Home /News /lifestyle /

ਸਾਵਧਾਨ ! ਇਨ੍ਹਾਂ 5 ਚੀਜ਼ਾਂ ਨੂੰ ਸਿੱਧੇ ਸਕਿਨ 'ਤੇ ਲਗਾਉਣ ਨਾਲ ਹੋ ਸਕਦਾ ਹੈ ਨੁਕਸਾਨ

ਆਮ ਤੌਰ 'ਤੇ ਕੁਦਰਤੀ ਚੀਜ਼ਾਂ ਸਕਿਨ ਲਈ ਫਾਇਦੇਮੰਦ ਸਾਬਤ ਹੁੰਦੀਆਂ ਹਨ। ਬਜਟ ਫ੍ਰੈਂਡਲੀ ਅਤੇ ਕੁਦਰਤੀ ਹੋਣ ਕਾਰਨ ਬਹੁਤ ਸਾਰੇ ਲੋਕ ਆਪਣੀ ਸਕਿਨ ਦੀ ਸੁੰਦਰਤਾ ਨੂੰ ਵਧਾਉਣ ਲਈ ਰਸੋਈ ਵਿਚ ਮੌਜੂਦ ਚੀਜ਼ਾਂ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਕੁਦਰਤੀ ਚੀਜ਼ਾਂ ਵਿੱਚ ਵੀ ਕਈ ਅਜਿਹੇ ਤੱਤ ਹੁੰਦੇ ਹਨ, ਜਿਨ੍ਹਾਂ ਦੀ ਜ਼ਿਆਦਾ ਮਾਤਰਾ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਜੇਕਰ ਤੁਸੀਂ ਵੀ ਕੁਦਰਤੀ ਚੀਜ਼ਾਂ ਨੂੰ ਸਿੱਧੇ ਸਕਿਨ 'ਤੇ ਲਗਾਉਂਦੇ ਹੋ, ਤਾਂ ਇਸ ਗਲਤੀ ਤੋਂ ਬਚਣ ਦੀ ਲੋੜ ਹੈ। ਆਓ ਜਾਣਦੇ ਹਾਂ, ਕਿਹੜੀਆਂ ਚੀਜ਼ਾਂ ਦੀ ਵਰਤੋਂ ਕਦੇ ਵੀ ਸਿੱਧੇ ਤੌਰ ਉੱਤੇ ਚਿਹਰੇ 'ਤੇ ਨਹੀਂ ਕਰਨੀ ਚਾਹੀਦੀ :

ਹੋਰ ਪੜ੍ਹੋ ...
  • Share this:

ਬੇਕਿੰਗ ਸੋਡੇ ਵਿੱਚ ਐਂਟੀ-ਬੈਕਟੀਰੀਅਲ, ਐਂਟੀ-ਫੰਗਲ, ਐਂਟੀ-ਸੈਪਟਿਕ ਅਤੇ ਐਂਟੀ-ਇੰਫਲੇਮੇਟਰੀ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਬੇਕਿੰਗ ਸੋਡਾ ਦੀ ਵਰਤੋਂ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਕੀਤੀ ਜਾਂਦੀ ਹੈ ਪਰ ਬੇਕਿੰਗ ਸੋਡਾ ਨੂੰ ਸਿੱਧੇ ਸਕਿਨ 'ਤੇ ਲਗਾਉਣ ਨਾਲ ਮੁਹਾਸੇ ਅਤੇ ਧੱਫੜ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਸਰ੍ਹੋਂ ਦਾ ਤੇਲ ਆਮ ਤੌਰ 'ਤੇ ਸਿਹਤ ਅਤੇ ਸਕਿਨ ਦੋਵਾਂ ਲਈ ਚੰਗਾ ਮੰਨਿਆ ਜਾਂਦਾ ਹੈ। ਪਰ ਗਰਮੀਆਂ 'ਚ ਸਰ੍ਹੋਂ ਦਾ ਤੇਲ ਲਗਾਉਣ ਨਾਲ ਸਕਿਨ 'ਤੇ ਵਾਧੂ ਤੇਲ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਮੁਹਾਸੇ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ। ਜੇਕਰ ਤੁਹਾਡੀ ਸਕਿਨ ਤੇਲਯੁਕਤ ਹੈ ਤਾਂ ਤੁਹਾਨੂੰ ਸਰ੍ਹੋਂ ਦਾ ਤੇਲ ਸਿੱਧੇ ਸਕਿਨ 'ਤੇ ਲਗਾਉਣ ਤੋਂ ਬਚਣਾ ਚਾਹੀਦਾ ਹੈ।

