10ਵੀਂ ਬੋਰਡ ਵਿਚ ਹੁਣ ਮੈਥ ਤੋਂ ਨਹੀਂ ਲੱਗੇਗਾ ਡਰ, CBSE ਲਿਆਵੇਗੀ ਦੋ ਤਰ੍ਹਾਂ ਦੇ ਪੇਪਰ


Updated: January 11, 2019, 2:55 PM IST
10ਵੀਂ ਬੋਰਡ ਵਿਚ ਹੁਣ ਮੈਥ ਤੋਂ ਨਹੀਂ ਲੱਗੇਗਾ ਡਰ, CBSE ਲਿਆਵੇਗੀ ਦੋ ਤਰ੍ਹਾਂ ਦੇ ਪੇਪਰ

Updated: January 11, 2019, 2:55 PM IST
ਸੈਂਟਰਲ ਬੋਰਡ ਆਫ਼ ਸਕੈਂਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਨੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਦੋ ਤਰ੍ਹਾਂ ਦੇ ਪੇਪਰ ਕਰਵਾਉਣ ਦਾ ਫੈਸਲਾ ਲਿਆ ਹੈ। ਇਸ ਬਦਲਾਅ ਨੂੰ 2020 ਤੱਕ ਲਾਗੂ ਕੀਤਾ ਜਾਵੇਗਾ। ਸੀਬੀਐਸਈ ਨੇ ਇਕ ਸਰਕੁਲਰ ਜਾਰੀ ਕਰਦੇ ਹੋਏ ਕਿਹਾ ਕਿ ਇਹ ਬਦਲਾਅ ਵਿਦਿਆਰਥੀਆਂ ਦੇ ਸਿਰ ਤੋਂ ਸਭ ਤੋਂ ਔਖੇ ਸਬਜੈੱਕਟ ਹਿਸਾਬ ਦੇ ਤਣਾਅ ਨੂੰ ਘੱਟ ਕਰਨ ਲਈ ਕੀਤਾ ਗਿਆ ਹੈ।

ਇਸ ਨਵੇਂ ਬਦਲਾਅ ਤਹਿਤ ਅਗਲੇ ਸਾਲ 2020 ਵਿਚ 10ਵੀਂ ਜਮਾਤ ਵਿਚ ਹਿਸਾਬ ਦੇ ਦੋ ਪੱਧਰ ਉਤੇ ਪੜ੍ਹਾਈ ਸ਼ੁਰੂ ਕੀਤੀ ਜਾਵੇਗੀ ਤੇ ਇਸ ਦੇ ਪੇਪਰਾਂ ਨੂੰ ਵੀ ਦੋ ਵਰਗਾਂ ਵਿਚ ਵੰਡਿਆ ਜਾਵੇਗਾ। ਹਾਲਾਂਕਿ ਨੌਵੀਂ ਜਮਾਤ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਸੀਬੀਐਸਈ ਮੁਤਾਬਕ ਪਹਿਲੇ ਪੱਧਰ ਉਤੇ ਕੋਈ ਬਦਲਾਅ ਨਹੀਂ ਹੋਵੇਗਾ। ਪਰ ਦੂਜਾ ਕੁਝ ਆਸਾਨ ਹੋਵੇਗਾ। ਗਣਿਤ ਦੇ ਮੌਜੂਦਾ ਲੇਵਲ ਨੂੰ ਮੈਥੇਮੈਟਿਕਸ ਸਟੈਂਡਰਡ ਲੇਵਲ ਕਿਹਾ ਜਾਵੇਗਾ। ਜਦ ਕਿ ਆਸਾਨ ਲੇਵਲ ਨੂੰ ਬੇਸਿਕ ਮੈਥੇਮੈਟਿਕਸ ਆਖਿਆ ਜਾਵੇਗਾ। ਵਿਦਿਆਰਥੀ ਇਨ੍ਹਾਂ ਦੇਵੋਂ ਪੱਧਰਾਂ ਵਿਚੋਂ ਮੈਥ ਕੇ ਲੇਵਲ ਦੀ ਚੋਣ ਕਰ ਸਕਦੇ ਹਨ। ਇਹ ਚੋਣ ਅਕਤੂਬਰ ਜਾਂ ਨਵੰਬਰ ਮਹੀਨੇ ਕੀਤੀ ਜਾ ਸਕੇਗੀ।

First published: January 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...