HOME » NEWS » Life

ਕੇਂਦਰੀ ਕਰਮਚਾਰੀ ਹੁਣ ਇੱਕ ਸ਼ਰਤ ਤੇ NPS ਤੇ OPS ਵਿਚੋਂ ਕੋਈ ਵੀ ਵਿਕਲਪ ਚੁਣ ਸਕਣਗੇ ! 

News18 Punjabi | Trending Desk
Updated: June 16, 2021, 1:00 PM IST
share image
ਕੇਂਦਰੀ ਕਰਮਚਾਰੀ ਹੁਣ ਇੱਕ ਸ਼ਰਤ ਤੇ NPS ਤੇ OPS ਵਿਚੋਂ ਕੋਈ ਵੀ ਵਿਕਲਪ ਚੁਣ ਸਕਣਗੇ ! 
ਕੇਂਦਰੀ ਕਰਮਚਾਰੀ ਹੁਣ ਇੱਕ ਸ਼ਰਤ ਤੇ NPS ਤੇ OPS ਵਿਚੋਂ ਕੋਈ ਵੀ ਵਿਕਲਪ ਚੁਣ ਸਕਣਗੇ ! 

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਸਰਵਿਸ ਦੇ ਦੌਰਾਨ ਮੌਤ ਹੋਣ ਤੇ ਪਰਿਜਨਾਂ ਨੂੰ ਮਿਲਣ ਵਾਲ਼ੇ ਫਾਇਦੇ ਦੇ ਲਈ ਕੇਂਦਰ ਸਰਕਾਰ ਨੇ ਕਰਮਚਾਰੀ ਜੋ ਨੈਸ਼ਨਲ ਪੈਂਨਸ਼ਨ ਸਕੀਮ ਦੇ ਤਹਿਤ ਕਵਰਡ ਹੈ ,ਉਹ ਪੁਰਾਣੇ ਪੈਂਨਸ਼ਨ ਸਕੀਮ OPS ਜਾਂ NPS ਦੋਨੋਂ ਵਿਚੋਂ ਕਿਸੇ ਵੀ ਪੈਂਨਸਨ ਸਕੀਮ ਨੂੰ ਚੁਣ ਸਕਣਗੇ ।ਪਰ ਇਹ ਵਿਕਲਪ ਸਰਵਿਸ ਦੇ ਦੌਰਾਨ, ਕਰਮਚਾਰੀ ਨੂੰ ਖੁਦ ਚੁਣਨਾ ਪਏਗਾ ਕਿ ਉਸਨੂੰ ਕਿਸ ਵਿਕਲਪ ਦਾ ਲਾਭ ਲੈਣਾ ਹੈ। ਕਰਮਚਾਰੀ ਦੀ ਮੌਤ ਤੋਂ ਬਾਅਦ ਮ੍ਰਿਤਕ ਕਰਮਚਾਰੀ ਦੇ ਰਿਸ਼ਤੇਦਾਰ ਇਸ ਵਿਕਲਪ ਦੀ ਚੋਣ ਨਹੀਂ ਕਰ ਸਕਦੇ । ਜੇ ਕੇਂਦਰੀ ਕਰਮਚਾਰੀ ਦੋਵਾਂ ਵਿਚੋਂ ਕੋਈ ਵੀ ਚੋਣ ਨਹੀਂ ਕਰ ਸਕਣਗੇ ਤਾਂ ਉਨ੍ਹਾਂ ਨੂੰ ਪਹਿਲੇ 15 ਸਾਲਾਂ ਦੀ ਸੇਵਾ ਲਈ ਪੁਰਾਣੀ ਪੈਨਸ਼ਨ ਸਕੀਮ ਅਧੀਨ ਲਾਭ ਮਿਲੇਗਾ ।ਉਸ ਤੋਂ ਬਾਅਦ ਭਾਵ 15 ਸਾਲਾਂ ਦੀ ਸੇਵਾ ਤੋਂ ਬਾਅਦ ਉਹ ਆਪਣੇ ਆਪ ਐਨਪੀਐਸ ਦੇ ਅਧੀਨ ਲਾਭ ਪ੍ਰਾਪਤ ਕਰਨਾ ਸ਼ੁਰੂ ਕਰ ਦੇਣਗੇ । ਅਜੇ ਤੱਕ ਸਥਿਤੀ ਮਾਰਚ 2024 ਤੱਕ ਪੁਰਾਣੀ ਪੈਨਸ਼ਨ ਸਕੀਮ ਦੀ ਚੋਣ ਬਾਰੇ ਸਪੱਸ਼ਟ ਨਹੀਂ ਹੈ, ਭਾਵੇਂ ਕਿ ਕਰਮਚਾਰੀ ਨੇ 15 ਸਾਲ ਤੋਂ ਵੱਧ ਦੀ ਸੇਵਾ ਪੂਰੀ ਕਰ ਲਈ ਹੈ ।30 ਮਾਰਚ 2021 ਨੂੰ ਜਾਰੀ ਗਜ਼ਟ ਨੋਟੀਫਿਕੇਸ਼ਨ ਦੇ ਅਨੁਸਾਰ ਸੀਸੀਐਸ ਨਿਯਮ ਲਾਗੂ ਕੀਤੇ ਗਏ ਹਨ, ਨਿਯਮ ਨੰਬਰ 10 ਦੇ ਅਨੁਸਾਰ, ਕਰਮਚਾਰੀਆਂ ਨੂੰ ਦੋਵਾਂ ਵਿਚੋਂ ਕਿਸੇ ਵੀ ਵਿਕਲਪ ਦੀ ਚੋਣ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ।

