ਵਰਚੁਅਲ ਡੇਟ ਦਾ ਬਣਾਓ ਪਲਾਨ: ਜਦੋਂ ਤੁਸੀਂ ਆਪਣੇ ਸਾਥੀ ਤੋਂ ਦੂਰ ਹੁੰਦੇ ਹੋ ਤਾਂ ਇਸ ਖਾਸ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਤੁਸੀਂ ਵਰਚੁਅਲ ਡੇਟ ਪਲਾਨ ਕਰ ਸਕਦੇ ਹੋ। ਇਸ ਵਿੱਚ ਤੁਸੀਂ ਬਹੁਤ ਕੁੱਝ ਕਰ ਸਕਦੇ ਹੋ। ਵਰਚੁਅਲ ਡੇਟ ਦੌਰਾਨ ਤੁਸੀਂ ਆਪਣੀ ਦੋਸਤ ਦਾ ਮਨਪਸੰਦ ਖਾਣਾ ਆਨਲਾਈਨ ਆਰਡਰ ਕਰ ਕੇ ਉਸ ਨੂੰ ਸਰਪ੍ਰਾਈਜ਼ ਦੇ ਸਕਦੇ ਹੋ ਜਾਂ ਤੁਸੀਂ ਇਕੱਠੇ ਵਰਚੁਅਲ ਕਾਲ ਰਾਹੀਂ ਇੱਕ ਦੂਜੇ ਦਾ ਮਨਪਸੰਦ ਖਾਣਾ ਬਣਾ ਸਕਦੇ ਹੋ ਤੇ ਖਾ ਸਕਦੇ ਹੋ। ਇਸ ਨਾਲ ਪਿਆਰ ਵਧੇਗਾ।
ਮਨਪਸੰਦ ਗਿਫਟ ਭੇਜੋ : ਲਾਂਗ ਡਿਸਟੈਂਸ ਰਿਲੇਸ਼ਨ ਵਿੱਚ ਸਰਪ੍ਰਾਈਜ਼ ਦੇਣਾ ਕਾਫੀ ਆਸਾਨ ਹੋ ਜਾਂਦਾ ਹੈ। ਇਸ ਲਈ ਇਸ ਖਾਸ ਦਿਨ ਉੱਤੇ ਤੁਸੀਂ ਆਪਣੇ ਸਾਥੀ ਨੂੰ ਉਨ੍ਹਾਂ ਦਾ ਮਨਪਸੰਦ ਗਿਫਟ ਭੇਜ ਸਕਦੇ ਹੋ ਤੇ ਉਸ ਨੂੰ ਸਰਪ੍ਰਾਈਜ਼ ਰੱਖਣ ਲਈ ਵੀਡੀਓ ਕਾਲ ਵੇਲੇ ਹੀ ਗਿਫਟ ਨੂੰ ਖੋਲਣ ਲਈ ਕਹਿ ਸਕਦੇ ਹੋ, ਤਾਂ ਜੋ ਤੁਸੀਂ ਉਨ੍ਹਾਂ ਦਾ ਰਿਐਕਸ਼ਨ ਦੇਖ ਸਕੋ।
ਇਕੱਠੇ ਵਰਚੁਅਲੀ ਫਿਲਮ ਵੇਖੋ : ਤੁਸੀਂ ਵੈਲੇਨਟਾਈਨ ਡੇ 'ਤੇ ਆਪਣੇ ਸਾਥੀ ਨਾਲ ਆਨਲਾਈਨ ਰੋਮਾਂਟਿਕ ਫਿਲਮ ਵੀ ਦੇਖ ਸਕਦੇ ਹੋ। ਤੁਸੀਂ ਨਾ ਸਿਰਫ ਆਪਣੇ ਪਾਰਟਨਰ ਨਾਲ ਕੁਆਲਿਟੀ ਟਾਈਮ ਬਤੀਤ ਕਰ ਸਕੋਗੇ, ਲਾਂਗ ਡਿਸਟੈਂਸ ਰਿਲੇਸ਼ਨ 'ਚ ਹੋਣ ਦੇ ਬਾਵਜੂਦ ਵੀ ਤੁਸੀਂ ਵੈਲੇਨਟਾਈਨ ਡੇ ਨੂੰ ਬਹੁਤ ਹੀ ਖਾਸ ਤਰੀਕੇ ਨਾਲ ਮਨਾ ਸਕੋਗੇ।
ਇੱਕ ਰੋਮਾਂਟਿਕ ਮੈਸੇਜ ਭੇਜ ਕੇ ਬਣਾਓ ਦਿਨ ਨੂੰ ਖਾਸ: ਇੱਕ-ਦੂਜੇ ਤੋਂ ਦੂਰ ਰਹਿਣ ਕਾਰਨ ਆਪਸੀ ਗੱਲ ਬਾਤ ਹੀ ਇੱਕ ਦੂਜੇ ਨੂੰ ਪਿਆਰ ਜਤਾਉਣ ਦਾ ਇੱਕਲੌਤਾ ਤਰੀਕਾ ਬਚਦਾ ਹੈ। ਇਸ ਲਈ ਵੈਲੇਨਟਾਈਨ ਡੇਅ ਦੀ ਸਵੇਰ ਨੂੰ ਆਪਣੇ ਸਾਥੀ ਨੂੰ ਇੱਕ ਪਿਆਰਾ ਜਿਹਾ ਮੈਸੇਜ ਭੇਜ ਕੇ ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਰੋਮਾਂਸ ਨਾਲ ਕਰ ਸਕਦੇ ਹੋ। ਇਸ ਸੰਦੇਸ਼ ਵਿੱਚ ਤੁਸੀਂ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Relationship, Relationship Tips, Valentines day