ਭਾਰਤ ਵਿਚ ਇਥੇ ਆਲੂ-ਪਿਆਜ਼ ਤੋਂ ਵੀ ਸਸਤਾ ਹੈ ਕਾਜੂ, ਦਿੱਲੀ ਤੋਂ ਸਿਰਫ ਇੰਨੀ ਦੂਰੀ 'ਤੇ ਹੈ ਇਹ ਜਗ੍ਹਾ...

ਭਾਰਤ ਵਿਚ ਇਥੇ ਆਲੂ-ਪਿਆਜ਼ ਤੋਂ ਵੀ ਸਸਤਾ ਹੈ ਕਾਜੂ, ਦਿੱਲੀ ਤੋਂ ਸਿਰਫ ਇੰਨੀ ਦੂਰੀ 'ਤੇ ਹੈ ਇਹ ਜਗ੍ਹਾ...

 • Share this:
  ਕਾਜੂ (Cashew) ਇਕ ਮਹਿੰਗਾ ਮੇਵਾ ਹੈ ਜੋ ਸਚਮੁਚ ਆਮ ਆਦਮੀ ਦੇ ਬਜਟ ਤੋਂ ਬਾਹਰ ਹੈ। ਆਮ ਤੌਰ 'ਤੇ ਲੋਕ ਕਾਜੂ ਖਾਣ ਅਤੇ ਖਰੀਦਣ ਤੋਂ ਪਹਿਲਾਂ ਕਈ ਵਾਰ ਸੋਚਦੇ ਹਨ। ਕਾਰਨ ਹੈ ਕਾਜੂ ਦੀਆਂ ਉਚੀਆਂ ਕੀਮਤਾਂ। ਆਸ ਪਾਸ ਦੇ ਇਲਾਕਿਆਂ ਅਤੇ ਦਿੱਲੀ ਵਿਚ ਕਾਜੂ ਦੀ ਕੀਮਤ 800 ਰੁਪਏ ਪ੍ਰਤੀ ਕਿੱਲੋ ਹੈ। ਪਰ ਦਿੱਲੀ ਤੋਂ ਸਿਰਫ 12 ਸੌ ਕਿਲੋਮੀਟਰ ਦੀ ਦੂਰੀ 'ਤੇ ਤੁਸੀਂ ਆਪਣੇ ਬਜਟ ਵਿਚ ਕਾਜੂ ਖਰੀਦ ਸਕਦੇ ਹੋ, ਜਾਂ ਇਸ ਤਰ੍ਹਾਂ ਆਖ ਲਵੋ ਕਿ ਤੁਸੀਂ ਆਲੂ ਪਿਆਜ਼ ਦੀ ਕੀਮਤ ਦੇ ਬਰਾਬਰ ਭਾਅ ਉਤੇ ਕਾਜੂ ਖਰੀਦ ਸਕਦੇ ਹੋ।

  ਝਾਰਖੰਡ ਦੇ ਜਾਮਤਾੜਾ ਜ਼ਿਲ੍ਹੇ ਵਿੱਚ ਕਾਜੂ 10 ਤੋਂ 20 ਰੁਪਏ ਪ੍ਰਤੀ ਕਿੱਲੋ ਵਿਕਦੇ ਹਨ। ਦੱਸ ਦਈਏ ਕਿ ਜਾਮਤਾੜਾ ਦੇ ਨਾਲਾ ਵਿਚ ਲਗਭਗ 49 ਏਕੜ ਵਿੱਚ ਕਾਜੂ ਦੇ ਬਾਗ ਹਨ। ਝਾਰਖੰਡ ਦੇ ਜਾਮਤਾੜਾ ਦੇ ਨਾਲੇ ਵਿੱਚ 49 ਏਕੜ ਵਿੱਚ ਕਾਜੂ ਦੀ ਬਿਜਾਈ ਕੀਤੀ ਜਾ ਰਹੀ ਹੈ। ਇਹ ਬਾਗ ਬਲਾਕ ਦੇ ਮੁੱਖ ਦਫਤਰ ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਹਨ।

  ਬਾਗ ਵਿਚ ਹਰ ਸਾਲ ਹਜ਼ਾਰਾਂ ਕੁਇੰਟਲ ਕਾਜੂ ਪੈਦਾ ਹੁੰਦਾ ਹੈ, ਪਰ ਦੇਖਭਾਲ ਦੀ ਘਾਟ ਕਾਰਨ ਸਥਾਨਕ ਲੋਕਾਂ ਅਤੇ ਰਾਹਗੀਰਾਂ ਦਾ ਨਵਾਲਾ ਬਣ ਜਾਂਦੇ ਹਨ। ਆਸ ਪਾਸ ਦੀਆਂ ਔਰਤਾਂ ਅਤੇ ਬੱਚੇ ਕੱਚੇ ਕਾਜੂ ਦੇ ਫਲਾਂ ਨੂੰ ਤੋੜ ਕੇ ਆਲੂ-ਪਿਆਜ਼ ਨਾਲੋਂ ਸਸਤੇ- 10 ਤੋਂ 20 ਰੁਪਏ ਦੀ ਦਰ ਤੇ ਵੇਚਦੇ ਹਨ।

  ਸਾਬਕਾ ਡਿਪਟੀ ਕਮਿਸ਼ਨਰ ਕ੍ਰਿਪਾਨੰਦ ਝਾ ਨੇ ਨਾਲਾ ਨੂੰ ਕਾਜੂ ਦਾ ਸ਼ਹਿਰ ਬਣਾਉਣ ਦਾ ਸੁਪਨਾ ਲਿਆ ਸੀ। ਉਨ੍ਹਾਂ ਦੀ ਪਹਿਲਕਦਮੀ 'ਤੇ ਨਿਮਾਈ ਚੰਦਰ ਘੋਸ਼ ਐਂਡ ਕੰਪਨੀ ਨੂੰ ਸਿਰਫ ਤਿੰਨ ਲੱਖ ਦੀ ਅਦਾਇਗੀ 'ਤੇ ਤਿੰਨ ਸਾਲਾਂ ਲਈ ਬਾਗਂ ਦੀ ਨਿਗਰਾਨੀ ਦਾ ਜਿੰਮਾ ਸੌਪਿਆ ਗਿਆ ਸੀ। ਉਦੋਂ ਤੋਂ ਕਾਜੂ ਦੇ ਪੌਦੇ ਲਗਾਉਣ ਦੀ ਸਥਿਤੀ ਪਹਿਲਾਂ ਵਾਂਗ ਹੀ ਬਣੀ ਹੋਈ ਹੈ। ਉਸ ਸਮੇਂ ਤੋਂ ਇਸ ਉਤੇ ਸਰਕਾਰੀ ਆਕਾਵਾਂ ਦੀ ਟੇਡੀ ਨਜ਼ਰ ਪਈ ਹੈ।

  ਕਾਜੂ ਪ੍ਰੋਸੈਸਿੰਗ ਪਲਾਂਟ ਲਗਾਉਣ ਦੀ ਮੰਗ

  ਸੀਓ ਨੇ ਇਸ ਲਈ ਨਵੇਂ ਸਿਰਿਓਂ ਸ਼ੁਰੂਆਤ ਕਰਨ ਦੀ ਗੱਲ ਕਹੀ ਹੈ। ਸਥਾਨਕ ਵਿਧਾਇਕ ਇਸ ਨੂੰ ਨਾਕਾਫੀ ਦੱਸ ਕੇ ਨਾਲਾ ਵਿਚ ਕਾਜੂ ਪ੍ਰੋਸੈਸਿੰਗ ਪਲਾਂਟ ਸਥਾਪਤ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਕਈ ਵਾਰ ਵਿਧਾਨ ਸਭਾ ਵਿੱਚ ਸਰਕਾਰ ਦਾ ਧਿਆਨ ਕਾਜੂ ਦੇ ਬਾਗਾਂ ਵੱਲ ਖਿੱਚਿਆ ਗਿਆ ਹੈ, ਪਰ ਅਜੇ ਤੱਕ ਸਰਕਾਰ ਵੱਲੋਂ ਕੋਈ ਸਾਰਥਕ ਪਹਿਲ ਨਹੀਂ ਕੀਤੀ ਗਈ ਹੈ।
  Published by:Gurwinder Singh
  First published:
  Advertisement
  Advertisement