HOME » NEWS » Life

BYJU'S ਯੰਗ ਜੀਨੀਅਸ ਨੂੰ ਪ੍ਰੇਰਿਤ ਕਰਨ ਵਾਲੇ ਸਲੀਮ-ਸੁਲੇਮਾਨ ਦੇ ਗੀਤ ਨਾਲ, ਭਾਰਤ ਦੇ ਸਭ ਤੋਂ ਚਮਕਦੇ ਸਿਤਾਰਿਆਂ ਦਾ ਸੈਲੀਬ੍ਰੇਸ਼ਨ!

News18 Punjabi | News18 Punjab
Updated: January 12, 2021, 7:23 PM IST
share image
BYJU'S ਯੰਗ ਜੀਨੀਅਸ ਨੂੰ ਪ੍ਰੇਰਿਤ ਕਰਨ ਵਾਲੇ ਸਲੀਮ-ਸੁਲੇਮਾਨ ਦੇ ਗੀਤ ਨਾਲ, ਭਾਰਤ ਦੇ ਸਭ ਤੋਂ ਚਮਕਦੇ ਸਿਤਾਰਿਆਂ ਦਾ ਸੈਲੀਬ੍ਰੇਸ਼ਨ!
ਸਲੀਮ-ਸੁਲੇਮਾਨ ਦੇ ਗੀਤ ਨਾਲ, ਭਾਰਤ ਦੇ ਸਭ ਤੋਂ ਚਮਕਦੇ ਸਿਤਾਰਿਆਂ ਦਾ ਸੈਲੀਬ੍ਰੇਸ਼ਨ!

ਅਜਿਹੇ ਜੀਨੀਅਸ, ਜੋ ਤੁਹਾਡਾ ਦਿਮਾਗ ਘੁਮਾ ਦੇਣਗੇ, ਅਤੇ ਇਨ੍ਹਾਂ ਨੂੰ ਵੇਖ ਕੇ ਤਾਂ ਸੈਲੀਬ੍ਰਿਟੀਜ਼ ਵੀ ਹੈਰਾਨ ਰਹਿ ਜਾਣਗੇ! ਇਸੇ ਕਰਕੇ BYJU'S ਯੰਗ ਜੀਨੀਅਸ - News18 ਦੀ ਪਹਿਲ ਜਲਦ ਆਉਣ ਵਾਲੀ ਹੈ

  • Share this:
  • Facebook share img
  • Twitter share img
  • Linkedin share img
ਭਾਰਤ ਵਿੱਚ ਨੌਜਵਾਨ ਹੁਨਰਾਂ ਦੀ ਕੋਈ ਕਮੀ ਨਹੀਂ ਹੈ, ਇੱਥੇ ਖੋਜੀ, ਵਾਤਾਵਰਣ ਰੱਖਿਅਕ , ਡਾਟਾ ਵਿਗਿਆਨੀ, ਜਿਮਨਾਸਟਸ, ਡਾਂਸਰਸ, ਸ਼ਾਰਪਸ਼ੂਟਰਸ, ਸੰਗੀਤਕਾਰ, ਜਾਨਵਰ ਰੱਖਿਅਕ ਅਤੇ ਅਜਿਹੇ ਹੋਰ ਵੀ ਬੇਅੰਤ ਹੁਨਰ ਮੌਜੂਦ ਹਨ। ਜਿਨ੍ਹਾਂ ਦੇ ਅੰਦਰ ਬਚਪਨ ਤੋਂ ਹੀ ਇੱਕ ਵੱਖਰਾ ਜਨੂੰਨ ਹੁੰਦਾ ਹੈ। BYJU'S ਯੰਗ ਜੀਨੀਅਸ - News18 ਦੀ ਪਹਿਲ ਇਹ ਇੱਕ ਅਜਿਹਾ ਸ਼ੋਅ ਹੈ, ਜੋ ਭਾਰਤ ਦੇ ਸਭ ਤੋਂ ਛੋਟੇ ਅਤੇ ਚਮਕਦੇ ਸਿਤਾਰਿਆਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਪਲੇਟਫਾਰਮ ਪ੍ਰਦਾਨ ਕਰੇਗਾ, ਅਤੇ ਉਨ੍ਹਾਂ ਦੇ ਹੁਨਰ ਨੂੰ ਭਾਰਤ ਦੇ ਸਭ ਤੋਂ ਵੱਡੇ ਅਤੇ ਮਸ਼ਹੂਰ 18 ਚੈਨਲਾਂ ਵਿੱਚ ਆਉਣ ਦਾ ਮੌਕਾ ਮਿਲੇਗਾ। ਜਿਨ੍ਹਾਂ ਵਿੱਚ News18 India, CNN News18, History TV18 ਤੋਂ ਇਲਾਵਾ ਨੈੱਟਵਰਕ ਦੇ ਸਾਰੇ ਖੇਤਰੀ ਚੈਨਲ ਵੀ ਸ਼ਾਮਲ ਹਨ।   

 

ਮਯੰਕ ਜੈਨ, CEO – Hindi News, News18 Network ਦਾ ਕਹਿਣਾ ਹੈ ਕਿ “TV 'ਤੇ 70 ਕਰੋੜ ਅਤੇ ਡਿਜ਼ੀਟਲ ਦੇ 20 ਕਰੋੜ ਤੱਕ ਦੀ ਪਹੁੰਚ ਰੱਖਣ ਵਾਲਾ, ਦੇਸ਼ ਦਾ ਸਭ ਤੋਂ ਵੱਡਾ ਨਿਊਜ਼ ਨੈੱਟਵਰਕ ਹੋਣ ਦੇ ਨਾਤੇ, ਅਸੀਂ ਵੀ ਉਭਰਦੇ BYJU'S ਯੰਗ ਜੀਨੀਅਸ ਨੂੰ ਵੇਖਣ ਦੀ ਉਡੀਕ ਕਰ ਰਹੇ ਹੈ, ਇਹ ਇੱਕ ਵੱਖਰੀ ਪਹਿਲ ਹੈ, ਜੋ ਭਾਰਤ ਦੇ ਆਉਣ ਵਾਲੇ ਭਵਿੱਖ ਨੂੰ ਸੈਲੀਬ੍ਰੇਟ ਕਰਦੀ ਹੈ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਜਨੂੰਨ ਨੂੰ ਫਾਲੋ ਕਰਦਿਆਂ ਬੁਲੰਦੀਆਂ ਤੱਕ ਪਹੁੰਚਣ ਲਈ ਪ੍ਰੇਰਿਤ ਕਰਨ ਵਾਸਤੇ, ਬਿਹਤਰੀਨ ਕੋਸ਼ਿਸ਼ਾਂ ਕਰ ਰਹੀ ਹੈ।”
ਇਹ ਅਨੋਖੀ ਪਹਿਲ, ਨੌਜਵਾਨ ਹੁਨਰਾਂ ਦੀਆਂ ਪੋਜ਼ੀਟਿਵ ਅਤੇ ਸ਼ਾਨਦਾਰ ਕਹਾਣੀਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਭਾਰਤ ਦੇ ਸਭ ਤੋਂ ਭਰੋਸੇਮੰਦ ਨਿਊਜ਼ ਨੈੱਟਵਰਕਸ ਵਿੱਚੋਂ ਇੱਕ ਰਾਹੀਂ, ਲੱਖਾਂ ਲੋਕਾਂ ਨੂੰ ਪ੍ਰਸਾਰਿਤ ਕੀਤੀਆਂ ਜਾਣਗੀਆਂ। Network18, ਇਨ੍ਹਾਂ ਕਮਾਲ ਦੇ ਬੱਚਿਆਂ ਵੱਲ ਸਾਰਿਆਂ ਸ਼ਹਿਰਾਂ ਅਤੇ ਭਾਸ਼ਾਵਾਂ ਦਾ ਵੱਡੇ ਪੱਧਰ ‘ਤੇ ਧਿਆਨ ਖਿੱਚਣ ਦਾ ਬਿਲਕੁਲ ਸਹੀ ਜਰੀਆ ਹੈ।BYJU’S 'ਯੰਗ ਜੀਨੀਅਸ' ਦੀ ਸ਼ੁਰੂਆਤ, ਬਾਲ ਦਿਵਸ 'ਤੇ 'ਕਾਲ ਟੂ ਐਂਟਰੀ' (ਐਂਟਰੀ ਲਈ ਕਾਲ ਕਰੋ) ਦੇ ਪ੍ਰੋਮੋਸ਼ਨਲ ਕੈਂਪੇਨ ਰਾਹੀਂ ਕੀਤੀ ਗਈ, ਜਿਸ ਵਿੱਚ ਬਹੁਤ ਜ਼ਿਆਦਾ ਐਂਟਰੀਜ਼ ਪ੍ਰਾਪਤ ਹੋਈਆਂ। ਉਨ੍ਹਾਂ ਵਿਚੋਂ ਚੁਣੇ ਗਏ ਅੰਤਿਮ ਯੰਗ ਜੀਨੀਅਸ, 11 ਪਾਰਟਸ ਦੇ ਹਫਤਾਵਾਰੀ ਸ਼ੋਅ ਵਿੱਚ ਦਿਖਾਈ ਦੇਣਗੇ, ਜੋ 16 ਜਨਵਰੀ 2021 ਨੂੰ ਸ਼ੁਰੂ ਹੋਣ ਜਾ ਰਿਹਾ ਹੈ ਅਤੇ News18 Network ਦੇ 18 ਚੈਨਲਾਂ 'ਤੇ ਹਰ ਸ਼ਨੀਵਾਰ ਸ਼ਾਮੀ ਪ੍ਰਸਾਰਿਤ ਹੋਵੇਗਾ, ਅਤੇ ਹਰ ਐਤਵਾਰ ਨੂੰ ਸਵੇਰੇ/ਦੁਪਹਿਰ ਰਿਪੀਟ ਕੀਤਾ ਜਾਵੇਗਾ। ਹਰ ਐਪੀਸੋਡ ਵਿੱਚ ਵੱਖੋ-ਵੱਖ ਖੇਤਰਾਂ ਦੇ ਵਿਚੋਂ ਜੀਨੀਅਸ ਬੱਚੇ ਪੇਸ਼ ਕੀਤੇ ਜਾਣਗੇ ਜਿਵੇਂ ਕਿ ਅਕੈਡਮਿਕਸ, ਪ੍ਰਦਰਸ਼ਨਕਾਰੀ ਕਲਾ, ਟੈਕਨੋਲੋਜੀ ਅਤੇ ਖੇਡਾਂ ਆਦਿ ਅਤੇ ਦਰਸ਼ਕਾਂ ਨੂੰ ਉਨ੍ਹਾਂ ਦੀ ਵਿਲੱਖਣ ਪ੍ਰਤੀਭਾ ਦਿਖਾਉਂਦੇ ਹੋਏ, ਉਨ੍ਹਾਂ ਦੇ ਹਾਲੇ ਤੱਕ ਦੇ ਸਫਰ ਦੀਆਂ ਕੁਝ ਦਿਲਚਸਪ ਕਹਾਣੀਆਂ ਨੂੰ ਵੀ ਸ਼ੇਅਰ ਕੀਤਾ ਜਾਵੇਗਾ।
ਪ੍ਰੋਮੋ ਵੇਖਣ ਲਈ ਇੱਥੇ ਕਲਿੱਕ ਕਰੋ:

ਯੰਗ ਜੀਨਅਸ ਦੀ ਇਸ ਅਨੋਖੀ ਪਹਿਲ ਵਿੱਚ ਉੱਘੇ ਮਿਊਜ਼ਕ ਕੰਪੋਜ਼ਰਸ - ਸਲੀਮ ਅਤੇ ਸੁਲੇਮਾਨ ਮਰਚੈਂਟ ਵੀ ਸ਼ਾਮਲ ਹਨ, ਜੋ ਕਹਿੰਦੇ ਹਨ, “ਅਸੀਂ ਬਹੁਤ ਕਿਸਮਤ ਵਾਲੇ ਹਾਂ ਕਿ ਸਾਨੂੰ ਯੰਗ ਜੀਨੀਅਸ ਲਈ ਮਿਊਜ਼ਿਕ ਕੰਪੋਜ਼ ਕਰਨ ਦਾ ਮੌਕਾ ਮਿਲਿਆ – ਇੱਕ ਅਜਿਹਾ ਸ਼ਾਨਦਾਰ ਸ਼ੋਅ, ਜੋ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਆਪਣੀਆਂ ਬੇਮਿਸਾਲ ਪ੍ਰਤਿਭਾਵਾਂ ਨੂੰ ਪਛਾਨਣ ਅਤੇ ਸੰਭਾਲਣ ਦੇ ਯੋਗ ਬਣਾਉਂਦਾ ਹੈ। ਮੈਨੂੰ ਖੁਸ਼ੀ ਹੈ ਕਿ ਨਿ News18 ਅਤੇ BYJU’S ਇੱਕ ਅਜਿਹਾ ਪਲੇਟਫਾਰਮ ਤਿਆਰ ਕਰ ਰਹੇ ਹਨ, ਜੋ ਸਾਡੇ ਦੇਸ਼ ਅਤੇ ਸਮਾਜ ਵਿੱਚ ਇੱਕ ਬਹੁਤ ਹੀ ਵੱਖਰੇ ਤਰੀਕੇ ਨਾਲ ਯੋਗਦਾਨ ਪਾਵੇਗਾ।”

ਉਨ੍ਹਾਂ ਵਲੋਂ ਕੰਪੋਜ਼ ਕੀਤਾ ਰੌਂਗਟੇ ਖੜ੍ਹੇ ਕਰਨ ਵਾਲਾ ਇਹ ਗੀਤ ਤੁਸੀਂ ਸਭ ਤੋਂ ਚਮਕੀਲੇ ਸਿਤਾਰੇ ਹੋ ਕਈ ਬੇਮਿਸਾਲ ਕਹਾਣੀਆਂ ਨੂੰ ਉਤਸ਼ਾਹਿਤ ਕਰਨ ਦਾ ਦਮ ਰੱਖਦਾ ਹੈ। ਇਹ ਸਲੀਮ-ਸੁਲੇਮਾਨ ਵਲੋਂ ਕੰਪੋਜ਼ ਅਤੇ ਗਾਇਆ ਗਿਆ ਹੈ ਅਤੇ ਇਸਨੂੰ ਸ਼ਰਧਾ ਪੰਡਿਤ ਨੇ ਲਿੱਖਿਆ ਹੈ, ਇਹ ਗੀਤ ਸ਼ੋਅ ਸ਼ੁਰੂ ਹੋਣ ਦੀ ਘੋਸ਼ਣਾ ਕਰਦਿਆਂ, ਇੱਕ ਅਹਿਮ ਸੁਨੇਹੇ ਨੂੰ ਵਧਾਵਾ ਦੇ ਰਿਹਾ ਹੈ ਕਿ ਬੱਚੇ ਉਹ ਸਭ ਕੁਝ ਪ੍ਰਾਪਤ ਕਰ ਸਕਦੇ ਹਨ, ਜੋ ਉਨ੍ਹਾਂ ਨੇ ਆਪਣੇ ਮਨ ਵਿੱਚ ਧਾਰ ਲਿਆ ਹੈ, ਅਤੇ ਹਰੇਕ ਬੁਲੰਦੀ ਹਾਸਲ ਕਰ ਸਕਦੇ ਹਨ। ਇਹ ਗੀਤ ਪੂਰੇ ਭਾਰਤ ਦੇ ਦਰਸ਼ਕਾਂ ਨੂੰ ਸੱਦਾ ਦਿੰਦਾ ਹੈ ਕਿ ਉਹ ਇਨ੍ਹਾਂ ਯੋਗ ਨੌਜਵਾਨ ਜੀਨੀਅਸ ਨੂੰ ਜੋਇਨ ਕਰਨ ਅਤੇ ਸੈਲੀਬ੍ਰੇਟ ਕਰਨ, ਪਰ ਇਸ ਸ਼ੋਅ ਵਿੱਚ ਸ਼ਾਮਲ ਹਰ ਕੋਈ, ਆਪਣੇ ਆਪ ਵਿੱਚ ਪਹਿਲਾਂ ਤੋਂ ਹੀ ਸਾਫ ਤੌਰ 'ਤੇ  ਬਦਲਾਵ ਦੇਖ ਰਿਹਾ ਹੈ “ਸੁਲੇਮਾਨ ਅਤੇ ਮੈਂ, ਦੋਵੇਂ ਇਸ ਸ਼ਾਨਦਾਰ ਪਹਿਲ ਦਾ ਹਿੱਸਾ ਬਣਨ ਵਿੱਚ ਮਾਣ ਮਹਿਸੂਸ ਕਰਦੇ ਹਾਂ। ਅੱਗੇ ਸਲੀਮ ਮਰਚੈਂਟ ਨੇ ਕਿਹਾ “ਇਸ ਰਾਹੀਂ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ”।ਅਤੇ BYJU'S ਦੇ ਅਤੀਤ ਮਹਿਤਾ, VP - ਮਾਰਕੀਟਿੰਗ, ਨੇ ਕਿਹਾ, “ਹਰ ਬੱਚਾ ਦੂਜਿਆਂ ਨਾਲੋਂ ਵੱਖ ਹੁੰਦਾ ਹੈ ਅਤੇ ਆਪਣੇ ਹੁਨਰ ਨੂੰ ਦਿਖਾਉਣ ਦਾ ਸਭ ਦਾ ਆਪਣਾ ਵੱਖਰਾ ਤਰੀਕਾ ਹੁੰਦਾ ਹੈ। ਸਾਨੂੰ ਉਮੀਦ ਹੈ ਕਿ ਅਸੀਂ ਆਪਣੇ ਦੇਸ਼ ਦੇ ਲੁੱਕੇ ਹੋਏ ਹੁਨਰਾਂ ਨੂੰ ਪਛਾਣਨਾ ਜਾਰੀ ਰੱਖਾਂਗੇ ਅਤੇ ਉਨ੍ਹਾਂ ਨੂੰ ਆਪਣਾ ਰਸਤਾ ਖੁਦ ਬਣਾਉਣ ਲਈ, ਉਤਸ਼ਾਹਿਤ ਕਰਦੇ ਰਹਾਂਗੇ।”ਇੱਥੇ ਕਲਿੱਕ ਕਰੋ ਅਤੇ ਸੁਣੋ:
ਅੰਤਿਮ ਐਪੀਸੋਡਸ ਵਿੱਚ ਪਹੁੰਚਣ ਵਾਲਾ ਹਰੇਕ ਬੱਚਾ, ਵੱਖੋ-ਵੱਖ ਬੈਕਗਰਾਊਂਡਸ ਅਤੇ ਦਿਲਚਸਪੀਆਂ ਨਾਲ ਸੰਬੰਧਿਤ ਹੈ, ਪਰ ਉਨ੍ਹਾਂ ਸਾਰਿਆਂ ਵਿੱਚ ਕਮਾਲ ਦਾ ਹੁਨਰ ਭਰਿਆ ਹੋਇਆ ਹੈ। ਅੰਤਿਮ ਸਲੈਕਸ਼ਨ ਪ੍ਰੋਸੈੱਸ ਬਹੁਤ ਵੀ ਜਿਆਦਾ ਔਖਾ ਸੀ, ਜਿਸ ਦੀ ਅਗਵਾਈ ਸਤਿਕਾਰਯੋਗ ਪੈਨਲ ਅਮਿਤਾਭ ਕਾਂਤ, CEO ਨੀਤੀ ਆਯੋਗ, ਪਦਮ ਭੂਸ਼ਣ ਡਾ. ਮਲਿਕਾ ਸਾਰਾਭਾਈ, ਸਰਦਾਰ ਸਿੰਘ, ਭਾਰਤੀ ਹਾਕੀ ਦੇ ਸਾਬਕਾ ਕਪਤਾਨ ਅਤੇ ਸ਼ੀਰੀਨ ਭਾਨ, ਮੈਨੇਜਿੰਗ ਐਡੀਟਰ, CNBC-TV18 ਵਲੋਂ ਕੀਤੀ ਗਈ। ਇਹ ਸਾਰੀਆਂ ਕੋਸ਼ਿਸ਼ਾਂ ਸਫਲ ਹੋ ਜਾਣਗੀਆਂ ਕਿਉਂਕਿ ਇਨ੍ਹਾਂ 21 ਬੱਚਿਆਂ ਦੇ ਬੇਮਿਸਾਲ ਹੁਨਰ ਦੇ 11 ਐਪੀਸੋਡਸ ਨੂੰ, Network18 ਦੇ ਚੈਨਲਾਂ ਅਤੇ ਡਿਜ਼ੀਟਲ ਪਲੇਟਫਾਰਮਸ ਰਾਹੀਂ ਪ੍ਰਸਾਰਿਤ ਕੀਤਾ ਜਾਵੇਗਾ।ਇਨ੍ਹਾਂ ਨੌਜਵਾਨ ਜੀਨੀਅਸ ਨੂੰ ਉਤਸ਼ਾਹਿਤ ਕਰਨ ਲਈ, ਵੱਖੋ-ਵੱਖ ਖੇਤਰਾਂ ਦੀਆਂ ਮਸ਼ਹੂਰ ਹਸਤੀਆਂ ਵੀ ਇਸਦਾ ਹਿੱਸਾ ਬਣੀਆਂ ਹਨ ਜਿਵੇਂ ਕਿ ਲਿਐਂਡਰ ਪੇਸ, ਦੁਤੀ ਚੰਦ, ਸ਼ੰਕਰ ਮਹਾਦੇਵਨ, ਰਾਜਕੁਮਾਰ ਰਾਓ, ਪੀਵੀ ਸਿੰਧੂ, ਸੋਨੂੰ ਸੂਦ, ਸੋਹਾ ਅਲੀ ਖਾਨ ਅਤੇ ਵਰਿੰਦਰ ਸਹਿਵਾਗ। ਇਹ ਸਾਰੇ ਆਪਣੀ ਸ਼ਾਨਦਾਰ ਸੈਲੀਬ੍ਰਿਟੀ ਪਾਵਰ ਨੂੰ ਅਜਿਹੇ ਸਭ ਤੋਂ ਵੱਖਰੇ ਸ਼ੋਅ ਵਿੱਚ ਵਰਤਣਗੇ ਅਤੇ ਭਾਰਤ ਨੂੰ ਇਨ੍ਹਾਂ ਬੇਮਿਸਾਲ ਜੀਨੀਅਸ ਨੂੰ ਸੈਲੀਬ੍ਰੇਟ ਕਰਨ ਵਿੱਚ ਸਹਾਇਤਾ ਕਰਨਗੇ, ਜਿਸਦਾ ਇੱਕੋ-ਇੱਕ ਉਦੇਸ਼, ਦਰਸ਼ਕਾਂ ਨੂੰ ਅਜਿਹੇ ਹੋਰ ਵੀ ਬਹੁਤ ਸਾਰੇ ਲੁੱਕੇ ਹੋਏ ਹੁਨਰਾਂ ਦੀ ਖੋਜ ਕਰਨ ਲਈ ਉਤਸ਼ਾਹਿਤ ਕਰਨਾ ਹੈ, ਤਾਂਕਿ ਉਨ੍ਹਾਂ ਦੀ ਵੀ ਵਿਲੱਖਣ ਕਹਾਣੀਆਂ ਨੂੰ ਦੁਨੀਆ ਦੇ ਸਾਹਮਣੇ ਲਿਆਇਆ ਜਾਵੇ।ਇਹੀ ਯੰਗ ਜੀਨੀਅਸ ਦਾ ਸਮਾਂ ਹੈ। ਦੁਨੀਆ ਦੀ ਨਜ਼ਰਾਂ ‘ਤੇ ਛਾ ਜਾਣ ਲਈ, ਉਨ੍ਹਾਂ ਦੀ ਮਦਦ ਕਰੋ!

#BYJUSYoungGenius ਨੂੰ ਫਾਲੋ ਕਰੋ ਜਾਂ https://www.news18.com/younggenius/ ‘ਤੇ ਕਲਿੱਕ ਕਰੋ ਅਤੇ ਭਾਰਤ ਦੀਆਂ ਕੁਝ ਸਭ ਤੋਂ ਬੇਮਿਸਾਲ ਕਹਾਣੀਆਂ ਦਾ ਆਨੰਦ ਮਾਣੋ।ਇਹ ਪੋਸਟ ਭਾਗੀਦਾਰੀ ਵਿੱਚ ਹੈ
Published by: Ashish Sharma
First published: January 12, 2021, 7:23 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading