂਦਾ ਹੈ। ਕਈ ਸਾਲਾਂ ਦੇ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜਿਨ੍ਹਾਂ ਔਰਤਾਂ ਨੇ ਹਫ਼ਤੇ ਵਿੱਚ 140 ਗ੍ਰਾਮ ਦੇ ਲਗਭਗ ਕਾਜੂ ਖਾਧੇ ਉਨ੍ਹਾਂ ਵਿੱਚ ਕੋਲੇਸੀਸਟੈਕਟੋਮੀ ਦਾ ਖ਼ਤਰਾ ਉਨ੍ਹਾਂ ਔਰਤਾਂ ਨਾਲੋਂ ਕਾਫ਼ੀ ਘੱਟ ਸੀ ਜੋ ਹਫ਼ਤੇ ਵਿੱਚ 30 ਗ੍ਰਾਮ ਤੋਂ ਵੀ ਘੱਟ ਕਾਜੂ ਖਾਂਦੀਆਂ ਸਨ।
ਹੱਡੀਆਂ ਨੂੰ ਫਾਇਦਾ
ਜੇਕਰ ਸਰੀਰ 'ਚ ਤਾਂਬੇ ਦੀ ਕਮੀ ਹੋ ਜਾਂਦੀ ਹੈ ਤਾਂ ਹੱਡੀਆਂ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਇਹ ਹੱਡੀਆਂ ਦੀ ਘੱਟ ਖਣਿਜ ਘਣਤਾ ਦੇ ਕਾਰਨ ਓਸਟੀਓਪੋਰੋਸਿਸ ਦੇ ਜੋਖਮ ਨੂੰ ਵੀ ਵਧਾਉਂਦਾ ਹੈ। ਕਾਜੂ ਦੇ ਅੰਦਰ ਕਾਪਰ ਕਾਫੀ ਮਾਤਰਾ 'ਚ ਮੌਜੂਦ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਇਹ ਹੱਡੀਆਂ ਦੀਆਂ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।