• Home
  • »
  • News
  • »
  • lifestyle
  • »
  • CELEBRATE SUMMER VACATION IN NEPAL IRCTC IS OFFERING AFFORDABLE TOUR PACKAGES GH RUP AS

ਨੇਪਾਲ 'ਚ ਮਨਾਓ ਗਰਮੀ ਦੀਆਂ ਛੁੱਟੀਆਂ, IRCTC ਦੇ ਰਿਹਾ ਹੈ ਕਿਫਾਇਤੀ ਟੂਰ ਪੈਕੇਜ

IRCTC Tour Package: ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਘੁੰਮਣ ਦੀ ਤੇ ਛੁੱਟੀਆਂ ਕਿੱਥੇ ਬੀਤਾਉਣੀਆਂ ਹਨ ਇਹ ਯੋਜਨਾਵਾਂ ਬਣਨ ਲੱਗ ਜਾਂਦੀਆਂ ਹਨ। ਅਜਿਹੇ ਵਿੱਚ ਬਜਟ ਅਤੇ ਜਗ੍ਹਾ ਦੇਖ ਕੇ ਹੀ ਯੋਜਨਾ ਬਣਦੀ ਹੈ। ਪਰ ਇਸ ਵਾਰ ਤੁਸੀਂ ਗਰਮੀਆਂ ਦੀਆਂ ਛੁੱਟੀਆਂ 'ਚ ਘੁੰਮਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਇੱਕ ਵਧੀਆ ਮੌਕਾ ਆ ਰਿਹਾ ਹੈ। ਦਰਅਸਲ, ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਲਖਨਊ ਤੋਂ ਨੇਪਾਲ ਦੀ ਧਾਰਮਿਕ ਯਾਤਰਾ ਲਈ ਇੱਕ ਬਹੁਤ ਹੀ ਆਲੀਸ਼ਾਨ ਅਤੇ ਆਰਥਿਕ ਟੂਰ ਪੈਕੇਜ ਦੀ ਪੇਸ਼ਕਸ਼ ਕਰ ਰਿਹਾ ਹੈ।

ਨੇਪਾਲ 'ਚ ਮਨਾਓ ਗਰਮੀ ਦੀਆਂ ਛੁੱਟੀਆਂ, IRCTC ਦੇ ਰਿਹਾ ਹੈ ਕਿਫਾਇਤੀ ਟੂਰ ਪੈਕੇਜ

  • Share this:
IRCTC Tour Package: ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਘੁੰਮਣ ਦੀ ਤੇ ਛੁੱਟੀਆਂ ਕਿੱਥੇ ਬੀਤਾਉਣੀਆਂ ਹਨ ਇਹ ਯੋਜਨਾਵਾਂ ਬਣਨ ਲੱਗ ਜਾਂਦੀਆਂ ਹਨ। ਅਜਿਹੇ ਵਿੱਚ ਬਜਟ ਅਤੇ ਜਗ੍ਹਾ ਦੇਖ ਕੇ ਹੀ ਯੋਜਨਾ ਬਣਦੀ ਹੈ। ਪਰ ਇਸ ਵਾਰ ਤੁਸੀਂ ਗਰਮੀਆਂ ਦੀਆਂ ਛੁੱਟੀਆਂ 'ਚ ਘੁੰਮਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਇੱਕ ਵਧੀਆ ਮੌਕਾ ਆ ਰਿਹਾ ਹੈ। ਦਰਅਸਲ, ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਲਖਨਊ ਤੋਂ ਨੇਪਾਲ ਦੀ ਧਾਰਮਿਕ ਯਾਤਰਾ ਲਈ ਇੱਕ ਬਹੁਤ ਹੀ ਆਲੀਸ਼ਾਨ ਅਤੇ ਆਰਥਿਕ ਟੂਰ ਪੈਕੇਜ ਦੀ ਪੇਸ਼ਕਸ਼ ਕਰ ਰਿਹਾ ਹੈ। 6 ਦਿਨ ਅਤੇ 5 ਰਾਤਾਂ ਦੇ ਇਸ ਟੂਰ ਪੈਕੇਜ ਦੌਰਾਨ ਕਾਠਮੰਡੂ ਦੇ ਪਸ਼ੂਪਤੀਨਾਥ ਮੰਦਰ, ਬੌਧਨਾਥ ਸਟੂਪਾ, ਦਰਬਾਰ ਸਕੁਏਅਰ, ਪੋਖਰਾ ਦੇ ਮਨਕਾਮਨਾ ਮੰਦਰ, ਵਿੰਧਿਆਵਾਸਿਨੀ ਮੰਦਰ, ਗੁਪਤੇਸ਼ਵਰ ਮਹਾਦੇਵ ਗੁਫਾ ਦੇ ਦਰਸ਼ਨ ਕੀਤੇ ਜਾ ਸਕਣਗੇ।

ਯਾਤਰਾ 19 ਜੂਨ ਤੋਂ ਸ਼ੁਰੂ
ਇਸ ਪੈਕੇਜ਼ ਮੁਤਾਬਕ 6 ਦਿਨ ਅਤੇ 5 ਰਾਤਾਂ ਦਾ ਇਹ ਟੂਰ 19 ਜੂਨ ਨੂੰ ਸ਼ੁਰੂ ਹੋਵੇਗਾ ਅਤੇ 24 ਜੂਨ ਤੱਕ ਚੱਲੇਗਾ। ਇਸ ਟੂਰ ਪੈਕੇਜ ਵਿੱਚ ਯਾਤਰੀਆਂ ਲਈ ਸਿੱਧੀ ਫਲਾਈਟ ਰਾਹੀਂ ਲਖਨਊ ਤੋਂ ਕਾਠਮੰਡੂ ਅਤੇ ਵਾਪਸ ਲਖਨਊ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਪੈਕੇਜ ਵਿੱਚ ਹਵਾਈ ਯਾਤਰਾ, 3 ਸਟਾਰ ਹੋਟਲਾਂ ਵਿੱਚ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ IRCTC ਵੱਲੋਂ ਕੀਤਾ ਜਾਵੇਗਾ।

ਟੂਰ ਪੈਕੇਜ
ਹੁਣ ਜੇਕਰ ਖਰਚੇ ਦੀ ਗੱਲ ਕਰੀਏ ਤਾਂ ਇਸ ਹਵਾਈ ਟੂਰ ਲਈ ਪ੍ਰਤੀ ਵਿਅਕਤੀ 48,500 ਰੁਪਏ ਅਦਾ ਕਰਨੇ ਪੈਣਗੇ। ਇਸ ਦੇ ਨਾਲ ਹੀ, ਦੋ ਲੋਕਾਂ ਦੀ ਇੱਕੋ ਸਮੇਂ ਬੁਕਿੰਗ ਲਈ ਪੈਕੇਜ ਦੀ ਕੀਮਤ 39,000/- ਰੁਪਏ ਪ੍ਰਤੀ ਵਿਅਕਤੀ ਅਤੇ 3 ਲੋਕਾਂ ਦੀ ਇਕੱਠੇ ਬੁਕਿੰਗ 'ਤੇ 38,850/- ਰੁਪਏ ਪ੍ਰਤੀ ਵਿਅਕਤੀ ਹੋਵੇਗੀ।

ਬੁਕਿੰਗ
ਇਸ ਪੈਕੇਜ ਨੂੰ ਜੋ ਲੋਕ ਲੈਣਾ ਚਾਹੁੰਦੇ ਹਨ ਉਹ ਜਾਣਕਾਰੀ ਮੁਤਾਬਕ ਇਸ ਟੂਰ ਪੈਕੇਜ ਲਈ IRCTC ਦੀ ਵੈੱਬਸਾਈਟ www.irctctourism.com 'ਤੇ ਜਾ ਕੇ ਆਨਲਾਈਨ ਬੁਕਿੰਗ ਕਰ ਸਕਦੇ ਹਨ। ਬੁਕਿੰਗ ਆਈਆਰਸੀਟੀਸੀ ਟੂਰਿਸਟ ਫੈਸੀਲੀਟੇਸ਼ਨ ਸੈਂਟਰ, ਜ਼ੋਨਲ ਦਫ਼ਤਰਾਂ ਅਤੇ ਖੇਤਰੀ ਦਫ਼ਤਰਾਂ ਰਾਹੀਂ ਵੀ ਕੀਤੀ ਜਾ ਸਕਦੀ ਹੈ।

ਭਵਿੱਖ ਵਿੱਚ ਨੇਪਾਲ ਲਈ ਹੋਰ ਪੈਕੇਜ
ਇਸ ਯਾਤਰਾ ਤੋਂ ਬਾਅਦ ਕਈ ਹੋਰ ਪੈਕੇਜ ਵੀ ਲਿਆਂਦੇ ਜਾ ਸਕਦੇ ਹਨ। ਆਈਆਰਸੀਟੀਸੀ ਦੇ ਮੁੱਖ ਖੇਤਰੀ ਪ੍ਰਬੰਧਕ ਲਖਨਊ ਅਜੀਤ ਕੁਮਾਰ ਸਿਨਹਾ ਨੇ ਪੀਟੀਆਈ ਨੂੰ ਦੱਸਿਆ ਕਿ ਇਸ ਟੂਰ ਪੈਕੇਜ ਤਹਿਤ ਲੋਕ ਅਮੌਸੀ ਹਵਾਈ ਅੱਡੇ ਤੋਂ ਕਾਠਮੰਡੂ ਲਈ ਉਡਾਣ ਭਰਨਗੇ। ਉਨ੍ਹਾਂ ਕਿਹਾ ਕਿ ਇਸ ਪੈਕੇਜ ਦੇ ਤਹਿਤ ਨੇਪਾਲ ਜਾਣ ਵਾਲੇ ਲੋਕਾਂ ਨੂੰ ਪੋਖਰਾ ਦੇ ਪਸ਼ੂਪਤੀਨਾਥ ਮੰਦਰ, ਬੌਧਨਾਥ ਸਟੂਪਾ ਅਤੇ ਦਰਬਾਰ ਸਕੁਏਅਰ ਸਮੇਤ ਵੱਖ-ਵੱਖ ਥਾਵਾਂ 'ਤੇ ਸੈਰ-ਸਪਾਟੇ ਲਈ ਲਿਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਟੂਰ ਪੈਕੇਜ ਪ੍ਰਤੀ ਲੋਕਾਂ ਦੇ ਹੁੰਗਾਰੇ ਦੇ ਮੱਦੇਨਜ਼ਰ ਭਵਿੱਖ ਵਿੱਚ ਲਖਨਊ ਤੋਂ ਨੇਪਾਲ ਤੱਕ ਕਈ ਹੋਰ ਪੈਕੇਜ ਵੀ ਜਾਰੀ ਕੀਤੇ ਜਾਣਗੇ।
Published by:rupinderkaursab
First published: