Home /News /lifestyle /

ਵੈਲੇਨਟਾਈਨ ਡੇ ਦੀ ਕਰ ਲਓ ਤਿਆਰੀ, ਇਨ੍ਹਾਂ Tips ਨਾਲ ਮਣਾਓ ਸਾਲ ਦਾ ਸਭ ਤੋਂ ਰੋਮਾਂਟਿਕ ਦਿਨ

ਵੈਲੇਨਟਾਈਨ ਡੇ ਦੀ ਕਰ ਲਓ ਤਿਆਰੀ, ਇਨ੍ਹਾਂ Tips ਨਾਲ ਮਣਾਓ ਸਾਲ ਦਾ ਸਭ ਤੋਂ ਰੋਮਾਂਟਿਕ ਦਿਨ

ਵੈਲੇਨਟਾਈਨ ਡੇ ਦੀ ਕਰ ਲਓ ਤਿਆਰੀ, ਇਨ੍ਹਾਂ Tips ਨਾਲ ਮਣਾਓ ਸਾਲ ਦਾ ਸਭ ਤੋਂ ਰੋਮਾਂਟਿਕ ਦਿਨ

ਵੈਲੇਨਟਾਈਨ ਡੇ ਦੀ ਕਰ ਲਓ ਤਿਆਰੀ, ਇਨ੍ਹਾਂ Tips ਨਾਲ ਮਣਾਓ ਸਾਲ ਦਾ ਸਭ ਤੋਂ ਰੋਮਾਂਟਿਕ ਦਿਨ

  • Share this:

ਵੈਲੇਨਟਾਈਨ ਡੇ ਆਉਣ ਵਾਲਾ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਕ ਇਸ ਦਿਨ ਆਪਣੇ ਪਿਆਰ ਦਾ ਇਜ਼ਹਾਰ ਕਰਨਗੇ। ਇਸ ਦਿਨ ਨੂੰ ਲੈ ਕੇ ਲੋਕ ਕਈ-ਕਈ ਮਹੀਨੇ ਪਹਿਲਾਂ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਹਨ। ਜੇ ਤੁਸੀਂ ਵੀ ਆਪਣੇ ਕਿਸੇ ਖਾਸ ਲਈ ਕੋਈ ਪ੍ਰੋਗਰਾਮ ਬਣਾ ਰਹੇ ਹੋ ਤਾਂ ਅਸੀਂ ਤੁਹਾਨੂੰ ਅੱਜ ਅਜਿਹੇ ਟਿਪਸ ਦੱਸਾਂਗੇ ਜਿਸ ਨਾਲ ਤੁਹਾਡਾ ਪਾਰਟਨਰ ਖੁਸ਼ ਹੋ ਜਾਵੇਗਾ।

ਆਪਣੇ ਪਾਰਟਨਰ ਲਈ ਸਰਪ੍ਰਾਈਜ਼ ਡਿਨਰ ਆਰਡਰ ਕਰੋ: ਤੁਸੀਂ ਇੱਕ ਦੂਜੇ ਲਈ ਡਿਨਰ ਆਰਡਰ ਕਰ ਕੇ ਇੱਕ ਦੂਜੇ ਨੂੰ ਸਰਪ੍ਰਾਈਜ਼ ਦੇ ਸਕਦੇ ਹੋ। ਇਹ ਦੇਖਣਾ ਮਜ਼ੇਦਾਰ ਹੋਵੇਗਾ ਕਿ ਤੁਹਾਡਾ ਪਾਰਟਨਰ ਤੁਹਾਡੇ ਲਈ ਕਿਹੜਾ ਖਾਣਾ ਆਰਡਰ ਕਰਦਾ ਹੈ ਤੇ ਤੁਸੀਂ ਆਪਣੇ ਪਾਰਟਨਰ ਲਈ ਉਸ ਦੀ ਪਸੰਦ ਦਾ ਕੀ ਆਰਡਰ ਕਰੋਗੇ।

ਕਿਸੇ ਸਮਾਜਿਕ ਕੰਮ ਲਈ ਇਕੱਠੇ ਵਲੰਟੀਅਰ ਕਰੋ: ਸਮਾਜ ਸੇਵਾ ਦਾ ਕੰਮ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਤੁਸੀਂ ਵੀ ਆਪਣੇ ਪਾਰਟਨਰ ਨਾਲ ਕਿਸੇ ਸਮਾਜਿਕ ਕੰਮ ਵਿੱਚ ਹੱਥ ਵਟਾ ਸਕਦੇ ਹੋ। ਇਸ ਨਾਲ ਤੁਹਾਡੇ ਦੋਵਾਂ ਦਾ ਪਿਆਰ ਵੀ ਵਧੇਗਾ ਤੇ ਤੁਸੀਂ ਇੱਕ ਦੂਜੇ ਲਈ ਚੰਗਾ ਮਹਿਸੂਸ ਕਰੋਗੇ।

ਆਪਣੇ ਪਾਰਟਨਰ ਨਾਲ ਕਿਤੇ ਘੁੰਮਣ ਦਾ ਪਲਾਨ ਬਣਾਓ: ਜੇਕਰ ਦੂਰ-ਦੁਰਾਡੇ ਦੀ ਯਾਤਰਾ ਕਰਨਾ ਇਸ ਸਮੇਂ ਤੁਹਾਡੇ ਲਈ ਸੰਭਵ ਨਹੀਂ ਹੈ, ਤਾਂ ਤੁਸੀਂ ਆਪਣੇ ਪਾਟਨਰ ਨਾਲ ਛੋਟੇ ਡਿਸਟੈਂਸ ਵਾਲੇ ਕਿਸੇ ਟ੍ਰਿਪ ਦਾ ਪਲਾਨ ਬਣਾ ਸਕਦੇ ਹੋ।

ਕਲਾਸਿਕ ਡਿਨਰ ਅਤੇ ਇੱਕ ਮੂਵੀ ਦਾ ਪ੍ਰੋਗਰਾਮ ਬਣਾਓ: ਦੋ ਘੰਟੇ ਦੀ ਫਿਲਮ ਤੋਂ ਬਾਅਦ ਡਿਨਰ ਜਾਂ ਡਿਨਰ ਤੋਂ ਬਾਅਦ 2 ਘੰਟੇ ਦੀ ਫਿਲਮ ਦੇਖਣ ਦੀ ਬਜਾਏ ਇਹ ਦੋਵੇਂ ਕੰਮ ਇਕੱਠੇ ਕਰਨ ਦਾ ਪ੍ਰੋਗਰਾਮ ਸਹੀ ਰਹੇਗਾ। ਆਪਣੇ ਨੇੜੇ ਕਿਸੇ ਡਾਇਨ-ਇਨ ਥੀਏਟਰ ਦੀ ਤਲਾਸ਼ ਕਰੋ ਤੇ ਉੱਥੇ ਮਜ਼ੇਦਾਰ ਫਿਲਮ ਦੇਖਦੇ ਹੋਏ ਆਪਣੇ ਸਾਥੀ ਨਾਲ ਡਿਨਰ ਇੰਜੋਏ ਕਰੋ।

ਇੱਕ ਡਾਂਸ ਪਾਰਟੀ ਆਯੋਜਿਤ ਕਰੋ: ਇੱਕ-ਦੂਜੇ ਦੇ ਮਨਪਸੰਦ ਗੀਤਾਂ ਦੀ ਇੱਕ ਪਲੇਅ ਲਿਸਟ ਤਿਆਰ ਕਰੋ ਤੇ ਇਸ ਉੱਤੇ ਇੱਕ ਡਾਂਸ ਪਾਰਟੀ ਆਰਗੇਨਾਈਜ਼ ਕਰੋ ਤੇ ਇਸ ਦਿਨ ਨੂੰ ਯਾਦਗਾਰ ਬਣਾ ਦਿਓ।