ਕੀ ਹੈ ਨੈਸ਼ਨਲ ਪੈਂਨਸਨ ਸਿਸਟਮ

ਐਨਪੀਐਸ ਇੱਕ ਸਰਕਾਰੀ ਰਿਟਾਇਮੈਂਟ ਸੇਵਿੰਗ ਸਕੀਮ ਹੈ ,ਜਿਸਨੂੰ ਕੇਂਦਰ ਸਰਕਾਰ ਨੇ 2014 ਵਿੱਚ ਲਾਂਚ ਕੀਤਾ ਸੀ । ਸਾਲ 2009 ਵਿੱਚ ਇਸਨੂੰ ਪ੍ਰਾਈਵੇਟ ਸੈਕਟਰ ਚ ਕੰਮ ਕਰਨ ਵਾਲੇ ਲੋਕਾਂ ਲਈ ਵੀ ਖੋਲ ਦਿੱਤਾ ਗਿਆ ।
ਹੁਣ ਬਿਨਾਂ ਡਾਕੂਮੈਂਟਸ ਦਿੱਤੇ ਘਰ ਬੈਠੇ ਖੁਲਵਾਓ NPS ਖਾਤਾ

ਹਾਲ ਹੀ ਵਿੱਚ ਪੀਐਫਆਰਡੀਏ ਨੇ ਕਿਹਾ, “ਡਿਜੀਟਲ ਹੱਲ ਮੁਹੱਈਆ ਕਰਾਉਣ ਦੀ ਕੋਸ਼ਿਸ਼ ਵਿੱਚ ਪੀਐਫਆਰਡੀਏ ਪਹਿਲਾਂ ਹੀ ਈ-ਦਸਤਖਤ ਰਾਹੀਂ ਕਾਗਜ਼ ਰਹਿਤ ਤਰੀਕੇ ਨਾਲ ਆੱਨਲਾਈਨ ਐਨਪੀਐਸ ਖਾਤਾ ਖੋਲ੍ਹਣ ਦੀ ਸਹੂਲਤ ਦੇ ਰਿਹਾ ਹੈ ।ਐਨਪੀਐਸ ਖਾਤਾ ਖੋਲ੍ਹਣ ਦੀ ਪ੍ਰਕਿਰਿਆ ਨੂੰ ਹੋਰ ਅਸਾਨ ਕਰਨ ਲਈ, ਪੀਐਫਆਰਡੀਏ ਨੇ ਹੁਣ ਗਾਹਕਾਂ ਨੂੰ ਵਨ ਟਾਈਮ ਪਾਸਵਰਡ (ਓਟੀਪੀ) ਦੁਆਰਾ ਏਪੀਐਸ ਖਾਤਾ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ।ਇਸ ਪ੍ਰਕਿਰਿਆ ਵਿਚ, ਬੈਂਕਾਂ ਦੇ ਗਾਹਕ (ਰਜਿਸਟਰਡ ਪੀਓਪੀਜ਼- ਪੁਆਇੰਟ ਆਫ਼ ਪ੍ਰੈਜੈਂਸ) ਜੋ ਸਬੰਧਤ ਬੈਂਕਾਂ ਦੇ ਇੰਟਰਨੈਟ ਬੈਂਕਿੰਗ ਦੁਆਰਾ ਐਨਪੀਐਸ ਖਾਤਾ ਖੋਲ੍ਹਣਾ ਚਾਹੁੰਦੇ ਹਨ, ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਪ੍ਰਾਪਤ ਓਟੀਪੀ ਦੀ ਵਰਤੋਂ ਕਰਕੇ ਅਜਿਹੇ ਖਾਤੇ ਖੋਲ੍ਹ ਸਕਦੇ ਹਨ ।
Published by: Ramanpreet Kaur
First published: June 16, 2021, 1:00 PM IST
ਹੋਰ ਪੜ੍ਹੋ
ਅਗਲੀ ਖ਼ਬਰ