ਇੱਕ ਤੋਂ ਬਾਅਦ ਇੱਕ ਬੈਂਕ ਹੁਣ ਵਿਆਜ ਦਰਾਂ ਵਿੱਚ ਬਦਲਾਅ ਕਰ ਰਹੇ ਹਨ। ਦਰਅਸਲ ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਰੇਪੋ ਦਰ ਵਿੱਚ ਵਾਧੇ ਤੋਂ ਬਾਅਦ ਬੈਂਕਾਂ ਨੇ ਵੀ ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਰਜ਼ਿਆਂ (Loan)'ਤੇ ਵਿਆਜ ਦਰਾਂ ਵਧਾਉਣ ਦੇ ਨਾਲ-ਨਾਲ ਬੈਂਕਾਂ 'ਚ ਜਮ੍ਹਾਂ ਰਾਸ਼ੀ ( FD)'ਤੇ ਵੀ ਵਿਆਜ ਦਰਾਂ ਵਧਣ ਲੱਗੀਆਂ ਹਨ। ਇਸ ਦੌਰਾਨ, ਜਨਤਕ ਖੇਤਰ ਦੇ ਕੇਂਦਰੀ ਬੈਂਕ ਆਫ ਇੰਡੀਆ (Central Bank Of INdia) ਨੇ ਫਿਕਸਡ ਡਿਪਾਜ਼ਿਟ ਯਾਨੀ FD 'ਤੇ ਵਿਆਜ ਦੀਆਂ ਦਰਾਂ ਵਧਾ ਦਿੱਤੀਆਂ ਹਨ। ਸੈਂਟਰਲ ਬੈਂਕ ਆਫ ਇੰਡੀਆ ਦੀਆਂ ਨਵੀਆਂ ਦਰਾਂ 10 ਜੁਲਾਈ ਤੋਂ ਲਾਗੂ ਹੋਣਗੀਆਂ। ਬੈਂਕ ਨੇ 2 ਕਰੋੜ ਤੋਂ ਘੱਟ ਦੀ FD 'ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ।
Central Bank Of INdia ਦੀਆਂ ਨਵੀਆਂ ਵਿਆਜ ਦਰਾਂ
ਦੱਸ ਦਈਏ ਕਿ 15 ਤੋਂ 30 ਦਿਨਾਂ ਵਿੱਚ ਮਿਆਦ ਪੂਰੀ ਹੋਣ ਵਾਲੀ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ 2.90 ਫੀਸਦੀ 'ਤੇ ਰਹਿੰਦੀ ਹੈ। ਬੈਂਕ 7 ਤੋਂ 14 ਦਿਨਾਂ ਵਿੱਚ ਮੈਚਿਓਰ ਹੋਣ ਵਾਲੀ FD 'ਤੇ 2.75 ਫੀਸਦੀ ਵਿਆਜ ਦਰ ਦੀ ਪੇਸ਼ਕਸ਼ ਜਾਰੀ ਰੱਖੇਗਾ। 46 ਤੋਂ 90 ਦਿਨਾਂ 'ਚ ਮੈਚਿਓਰ ਹੋਣ ਵਾਲੀ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ 3.25 ਫੀਸਦੀ ਤੋਂ ਵਧਾ ਕੇ 3.35 ਫੀਸਦੀ ਕਰ ਦਿੱਤੀ ਗਈ ਹੈ, ਜਦਕਿ 31-45 ਦਿਨਾਂ 'ਚ ਮਿਆਦ ਪੂਰੀ ਹੋਣ ਵਾਲੀ ਐੱਫ.ਡੀ 'ਤੇ ਵਿਆਜ ਦਰ 2.90 ਫੀਸਦੀ ਤੋਂ ਵਧਾ ਕੇ 3.00 ਫੀਸਦੀ ਕਰ ਦਿੱਤੀ ਗਈ ਹੈ। Central Bank Of INdia ਹੁਣ 3.80 ਫੀਸਦੀ ਦੀ ਬਜਾਏ 91 ਤੋਂ 179 ਦਿਨਾਂ 'ਚ ਮੈਚਿਓਰ ਹੋਣ ਵਾਲੀ FD 'ਤੇ 3.85 ਫੀਸਦੀ ਵਿਆਜ ਦੇਵੇਗਾ। 180 ਤੋਂ 364 ਦਿਨਾਂ ਦੇ ਵਿਚਕਾਰ ਦੀ ਮਿਆਦ ਪੂਰੀ ਹੋਣ ਵਾਲੀ FD 'ਤੇ ਹੁਣ 4.35 ਪ੍ਰਤੀਸ਼ਤ ਦੀ ਬਜਾਏ 4.40 ਪ੍ਰਤੀਸ਼ਤ ਦੀ ਵਿਆਜ ਦਰ ਦਿੱਤੀ ਜਾਵੇਗੀ। 1 ਸਾਲ ਅਤੇ 2 ਸਾਲ ਤੋਂ ਘੱਟ ਮਿਆਦ ਵਾਲੀਆਂ ਫਿਕਸਡ ਡਿਪਾਜ਼ਿਟ 'ਤੇ ਹੁਣ 5.20 ਫੀਸਦੀ ਦੀ ਬਜਾਏ 5.25 ਫੀਸਦੀ ਦੀ ਵਿਆਜ ਦਰ ਹੋਵੇਗੀ।
ਕਈ ਬੈਂਕਾਂ ਨੇ FD ਦਰਾਂ ਵਧਾ ਦਿੱਤੀਆਂ ਹਨ
ਧਿਆਨਦੇਣ ਯੋਗ ਹੈ ਕਿ ਹਾਲ ਹੀ ਵਿੱਚ ਇੰਡੀਅਨ ਓਵਰਸੀਜ਼ ਬੈਂਕ (Overseas Bank), ਪੰਜਾਬ ਐਂਡ ਸਿੰਧ ਬੈਂਕ (Punjab and Sind Bank), ਐਸਬੀਆਈ (SBI), ਪੀਐਨਬੀ (PNB) ਨੇ ਵੀ ਆਪਣੀਆਂ ਐਫਡੀ ਦਰਾਂ ਵਿੱਚ ਵਾਧਾ ਕੀਤਾ ਹੈ। ਦਰਾਂ ਵਧਾਉਣ ਦੀ ਇਹ ਪ੍ਰਕਿਰਿਆ ਆਰਬੀਆਈ (RBI) ਵੱਲੋਂ ਰੇਪੋ ਦਰਾਂ ਵਿੱਚ ਵਾਧੇ ਤੋਂ ਬਾਅਦ ਸ਼ੁਰੂ ਹੋਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।