ਚੇਤਰ ਨਵਰਾਤਰੀ ਦਾ ਤਿਉਹਾਰ ਸ਼ੁਰੂ ਹੋ ਚੁੱਕਾ ਹੈ। ਨਵਰਾਤਰੀ ਕਰਕੇ ਮੰਦਿਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਦਿਖਾਈ ਦੇ ਰਹੀ ਹੈ। ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਵਿੱਚ ਮੈਹਰ ਮਾਂ ਸ਼ਾਰਦਾ ਦੇਵੀ ਮੰਦਿਰ ਹੈ। ਇੱਥੇ ਨਵਰਾਤਰੀ ਦੇ ਦਿਨਾਂ ਵਿੱਚ ਸ਼ਰਧਾਲੂ ਦੂਰੋਂ ਦੂਰੋਂ ਆਉਂਦੇ ਹਨ। ਇਹ ਮੰਦਿਰ ਵਿਸ਼ਵ ਪੱਧਰ ‘ਤੇ ਪ੍ਰਸਿੱਧ ਹੈ। ਇਹ ਭਾਰਤ ਵਿੱਚ ਮੌਜੂਦ 52 ਸ਼ਕਤੀਪੀਠਾਂ ਵਿੱਚੋਂ ਇੱਕ ਹੈ। ਕਿਹਾ ਜਾਂਦਾ ਹੈ ਕਿ ਇਸ ਮੰਦਿਰ ਦਾ ਦਰਵਾਜ਼ਾ ਖੁੱਲਣ ਉੱਤੇ ਚਮਤਕਾਰ ਦਿਖਾਈ ਦਿੰਦੇ ਹਨ। ਆਓ ਜਾਣਦੇ ਹਾਂ ਕਿ ਨਵਰਾਤਰੀ ਦੇ ਪਹਿਲੇ ਦਿਨ ਮਾਂ ਸ਼ਾਰਦਾ ਦੇਵੀ ਮੰਦਿਰ ਵਿੱਚ ਕੀ ਚਮਤਕਾਰ ਦਿਖਾਈ ਦਿੱਤਾ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮੱਧ ਪ੍ਰਦੇਸ਼ ਵਿੱਚ ਮੈਹਰ ਮਾਂ ਸ਼ਾਰਦਾ ਦੇਵੀ ਮੰਦਿਰ ਉਚਾਈ ‘ਤੇ ਸਥਿਤ ਹੈ। ਮਾਂ ਸ਼ਾਰਦਾ ਦੇਵੀ ਦੇ ਦਰਸ਼ਨਾਂ ਲਈ ਮੰਦਿਰ ਦੀਆਂ 1063 ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ। ਜੋ ਸ਼ਰਧਾਲੂ ਪੌੜੀਆਂ ਨਹੀਂ ਚੜ੍ਹ ਸਕਦੇ ਉਹ ਰੋਪਵੇਅ ਰਾਹੀਂ ਵਿੱਚ ਮੰਦਿਰ ਵਿੱਚ ਜਾ ਸਕਦੇ ਹਨ। ਮੰਨਿਆ ਜਾਂਦਾ ਹੈ ਕਿ ਸ਼ਰਧਾ ਭਾਵਨ ਨਾਲ ਮਾਂ ਸ਼ਾਰਦਾ ਦੇਵੀ ਦੇ ਦਰਸ਼ਨ ਕਰਨ ਨਾਲ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਨਵਰਾਤਰੀ ਦੇ ਦਿਨਾਂ ਵਿੱਚ ਇੱਥੇ ਸ਼ਰਧਾਲੂਆਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਦਾ ਹੈ।