ਵਿਟਾਮਿਨ ਸੀ ਦਾ ਚੰਗਾ ਸਰੋਤ ਹੋਣ ਦੇ ਨਾਲ-ਨਾਲ ਨਿੰਬੂ ਬਲੀਚਿੰਗ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਅਜਿਹੀ ਸਥਿਤੀ 'ਚ ਨਿੰਬੂ ਨੂੰ ਸਿੱਧੇ ਸਕਿਨ 'ਤੇ ਲਗਾਉਣ ਨਾਲ ਤੁਹਾਨੂੰ ਜਲਨ, ਖਾਰਸ਼ ਅਤੇ ਲਾਲੀ ਦੀ ਸਮੱਸਿਆ ਹੋ ਸਕਦੀ ਹੈ। ਸਕਿਨ 'ਤੇ ਨਿੰਬੂ ਦੀ ਵਰਤੋਂ ਸੀਮਤ ਮਾਤਰਾ 'ਚ ਕਰੋ ਅਤੇ ਇਸ ਨੂੰ ਸਿੱਧੇ ਲਗਾਉਣ ਦੀ ਬਜਾਏ ਕਿਸੇ ਚੀਜ਼ 'ਚ ਮਿਲਾ ਕੇ ਹੀ ਵਰਤੋਂ ਕਰੋ।

ਨਮਕ ਨੂੰ ਸਕਿਨ ਲਈ ਸਭ ਤੋਂ ਵਧੀਆ ਸਕਰਬਰ ਮੰਨਿਆ ਜਾਂਦਾ ਹੈ। ਪਰ ਨਮਕ ਨੂੰ ਸਿੱਧਾ ਸਕਿਨ 'ਤੇ ਲਗਾਉਣਾ ਵੀ ਸਕਿਨ ਲਈ ਨੁਕਸਾਨਦੇਹ ਹੋ ਸਕਦਾ ਹੈ। ਸਕਿਨ 'ਤੇ ਨਮਕ ਰਗੜਨ ਨਾਲ ਜਲਨ ਅਤੇ ਸੋਜ ਦੀ ਸ਼ਿਕਾਇਤ ਹੋ ਸਕਦੀ ਹੈ। ਨਮਕ ਨੂੰ ਕਦੇ ਵੀ ਸਿੱਧੇ ਸਕਿਨ 'ਤੇ ਨਹੀਂ ਲਗਾਉਣਾ ਚਾਹੀਦਾ।

ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਲਸਣ ਦੀ ਵਰਤੋਂ ਮੁਹਾਸੇ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾਂਦੀ ਹੈ, ਇਸ ਨੂੰ ਇੱਕ ਵਧੀਆ ਤਰੀਕਾ ਮੰਨਿਆ ਜਾਂਦਾ ਹੈ।ਇਸ ਨੂੰ ਸਿੱਧੇ ਸਕਿਨ ਉੱਤੇ ਲਗਾਉਣ ਨਾਲ ਸਕਿਨ ਉੱਤੇ ਜਲਨ ਵੀ ਹੋ ਸਕਦੀ ਹੈ। ਲਸਣ ਨੂੰ ਸਿੱਧੇ ਚਮੜੀ 'ਤੇ ਲਗਾਉਣ ਤੋਂ ਬਚਣਾ ਚਾਹੀਦਾ ਹੈ।।
Published by:rupinderkaursab
First published:

Tags: Lifestyle, Skin, Skin care tips

ਅਗਲੀ ਖਬਰ