• Home
  • »
  • News
  • »
  • lifestyle
  • »
  • CENTRAL GOVERNMENT HIKES CYLINDER PRICES BY RS 43 TO RS 1737 PER CYLINDER KS

ਕੇਂਦਰ ਸਰਕਾਰ ਨੇ ਵਧਾਈਆਂ ਸਲੰਡਰ ਦੀਆਂ ਕੀਮਤਾਂ, 43 ਰੁਪਏ ਵਾਧੇ ਨਾਲ ਵਪਾਰਕ ਸਿਲੰਡਰ 1736.50 ਰੁਪਏ ਦਾ ਹੋਇਆ

1 ਅਕਤੂਬਰ ਤੋਂ ਦਿੱਲੀ ਵਿੱਚ 19 ਕਿੱਲੋ ਵਪਾਰਕ ਰਸੋਈ ਗੈਸ ਸਿਲੰਡਰ ਦੀ ਕੀਮਤ 1693 ਰੁਪਏ ਤੋਂ ਵਧ ਕੇ 1736.50 ਰੁਪਏ ਹੋ ਗਈ ਹੈ। ਵਪਾਰਕ ਸਿਲੰਡਰ ਦੀ ਕੀਮਤ ਵਿੱਚ 43 ਰੁਪਏ ਦਾ ਵਾਧਾ ਕੀਤਾ ਗਿਆ ਹੈ।

  • Share this:
    ਨਵੀਂ ਦਿੱਲੀ: ਐਲਪੀਜੀ ਗੈਸ ਸਿਲੰਡਰ ਦੀ ਕੀਮਤ ਮਹੀਨੇ ਦੇ ਪਹਿਲੇ ਦਿਨ ਵਧ ਗਈ ਹੈ। ਇਸ ਵਾਰ ਇਹ ਵਾਧਾ 19 ਕਿੱਲੋ ਦੇ ਵਪਾਰਕ ਸਿਲੰਡਰ 'ਤੇ ਕੀਤਾ ਗਿਆ ਹੈ। ਇਸ ਨਾਲ ਹੀ, ਬਿਨਾਂ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 884.50 ਰੁਪਏ ਬਣੀ ਹੋਈ ਹੈ। ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਅਜਿਹਾ ਲਗਦਾ ਸੀ ਕਿ ਐਲਪੀਜੀ ਸਿਲੰਡਰ ਦੀ ਕੀਮਤ 900 ਰੁਪਏ ਤੋਂ ਪਾਰ ਜਾ ਸਕਦੀ ਹੈ।

    ਵਪਾਰਕ ਸਿਲੰਡਰ ਦੀ ਕੀਮਤ ਵਿੱਚ 43 ਰੁਪਏ ਦਾ ਵਾਧਾ ਹੋਇਆ
    ਅੱਜ 1 ਅਕਤੂਬਰ ਤੋਂ ਦਿੱਲੀ ਵਿੱਚ 19 ਕਿੱਲੋ ਵਪਾਰਕ ਰਸੋਈ ਗੈਸ ਸਿਲੰਡਰ ਦੀ ਕੀਮਤ 1693 ਰੁਪਏ ਤੋਂ ਵਧ ਕੇ 1736.50 ਰੁਪਏ ਹੋ ਗਈ ਹੈ। ਵਪਾਰਕ ਸਿਲੰਡਰ ਦੀ ਕੀਮਤ ਵਿੱਚ 43 ਰੁਪਏ ਦਾ ਵਾਧਾ ਕੀਤਾ ਗਿਆ ਹੈ।

    1 ਸਤੰਬਰ ਨੂੰ ਸਿਲੰਡਰ ਦੀਆਂ ਦਰਾਂ ਵਿੱਚ 25 ਰੁਪਏ ਦਾ ਵਾਧਾ ਹੋਇਆ
    ਦੱਸ ਦੇਈਏ ਕਿ ਸਤੰਬਰ ਦੀ ਸ਼ੁਰੂਆਤ ਵਿੱਚ ਸਰਕਾਰੀ ਤੇਲ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਵਿੱਚ ਫਿਰ ਵਾਧਾ ਕੀਤਾ ਸੀ। ਬਿਨਾਂ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 1 ਸਤੰਬਰ ਨੂੰ 25 ਰੁਪਏ ਦਾ ਵਾਧਾ ਕੀਤਾ ਗਿਆ ਸੀ। ਦਿੱਲੀ ਵਿੱਚ 14.2 ਕਿੱਲੋ ਦੇ ਰਸੋਈ ਗੈਸ ਸਿਲੰਡਰ ਦੀ ਕੀਮਤ ਵਧ ਕੇ 884.50 ਰੁਪਏ ਹੋ ਗਈ ਹੈ। ਪਿਛਲੇ 15 ਦਿਨਾਂ ਵਿੱਚ ਬਿਨਾਂ ਸਬਸਿਡੀ ਵਾਲਾ ਐਲਪੀਜੀ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ।

    ਇਨ੍ਹਾਂ ਸ਼ਹਿਰਾਂ 'ਚ ਸਲੰਡਰ ਦੀ ਕੀਮਤ
    ਮੁੰਬਈ ਵਿੱਚ 14.2 ਕਿਲੋ ਦੇ ਰਸੋਈ ਗੈਸ ਸਿਲੰਡਰ ਦੀ ਕੀਮਤ 884.5 ਰੁਪਏ ਹੈ।
    ਚੇਨਈ ਵਿੱਚ ਤੁਹਾਨੂੰ ਐਲਪੀਜੀ ਸਿਲੰਡਰ 900.50 ਰੁਪਏ ਵਿੱਚ ਮਿਲੇਗਾ।
    ਲਖਨਊ ਵਿੱਚ ਸਿਲੰਡਰ ਦੀ ਕੀਮਤ 897.5 ਰੁਪਏ ਹੈ।

    1000 ਰੁਪਏ ਹੋ ਸਕਦੀ ਹੈ ਸਿਲੰਡਰ ਦੀ ਕੀਮਤ
    ਮੀਡੀਆ ਰਿਪੋਰਟਾਂ ਅਨੁਸਾਰ, ਸਰਕਾਰ ਦਾ ਅੰਦਰੂਨੀ ਮੁਲਾਂਕਣ ਦੱਸਦਾ ਹੈ ਕਿ ਗਾਹਕਾਂ ਨੂੰ ਐਲਪੀਜੀ ਸਿਲੰਡਰ ਦੇ ਲਈ ਪ੍ਰਤੀ ਸਿਲੰਡਰ 1000 ਰੁਪਏ ਦੇਣੇ ਪੈ ਸਕਦੇ ਹਨ। ਹਾਲਾਂਕਿ, ਇਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ ਕਿ ਸਰਕਾਰ ਦਾ ਇਸ ਬਾਰੇ ਕੀ ਨਜ਼ਰੀਆ ਹੈ।

    CNBC TV18 ਦੀ ਖ਼ਬਰ ਅਨੁਸਾਰ, ਸਰਕਾਰ ਨੇ ਸਬਸਿਡੀ ਦੇ ਮੁੱਦੇ 'ਤੇ ਕਈ ਵਾਰੀ ਚਰਚਾ ਕੀਤੀ ਹੈ ਪਰ ਅਜੇ ਤੱਕ ਕੋਈ ਵੀ ਯੋਜਨਾ ਨਹੀਂ ਬਣਾਈ। ਸੂਤਰਾਂ ਅਨੁਸਾਰ ਘਰੇਲੂ ਗੈਸ ਸਲੰਡਰ (LPG cylinder) ਨੂੰ ਲੈ ਕੇ ਸਰਕਾਰ ਦੋ ਰਸਤੇ ਅਪਣਾ ਸਕਦੀ ਹੈ। ਪਹਿਲਾ ਇਹ ਕਿ ਸਰਕਾਰ ਬਿਨਾਂ ਸਬਸਿਡੀ ਦਾ ਸਲੰਡਰ ਸਪਲਾਈ ਕਰੇ, ਜਦਕਿ ਦੂਜਾ ਕੁੱਝ ਖਪਤਕਾਰਾਂ ਨੂੰ ਸਬਸਿਡੀ ਦਾ ਲਾਭ ਦਿੱਤਾ ਜਾਵੇ। ਹਾਲਾਂਕਿ ਸਬਸਿਡੀ ਦੇਣ ਬਾਰੇ ਅਜੇ ਕੁੱਝ ਸਾਫ ਨਹੀਂ ਕਿਹਾ ਗਿਆ ਹੈ।
    Published by:Krishan Sharma
    First published: