Home /News /lifestyle /

ਸਾਵਧਾਨ! ਤੇਜ਼ੀ ਨਾਲ ਘਟਦਾ ਵਜ਼ਨ ਇਨ੍ਹਾਂ 5 ਗੰਭੀਰ ਬੀਮਾਰੀਆਂ ਦਾ ਹੋ ਸਕਦਾ ਹੈ ਕਾਰਨ

ਜਿਨ੍ਹਾਂ ਲੋਕਾਂ ਦਾ ਟੀਚਾ ਭਾਰ ਘਟਾਉਣਾ ਹੁੰਦਾ ਹੈ ਅਤੇ ਜਦੋਂ ਉਹ ਭਾਰ ਘਟਾਉਣਾ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਨੂੰ ਇਕ ਵੱਖਰੀ ਤਰ੍ਹਾਂ ਦੀ ਖੁਸ਼ੀ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਜੋ ਲੋਕ ਭਾਰ ਘੱਟ ਨਹੀਂ ਕਰਨਾ ਚਾਹੁੰਦੇ ਜਾਂ ਥੋੜ੍ਹਾ ਭਾਰ ਘੱਟ ਕਰਨਾ ਚਾਹੁੰਦੇ ਹਨ, ਜੇਕਰ ਉਨ੍ਹਾਂ ਦਾ ਭਾਰ ਅਚਾਨਕ ਘੱਟਣ ਲੱਗ ਜਾਵੇ ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਬਹੁਤ ਸਾਰੇ ਲੋਕ ਇਸ ਗੱਲ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੇ। ਉਨ੍ਹਾਂ ਨੂੰ ਲੱਗਦਾ ਹੈ ਕਿ ਤੇਜ਼ੀ ਨਾਲ ਭਾਰ ਘਟਣ ਦਾ ਕਾਰਨ ਉਨ੍ਹਾਂ ਦੀ ਰੁਟੀਨ ਲਾਈਫ ਦੀ ਥਕਾਵਟ ਅਤੇ ਖਾਣ-ਪੀਣ ਦਾ ਗਲਤ ਪ੍ਰਬੰਧ ਹੋ ਸਕਦਾ ਹੈ।

ਹੋਰ ਪੜ੍ਹੋ ...
  • Share this:

ਅਜਿਹੇ 'ਚ ਉਹ ਆਪਣੀ ਰੁਟੀਨ 'ਚ ਕੁਝ ਬਦਲਾਅ ਕਰਦੇ ਹਨ ਜਾਂ ਆਪਣਾ ਖਾਣਾ-ਪੀਣਾ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰ ਘਟਣਾ ਕਈ ਵਾਰ ਸਾਡੀ ਸਿਹਤ ਦੀ ਸਥਿਤੀ ਨੂੰ ਵੀ ਦਰਸਾਉਂਦਾ ਹੈ। ਜੇਕਰ ਇਸ ਪਾਸੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸਰੀਰ ਵਿੱਚ ਗੰਭੀਰ ਰੋਗ ਪੈਦਾ ਹੋਣ ਦਾ ਖਤਰਾ ਵੱਧ ਜਾਂਦਾ ਹੈ। TOI 'ਚ ਛਪੀ ਖਬਰ ਮੁਤਾਬਕ ਕਈ ਗੰਭੀਰ ਬੀਮਾਰੀਆਂ ਹੋਣ ਤੋਂ ਬਾਅਦ ਵੀ ਭਾਰ ਤੇਜ਼ੀ ਨਾਲ ਘੱਟ ਹੋਣ ਲੱਗਦਾ ਹੈ। ਆਓ ਜਾਣਦੇ ਹਾਂ ਉਹ ਕਿਹੜੀਆਂ ਬੀਮਾਰੀਆਂ ਹਨ, ਜਿਨ੍ਹਾਂ ਦੇ ਕਾਰਨ ਤੇਜ਼ੀ ਨਾਲ ਭਾਰ ਘੱਟ ਸਕਦਾ ਹੈ।

ਕੈਂਸਰ - ਤੇਜ਼ੀ ਨਾਲ ਘਟਦੇ ਭਾਰ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਕਈ ਵਾਰ ਇਹ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ। ਜੇਕਰ ਤੁਹਾਡੀ ਖੁਰਾਕ ਅਤੇ ਰੁਟੀਨ ਵਿੱਚ ਕੋਈ ਬਦਲਾਅ ਨਹੀਂ ਹੈ, ਫਿਰ ਵੀ ਤੁਹਾਡਾ ਭਾਰ ਤੇਜ਼ੀ ਨਾਲ ਘਟ ਰਿਹਾ ਹੈ, ਤਾਂ ਇਹ ਕੈਂਸਰ ਦਾ ਲੱਛਣ ਵੀ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਜਾਂ ਕਿਸੇ ਹੋਰ ਵਿਅਕਤੀ ਵਿੱਚ ਅਜਿਹੇ ਲੱਛਣ ਦੇਖਦੇ ਹੋ, ਤਾਂ ਸਮਾਂ ਬਰਬਾਦ ਕੀਤੇ ਬਿਨਾਂ ਡਾਕਟਰ ਦੀ ਸਲਾਹ ਲਓ।

ਥਾਇਰਾਇਡ - ਜ਼ਿਆਦਾਤਰ ਲੋਕ ਇਹ ਜਾਣਦੇ ਹਨ ਕਿ ਥਾਇਰਾਇਡ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਜਿਸ ਵਿੱਚ ਭਾਰ ਤੇਜ਼ੀ ਨਾਲ ਵਧਣ ਲੱਗਦਾ ਹੈ ਅਤੇ ਦੂਜਾ ਜਿਸ ਵਿੱਚ ਭਾਰ ਘਟਦਾ ਹੈ। ਥਾਇਰਾਇਡ ਦਾ ਮੈਟਾਬੋਲਿਜ਼ਮ 'ਤੇ ਸਿੱਧਾ ਅਸਰ ਪੈਂਦਾ ਹੈ। ਜਦੋਂ ਥਾਇਰਾਇਡ ਕਾਰਨ ਸਰੀਰ ਦਾ ਮੇਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਤਾਂ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਦੂਜੇ ਪਾਸੇ ਜੇਕਰ ਮੈਟਾਬੋਲਿਜ਼ਮ ਤੇਜ਼ੀ ਨਾਲ ਵਧਣ ਲੱਗੇ ਤਾਂ ਭਾਰ ਵੀ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ। ਲਗਾਤਾਰ ਘਟਦੇ ਵਜ਼ਨ ਕਾਰਨ ਕਈ ਵਾਰ ਦਿਲ ਦੀ ਧੜਕਣ ਵਧਣ, ਬੇਚੈਨੀ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ। ਇਹ ਸਾਰੇ ਹਾਈਪਰਥਾਇਰਾਇਡਿਜ਼ਮ ਦੇ ਲੱਛਣ ਹਨ।

ਰਾਇਮੇਟਾਇਡ ਆਰਥਰਾਈਟਿਸ - ਰਾਇਮੇਟਾਇਡ ਗਠੀਆ ਜੋੜਾਂ ਦੇ ਦਰਦ ਨਾਲ ਜੁੜੀ ਇੱਕ ਗੰਭੀਰ ਪੁਰਾਣੀ ਬਿਮਾਰੀ ਹੈ, ਜਿਸ ਵਿੱਚ ਸਰੀਰ ਦੀ ਊਰਜਾ ਜ਼ਿਆਦਾ ਖਰਚ ਹੁੰਦੀ ਹੈ, ਜਿਸ ਕਾਰਨ ਭਾਰ ਤੇਜ਼ੀ ਨਾਲ ਘੱਟਣ ਲੱਗਦਾ ਹੈ। ਰਾਇਮੇਟਾਇਡ ਆਰਥਰਾਈਟਿਸ 30 ਤੋਂ 50 ਸਾਲ ਦੀ ਉਮਰ ਦੇ ਵਿਚਕਾਰ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਜੇ ਤੁਹਾਨੂੰ ਜੋੜਾਂ ਦੇ ਦਰਦ ਦੇ ਨਾਲ-ਨਾਲ ਭਾਰ ਘਟਣ ਦੀ ਸਮੱਸਿਆ ਹੈ, ਤਾਂ ਇਸ ਨੂੰ ਗੰਭੀਰਤਾ ਨਾਲ ਲਓ ਅਤੇ ਡਾਕਟਰ ਨਾਲ ਸੰਪਰਕ ਕਰੋ।

ਪੇਟ ਨਾਲ ਸਬੰਧਤ ਸਮੱਸਿਆਵਾਂ - ਜੇਕਰ ਸਾਡੀ ਅੰਤੜੀ (ਢਿੱਡ) ਸਿਹਤਮੰਦ ਨਹੀਂ ਹੈ, ਤਾਂ ਇਹ ਸੰਭਵ ਹੈ ਕਿ ਸਾਡਾ ਭਾਰ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਵੇ। ਕਈ ਵਾਰ ਲੈਕਟੋਜ਼ ਇੰਟੋਲਰੈਂਸ, ਸੇਲੀਏਕ, ਕਰੋਨਜ਼ (ਅੰਤੜੀਆਂ ਦੀ ਸੋਜ) ਕਾਰਨ ਵੀ ਭਾਰ ਘਟਦਾ ਹੈ। ਦਰਅਸਲ, ਕਈ ਵਾਰ ਅਸੀਂ ਪ੍ਰੋਟੀਨ ਅਤੇ ਹੋਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਲੈਂਦੇ ਹਾਂ, ਇਸ ਦੇ ਬਾਵਜੂਦ ਪੇਟ ਦੀਆਂ ਸਮੱਸਿਆਵਾਂ ਕਾਰਨ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਸਰੀਰ ਵਿੱਚ ਜਜ਼ਬ ਨਹੀਂ ਹੋ ਪਾਉਂਦੇ, ਜਿਸ ਕਾਰਨ ਕੁਪੋਸ਼ਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਡਾਕਟਰ ਗਲੂਟਨ ਮੁਕਤ ਖੁਰਾਕ ਲੈਣ ਦੀ ਸਲਾਹ ਦਿੰਦੇ ਹਨ।

ਨਸ਼ਾਖੋਰੀ - ਨਸ਼ਾ ਕਰਨ ਵਾਲੇ ਲੋਕਾਂ ਨੂੰ ਵੀ ਤੇਜ਼ੀ ਨਾਲ ਭਾਰ ਘਟਣ ਦੀ ਸਮੱਸਿਆ ਹੋ ਸਕਦੀ ਹੈ। ਦਰਅਸਲ ਨਸ਼ੇੜੀ ਲੋਕ ਘੰਟਿਆਂ ਬੱਧੀ ਖਾਣਾ-ਪੀਣਾ ਭੁੱਲ ਜਾਂਦੇ ਹਨ। ਨਸ਼ਾ ਕਰਦੇ ਹੋਏ ਉਨ੍ਹਾਂ ਨੂੰ ਕੁਝ ਯਾਦ ਨਹੀਂ ਰਹਿੰਦਾ। ਨਸ਼ੇ ਕਾਰਨ ਭੁੱਖ ਨਹੀਂ ਲੱਗਦੀ ਅਤੇ ਹੌਲੀ-ਹੌਲੀ ਖਾਣ ਦੀ ਇੱਛਾ ਅਤੇ ਭੁੱਖ ਘੱਟਣ ਲੱਗਦੀ ਹੈ।
Published by:rupinderkaursab
First published:

Tags: Body weight, Health, Health benefits, Health care tips, Health news, Lose weight, Weight loss

ਅਗਲੀ ਖਬਰ