ਆਪਣੇ ਸਾਥੀ ਲਈ ਮਨਪਸੰਦ ਗੀਤ ਗਾਓ: ਜੇ ਤੁਸੀਂ ਸੰਗੀਤ ਦਾ ਸ਼ੌਕ ਰੱਖਦੇ ਹੋ, ਤਾਂ ਇਕੱਠੇ ਜੈਮ ਸੈਸ਼ਨ ਕਰੋ। ਤੁਸੀਂ ਆਪਣਾ ਕੁਝ ਲਿਖਿਆ ਗਾ ਸਕਦੇ ਹੋ। ਜਾਂ ਮਸ਼ਹੂਰ ਰੋਮਾਂਟਿਕ ਗੀਤ ਵੀ ਗਾ ਸਕਦੇ ਹੋ।

ਕਪਲ ਮਸਾਜ ਲਓ: ਤੁਸੀਂ ਕਿਸੇ ਸਪਾ ਵਿੱਚ ਜਾ ਕੇ ਕਪਲ ਮਸਾਜ ਲੈ ਸਕਦੇ ਹੋ ਜਾਂ ਇਸ ਦਾ ਇੰਤਜ਼ਾਮ ਤੁਸੀਂ ਘਰ ਵਿੱਚ ਵੀ ਕਰ ਸਕਦੇ ਹੋ।

ਫੌਂਡੂ ਤਿਆਰ ਕਰੋ: ਚਾਹੇ ਤੁਸੀਂ ਇੱਕ ਸਥਾਨਕ ਰੈਸਟੋਰੈਂਟ ਵਿੱਚ ਜਾਓ ਜਾਂ ਇਸ ਨੂੰ ਘਰ ਵਿੱਚ ਤਿਆਰ ਕਰੋ। ਇਸ ਰੋਮੈਂਟਿਕ ਡਿਸ਼ ਨੂੰ ਤਿਆਰ ਕਰਨ ਤੋਂ ਲੈ ਕੇ ਖਾਣ ਤੱਕ ਤੁਸੀਂ ਆਪਣੇ ਪਾਰਟਨਰ ਦੇ ਹੋਰ ਨੇੜੇ ਆ ਜਾਵੋਗੇ। ਇਸ ਨੂੰ ਬਣਾਉਣ ਲਈ ਤੁਸੀਂ ਚਾਕਲੇਟ ਜਾਂ ਚੀਜ਼ ਦੀ ਵਰਤੋਂ ਕਰ ਸਕਦੇ ਹੋ।

DIY ਤੋਹਫ਼ੇ ਬਣਾਉਣ ਲਈ ਇੱਕ ਦੂਜੇ ਨੂੰ ਚੈਲੇਂਜ ਦਿਓ: ਤੁਸੀਂ ਇੰਟਰਨੈੱਟ ਉੱਤੇ DIY ਦੀਆਂ ਵੀਡੀਓਜ਼ ਤਾਂ ਦੇਖੀਆਂ ਹੋਣਗੀਆਂ। ਇਨ੍ਹਾਂ ਨੂੰ ਦੇਖ ਕੇ ਤੁਸੀਂ ਆਪਣੇ ਪਾਰਟਨਰ ਨੂੰ ਇਹ ਬਣਾਉਣ ਲਈ ਚੈਲੇਂਜ ਦੇ ਸਕਦੇ ਹੋ। ਤੁਹਾਡਾ ਪਾਰਟਨਰ ਵੀ ਇਹੀ ਕਰੇ ਤਾਂ ਰੋਮਾਂਚ ਦੁੱਗਣਾ ਹੋ ਜਾਵੇਗਾ। ਤੁਸੀਂ ਪੈਸ਼ਨ ਨਾਲ ਇੱਕ ਦੂਜੇ ਲਈ ਗਿਫਟ ਤਿਆਰ ਕਰੋਗੇ ਤੇ ਇਸ ਨਾਲ ਪਿਆਰ ਵੀ ਵਧੇਗਾ।

ਰਾਤ ਦਾ ਖਾਣਾ ਇਕੱਠੇ ਪਕਾਓ: ਇਸ ਖਾਸ ਦਿਨ ਨੂੰ ਹੋਰ ਵੀ ਖਾਸ ਬਣਾਉਣ ਲਈ ਤੁਸੀਂ ਰਾਤ ਦਾ ਖਾਣਾ ਇਕੱਠੇ ਤਿਆਰ ਕਰ ਸਕਦੇ ਹੋ। ਕੁਕਿੰਗ ਕਰਦੇ ਹੋਏ ਤੁਹਾਡਾ ਪਿਆਰ ਵੀ ਵਧੇਗਾ ਤੇ ਤੁਸੀਂ ਇੱਕ ਦੂਜੇ ਦੇ ਨੇੜੇ ਆ ਕੇ ਹੋਰ ਬਿਹਤਰ ਤਰੀਕੇ ਨਾਲ ਸਮਝ ਸਕੋਗੇ।

ਮਿਠਾਈ ਗਿਫਟ ਕਰੋ : ਇਹ ਇੱਕ ਕਲਾਸਿਕ ਗਿਫਟ ਹੋ ਸਕਦਾ ਹੈ। ਇਸ ਦਿਨ ਨੂੰ ਮਿਠਾਸ ਨਾਲ ਭਰਨ ਲਈ ਤੁਸੀਂ ਕੋਈ ਫੈਂਸੀ ਚਾਕਲੇਟ ਜਾਂ ਹੋਰ ਕੋਈ ਕਲਾਸਿਕ ਮਿਠਾਈ ਆਪਣੇ ਪਾਰਟਨਰ ਨੂੰ ਗਿਫਟ ਕਰ ਸਕਦੇ ਹੋ।

ਇਕੱਠੇ ਬੇਕਿੰਗ ਕਰੋ: ਤੁਸੀਂ ਆਪਣੇ ਸਾਥੀ ਨਾਲ ਕੋਈ ਵੀ ਮਿਠਾਈ ਬੇਕ ਕਰ ਸਕਦੇ ਹੋ। ਇਸ ਲਈ ਤੁਸੀਂ ਚਾਕਲੇਟ ਕੇਕ, ਐਪਲ ਪਾਈ ਜਾਂ ਅਜਿਹੀ ਕੋਈ ਡਿਸ਼ ਤਿਆਰ ਕਰ ਸਕਦੇ ਹੋ, ਇਸ ਨਾਲ ਤੁਹਾਡਾ ਪਿਆਰ ਵਧੇਗਾ।

ਇਕੱਠੇ ਇੱਕ ਸਕ੍ਰੈਪਬੁੱਕ ਬਣਾਓ: ਤੁਸੀਂ ਬਚਪਨ ਵਿੱਚ ਇਹ ਜ਼ਰੂਰ ਬਣਾਈ ਹੋਵੇਗੀ। ਪਰ ਤੁਸੀਂ ਟਿਕਟ ਸਟੱਬ, ਪੋਲਰੌਇਡਜ਼, ਲਵ ਨੋਟਸ, ਅਤੇ ਇਸ ਤਰ੍ਹਾਂ ਦਾ ਸੰਗ੍ਰਹਿ ਹੋਵੇ ਤਾਂ ਤੁਸੀਂ ਆਪਣੇ ਸਾਥੀ ਨਾਲ ਮਿਲ ਕੇ ਇਸ ਨਾਲ ਆਪਣੇ ਪਿਆਰ ਨੂੰ ਬਿਆਨ ਕਰਦੀ ਸਕ੍ਰੈਪਬੁੱਕ ਤਿਆਰ ਕਰ ਸਕਦੇ ਹੋ।

ਆਰਕੇਡ ਗੇਮਸ ਖੇਡੋ: ਪਿਨਬਾਲ ਤੇ ਪੈਕ ਮੈਨ ਵਰਗੀਆਂ ਕਲਾਸਿਕ ਗੇਮਸ ਨਾਲ ਆਪਣੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰੋ। ਤੁਹਾਡੇ ਪਾਰਟਨਰ ਨੂੰ ਇਹ ਚੰਗਾ ਲੱਗੇਗਾ।

ਇਕੱਠੇ ਪੌਦਾ ਲਗਾਓ: ਤੁਸੀਂ ਆਪਣੇ ਸਾਥੀ ਨਾਲ ਮਿਲ ਕੇ ਕੋਈ ਪੌਦਾ ਲਗਾ ਸਕਦੇ ਹੋ। ਕਿਸੇ ਖਾਸ ਥਾਂ ਜਾਂ ਨੇੜੇ ਦੀ ਪਾਰਕ ਵਿੱਚ ਜਾ ਕੇ ਤੁਸੀਂ ਪੌਦਾ ਲਗਾ ਸਕਦੇ ਹੋ।

ਲੰਬੀ ਡਰਾਈਵ 'ਤੇ ਜਾਓ: ਤੁਸੀਂ ਆਪਣੇ ਘਰ ਦੇ ਨੇੜੇ ਕਿਸੇ ਥਾਂ ਉੱਤੇ ਜਾਣ ਲਈ ਡਰਾਈਵ ਦਾ ਪਲਾਨ ਬਣਾ ਸਕਦੇ ਹੋ। ਇਹ ਲੋਂਗ ਡਰਾਈਵ ਤੁਹਾਡੇ ਲਈ ਬਹੁਤ ਖਾਸ ਹੋ ਸਕਦੀ ਹੈ ਕਿਉਂਕਿ ਤੁਸੀਂ ਨੂੰ ਆਪਣੇ ਸਾਥੀ ਨਾਲ ਸ਼ੇਅਰ ਕਰੋਗੇ।

ਆਪਣੀ ਪਹਿਲੀ ਡੇਟ ਨੂੰ ਰੀਕ੍ਰਿਏਟ ਕਰੋ: ਜਦੋਂ ਤੁਸੀਂ ਆਪਣੇ ਸਾਥੀ ਨੂੰ ਪਹਿਲੀ ਵਾਰ ਮਿਲੇ ਸੀ, ਤੁਸੀਂ ਉਸੇ ਦਿਨ ਨੂੰ ਰੀਕ੍ਰਿਏਟ ਕਰ ਸਕਦੇ ਹੋ। ਜੋ ਡ੍ਰੈਸ ਤੁਸੀਂ ਉਸ ਦਿਨ ਪਹਿਣੀ ਸੀ, ਉਸੇ ਪਹਿਰਾਵੇ ਨਾਲ ਉਸੇ ਥਾਂ ਉੱਤੇ ਦੁਬਾਰਾ ਆਪਣੇ ਸਾਥੀ ਨੂੰ ਲੈ ਕੇ ਜਾਓ।

ਇੱਕ ਦੂਜੇ ਦੇ ਪੋਰਟਰੇਟ ਬਣਾਓ ਜਾਂ ਪੇਂਟ ਕਰੋ: ਤੁਸੀਂ ਆਰਟ ਦੇ ਸ਼ੌਕੀਨ ਹੋ ਤਾਂ ਤੁਸੀਂ ਆਪਣੇ ਸਾਥੀ ਦਾ ਪੋਰਟਰੇਟ ਜਾਂ ਪੇਂਟਿੰਗ ਤਿਆਰ ਕਰ ਸਕਦੇ ਹੋ। ਤੁਹਾਡੇ ਸਾਥੀ ਨੂੰ ਇਹ ਚੰਗਾ ਲੱਗੇਗਾ।

ਆਪਣੇ ਸਾਥੀ ਨੂੰ ਆਪਣੇ ਮਨਪਸੰਦ ਪਹਿਰਾਵੇ ਨਾਲ ਤਿਆਰ ਕਰੋ: ਇੱਕ-ਦੂਜੇ ਲਈ ਪਹਿਰਾਵੇ ਚੁਣੋ ਤੇ ਇਸ ਨੂੰ ਖਰੀਦ ਕੇ ਆਪਣੇ ਸਾਥੀ ਨੂੰ ਗਿਫਟ ਕਰੋ।

Published by:Anuradha Shukla
First published:

Tags: Lifestyle, Relationship, Relationships, Valentines day