• Home
  • »
  • News
  • »
  • lifestyle
  • »
  • CENTRE TO GIVE 5000 RS PENSION AFTER 60 YEARS OF AGE UNDER ATAL PENSION YOJANA GH AS

Atal Pension Scheme: ਕੇਂਦਰ ਸਰਕਾਰ 60 ਸਾਲਾਂ ਬਾਅਦ ਦੇਵੇਗੀ 5,000 ਰੁਪਏ ਮਹੀਨਾਵਾਰ ਪੈਨਸ਼ਨ, ਪਤੀ-ਪਤਨੀ ਲੈ ਸਕਦੇ ਹਨ 10,000 ਰੁਪਏ ਮਹੀਨਾ, ਜਾਣੋ ਕਿਵੇਂ?

Investment, Banking, Pension Schemes, Atal Pension Yojna,ਅਟਲ ਪੈਨਸ਼ਨ ਯੋਜਨਾ,ਪ੍ਰੀਮੀਅਮ,ਪੈਨਸ਼ਨਰ ਦੀ ਮੌਤ,ਕੇਂਦਰ ਸਰਕਾਰ ਦੀ ਪੈਨਸ਼ਨ ਯੋਜਨਾ

Investment, Banking, Pension Schemes, Atal Pension Yojna,ਅਟਲ ਪੈਨਸ਼ਨ ਯੋਜਨਾ,ਪ੍ਰੀਮੀਅਮ,ਪੈਨਸ਼ਨਰ ਦੀ ਮੌਤ,ਕੇਂਦਰ ਸਰਕਾਰ ਦੀ ਪੈਨਸ਼ਨ ਯੋਜਨਾ

  • Share this:
ਕੇਂਦਰ ਸਰਕਾਰ ਦੀ ਇਸ ਯੋਜਨਾ ਨੇ ਗੈਰ ਸਰਕਾਰੀ, ਖੇਤੀਬਾੜੀ, ਰੇਹੜੀ, ਅਤੇ ਦੁਕਾਨਾਂ ਲਗਾਉਣ ਵਾਲੇ ਲੋਕਾਂ ਦੇ ਬੁੱਢਾਪੇ ਦਾ ਵੀ ਧਿਆਨ ਰੱਖਿਆ ਹੈ। ਇਸ ਯੋਜਨਾ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ 60 ਸਾਲਾਂ ਬਾਅਦ 5000 ਰੁਪਏ ਦੀ ਪੈਨਸ਼ਨ ਮਿਲੇਗੀ। ਹਾਲਾਂਕਿ ਜੇਕਰ ਪਤੀ ਪਤਨੀ ਦੋਵਾਂ ਨੇ ਇਸ ਸਕੀਮ ਦਾ ਲਾਭ ਪ੍ਰਾਪਤ ਕੀਤਾ ਹੈ, ਤਾਂ ਫਿਰ 60 ਸਾਲਾਂ ਬਾਅਦ ਜੋੜੇ ਨੂੰ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ। ਹਾਲਾਂਕਿ, ਦੋਵਾਂ ਵਿਚੋਂ ਕਿਸੇ ਦੀ ਮੌਤ ਦੇ ਮਾਮਲੇ ਵਿੱਚ, ਫਿਰ ਇਹ ਪੈਨਸ਼ਨ ਉਸ ਪਤੀ ਜਾਂ ਪਤਨੀ ਨੂੰ (ਨੋਮੀਨੀ) ਜੋ ਜਿਊਂਦਾ ਹੋਵੇਗਾ ਨੂੰ ਮਿਲਣੀ ਸ਼ੁਰੂ ਹੋ ਜਾਏਗੀ। ਸਰਕਾਰ ਦੀ ਇਸ ਅਟਲ ਪੈਨਸ਼ਨ ਯੋਜਨਾ ਦੀ ਪ੍ਰਸਿੱਧੀ ਤੇਜ਼ੀ ਨਾਲ ਵਧ ਰਹੀ ਹੈ।
ਇਸ ਸਕੀਮ ਵਿੱਚ ਸ਼ਾਮਲ ਹੋਣ ਲਈ, ਹਰ ਮਹੀਨੇ ਤੁਹਾਡੀ ਕਮਾਈ ਦਾ ਇੱਕ ਛੋਟਾ ਹਿੱਸਾ ਅਟਲ ਪੈਨਸ਼ਨ ਸਕੀਮ ਵਿੱਚ ਦਾਖਲ ਕਰਨਾ ਪਏਗਾ। ਇਹ ਨਿਵੇਸ਼ ਉਸ ਵਿਅਕਤੀ ਦੀ ਉਮਰ ਦੇ ਹਿਸਾਬ ਨਾਲ ਹੁੰਦਾ ਹੈ ਜੋ ਯੋਜਨਾ ਦਾ ਲਾਭ ਲੈਂਦਾ ਹੈ। ਯਾਨੀ, ਜੇਕਰ ਯੋਜਨਾ ਦਾ ਲਾਭ ਲੈਣ ਵਾਲਾ ਵਿਅਕਤੀ 18 ਸਾਲ ਦਾ ਹੈ, ਤਾਂ ਉਸਨੂੰ 210 ਰੁਪਏ ਹਰ ਮਹੀਨੇ ਵਿੱਚ ਇਸ ਵਿੱਚ ਨਿਵੇਸ਼ ਕਰਨੇ ਪੈਣਗੇ। ਮੰਨ ਲਓ ਕਿ ਪਤੀ ਦੀ ਉਮਰ 24 ਸਾਲ ਅਤੇ ਪਤਨੀ ਦੀ ਉਮਰ 21 ਸਾਲ ਹੈ ਤਾਂ ਪਤੀ ਨੂੰ ਇਸ ਲਈ ਪ੍ਰਤੀ ਮਹੀਨਾ 346 ਰੁਪਏ ਅਤੇ ਪਤਨੀ ਨੂੰ ਇਸ ਯੋਜਨਾ ਵਿੱਚ 269 ਰੁਪਏ ਪ੍ਰਤੀ ਮਹੀਨਾ ਜਮ੍ਹਾਂ ਕਰਵਾਉਣੇ ਪੈਣਗੇ। ਇਹ ਪੈਸਾ 59 ਸਾਲਾਂ ਲਈ ਜਮ੍ਹਾਂ ਕਰਵਾਉਣਾ ਹੁੰਦਾ ਹੈ। 60ਵੇਂ ਸਾਲ ਤੋਂ, ਦੋਵੇਂ ਪਤੀ -ਪਤਨੀ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਪ੍ਰਾਪਤ ਕਰਨਾ ਸ਼ੁਰੂ ਕਰ ਦੇਣਗੇ ਭਾਵ ਸਾਲ ਵਿੱਚ 1 ਲੱਖ 20 ਹਜ਼ਾਰ ਰੁਪਏ।