ਦੱਸ ਦੇਈਏ ਕਿ ਆਲਯਾ ਮਾਂ ਸ਼ਾਰਦਾ ਦੇਵੀ ਦਾ ਵੱਡਾ ਭਗਤ ਸੀ। ਉਸਦੀ ਭਗਤੀ ਤੋਂ ਖ਼ੁਸ਼ ਹੋ ਕੇ ਮਾਂ ਸ਼ਾਰਦਾ ਦੇਵੀ ਨੇ ਆਲਯਾ ਨੂੰ ਅਮਰ ਹੋਣ ਦਾ ਵਰਦਾਨ ਦਿੱਤਾ ਸੀ। ਆਲਯਾ ਦੇ ਬੱਚਿਆਂ ਨੇ ਸਭ ਤੋਂ ਪਹਿਲਾਂ ਜੰਗਲ ਵਿੱਚ ਮਾਂ ਸ਼ਾਰਦਾ ਦੇਵੀ ਦੇ ਮੰਦਿਰ ਦੀ ਖੋਜ ਕੀਤੀ ਸੀ। ਇਸ ਮੰਦਿਰ ਵਿੱਚ ਹੀ ਆਲਯਾ ਨੇ 12 ਸਾਲ ਤਪੱਸਿਆ ਕੀਤੀ। ਉਸਦੀ ਤਪੱਸਿਆ ਤੋਂ ਖ਼ੁਸ਼ ਹੋ ਕੇ ਮਾਂ ਸ਼ਾਰਦਾ ਨੇ ਉਸਨੂੰ ਅਮਰ ਹੋਣ ਦਾ ਵਰਦਾਨ ਦਿੱਤਾ। ਇਹ ਵੀ ਮੰਨਿਆ ਜਾਂਦਾ ਹੈ ਕਿ ਅੱਲ੍ਹ ਬ੍ਰਹਮਾ ਮੁਹੂਰਤ ਵਿੱਚ ਮਾਂ ਸ਼ਾਰਦਾ ਦੀ ਵਿਸ਼ੇਸ਼ ਪੂਜਾ ਕਰਦੇ ਸਨ। ਅੱਜ ਵੀ ਮਾਂ ਸ਼ਾਰਦਾ ਦੇ ਮੰਦਿਰ ਵਿੱਚ ਮਾਂ ਦੀ ਪ੍ਰਤਿਮਾ ਉੱਤੇ ਚਮਤਕਾਰੀ ਰੂਪ ਵਿੱਚ ਕਦੇ ਜਲ, ਕਦੇ ਫੁੱਲ ਤੇ ਕਦੇ ਸ਼ਿੰਗਾਰ ਚੜ੍ਹਿਆ ਹੋਇਆ ਮਿਲਦਾ ਹੈ।
ਅੱਜ ਵੀ ਆਲਯਾ ਨੂੰ ਮਾਂ ਸ਼ਾਰਦਾ ਦੇਵੀ ਦਾ ਪਰਮ ਭਗਤ ਮੰਨਿਆ ਜਾਂਦਾ ਹੈ। ਭਗਤ ਆਲਯਾ ਦੇ ਦਰਸ਼ਨਾਂ ਤੋਂ ਬਿਨ੍ਹਾਂ ਮਾਂ ਸ਼ਾਰਦਾ ਦੇਵੀ ਦੇ ਮੰਦਿਰ ਦੀ ਯਾਤਰਾ ਅਧੂਰੀ ਮੰਨੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਥਾਂ ਮਾਤਾ ਸਤੀ ਦਾ ਹਾਰ ਡਿੱਗਿਆ ਸੀ। ਮਾਂ ਸਤੀ ਦਾ ਦਾ ਹਾਰ ਯਾਨੀ ਕਿ ਮਾਨੀ ਹਾਰ ਤੋਂ ਹੌਲੀ ਹੌਲੀ ਇਸਦਾ ਨਾਂ ਮੈਹਰ ਮਾਂ ਸ਼ਾਰਦਾ ਦੇਵੀ ਮੰਦਿਰ ਪੈ ਗਿਆ।
ਜ਼ਿਕਰਯੋਗ ਹੈ ਕਿ ਮੰਦਿਰ ਵਿੱਚ ਹਰ ਰੋਜ਼ ਮਾਂ ਸ਼ਾਰਦਾ ਦੇਵੀ ਦੇ ਹਰ ਦਿਨ ਵੱਖਰੇ ਰੰਗ ਦੇ ਕੱਪੜਿਆਂ ਨਾਲ ਸ਼ਿੰਗਾਰ ਕੀਤਾ ਜਾਂਦਾ ਹੈ। ਸੋਮਵਾਰ ਨੂੰ ਚਿੱਟੇ ਰੰਗ ਦੇ ਕੱਪੜੇ, ਮੰਗਲਵਾਰ ਨੂੰ ਸੰਤਰੀ ਰੰਗ ਦੇ ਕੱਪੜੇ, ਬੁੱਧਵਾਰ ਨੂੰ ਹਰੇ ਰੰਗ ਦੇ ਕੱਪੜੇ, ਵੀਰਵਾਰ ਨੂੰ ਪੀਲੇ ਰੰਗ ਦੇ ਕੱਪੜੇ, ਸ਼ੁੱਕਰਵਾਰ ਨੂੰ ਨੀਲੇ ਰੰਗ ਦੇ ਕੱਪੜੇ, ਸ਼ਨੀਵਾਰ ਨੂੰ ਕਾਲੇ ਰੰਗ ਦੇ ਕੱਪੜੇ ਅਤੇ ਐਤਵਾਰ ਨੂੰ ਲਾਲ ਰੰਗ ਦੇ ਕੱਪੜਿਆਂ ਨਾਲ ਮਾਈ ਦਾ ਸ਼ਾਨਦਾਰ ਮੇਕਅੱਪ ਕੀਤਾ ਜਾਂਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।