ਮੋਦੀ ਸਰਕਾਰ ਵੱਲੋਂ ਹੁਣ ਖਾਣ ਵਾਲੇ ਤੇਲ ਵਿਚ ਵੱਡੀ ਰਾਹਤ, ਬੇਸਿਕ ਡਿਊਟੀ 2.5% ਤੋਂ ਘਟਾ ਕੇ ਜ਼ੀਰੋ ਕੀਤੀ

ਮੋਦੀ ਸਰਕਾਰ ਵੱਲੋਂ ਹੁਣ ਖਾਣ ਵਾਲੇ ਤੇਲ ਵਿਚ ਵੱਡੀ ਰਾਹਤ, ਬੇਸਿਕ ਡਿਊਟੀ 2.5% ਤੋਂ ਘਟਾ ਕੇ ਜ਼ੀਰੋ ਕੀਤੀ

 • Share this:
  ਮੋਦੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਕੀਮਤਾਂ ਤੋਂ ਬਾਅਦ ਹੁਣ ਰਸੋਈ ਦੇ ਤੇਲ (Edible Oil) ਦੀਆਂ ਕੀਮਤਾਂ 'ਚ ਲੋਕਾਂ ਨੂੰ ਰਾਹਤ ਦਿੱਤੀ ਹੈ। ਦਰਅਸਲ, ਕੱਚੇ ਪਾਮ ਤੇਲ, ਕੱਚੇ ਸੋਇਆਬੀਨ ਤੇਲ ਅਤੇ ਕੱਚੇ ਸੂਰਜਮੁਖੀ ਤੇਲ 'ਤੇ ਬੇਸਿਕ ਡਿਊਟੀ 2.5 ਫੀਸਦੀ ਤੋਂ ਘਟਾ ਕੇ ਜ਼ੀਰੋ ਕਰ ਦਿੱਤੀ ਗਈ ਹੈ। ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।

  ਇਨ੍ਹਾਂ ਤੇਲਾਂ 'ਤੇ ਖੇਤੀ ਸੈੱਸ ਨੂੰ ਕੱਚੇ ਪਾਮ ਤੇਲ ਲਈ 20 ਫੀਸਦੀ ਤੋਂ ਘਟਾ ਕੇ 7.5 ਫੀਸਦੀ ਅਤੇ ਕੱਚੇ ਸੋਇਆਬੀਨ ਤੇਲ ਅਤੇ ਕੱਚੇ ਸੂਰਜਮੁਖੀ ਤੇਲ 'ਤੇ 5 ਫੀਸਦੀ ਕਰ ਦਿੱਤਾ ਗਿਆ ਹੈ।

  ਇਸ ਕਟੌਤੀ ਤੋਂ ਬਾਅਦ ਕੱਚੇ ਪਾਮ ਤੇਲ 'ਤੇ ਕੁੱਲ ਡਿਊਟੀ 7.5 ਫੀਸਦੀ ਅਤੇ ਕੱਚੇ ਸੋਇਆਬੀਨ ਤੇਲ ਅਤੇ ਕੱਚੇ ਸੂਰਜਮੁਖੀ ਤੇਲ 'ਤੇ 5 ਫੀਸਦੀ ਹੈ।

  ਇਸ ਦੇ ਨਾਲ ਹੀ ਆਰਬੀਡੀ ਪਾਮੋਲਿਨ ਤੇਲ, ਰਿਫਾਇੰਡ ਸੋਇਆਬੀਨ ਅਤੇ ਰਿਫਾਇੰਡ ਸੂਰਜਮੁਖੀ ਤੇਲ 'ਤੇ ਬੇਸਿਕ ਡਿਊਟੀ ਮੌਜੂਦਾ 32.5 ਫੀਸਦੀ ਤੋਂ ਘਟਾ ਕੇ 17.5 ਫੀਸਦੀ ਕਰ ਦਿੱਤੀ ਗਈ ਹੈ। ਕਟੌਤੀ ਤੋਂ ਪਹਿਲਾਂ ਕੱਚੇ ਖਾਣ ਵਾਲੇ ਤੇਲ 'ਤੇ ਖੇਤੀ ਸੈੱਸ 20 ਫੀਸਦੀ ਸੀ।

  ਕਟੌਤੀ ਤੋਂ ਬਾਅਦ ਕੱਚੇ ਪਾਮ ਤੇਲ 'ਤੇ 8.25 ਫੀਸਦੀ, ਕੱਚੇ ਸੋਇਆਬੀਨ ਤੇਲ ਅਤੇ ਕੱਚੇ ਸੂਰਜਮੁਖੀ ਤੇਲ 'ਤੇ 5.5 ਫੀਸਦੀ ਡਿਊਟੀ ਲਗਾਈ ਜਾਵੇਗੀ।
  Published by:Gurwinder Singh
  First published:
  Advertisement
  Advertisement