ਇਉਂ ਵਧ ਰਹੀ ਯੋਜਨਾ ਦੀ ਪ੍ਰਸਿੱਧੀ:

ਇਸਦੇ ਲਈ, ਕੇਂਦਰ ਸਰਕਾਰ ਦੀ ਅਟਲ ਪੈਨਸ਼ਨ ਯੋਜਨਾ (ਅਟਲ ਪੈਨਸ਼ਨ ਯੋਜਨਾ) ਦੀ ਨਿਵੇਸ਼ ਦੀ ਰਕਮ ਬਹੁਤ ਵੱਡੀ ਨਹੀਂ ਹੈ। ਇਹ ਯੋਜਨਾ ਸਰਕਾਰ ਨੇ ਉਹਨਾਂ ਪਰਿਵਾਰਾਂ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕੀਤੀ ਹੈ ਜੋ ਹਰ ਮਹੀਨੇ ਛੋਟੀ ਛੋਟੀ ਰਕਮ ਨਿਵੇਸ਼ ਕਰ ਸਕਦੇ ਹਨ। ਜਿਹਨਾਂ ਦੀ ਬਚਤ ਬਹੁਤ ਘੱਟ ਹੈ ਉਹਨਾਂ ਲੋਕਾਂ ਵਿੱਚ ਇਸ ਯੋਜਨਾ ਦੀ ਪ੍ਰਸਿੱਧੀ ਤੇਜ਼ੀ ਨਾਲ ਵਧ ਰਹੀ ਹੈ। ਸਾਲ 2020-21 ਵਿੱਚ ਅਟਲ ਪੈਨਸ਼ਨ ਯੋਜਨਾ ਅਤੇ ਰਾਸ਼ਟਰੀ ਪੈਨਸ਼ਨ ਯੋਜਨਾ ਦੇ ਖਾਤਾ ਧਾਰਕਾਂ ਦੀ ਸੰਖਿਆ ਵਿੱਚ 23 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਯੋਜਨਾ ਵਿੱਚ ਖਾਤਾ ਧਾਰਕਾਂ ਦੀ ਕੁੱਲ ਸੰਖਿਆ 31 ਮਾਰਚ 2021 ਤੱਕ ਵਧ ਕੇ 4.24 ਕਰੋੜ ਹੋ ਗਈ ਹੈ।

ਸਕੀਮ ਦਾ ਲਾਭ ਲੈਣ ਲਈ ਨਿਯਮ ਅਤੇ ਸ਼ਰਤਾਂ:
ਇਸ ਯੋਜਨਾ ਵਿੱਚ ਸ਼ਾਮਲ ਹੋਣ ਲਈ ਘੱਟੋ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਹੋਣੀ ਚਾਹੀਦੀ ਹੈ। ਇਸ ਵਿੱਚ, ਮਹੀਨਾਵਾਰ ਪ੍ਰੀਮੀਅਮ ਉਸਦੇ ਗ੍ਰੇਡ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ। ਇਸ ਯੋਜਨਾ ਦਾ ਲਾਭ ਲੈਣ ਲਈ 18 ਸਾਲ ਦੀ ਉਮਰ ਵਿੱਚ ਸਭ ਤੋਂ ਘੱਟ ਪ੍ਰੀਮੀਅਮ ਦੇਣਾ ਪੈਂਦਾ ਹੈ। ਸਭ ਤੋਂ ਵੱਧ ਪ੍ਰੀਮੀਅਮ 30 ਸਾਲ ਤੋਂ ਵੱਧ ਉਮਰ ਦੇ ਲਾਭਕਾਰੀਆਂ ਨੂੰ ਦੇਣਾ ਪੈਂਦਾ ਹੈ।
ਕਿਉਂਕਿ ਪੈਨਸ਼ਨ ਦੀ ਘੱਟੋ ਘੱਟ ਰਕਮ 1000/- ਅਤੇ ਵੱਧ ਤੋਂ ਵੱਧ 5000/- ਰੁਪਏ ਹੈ। ਪ੍ਰੀਮੀਅਮ ਦਾ ਭੁਗਤਾਨ ਕਰਦੇ ਸਮੇਂ ਪੈਨਸ਼ਨ ਦੀ ਰਕਮ ਨੂੰ ਵੀ ਆਧਾਰ ਬਣਾਇਆ ਜਾਂਦਾ ਹੈ।

ਇਸ ਸਕੀਮ ਦੇ ਤਹਿਤ, ਪੈਨਸ਼ਨਰ ਦੀ ਮੌਤ 'ਤੇ ਨੋਮੀਨੀ ਨੂੰ ਇਹ ਜੋ ਪੈਨਸ਼ਨ ਸਾਰੀ ਜ਼ਿੰਦਗੀ ਮਿਲਣੀ ਜਾਰੀ ਰਹੇਗੀ। ਇਸਦਾ ਅਰਥ ਹੈ ਕਿ ਘਰ ਦਾ ਕੋਈ ਨਾ ਕੋਈ ਮੈਂਬਰ ਇਸ ਪੈਨਸ਼ਨ ਦਾ ਲਾਭ ਲੈਣਾ ਜਾਰੀ ਰੱਖੇਗਾ। ਇਸ ਯੋਜਨਾ ਦਾ ਲਾਭ ਲੈਣ ਵਾਲੇ ਵਿਅਕਤੀ ਨੂੰ 80 CCD (1B) ਅਧੀਨ ਪੈਨਸ਼ਨ ਆਮਦਨ ਟੈਕਸ ਵਿੱਚ 50,000 ਤੱਕ ਦੀ ਦਾ ਆਮਦਨ ਟੈਕਸ ਵਿੱਚ ਛੂਟ ਮਿਲੇਗੀ।
ਜੇ ਧਾਰਕ 60 ਸਾਲ ਤੋਂ ਪਹਿਲਾਂ ਮਰ ਗਿਆ ਤਾਂ ...
ਜੇ ਪੈਨਸ਼ਨ ਦਾ ਲਾਭ ਲੈਣ ਵਾਲਾ ਵਿਅਕਤੀ 60 ਸਾਲ ਤੋਂ ਪਹਿਲਾਂ ਮਰ ਜਾਂਦਾ ਹੈ, ਤਾਂ ਵੀ ਉਸਦੇ ਨੋਮੀਨੀ ਨੂੰ ਪੈਨਸ਼ਨ ਦਿੱਤੀ ਜਾਏਗੀ। ਕਿਸੇ ਵੀ ਬੈਂਕ ਵਿੱਚ ਜਾਂ ਡਾਕਘਰ ਵਿੱਚ ਖਾਤਾ ਖੁਲ੍ਹਵਾ ਕੇ
ਇਸਦਾ ਲਾਭ ਲਿਆ ਜਾ ਸਕਦਾ ਹੈ।
Published by:Anuradha Shukla
First published: