• Home
 • »
 • News
 • »
 • lifestyle
 • »
 • CENTER GOVERNMENT ELECTRONIC GIFT NOW YOU DRIVE ELECTRONIC WHEELERS WITHOUT PERMIT KS

ਕੇਂਦਰ ਦਾ ਇਲੈਕ੍ਰਟਾਨਿਕ ਤੋਹਫ਼ਾ: ਹੁਣ ਬਿਨਾਂ ਪਰਮਿਟ ਚਲਾ ਸਕੋਗੇ ਇਲੈਕ੍ਰਟਾਨਿਕ ਦੋਪਹੀਆ ਵਾਹਨ

ਕੇਂਦਰ ਦਾ ਇਲੈਕ੍ਰਟਾਨਿਕ ਤੋਹਫ਼ਾ: ਹੁਣ ਬਿਨਾਂ ਪਰਮਿਟ ਭਜਾ ਸਕੋਗੇ ਇਲੈਕ੍ਰਟਾਨਿਕ ਦੋਪਹੀਆ ਵਾਹਨ,

 • Share this:
  ਨਵੀਂ ਦਿੱਲੀ: ਜੇਕਰ ਤੁਹਾਡੇ ਕੋਲ ਪਰਮਿਟ (permit) ਨਹੀਂ ਹੈ ਅਤੇ ਤੁਸੀ ਦੋਪਹੀਆ ਵਾਹਨ ਲੈਣਾ ਚਾਹੁੰਦੇ ਹੋ ਤਾਂ ਇਲੈਕ੍ਰਟਾਨਿਕ ਵਾਹਨ ਤੁਹਾਡੇ ਲਈ ਕਾਰਗਰ ਸਾਬਤ ਹੋ ਸਕਦੇ ਹਨ ਕਿਉਂਕਿ ਕੇਂਦਰ ਸਰਕਾਰ ਨੇ ਇਨ੍ਹਾਂ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ।

  ਕੇਂਦਰ ਸਰਕਾਰ ਨੇ ਆਪਣੇ ਇੱਕ ਨਵੇਂ ਫ਼ੈਸਲੇ ਵਿੱਚ ਇਨ੍ਹਾਂ ਵਾਹਨ ਚਾਲਕਾਂ ਨੂੰ ਪਰਮਿਟ ਤੋਂ ਛੋਟ ਦਿੱਤੀ ਹੈ ਅਤੇ ਜੇਕਰ ਤੁਹਾਡੇ ਕੋਲ ਪਰਮਿਟ ਨਹੀਂ ਤਾਂ ਤੁਹਾਡੀਆਂ ਪੌ-ਬਾਰਾਂ ਹਨ। ਕੇਂਦਰ ਦੇ ਸੜਕ ਆਵਾਜਾਈ ਮੰਤਰਾਲੇ (Ministry of Road Transport) ਨੇ ਬੈਟਬੇ ਰੇ, ਮੇਥੇਨੌਲ ਅਤੇ ਈਥੇਨੌਲ 'ਤੇ ਚੱਲਣ ਵਾਲੇ ਈ-2 ਪਹੀਆ (E-2 wheelers) ਵਾਹਨਾਂ ਨੂੰ ਇਸ ਰਾਹਤ ਵਿੱਚ ਸ਼ਾਮਲ ਕੀਤਾ ਹੈ। ਇਨ੍ਹਾਂ ਵਾਹਨਾਂ ਦੀ ਬਿਨਾਂ ਪਰਮਿਟ ਕਿਸੇ ਵੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਯਾਨੀ ਕਾਨੂੰਨੀ ਤੌਰ 'ਤੇ ਇਨ੍ਹਾਂ ਦੀ ਵਰਤੋਂ ਵਪਾਰਕ ਗਤੀਵਿਧੀਆਂ ਲਈ ਵੀ ਕੀਤੀ ਜਾ ਸਕਦੀ ਹੈ। ਮੰਤਰਾਲੇ ਦੇ ਇਸ ਫ਼ੈਸਲੇ ਨਾਲ ਸੈਰ ਸਪਾਟਾ ਉਦਯੋਗ ਨੂੰ ਵੀ ਵੱਡੀ ਰਾਹਤ ਮਿਲੇਗੀ।

  ਕਿਰਾਏ 'ਤੇ ਦੋਪਹੀਆ ਵਾਹਨ ਦੇਣ ਵਾਲੇ ਖੁਸ਼ ਹੋਣਗੇ

  ਹਾਲਾਂਕਿ ਮੰਤਰਾਲੇ ਨੇ ਪਹਿਲਾਂ ਇਲੈਕਟ੍ਰਿਕ ਵਾਹਨਾਂ ਨੂੰ ਪਰਮਿਟ ਤੋਂ ਛੋਟ ਦਿੱਤੀ ਸੀ, ਪਰ ਆਦੇਸ਼ ਵਿੱਚ ਦੋਪਹੀਆ ਵਾਹਨਾਂ ਲਈ ਸਪੱਸ਼ਟ ਨਿਰਦੇਸ਼ ਨਹੀਂ ਸਨ। ਦੋ ਪਹੀਆ ਵਾਹਨ ਟਰਾਂਸਪੋਰਟਰ ਇਨ੍ਹਾਂ ਵਾਹਨਾਂ ਨੂੰ ਕਿਰਾਏ 'ਤੇ ਲੈਂਦੇ ਹਨ ਅਤੇ ਕਾਨੂੰਨੀ ਰੂਪ ਵਿੱਚ ਦੇਣ ਦੇ ਯੋਗ ਨਹੀਂ ਸੀ। ਪਰੰਤੂ ਹੁਣ ਕੇਂਦਰ ਦੇ ਫ਼ੈਸਲੇ ਪਿਛੋਂ ਦੋ ਪਹੀਆ ਵਾਹਨਾਂ ਦੀ ਵਰਤੋਂ ਬਿਨਾ ਪਰਮਿਟ ਦੇ ਕਾਨੂੰਨੀ ਰੂਪ ਵਿੱਚ ਕੀਤੀ ਜਾ ਸਕਦੀ ਹੈ।

  ਬਿਨਾਂ ਟੈਸਟ ਹੀ ਡਰਾਈਵਿੰਗ ਲਾਇਸੈਂਸ ਬਣਾਏ ਜਾ ਸਕਦੇ ਹਨ

  ਇਸ ਸਬੰਧ ਵਿੱਚ, ਬੱਸ ਐਂਡ ਕਾਰ ਆਪਰੇਟਰਜ਼ ਕਨਫੈਡਰੇਸ਼ਨ ਡੇ ਆਫ ਇੰਡੀਆ (ਸੀਐਮਵੀਆਰ) ਦੇ ਚੇਅਰਮੈਨ ਗੁਰਮੀਤ ਸਿੰਘ ਸਿੰਘ ਤਨੇਜਾ ਨੇ ਕਿਹਾ ਕਿ ਸੜਕ ਆਵਾਜਾਈ ਮੰਤਰਾਲੇ ਦੇ ਇਸ ਫੈਸਲੇ ਨਾਲ ਦੋਪਹੀਆ ਵਾਹਨਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ। ਇਸ ਨਾਲ ਸੈਰ ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਲਾਭ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਗੋਆ ਅਤੇ ਹੋਰ ਸੈਰ ਸਪਾਟਾ (Tourism Industry) ਸਥਾਨਾਂ 'ਤੇ ਦੋ ਪਹੀਆ ਵਾਹਨ ਕਿਰਾਏ 'ਤੇ ਦਿੱਤੇ ਜਾਂਦੇ ਹਨ।
  Published by:Krishan Sharma
  First published:
  Advertisement
  Advertisement