• Home
 • »
 • News
 • »
 • lifestyle
 • »
 • CENTER EARNS 20 LAKH CRORES FROM PETROL DIESEL EXCISE DUTY CONGRESS RAISED VOICE

ਮੋਦੀ ਸਰਕਾਰ ਨੇ ਪੈਟਰੋਲ, ਡੀਜ਼ਲ ਤੋਂ ਕਮਾਏ 20 ਲੱਖ ਕਰੋੜ, ਵਿਰੋਧੀ ਧਿਰਾਂ ਨੇ ਮੰਗਿਆ ਹਿਸਾਬ

26 ਮਈ 2014 ਨੂੰ ਜਦੋਂ ਭਾਜਪਾ ਨੇ ਕੇਂਦਰ ਵਿੱਚ ਸੱਤਾ ਹਾਸਲ ਕੀਤੀ ਸੀ, ਭਾਰਤ ਦੀਆਂ ਤੇਲ ਕੰਪਨੀਆਂ ਕੱਚਾ ਤੇਲ 108 ਅਮਰੀਕੀ ਡਾਲਰ ਪ੍ਰਤੀ ਬੈਰਲ ਦੇ ਹਿਸਾਬ ਨਾਲ ਪ੍ਰਾਪਤ ਕਰ ਰਹੀਆਂ ਸਨ, ਜਦੋਂਕਿ ਮਈ 2014 ਵਿੱਚ ਦਿੱਲੀ ਵਿੱਚ ਪੈਟਰੋਲ 71.51 ਰੁਪਏ ਪ੍ਰਤੀ ਲੀਟਰ, ਡੀਜ਼ਲ 57.28 ਰੁਪਏ ਪ੍ਰਤੀ ਲੀਟਰ ਅਤੇ ਐਲਪੀਜੀ 414 ਰੁਪਏ ਪ੍ਰਤੀ ਸਿਲੰਡਰ ਉਪਲਬਧ ਸੀ।

ਮੋਦੀ ਸਰਕਾਰ ਨੇ ਪੈਟਰੋਲ, ਡੀਜ਼ਲ ਤੋਂ ਕਮਾਏ 20 ਲੱਖ ਕਰੋੜ, ਵਿਰੋਧੀ ਧਿਰਾਂ ਨੇ ਮੰਗਿਆ ਹਿਸਾਬ (ਸੰਕੇਤਕ ਫੋਟੋ)

ਮੋਦੀ ਸਰਕਾਰ ਨੇ ਪੈਟਰੋਲ, ਡੀਜ਼ਲ ਤੋਂ ਕਮਾਏ 20 ਲੱਖ ਕਰੋੜ, ਵਿਰੋਧੀ ਧਿਰਾਂ ਨੇ ਮੰਗਿਆ ਹਿਸਾਬ (ਸੰਕੇਤਕ ਫੋਟੋ)

 • Share this:
  ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਜਨਰਲ ਸਕੱਤਰ ਅਤੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਜੈ ਮਾਕਨ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।

  ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਅਜੇ ਮਾਕਨ ਨੇ ਕਿਹਾ ਕਿ ਪੈਟਰੋਲ-ਡੀਜ਼ਲ-ਐਲ.ਪੀ.ਜੀ ਦੀ ਖੇਡ ਨੂੰ ਧਿਆਨ ਨਾਲ ਸਮਝਣਾ ਪਏਗਾ। ਉਨ੍ਹਾਂ ਨੇ ਦੱਸਿਆ ਕਿ ਇਕ ਪਾਸੇ ਕੌਮਾਂਤਰੀ ਮਾਰਕੀਟ ਵਿਚ ਕੱਚੇ ਤੇਲ ਦੀਆਂ ਕੀਮਤਾਂ ਘਟਦੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਕੇਂਦਰ ਦੀ ਭਾਜਪਾ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕਰ ਰਹੀ ਹੈ। ਹੁਣ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਿਖਰ ਉਤੇ ਪਹੁੰਚ ਗਈਆਂ ਹਨ। ਇਸ ਦੇ ਕਾਰਨ ਮਹਿੰਗਾਈ ਸਿਖਰ 'ਤੇ ਪਹੁੰਚ ਗਈ ਹੈ।

  ਮਾਕਨ ਨੇ ਤੇਲ ਕੀਮਤਾਂ ਉਤੇ ਕਾਂਗਰਸ ਸਰਕਾਰ ਅਤੇ ਭਾਜਪਾ ਦੀ ਮੋਦੀ ਸਰਕਾਰ ਦੀ ਤੁਲਨਾ ਵੀ ਕੀਤੀ। ਉਨ੍ਹਾਂ ਕਿਹਾ ਕਿ 26 ਮਈ 2014 ਨੂੰ ਜਦੋਂ ਭਾਜਪਾ ਨੇ ਕੇਂਦਰ ਵਿੱਚ ਸੱਤਾ ਹਾਸਲ ਕੀਤੀ ਸੀ, ਭਾਰਤ ਦੀਆਂ ਤੇਲ ਕੰਪਨੀਆਂ ਕੱਚਾ ਤੇਲ 108 ਅਮਰੀਕੀ ਡਾਲਰ ਪ੍ਰਤੀ ਬੈਰਲ ਦੇ ਹਿਸਾਬ ਨਾਲ ਪ੍ਰਾਪਤ ਕਰ ਰਹੀਆਂ ਸਨ, ਜਦੋਂਕਿ ਮਈ 2014 ਵਿੱਚ ਦਿੱਲੀ ਵਿੱਚ ਪੈਟਰੋਲ 71.51 ਰੁਪਏ ਪ੍ਰਤੀ ਲੀਟਰ, ਡੀਜ਼ਲ 57.28 ਰੁਪਏ ਪ੍ਰਤੀ ਲੀਟਰ ਅਤੇ ਐਲਪੀਜੀ 414 ਰੁਪਏ ਪ੍ਰਤੀ ਸਿਲੰਡਰ ਉਪਲਬਧ ਸੀ।

  ਮਾਕਨ ਨੇ ਕਿਹਾ ਕਿ 22 ਜਨਵਰੀ 2021 ਨੂੰ ਕੱਚੇ ਤੇਲ ਦੀ ਅੰਤਰਰਾਸ਼ਟਰੀ ਕੀਮਤ 55.52 ਅਮਰੀਕੀ ਡਾਲਰ ਪ੍ਰਤੀ ਬੈਰਲ ਸੀ, ਪਰ ਦਿੱਲੀ ਵਿਚ ਅੱਜ ਤਕ ਪੈਟਰੋਲ ਦੀ ਸਭ ਤੋਂ ਵੱਧ ਰਿਕਾਰਡ ਕੀਮਤ 85.70 ਰੁਪਏ, ਡੀਜ਼ਲ ਦੀ ਕੀਮਤ 75.88 ਰੁਪਏ ਅਤੇ ਐਲਪੀਜੀ ਦਾ ਘਰੇਲੂ ਸਿਲੰਡਰ 694 ਰੁਪਏ ਹੈ।

  ਕਾਂਗਰਸ ਆਗੂ ਮਾਕਨ ਨੇ ਐਕਸਾਈਜ਼ ਡਿਊਟੀ ਨੂੰ ਲੈ ਕੇ ਵੀ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਤੋਂ ਕਰੀਬ 19 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਪਿਛਲੇ 6 ਸਾਲਾਂ ਵਿਚ, ਪੈਟਰੋਲ 'ਤੇ ਐਕਸਾਈਜ਼ ਡਿਊਟੀ ਵਿਚ ਪੈਟਰੋਲ 'ਤੇ 23.78 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 28.37 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।

  ਪੈਟਰੋਲ 'ਤੇ ਐਕਸਾਈਜ਼ ਡਿਊਟੀ ਵਿਚ 258 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ ਅਤੇ ਡੀਜ਼ਲ ਦੀ ਐਕਸਾਈਜ਼ ਡਿਊਟੀ ਵਿਚ 820 ਪ੍ਰਤੀਸ਼ਤ ਵਾਧਾ ਹੋਇਆ ਸੀ, ਜਿਸ ਕਾਰਨ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ' ਤੇ ਐਕਸਾਈਜ਼ ਡਿਊਟੀ ਤੋਂ ਲਗਭਗ 20 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ ਹੈ।

  ਸਾਬਕਾ ਕੇਂਦਰੀ ਮੰਤਰੀ ਅਜੈ ਮਾਕਨ ਨੇ ਕੇਂਦਰ ਸਰਕਾਰ ਨੂੰ ਪੁੱਛਿਆ, ਐਕਸਾਈਜ਼ ਡਿਊਟੀ ਵਜੋਂ ਪ੍ਰਾਪਤ ਹੋਏ 20 ਲੱਖ ਕਰੋੜ ਰੁਪਏ ਆਖਰ ਕਿੱਥੇ ਗਏ? ਅੱਜ ਫੌਜ ਅਤੇ ਸਰਕਾਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ (ਡੀਏ) ਕੱਟਿਆ ਜਾ ਰਿਹਾ ਹੈ। ਉਸੇ ਸਮੇਂ, ਛੋਟਾ ਕਾਰੋਬਾਰ ਚਿੰਤਾ ਵਿੱਚ ਪੈ ਰਿਹਾ ਹੈ। ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਦੇਸ਼ ਵਿੱਚ ਬੇਰੁਜ਼ਗਾਰੀ ਦੀ ਹੱਦ ਸਿਖਰ ਉਤੇ ਪਹੁੰਚ ਗਈ ਹੈ। ਪਰ ਮੋਦੀ ਸਰਕਾਰ ਸਰਮਾਏਦਾਰਾਂ ਨੂੰ ਫਾਇਦਾ ਪਹੁੰਚਾਉਣ ਲਈ ਡਟੀ ਹੋਈ ਹੈ।
  Published by:Gurwinder Singh
  First published: