
Amazon ਨੂੰ ਝਟਕਾ, CCI ਨੇ ਫਿਊਚਰ ਕੂਪਨ ‘ਚ ਨਿਵੇਸ਼ ਦੀ ਮਨਜ਼ੂਰੀ ਰੱਦ ਕੀਤੀ, 200 ਕਰੋੜ ਦਾ ਜੁਰਮਾਨਾ ਲਗਾਇਆ (file photo)
ਨਵੀਂ ਦਿੱਲੀ: ਈ-ਕਾਮਰਸ ਸੈਕਟਰ ਦੀ ਦਿੱਗਜ ਕੰਪਨੀ ਐਮਾਜ਼ਾਨ (Amazon) ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (Competition Commission of India) ਨੇ ਫਿਊਚਰ ਕੂਪਨ ਨਾਲ ਐਮਾਜ਼ਾਨ ਦੇ ਸੌਦੇ ਨੂੰ ਦਿੱਤੀ ਮਨਜ਼ੂਰੀ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸੀਸੀਆਈ ਨੇ ਕੁਝ ਵਿਵਸਥਾਵਾਂ ਦੀ ਉਲੰਘਣਾ ਕਰਨ 'ਤੇ ਐਮਾਜ਼ਾਨ 'ਤੇ 202 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਫਿਊਚਰ ਕੂਪਨ-ਐਮਾਜ਼ਾਨ ਦੇ ਸੌਦੇ ਨੂੰ ਨਵੰਬਰ 2019 ਵਿੱਚ ਮਨਜ਼ੂਰੀ ਦਿੱਤੀ ਗਈ ਸੀ
ਸੀਸੀਆਈ ਨੇ ਫਿਊਚਰ ਕੂਪਨ ਵਿੱਚ 49 ਫੀਸਦੀ ਹਿੱਸੇਦਾਰੀ ਖਰੀਦਣ ਲਈ ਨਵੰਬਰ 2019 ਵਿੱਚ ਐਮਾਜ਼ਾਨ ਦੇ ਸੌਦੇ ਨੂੰ ਮਨਜ਼ੂਰੀ ਦਿੱਤੀ ਸੀ। ਕਮਿਸ਼ਨ ਨੇ 57 ਪੰਨਿਆਂ ਦੇ ਹੁਕਮ ਵਿੱਚ ਕਿਹਾ ਕਿ ਉਕਤ ਪ੍ਰਵਾਨਗੀ ਕੁਝ ਸਮੇਂ ਲਈ ਮੁਅੱਤਲ ਰਹੇਗੀ। ਇਸ ਤੋਂ ਪਹਿਲਾਂ 16 ਨਵੰਬਰ ਨੂੰ ਦਿੱਲੀ ਹਾਈ ਕੋਰਟ ਨੇ ਸੀਸੀਆਈ ਨੂੰ ਐਮਾਜ਼ਾਨ ਫਿਊਚਰ ਕੂਪਨ ਡੀਲ ਮਾਮਲੇ ਵਿੱਚ ਅਮਰੀਕੀ ਕੰਪਨੀ ਨੂੰ ਦਿੱਤੀ ਗਈ ਮਨਜ਼ੂਰੀ ਨੂੰ ਰੱਦ ਕਰਨ ਦਾ ਨਿਰਦੇਸ਼ ਦਿੱਤਾ ਸੀ।
ਸੀਸੀਆਈ ਨੇ ਜੁਲਾਈ 2021 ਵਿੱਚ ਐਮਾਜ਼ਾਨ ਨੂੰ ਨੋਟਿਸ ਜਾਰੀ ਕੀਤਾ ਸੀ
ਐਮਾਜ਼ਾਨ ਅਤੇ ਫਿਊਚਰ ਗਰੁੱਪ ਵਿਚਾਲੇ ਚੱਲ ਰਹੇ ਕਾਨੂੰਨੀ ਵਿਵਾਦ ਦੇ ਵਿਚਕਾਰ, ਫਿਊਚਰ ਗਰੁੱਪ ਨੇ ਈ-ਕਾਮਰਸ ਕੰਪਨੀ ਦੇ ਖਿਲਾਫ ਸੀਸੀਆਈ ਦੇ ਸਾਹਮਣੇ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਸੀਸੀਆਈ ਨੇ ਜੁਲਾਈ 2021 ਨੂੰ ਐਮਾਜ਼ਾਨ ਨੂੰ ਨੋਟਿਸ ਜਾਰੀ ਕੀਤਾ ਸੀ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।