Home /News /lifestyle /

CBSE Term 2 Result: ਜੁਲਾਈ 'ਚ ਆਵੇਗਾ CBSE Term 2 ਦਾ ਰਿਜ਼ਲਟ, ਜਾਣੋ ਕਿੰਝ ਤੇ ਕਿੱਥੋਂ ਪ੍ਰਾਪਤ ਹੋਵੇਗਾ ਨਤੀਜਾ

CBSE Term 2 Result: ਜੁਲਾਈ 'ਚ ਆਵੇਗਾ CBSE Term 2 ਦਾ ਰਿਜ਼ਲਟ, ਜਾਣੋ ਕਿੰਝ ਤੇ ਕਿੱਥੋਂ ਪ੍ਰਾਪਤ ਹੋਵੇਗਾ ਨਤੀਜਾ

CBSE Term 2 Result: ਜੁਲਾਈ 'ਚ ਆਵੇਗਾ CBSE Term 2 ਦਾ ਰਿਜ਼ਲਟ, ਜਾਣੋ ਕਿੰਝ ਤੇ ਕਿੱਥੋਂ ਪ੍ਰਾਪਤ ਹੋਵੇਗਾ ਨਤੀਜਾ

CBSE Term 2 Result: ਜੁਲਾਈ 'ਚ ਆਵੇਗਾ CBSE Term 2 ਦਾ ਰਿਜ਼ਲਟ, ਜਾਣੋ ਕਿੰਝ ਤੇ ਕਿੱਥੋਂ ਪ੍ਰਾਪਤ ਹੋਵੇਗਾ ਨਤੀਜਾ

CBSE ਬੋਰਡ 10ਵੀਂ ਅਤੇ 12ਵੀਂ Term 1 ਦੀ ਪ੍ਰੀਖਿਆ ਨਵੰਬਰ-ਦਸੰਬਰ 2021 ਵਿੱਚ ਆਯੋਜਿਤ ਕੀਤੀ ਗਈ ਸੀ, ਜਦੋਂ ਕਿ Term 2 ਦੀ ਪ੍ਰੀਖਿਆ ਅਪ੍ਰੈਲ ਅਤੇ ਜੂਨ 2022 ਦੇ ਵਿਚਕਾਰ ਆਯੋਜਿਤ ਕੀਤੀ ਜਾ ਰਹੀ ਹੈ। CBSE ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ 24 ਮਈ 2022 ਨੂੰ ਸਮਾਪਤ ਹੋਈ ਸੀ।

  • Share this:
CBSE Term 2 Result,cbseresults.nic.in,cbse.nic.in: ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਨੇ ਵਾਪਰ ਦੇ ਨਾਲ-ਨਾਲ ਬੱਚਿਆਂ ਦੀ ਪੜ੍ਹਾਈ ਨੂੰ ਵੀ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਇਸ ਦੌਰਾਨ ਵੀ ਬੱਚਿਆਂ ਵੱਲੋਂ ਘਰ ਬੈਠ ਕੇ ਪ੍ਰੀਖਿਆਵਾਂ ਦੀ ਤਿਆਰੀ ਕੀਤੀ ਗਈ ਸੀ। ਇਸ ਸਾਲ ਵੀ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਸਥਿਤੀ ਦੇ ਮੱਦੇਨਜ਼ਰ, CBSE ਬੋਰਡ ਦੀਆਂ ਪ੍ਰੀਖਿਆਵਾਂ ਦੋ Terms ਵਿੱਚ ਕਰਵਾਈਆਂ ਗਈਆਂ ਹਨ।

CBSE ਬੋਰਡ 10ਵੀਂ ਅਤੇ 12ਵੀਂ Term 1 ਦੀ ਪ੍ਰੀਖਿਆ ਨਵੰਬਰ-ਦਸੰਬਰ 2021 ਵਿੱਚ ਆਯੋਜਿਤ ਕੀਤੀ ਗਈ ਸੀ, ਜਦੋਂ ਕਿ Term 2 ਦੀ ਪ੍ਰੀਖਿਆ ਅਪ੍ਰੈਲ ਅਤੇ ਜੂਨ 2022 ਦੇ ਵਿਚਕਾਰ ਆਯੋਜਿਤ ਕੀਤੀ ਜਾ ਰਹੀ ਹੈ। CBSE ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ 24 ਮਈ 2022 ਨੂੰ ਸਮਾਪਤ ਹੋਈ ਸੀ। ਇਸ ਦੇ ਨਾਲ ਹੀ, CBSE ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ 15 ਜੂਨ, 2022 ਨੂੰ ਖਤਮ ਹੋਵੇਗੀ। CBSE ਬੋਰਡ ਨਤੀਜਾ 2022 ਜੁਲਾਈ ਵਿੱਚ ਜਾਰੀ ਹੋਣ ਦੀ ਉਮੀਦ ਹੈ। CBSE ਬੋਰਡ Term 2 ਦੀ ਪ੍ਰੀਖਿਆ ਦਾ ਨਤੀਜਾ ਅਧਿਕਾਰਤ ਵੈੱਬਸਾਈਟ cbseresults.nic.in ਅਤੇ cbse.nic.in 'ਤੇ ਅਪਲੋਡ ਕੀਤਾ ਜਾਵੇਗਾ।

CBSE ਬੋਰਡ ਦਾ ਨਤੀਜਾ ਕਿੱਥੇ ਜਾਰੀ ਕੀਤਾ ਜਾਵੇਗਾ?
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ CBSE ਬੋਰਡ ਪ੍ਰੀਖਿਆ ਦੇ ਨਤੀਜੇ ਅਧਿਕਾਰਤ ਵੈੱਬਸਾਈਟ cbseresults.nic.in ਅਤੇ cbse.nic.in 'ਤੇ ਜਾਰੀ ਕੀਤੇ ਜਾਣਗੇ। ਵਿਦਿਆਰਥੀ ਐਸਐਮਐਸ, (SMS) ਕਾਲ, ਆਈਵੀਆਰਐਸ (IVRS) ਜਾਂ ਡਿਜੀਲੌਕਰ ਰਾਹੀਂ CBSE ਨਤੀਜਾ 2022 ਵੀ ਦੇਖ ਸਕਦੇ ਹਨ। ਹਾਲਾਂਕਿ, CBSE Term 1 ਦੀ ਪ੍ਰੀਖਿਆ ਦੇ ਨਤੀਜੇ ਸਕੂਲਾਂ ਨੂੰ ਭੇਜ ਦਿੱਤੇ ਗਏ ਸਨ।

ਇਨ੍ਹਾਂ ਸਟੈੱਪਸ ਨਾਲ ਤੁਸੀਂ ਬੋਰਡ ਦੇ ਨਤੀਜੇ 2022 ਦੀ ਜਾਂਚ ਕਰ ਸਕਦੇ ਹੋ-
ਸਟੈੱਪ 1- CBSE ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in ਜਾਂ cbseresults.nic.in 'ਤੇ ਜਾਓ।
ਸਟੈੱਪ 2- 10ਵੀਂ ਜਾਂ 12ਵੀਂ ਜਮਾਤ ਦੇ Term 2 ਦੇ ਨਤੀਜੇ ਦੇਖਣ ਲਈ "CBSE 10ਵੀਂ ਅਤੇ 12ਵੀਂ Result 2022" ਲਿੰਕ 'ਤੇ ਜਾਓ।
ਸਟੈੱਪ 3- Result ਵਿੰਡੋ ਤੁਹਾਡੀ ਸਕ੍ਰੀਨ 'ਤੇ ਦਿਖਾਈ ਦੇਵੇਗੀ।
ਸਟੈੱਪ 4- ਰੋਲ ਨੰਬਰ, ਸਕੂਲ ਨੰਬਰ, ਐਡਮਿਟ ਕਾਰਡ ਆਈਡੀ ਅਤੇ ਜਨਮ ਮਿਤੀ ਵਰਗੇ ਆਪਣੇ ਵੇਰਵੇ ਦਰਜ ਕਰੋ।
ਸਟੈੱਪ 5- ਨਤੀਜਾ ਤੁਹਾਡੀ ਸਕ੍ਰੀਨ 'ਤੇ ਦਿਖਾਈ ਦੇਵੇਗਾ। ਡਾਊਨਲੋਡ ਕਰੋ ਅਤੇ ਤੁਸੀਂ ਇਸ ਦਾ ਪ੍ਰਿੰਟ ਆਊਟ ਵੀ ਲੈ ਸਕਦੇ ਹੋ।
Published by:Ashish Sharma
First published:

Tags: CBSE, Class 10 results, Education

ਅਗਲੀ ਖਬਰ