ਕ੍ਰਿਪਟੋ ਵਿੱਚ ਨਿਵੇਸ਼ ਕਰਨਾ ਹੁਣ ਨਿਵੇਸ਼ਕਾਂ ਦੀ ਚਰਚਾ ਦਾ ਮੁੱਖ ਵਿਸ਼ਾ ਬਣਦਾ ਜਾ ਰਿਹਾ ਹੈ, NFT ਵੀ ਆਕਰਸ਼ਿਤ ਕਰ ਰਹੇ ਹਨ ਅਤੇ ਭਾਰਤੀ ਨਿਵੇਸ਼ਕਾਂ ਦਾ ਪੱਧਰ ਉੱਤੇ ਉੱਠ ਰਿਹਾ ਹੈ - ਆਓ ਜਾਣੀਏ ਕਿ Zebpay ਦੇ CEO ਅਵਿਨਾਸ਼ ਸ਼ੇਖਰ ਦਾ ਇਸ ਬਾਰੇ ਕੀ ਕਹਿਣਾ ਹੈ
ਜੇਕਰ ਕੋਈ ਅਜਿਹਾ ਉਦਯੋਗ ਹੈ ਜੋ ਇਸ ਸਾਲ ਬਿਨਾਂ ਕਿਸੇ ਰੁਕਾਵਟ ਦੇ ਲਗਾਤਰ ਅੱਗੇ ਵੱਧ ਰਿਹਾ ਹੈ, ਤਾਂ ਉਹ ਹੈ ਕ੍ਰਿਪਟੋ ਉਦਯੋਗ, ਖਾਸ ਕਰਕੇ ਭਾਰਤ ਵਿੱਚ। ਮੇਟਾਵਰਸ (ਅਜੈ ਦੇਵਗਨ ਅਤੇ ਟੀਮ ਰੁਦਰ ਨੂੰ ਦੇਖੋ) 'ਤੇ ਆਪਣੇ ਡਿਜੀਟਲ ਅਵਤਾਰਾਂ ਨੂੰ ਰਿਲੀਜ਼ ਕਰਨ ਵਾਲੇ ਫਿਲਮੀ ਸਿਤਾਰਿਆਂ ਤੋਂ ਲੈ ਕੇ ਕ੍ਰਿਪਟੋ ਅਸੈਟ ਨੂੰ ਨਿਯੰਤ੍ਰਿਤ ਕਰਨ ਵਾਲੇ ਨਵੇਂ ਟੈਕਸ ਕਾਨੂੰਨਾਂ ਦੇ ਨਾਲ-ਨਾਲ ਹਰ ਕਿਸੇ ਨੂੰ NFT ਵੀ ਆਕਰਸ਼ਿਤ ਕਰ ਰਹੇ ਹਨ, ਦਰਅਸਲ ਕ੍ਰਿਪਟੋ ਦੀ ਦੁਨੀਆ ਵਿੱਚ ਬਹੁਤ ਕੁਝ ਹੋ ਰਿਹਾ ਹੈ ਅਤੇ ਇਹ ਸਭ ਸਮਝਣਾ ਹੁਣ ਸਮੇਂ ਦੀ ਲੋੜ ਬਣ ਗਈ ਹੈ।
ਇਹੀ ਕਾਰਨ ਹੈ ਕਿ ਅਸੀਂ ਖੁਸ਼ਕਿਸਮਤੀ ਨਾਲ ਦੇਸ਼ ਦੇ ਸਭ ਤੋਂ ਪੁਰਾਣੇ ਕ੍ਰਿਪਟੋ ਐਕਸਚੇਂਜਾਂ ਵਿੱਚੋਂ ਇੱਕ, ZebPay ਦੇ CEO ਅਵਿਨਾਸ਼ ਸ਼ੇਖਰ ਨੂੰ ਚੁਣਿਆ, ਤਾਂਕਿ ਹੋਰ ਨਿਵੇਸ਼ਕਾਂ ਨੂੰ ਉਦਯੋਗ ਵਿੱਚ ਆਉਣ ਵਾਲੀਆਂ ਤਬਦੀਲੀਆਂ ਬਾਰੇ ਸੂਚਿਤ ਕੀਤਾ ਜਾ ਸਕੇ।
ਕ੍ਰਿਪਟੋ ਅਸੈਟ 'ਤੇ 30% ਟੈਕਸ ਲਗਾਉਣ ਦੇ ਸਰਕਾਰੀ ਫੈਸਲੇ ਬਾਰੇ ਤੁਹਾਡਾ ਕੀ ਵਿਚਾਰ ਹੈ?
ਕ੍ਰਿਪਟੋ-ਅਸੈਟ 'ਤੇ 30% ਟੈਕਸ ਦੀ ਸ਼ੁਰੂਆਤ, ਭਾਰਤ ਵਿੱਚ ਇੱਕ ਅਸੈਟ ਸ਼੍ਰੇਣੀ ਦੇ ਰੂਪ ਵਿੱਚ ਕ੍ਰਿਪਟੋ ਨੂੰ ਕਾਨੂੰਨੀ ਬਣਾਉਣ ਵੱਲ ਇੱਕ ਪ੍ਰਗਤੀਸ਼ੀਲ ਕਦਮ ਹੈ। ਹਾਲਾਂਕਿ ਟੈਕਸ ਦੀ ਸ਼ੁਰੂਆਤ ਬਹੁਤ ਸਾਰੇ ਨਿਵੇਸ਼ਕਾਂ ਲਈ ਇੱਕ ਕੌੜਾ ਅਹਿਸਾਸ ਵੀ ਰਿਹਾ।
30% ਜਿਹੀਆਂ ਉੱਚ ਟੈਕਸ ਦਰਾਂ, ਜੂਏ ਤੋਂ ਹੋਣ ਵਾਲੇ ਲਾਭ ਦੀਆਂ ਦਰਾਂ ਦੇ ਸਮਾਨ, ਨਿਵੇਸ਼ਕਾਂ ਨੂੰ ਰਵਾਇਤੀ ਵਿੱਤੀ ਸਾਧਨਾਂ ਦੇ ਉਲਟ, ਕ੍ਰਿਪਟੋ ਵਿੱਚ ਨਿਵੇਸ਼ ਕਰਨ ਤੋਂ ਰੋਕਦੀਆਂ ਹਨ, ਜੋ ਬਹੁਤ ਹੀ ਘੱਟ ਦਰਾਂ ਕਰਕੇ ਆਕਰਸ਼ਿਤ ਕਰਦੇ ਹਨ।
ਕੀ ਜ਼ਿਆਦਾ ਟੈਕਸ, ਸੰਭਾਵੀ ਨਿਵੇਸ਼ਕਾਂ ਨੂੰ ਕ੍ਰਿਪਟੋ ਭਾਈਚਾਰੇ ਵਿੱਚ ਸ਼ਾਮਲ ਹੋਣ ਤੋਂ ਰੋਕੇਗਾ?
ਇਹ ਨਿਸ਼ਚਿਤ ਤੌਰ 'ਤੇ ਅਜਿਹਾ ਹੈ। ਅਜਿਹੀਆਂ ਟੈਕਸ ਰੁਕਾਵਟਾਂ ਭਾਰਤੀ ਐਕਸਚੇਂਜਾਂ ਦੀ ਵਰਤੋਂ ਕਰਨ ਵਿੱਚ ਰੁਕਾਵਟ ਵਜੋਂ ਕੰਮ ਕਰ ਸਕਦੀਆਂ ਹਨ ਅਤੇ ਬਹੁਤ ਸਾਰੇ ਗੁਮਨਾਮੀ ਲਈ ਬਾਹਰੀ ਗਲੋਬਲ ਐਕਸਚੇਂਜਾਂ ਵੱਲ ਆਕਰਸ਼ਿਤ ਹੋ ਸਕਦੇ ਹਨ, ਜਿਸ ਨਾਲ ਉਹ ਟੈਕਸ ਤੋਂ ਪੂਰੀ ਤਰ੍ਹਾਂ ਬਚ ਸਕਦੇ ਹਨ। ਕ੍ਰਿਪਟੋ ਪੂਰੀ ਦੁਨੀਆ ਵਿੱਚ ਕ੍ਰਾਂਤੀ ਲਿਆ ਰਹੀ ਹੈ ਅਤੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਅਤੇ ਕ੍ਰਿਪਟੋ ਉਪਭੋਗਤਾਵਾਂ ਅਤੇ ਨਿਵੇਸ਼ਕਾਂ ਨੂੰ ਨਿਰਾਸ਼ ਨਾ ਕਰਨਾ, ਇਹ ਸਾਡੇ ਰਾਸ਼ਟਰੀ ਹਿੱਤ ਵਿੱਚ ਹੈ।
ਕਿਰਪਾ ਕਰਕੇ ਵੱਡੇ ਬੈਂਕਾਂ ਰਾਹੀਂ UPI ਫੰਡਾਂ ਨੂੰ ਲਿੰਕ ਕਰਨ ਦੀ ਮੌਜੂਦਾ ਮੁਅੱਤਲੀ ਬਾਰੇ ਆਪਣੇ ਵਿਚਾਰ ਸਾਂਝੇ ਕਰੋ।
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਵੱਲੋਂ ਇਸ ਸੰਬੰਧੀ ਬਿਆਨ ਜਾਰੀ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਸੀ ਕਿ ਉਹUPI ਦੀ ਵਰਤੋਂ ਕਰਕੇ ਕ੍ਰਿਪਟੋ ਖਰੀਦਣ ਦੀ ਸਹੂਲਤ ਦੇਣ ਵਾਲੇ ਭਾਰਤ ਵਿੱਚ ਸੰਚਾਲਿਤ ਅਜਿਹੇ ਕਿਸੇ ਵੀ ਕ੍ਰਿਪਟੋ ਐਕਸਚੇਂਜ ਤੋਂ ਅਣਜਾਣ ਸਨ। ਇਸ ਲਈ, ਰੈਗੂਲੇਟਰੀ ਅਨਿਸ਼ਚਿਤਤਾ ਦੇ ਕਾਰਨ, ਕ੍ਰਿਪਟੋ ਐਕਸਚੇਂਜਾਂ ਨੇ UPI ਰਾਹੀਂ ਨਿਵੇਸ਼ਕਾਂ ਤੋਂ ਪੈਸਾ ਸਵੀਕਾਰ ਕਰਨਾ ਬੰਦ ਕਰ ਦਿੱਤਾ ਹੈ।
ਸਾਡੇ ਵਿਚਾਰ ਵਿੱਚ, ਮੁਅੱਤਲੀ ਨੇ UPI ਭੁਗਤਾਨ ਵਿਧੀ ਦੀ ਵਰਤੋਂ ਕਰਨ ਵਾਲੇ ਕ੍ਰਿਪਟੋ ਨਿਵੇਸ਼ਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਕ੍ਰਿਪਟੋ ਐਕਸਚੇਂਜਾਂ ਤੋਂ ਕ੍ਰਿਪਟੋ ਖਰੀਦਣ ਲਈ ਪੈਸੇ ਟ੍ਰਾਂਸਫਰ ਕਰਨ ਦੀ ਆਸਾਨ ਸਹੂਲਤ ਅਤੇ ਪਹੁੰਚਯੋਗਤਾ ਦੇ ਕਾਰਨ, ਭਾਰਤ ਵਿੱਚ ਕ੍ਰਿਪਟੋ ਨਿਵੇਸ਼ਕ ਅਕਸਰ UPI ਭੁਗਤਾਨ ਵਿਧੀ ਨੂੰ ਤਰਜੀਹ ਦਿੰਦੇ ਹਨ। ਹੁਣ, UPI ਫੰਡਾਂ ਦੀ ਮੌਜੂਦਾ ਮੁਅੱਤਲੀ ਦੇ ਨਾਲ, ਨਿਵੇਸ਼ਕਾਂ ਲਈ ਹੁਣ ਇਹ ਵਿਕਲਪ ਉਪਲਬਧ ਨਹੀਂ ਹੈ।
ZebPay ਆਪਣੇ ਯੂਜ਼ਰਾਂ ਦੀ ਦੇਖਭਾਲ ਕਰਨ ਲਈ ਕਿੰਨਾ ਵਚਨਬੱਧ ਹੈ?
ਕ੍ਰਿਪਟੋ ਗਲੋਬਲ ਵਿੱਤੀ ਬਾਜ਼ਾਰਾਂ ਦਾ ਭਵਿੱਖ ਹੈ ਅਤੇ ਬਲਾਕਚੈਨ ਨਵੀਨਤਾ ਦਾ ਕੇਂਦਰ ਹੈ। ZebPay 'ਤੇ ਅਸੀਂ ਆਪਣੇ ਮੈਂਬਰਾਂ ਨੂੰ ਇੱਕ ਸੁਰੱਖਿਅਤ ਅਤੇ ਆਸਾਨ ਵਪਾਰ ਅਨੁਭਵ ਪ੍ਰਦਾਨ ਕਰਕੇ ਭਾਰਤ ਅਤੇ ਭਾਰਤੀ ਕ੍ਰਿਪਟੋ ਭਾਈਚਾਰੇ ਦੀ ਸੇਵਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਅਸੀਂ ਇਹ ਵੀ ਮੰਨਦੇ ਹਾਂ ਕਿ ਸਿੱਖਿਆ ਸਮੇਂ ਦੀ ਲੋੜ ਹੈ, ਜਿਵੇਂ ਕਿ ਅਸੀਂ ਕ੍ਰਿਪਟੋ ਨੂੰ ਅਪਣਾਉਂਦੇ ਹੋਏ ਅੱਗੇ ਵੱਧ ਰਹੇ ਹਾਂ। ਇਸ ਲਈ, ਅਸੀਂ ਭਾਰਤੀ ਦਰਸ਼ਕਾਂ ਨੂੰ ਕ੍ਰਿਪਟੋ ਨਿਵੇਸ਼ ਦੀਆਂ ਬਾਰੀਕੀਆਂ ਬਾਰੇ ਸਿੱਖਿਅਤ ਕਰਨ ਲਈ ਵੱਡੇ ਪੱਧਰ 'ਤੇ ਪਹਿਲਕਦਮੀਆਂ ਅਤੇ ਨਿਵੇਸ਼ ਕਰ ਰਹੇ ਹਾਂ।
ਯੂਕਰੇਨ ਯੁੱਧ NFT ਦੀ ਨਿਲਾਮੀ ਕਰ ਰਿਹਾ ਹੈ, ਅਲ ਸੈਲਵਾਡੋਰ ਬਿਟਕੋਇਨ ਦੀ ਵਰਤੋਂ ਕਰ ਰਿਹਾ ਹੈ। ਤੁਸੀਂ ਕ੍ਰਿਪਟੋ ਦੁਨੀਆ ਵਿੱਚ ਭਾਰਤ ਨੂੰ ਕਿੱਥੇ ਦੇਖਦੇ ਹੋ?
ਭਾਰਤ ਵਿਖੇ ਲਗਭਗ 20 ਮਿਲੀਅਨ ਲੋਕਾਂ ਨੇ 2021 ਵਿੱਚ ਕ੍ਰਿਪਟੋ ਵਿੱਚ ਨਿਵੇਸ਼ ਕਰਨਾ ਸ਼ੁਰੂ ਕੀਤਾ। ਵਰਤਮਾਨ ਵਿੱਚ, ਭਾਰਤੀਆਂ ਕੋਲ $5.3 ਬਿਲੀਅਨ ਦੇ ਕ੍ਰਿਪਟੋ ਅਸੈਟ ਹਨ। ਇਹ ਇਸ ਗੱਲ ਦਾ ਸੰਕੇਤ ਹੈ ਕਿ ਭਾਰਤੀਆਂ ਵਿੱਚ ਕ੍ਰਿਪਟੋ ਵਿੱਚ ਦਿਲਚਸਪੀ ਵੱਧ ਰਹੀ ਹੈ ਅਤੇ ਲੋਕ ਹੌਲੀ-ਹੌਲੀ ਕ੍ਰਿਪਟੋ ਨਿਵੇਸ਼ਾਂ ਦੀ ਵੱਡੀ ਸੰਭਾਵਨਾ ਨੂੰ ਸਮਝ ਰਹੇ ਹਨ।
ਪ੍ਰਸਤਾਵਿਤ ਡਿਜੀਟਲ ਰੁਪਏ ਬਾਰੇ ਤੁਹਾਡੀ ਕੀ ਰਾਏ ਹੈ ਅਤੇ ਤੁਸੀਂ ਇਸ ਨੂੰ ਕਿਹੜੀਆਂ ਵਿਸ਼ੇਸ਼ਤਾਵਾਂ ਨਾਲ ਦੇਖਣਾ ਚਾਹੋਗੇ?
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਘੋਸ਼ਣਾ ਕੀਤੀ ਕਿ ਭਾਰਤੀ ਰਿਜ਼ਰਵ ਬੈਂਕ (RBI) ਜਲਦੀ ਹੀ ਸੈਂਟਰਲ ਬੈਂਕ-ਬੈਕਡ ਡਿਜੀਟਲ ਕਰੰਸੀ (CBDC) ਜਾਰੀ ਕਰੇਗਾ। ਨਵੇਂ ਵਿੱਤੀ ਸਾਲ ਵਿੱਚ ਡਿਜੀਟਲ ਰੁਪਿਆ ਲਾਈਵ ਹੋਣ ਦੀ ਸੰਭਾਵਨਾ ਹੈ।
ਜੇਕਰ ਪ੍ਰਸਤਾਵਿਤ ਪ੍ਰਸਤਾਵ ਸਫਲ ਹੁੰਦਾ ਹੈ, ਤਾਂ ਸਾਡਾ ਅਨੁਮਾਨ ਹੈ ਕਿ ਬੈਂਕ ਡਿਪਾਜ਼ਿਟ ਲਈ ਲੈਣ-ਦੇਣ ਦੀ ਮੰਗ ਵਿੱਚ ਕਮੀ ਆਏਗੀ ਅਤੇ ਇਸ ਨਾਲ ਨਿਪਟਾਰੇ ਦਾ ਜੋਖਮ ਵੀ ਘਟੇਗਾ। ਨਾਲ ਹੀ, ਇੰਟਰਬੈਂਕ ਨਿਪਟਾਰੇ ਦੀ ਜ਼ਰੂਰਤ ਖਤਮ ਹੋ ਜਾਵੇਗੀ ਕਿਉਂਕਿ ਬੈਂਕ ਬੈਲੇਂਸ ਦੀ ਬਜਾਏ CBDC ਦਾ ਲੈਣ-ਦੇਣ ਕੀਤਾ ਜਾਵੇਗਾ। ਇਹ ਭੁਗਤਾਨ ਸਿਸਟਮਾਂ ਦੇ ਹੋਰ ਵੀ ਜ਼ਿਆਦਾ ਰੀਅਲ-ਟਾਈਮ ਅਤੇ ਲਾਗਤ-ਪ੍ਰਭਾਵੀ ਵਿਸ਼ਵੀਕਰਨ ਨੂੰ ਵੀ ਸਮਰੱਥ ਕਰੇਗਾ। ਉਦਾਹਰਨ ਲਈ, ਇਹ ਭਾਰਤੀ ਆਯਾਤਕ ਲਈ ਕਿਸੇ ਵਿਚੋਲੇ ਦੀ ਲੋੜ ਤੋਂ ਬਿਨਾਂ, ਰੀਅਲ-ਟਾਈਮ 'ਤੇ ਕਿਸੇ ਅਮਰੀਕੀ ਨਿਰਯਾਤਕ ਨੂੰ ਡਿਜੀਟਲ ਡਾਲਰਾਂ ਵਿੱਚ ਭੁਗਤਾਨ ਕਰਨਾ ਆਸਾਨ ਬਣਾ ਦੇਵੇਗਾ।
ਤੁਹਾਡੇ ਅਨੁਸਾਰ ਭਾਰਤ ਵਿੱਚ ਕ੍ਰਿਪਟੋ ਅਸੈਟ ਦਾ ਢੁੱਕਵਾਂ ਭਵਿੱਖ ਕੀ ਹੈ?
ਅੱਜ, ਨਿਯਮਕਾਂ ਅਤੇ ਕ੍ਰਿਪਟੋ ਸੰਗਠਨਾਂ ਦੇ ਆਪਸੀ ਸੰਘਰਸ਼ ਤੋਂ ਪਤਾ ਚਲਦਾ ਹੈ ਕਿ ਕ੍ਰਿਪਟੋ ਚਰਚਾ ਦਾ ਮੁੱਖ ਵਿਸ਼ਾ ਬਣਦਾ ਜਾ ਰਿਹਾ ਹੈ। ਨਿਯਮ ਬਣਾਉਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਨਿਯਮਾਂ ਰਾਹੀਂ ਕਿਸੇ ਉਦਯੋਗ ਨੂੰ ਅਪਾਹਜ ਨਹੀਂ ਕਰਨਾ ਚਾਹੀਦਾ ਹੈ। ਜਿਵੇਂ ਕਿ ਵੱਧ ਤੋਂ ਵੱਧ ਦੇਸ਼ ਕ੍ਰਿਪਟੋ ਨੂੰ ਕਾਨੂੰਨੀ ਤੌਰ ‘ਤੇ ਵੈਧ ਬਣਾ ਰਹੇ ਹਨ, ਅਤੇ ਕੁਝ ਕ੍ਰਿਪਟੋ ਕਾਨੂੰਨੀ ਟੈਂਡਰ ਬਣਾ ਕੇ ਅਲ ਸੈਲਵਾਡੋਰ ਦੇ ਨਕਸ਼ੇ ਕਦਮਾਂ 'ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ, ਇਹ ਸਪਸ਼ਟ ਹੈ ਕਿ ਕ੍ਰਿਪਟੋ ਜਲਦੀ ਹੀ ਹਰ ਥਾਂ ਵੈਧ ਹੋਵੇਗੀ। ਇਹ ਕਹਿਣ ਦੀ ਲੋੜ ਨਹੀਂ ਹੈ ਕਿ ਕ੍ਰਿਪਟੋ ਦਾ ਭਵਿੱਖ ਪੂਰੀ ਤਰ੍ਹਾਂ ਆਮ ਕਾਰੋਬਾਰ, ਤਕਨਾਲੋਜੀ ਅਤੇ ਸਮਾਜ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਅਸੀਂ ਇਹ ਵੀ ਵਿਚਾਰਦੇ ਹਾਂ ਕਿ ਸਟਾਕਾਂ ਦਾ ਭਵਿੱਖ ਵੀ ਕਾਰਪੋਰੇਟ ਕ੍ਰਿਪਟੋਕਰੰਸੀ ਵਜੋਂ ਆਉਣ ਦੀ ਸੰਭਾਵਨਾ ਹੈ। ਇਸ ਤਰ੍ਹਾਂ, ਹਰੇਕ ਕੰਪਨੀ ਆਪਣੀ ਈਕੋਸਿਸਟਮ ਬਣਾਉਣ ਦੇ ਯੋਗ ਹੋਵੇਗੀ ਜਿਸ ਵਿੱਚ ਕਰਮਚਾਰੀ ਹਿੱਸਾ ਲੈ ਸਕਦੇ ਹਨ। ਜਿਸ ਰਫਤਾਰ ਵਿੱਚ ਚੀਜ਼ਾਂ ਬਦਲ ਰਹੀਆਂ ਹਨ, ਇਹਨਾਂ ਨੂੰ ਦੇਖਦੇ ਹੋਏ, ਵਿਸ਼ਲੇਸ਼ਕ ਅਨੁਮਾਨ ਲਗਾਉਂਦੇ ਹਨ ਕਿ 2030 ਤੱਕ ਕ੍ਰਿਪਟੋ ਦਾ ਬਾਜ਼ਾਰ ਤਿੰਨ ਗੁਣਾ ਵੱਧ ਜਾਵੇਗਾ, ਜਿਸਦਾ ਅੰਦਾਜ਼ਨ ਮੁੱਲ ਲਗਭਗ $5 ਟ੍ਰਿਲੀਅਨ ਤੱਕ ਪਹੁੰਚ ਜਾਵੇਗਾ।
ਮਾਨਯੋਗ ਵਿੱਤੀ ਮੰਤਰੀ ਨੇ ਕ੍ਰਿਪਟੋ ਅਸੈਟ ਦੀ ਦੁਰਵਰਤੋਂ ਨੂੰ ਰੋਕਣ ਲਈ ਇੱਕ ਗਲੋਬਲ ਫਰੇਮਵਰਕ ਬਣਾਉਣ ਦੀ ਵੀ ਮੰਗ ਕੀਤੀ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ?
ਕ੍ਰਿਪਟੋ ਦੀ ਪ੍ਰਕ੍ਰਿਤੀ ਸੀਮਾ ਰਹਿਤ ਹੈ। ਹਾਲਾਂਕਿ ਇਹ ਗਲੋਬਲ ਤੌਰ ‘ਤੇ ਅਪਣਾਉਣ ਲਈ ਯੋਗਦਾਨ ਪਾਉਣ ਵਾਲੇ ਕਾਰਕਾਂ ਵਿੱਚੋਂ ਇੱਕ ਹੈ, ਇਸਦਾ ਇਹ ਵੀ ਮਤਲਬ ਹੈ ਕਿ ਕ੍ਰਿਪਟੋ ਦੀ ਵਰਤੋਂ ਸਰਹੱਦ ਪਾਰ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਲਈ ਵੀ ਕੀਤੀ ਜਾ ਸਕਦੀ ਹੈ। ਮਾਨਯੋਗ ਵਿੱਤੀ ਮੰਤਰੀ ਨੇ ਠੀਕ ਹੀ ਦੱਸਿਆ ਹੈ ਕਿ ਇਸ ਨੂੰ ਸਿਰਫ਼ ਆਪਸੀ ਤਾਲਮੇਲ ਵਾਲੇ ਗਲੋਬਲ ਯਤਨਾਂ ਰਾਹੀਂ ਹੀ ਰੋਕਿਆ ਜਾ ਸਕਦਾ ਹੈ ਅਤੇ ਇਸ ਤਰ੍ਹਾਂ, ਕ੍ਰਿਪਟੋ ਅਸੈਟ ਦੀ ਦੁਰਵਰਤੋਂ ਨੂੰ ਰੋਕਣ ਲਈ ਇੱਕ ਗਲੋਬਲ ਫਰੇਮਵਰਕ ਇਹ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ ਕਿ ਕ੍ਰਿਪਟੋ ਦੀ ਵਰਤੋਂ ਸਿਰਫ਼ ਜਾਇਜ਼ ਉਦੇਸ਼ਾਂ ਲਈ ਕੀਤੀ ਜਾਵੇ ਤਾਂਕਿ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ।
ਕ੍ਰਿਪਟੋ ਟੈਕਸ ਉਭਰ ਰਹੇ ਭਾਰਤੀ NFT ਬਾਜ਼ਾਰ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ?
ਕ੍ਰਿਪਟੋ ਅਸੈਟ ਦੀ ਡੇ-ਟ੍ਰੇਡਿੰਗ ਤੋਂ ਉਲਟ, ਜਿਸ ਵਿੱਚ ਨਿਵੇਸ਼ਕ ਇੱਕ ਨਿਸ਼ਚਤ ਸਮੇਂ ਵਿੱਚ ਕਈ ਲੈਣ-ਦੇਣ ਕਰਦੇ ਹਨ, NFT ਦੀ ਟ੍ਰੇਡਿੰਗ ਬਹੁਤ ਘੱਟ ਹੁੰਦੀ ਹੈ। 1 ਜੁਲਾਈ ਤੋਂ ਲਾਗੂ ਹੋਣ ਲਈ ਪ੍ਰਸਤਾਵਿਤ 1% TDS ਦੇ ਨਾਲ ਲਾਭਾਂ 'ਤੇ 30% ਟੈਕਸ, NFT ਨਿਵੇਸ਼ਾਂ ਲਈ ਇੱਕ ਰੁਕਾਵਟ ਵਜੋਂ ਕੰਮ ਕਰੇਗਾ, ਪਰ ਇਹ ਰੁਕਾਵਟ ਕ੍ਰਿਪਟੋ ਟ੍ਰੇਡਿੰਗ ਤੋਂ ਕੁਝ ਘੱਟ ਹੋਵੇਗੀ। ਘਾਟੇ ਦੇ ਸਮਾਯੋਜਨ ਦੀ ਕਮੀ, ਨਿਵੇਸ਼ਕਾਂ ਨੂੰ ਉਨ੍ਹਾਂ ਦੇ NFT ਨਿਵੇਸ਼ਾਂ ਲਈ ਲੰਬੇ ਸਮੇਂ ਦਾ ਨਜ਼ਰੀਆ ਰੱਖਣ ਲਈ ਪ੍ਰੇਰਿਤ ਕਰੇਗੀ।
ਮਸ਼ਹੂਰ ਹਸਤੀਆਂ, ਕ੍ਰਿਕਟਰ, ਅਤੇ ਹੋਰ ਜਾਣੀਆਂ-ਪਛਾਣੀਆਂ ਹਸਤੀਆਂ ਮੁਕਾਬਲਤਨ ਘੱਟ ਪ੍ਰਭਾਵਿਤ ਹੋਈਆਂ ਜਾਪਦੀਆਂ ਹਨ ਅਤੇ ਉਨ੍ਹਾਂ ਨੇ ਹਾਲੇ NFT ਨੂੰ ਲਾਂਚ ਕਰਨਾ ਹੈ। ਕੀ ਉਹਨਾਂ ਦਾ ਜਨਤਕ ਰੁਤਬਾ NFT ਦੀ ਵਿਆਪਕ ਵਰਤੋਂ ਵਿੱਚ ਮਦਦ ਕਰੇਗਾ?
ਹਾਂ। NFT ਲਾਂਚ ਕਰਨ ਵਾਲੀਆਂ ਪ੍ਰਭਾਵਸ਼ਾਲੀ ਜਨਤਕ ਹਸਤੀਆਂ ਹਰੇਕ ਪੱਧਰ ‘ਤੇ, ਆਪਣੇ ਫਾਲੋਅਰ ਅਤੇ ਵਿਸਤ੍ਰਿਤ ਦਰਸ਼ਕਾਂ ਵਿੱਚ ਜਾਗਰੂਕਤਾ ਅਤੇ ਨਿਵੇਸ਼ ਦੇ ਇਰਾਦੇ ਨੂੰ ਉਤਸ਼ਾਹਿਤ ਕਰੇਗੀ। NFT ਕਲੈਕਸ਼ਨ ਦਾ ਬੇਮਿਸਾਲ ਅਵਤਾਰ ਹੈ ਜੋ ਮਸ਼ਹੂਰ ਹਸਤੀਆਂ ਦੇ ਪ੍ਰਸ਼ੰਸਕਾਂ ਵੱਲੋਂ ਹਮੇਸ਼ਾਂ ਪਸੰਦ ਕੀਤਾ ਜਾਂਦਾ ਹੈ। ਮਸ਼ਹੂਰ ਹਸਤੀਆਂ ਦੀ ਵਿਸਤ੍ਰਿਤ ਪਹੁੰਚ, NFT ਦੀ ਸਮੁੱਚੀ ਵਰਤੋਂ ਅਤੇ ਸਵੀਕ੍ਰਿਤੀ ਨੂੰ ਅੱਗੇ ਵਧਾਉਣ ਵਿੱਚ ਇੱਕ ਵੱਡੀ ਭੂਮਿਕਾ ਨਿਭਾਏਗੀ।
ZebPay, 30% ਟੈਕਸ ਲਗਾਉਣ ਦੇ ਸਰਕਾਰ ਦੇ ਫੈਸਲੇ ਬਾਰੇ ਆਪਣੇ ਯੂਜ਼ਰ ਵਿੱਚ ਕਿਸੇ ਵੀ ਉਲਝਣ ਨੂੰ ਦੂਰ ਕਰਨ ਲਈ ਕਿਹੜੇ ਕਦਮ ਚੁੱਕਣ ਬਾਰੇ ਵਿਚਾਰ ਕਰ ਰਿਹਾ ਹੈ?
ZebPay ਆਪਣੇ ਯੂਜ਼ਰਾਂ ਨੂੰ ਨਵੇਂ ਕ੍ਰਿਪਟੋ ਟੈਕਸ ਕਾਨੂੰਨਾਂ ਅਤੇ ਉਹਨਾਂ ਦੇ ਸਮੁੱਚੇ ਪ੍ਰਭਾਵਾਂ ਬਾਰੇ ਸਿੱਖਿਅਤ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਸੋਸ਼ਲ ਮੀਡੀਆ ਚੈਨਲਾਂ 'ਤੇ AMA ਸੈਸ਼ਨਾਂ ਤੋਂ ਲੈ ਕੇ ਮਲਕੀਅਤ ਵਾਲੇ ਅਤੇ ਲਾਭਕਾਰੀ ਮੀਡੀਆ ਚੈਨਲਾਂ 'ਤੇ ਵਿੱਦਿਅਕ ਸਮੱਗਰੀ ਰਾਹੀਂ, ਅਸੀਂ ਆਪਣੇ ਯੂਜ਼ਰਾਂ ਨੂੰ ਇਹ ਸਮਝਣ ਵਿੱਚ ਮਦਦ ਕਰਨ ਲਈ ਆਪਣੀ ਕੋਸ਼ਿਸ਼ ਜਾਰੀ ਰੱਖਦੇ ਹਾਂ ਕਿ ਕਾਨੂੰਨਾਂ ਦਾ ਕੀ ਅਰਥ ਹੈ, ਉਹ ਕੀ ਪ੍ਰਭਾਵ ਪਾਉਂਦੇ ਹਨ, ਅਤੇ ਇਹ ਕਿਵੇਂ ਯਕੀਨੀ ਬਣਾਉਣਾ ਹੈ ਕਿ ਉਹ ਇਸ ਨਵੇਂ ਕਾਨੂੰਨ ਦੀ ਪਾਲਣਾ ਕਰਦੇ ਹਨ। ਅਸੀਂ ਭਾਰਤ ਦੇ ਪ੍ਰਮੁੱਖ ਟੈਕਸ ਮਾਹਰਾਂ ਦੇ ਨਾਲ ਆਪਣੇ ਯੂਜ਼ਰਾਂ ਲਈ ਇੱਕ ਵੈੱਬੀਨਾਰ ਵੀ ਆਯੋਜਿਤ ਕਰ ਰਹੇ ਹਾਂ ਤਾਂਕਿ ਸਾਡੇ ਯੂਜ਼ਰਾਂ ਨੂੰ ਉਹਨਾਂ ਦੇ ਸ਼ੰਕਿਆਂ ਅਤੇ ਸਵਾਲਾਂ ਨੂੰ ਦੂਰ ਕਰਨ ਵਿੱਚ ਮਦਦ ਕੀਤੀ ਜਾ ਸਕੇ।
ਕੀ ਤੁਸੀਂ ਗਲੋਬਲ ਉਦਾਹਰਣਾਂ ਦਾ ਹਵਾਲਾ ਦੇ ਸਕਦੇ ਹੋ ਕਿ ਕਿਸ ਤਰ੍ਹਾਂ ਕ੍ਰਿਪਟੋ 'ਤੇ ਟੈਕਸ ਲਗਾਇਆ ਜਾਂਦਾ ਹੈ ਜਿਸਦਾ ਤੁਸੀਂ ਸੋਚਦੇ ਹੋ ਕਿ ਭਾਰਤ ਇਸ ਦੀ ਪਾਲਣਾ ਕਰ ਸਕਦਾ ਹੈ?
ਜਦੋਂ ਕਿ ਨਵੇਂ ਕ੍ਰਿਪਟੋ ਕਾਨੂੰਨ ਸਹੀ ਦਿਸ਼ਾ ਵਿੱਚ ਚੁੱਕੇ ਗਏ ਇੱਕ ਕਦਮ ਵਜੋਂ ਹਨ, ਸਾਡਾ ਮੰਨਣਾ ਹੈ ਕਿ ਕ੍ਰਿਪਟੋ ਨਿਵੇਸ਼ ਨੂੰ ਆਦਰਸ਼ਕ ਤੌਰ 'ਤੇ ਰਵਾਇਤੀ ਵਿੱਤੀ ਸਿਕਿਓਰਿਟੀ ਵਿੱਚ ਨਿਵੇਸ਼ ਦੇ ਬਰਾਬਰ ਮੰਨਿਆ ਜਾਣਾ ਚਾਹੀਦਾ ਹੈ। ਸਾਡਾ ਮੰਨਣਾ ਹੈ ਕਿ ਅਮਰੀਕਾ ਨਿਵੇਸ਼ਕਾਂ, ਉਦਯੋਗ ਅਤੇ ਰਾਸ਼ਟਰ ਲਈ ਨਿਰਪੱਖ ਵਿਵਹਾਰ ਦਾ ਇੱਕ ਚੰਗਾ ਉਦਾਹਰਨ ਹੈ। ਕ੍ਰਿਪਟੋ ਨਿਵੇਸ਼ ਇਕੁਇਟੀ ਨਿਵੇਸ਼ਾਂ ਦੇ ਸਮਾਨ ਪੂੰਜੀ ਲਾਭ ਦੇ ਟੈਕਸ ਕਾਨੂੰਨਾਂ ਦੇ ਅਧੀਨ ਹਨ। ਕਾਨੂੰਨ ਹਰਜਾਨੇ ਨੂੰ ਐਡਜਸਟ ਕਰਨ ਅਤੇ ਅੱਗੇ ਲਿਜਾਉਣ ਦੀ ਸਹੂਲਤ ਵੀ ਦਿੰਦਾ ਹੈ। ਇਹ ਸਭ ਨਿਵੇਸ਼ਕਾਂ ਨੂੰ ਕ੍ਰਿਪਟੋ ਅਸੈਟ ਦੀਆਂ ਉੱਚ ਦਰਾਂ ਦੇ ਵਾਧੂ ਬੋਝ ਤੋਂ ਬਿਨਾਂ, ਇੱਕ ਚੰਗਾ-ਵਿਭਿੰਨ ਨਿਵੇਸ਼ ਪੋਰਟਫੋਲੀਓ ਬਣਾਉਣ ਦੇ ਯੋਗ ਬਣਾਉਂਦਾ ਹੈ। ਖਾਸ ਤੌਰ 'ਤੇ, ਇਹ ਨਿਵੇਸ਼ਕਾਂ ਨੂੰ ਕ੍ਰਿਪਟੋ ਅਸੈਟ ਵਿੱਚ ਟ੍ਰੇਡਿੰਗ ਕਰਨ ਤੋਂ ਨਿਰਾਸ਼ ਨਹੀਂ ਕਰਦਾ ਹੈ।
ਅਸੀਂ ਖੁਸ਼ ਹਾਂ ਕਿ ਜ਼ਿਆਦਾਤਰ ਗੱਲਬਾਤ ਕ੍ਰਿਪਟੋ ਉਦਯੋਗ ਦੇ ਇੱਕ ਵਧੀਆ ਭਵਿੱਖ ਵੱਲ ਇਸ਼ਾਰਾ ਕਰਦੀ ਹੈ। ਅਸੀਂ ਹੁਣ ਤੋਂ ਹੋਰ ਉਤਸੁਕਤਾ ਨਾਲ ਖ਼ਬਰਾਂ ਨੂੰ ਫਾਲੋ ਕਰਾਂਗੇ। ਤੁਹਾਡੇ ਲਈ, ਜੇਕਰ ਤੁਸੀਂ ਹਾਲੇ ਤੱਕ ਆਪਣਾ ਕ੍ਰਿਪਟੋ ਅਕਾਊਂਟ ਨਹੀਂ ਖੋਲ੍ਹਿਆ ਹੈ, ਤਾਂ
ਇੱਥੇ ਕਲਿੱਕ ਕਰਕੇ ZebPay 'ਤੇ ਅਜਿਹਾ ਕਰਨ ਦਾ ਇਹ ਸਭ ਤੋਂ ਵਧੀਆ ਸਮਾਂ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।