Chaitra Navratri 2023: ਇਸ ਸਾਲ ਚੇਤਰ ਮਹੀਨ ਦੇ ਨਰਾਤੇ 22 ਮਾਰਚ ਤੋਂ ਸ਼ੁਰੂ ਹੋ ਰਹੇ ਹਨ। ਚੇਤਰ ਨਵਰਾਤਰੀ ਦਾ ਇਹ ਤਿਉਹਾਰ 22 ਮਾਰਚ ਤੋਂ ਸ਼ੁਰੂ ਹੋ ਕੇ ਅਗਲੇ 9 ਦਿਨਾਂ ਤੱਕ ਚੱਲੇਗਾ। ਇਨ੍ਹਾਂ 9 ਦਿਨਾਂ ਵਿੱਚ ਮਾਂ ਦੁਰਗਾ ਦੇ ਵੱਖ ਵੱਖ ਰੂਪਾਂ ਦੀ ਪੂਜਾ ਕੀਤੀ ਜਾਵੇਗੀ। 22 ਮਾਰਚ ਨੂੰ ਕਲਸ਼ ਦੀ ਸਥਾਪਨਾ ਹੋਵੇਗੀ ਅਤੇ ਮਾਂ ਸ਼ੈਲਪੁਤਰੀ ਦੀ ਪੂਜਾ ਕੀਤੀ ਜਾਵੇਗੀ। ਨਵਰਾਤਰੀ ਦੌਰਾਨ ਮਾਂ ਦੇ ਭਗਤ ਸ਼ਰਧਾ ਭਾਵ ਨਾਲ ਵਰਤ ਰੱਖਦੇ ਹਨ।
ਇਹ ਵਰਤ ਕੰਨਿਆ ਪੂਜਾ ਤੋਂ ਬਾਅਦ ਖੋਲ੍ਹੇ ਜਾਂਦੇ ਹਨ। ਅਸੀਂ ਅੱਜ ਤੁਹਾਨੂੰ ਚੇਤਰ ਨਵਰਾਤਰੀ ਦੀ ਦੁਰਗਾ ਅਸ਼ਟਮੀ ਤੇ ਕੰਨਿਆ ਪੂਜਾ ਬਾਰੇ ਦੱਸਣ ਜਾ ਰਹੇ ਹਾਂ। ਆਓ ਜੋਤਿਸ਼ ਡਾ. ਗਣੇਸ਼ ਮਿਸ਼ਰਾ ਤੋਂ ਜਾਣਦੇ ਹਾਂ ਕਿ ਦੁਰਗਾ ਅਸ਼ਟਮੀ, ਮਹਾਨਵਮੀ ਤੇ ਕੰਨਿਆ ਪੂਜਾ ਦਾ ਸ਼ੁਭ ਮੁਹੂਰਤ ਕਦੋਂ ਹੈ।
ਦੁਰਗਾ ਅਸ਼ਟਮੀ ਦਾ ਸ਼ੁਭ ਯੋਗ
ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਚੇਤਰ ਨਵਰਾਤਰੀ ਦੀ ਦੁਰਗਾ ਅਸ਼ਟਮੀ ਬੁੱਧਵਾਰ ਯਾਨੀ ਕਿ 29 ਮਾਰਚ ਨੂੰ ਮਨਾਈ ਜਾਵੇਗੀ। ਦੁਰਗਾ ਅਸ਼ਟਮੀ ਨੂੰ ਮਹਾਅਸ਼ਟਮੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਦੁਰਗਾ ਅਸ਼ਟਮੀ ਦੇ ਦਿਨ ਅੱਠਵਾਂ ਨਰਾਤਾ ਹੁੰਦਾ ਹੈ। ਇਸ ਦਿਨ ਮਾਂ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਮਹਾਗੌਰੀ ਦੁਰਗਾ ਮਾਤਾ ਦਾ ਅੱਠਵਾਂ ਅਵਤਾਰ ਹੈ। ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਚੇਤਰ ਨਵਰਾਤਰੀ ਮੌਕੇ ਦੁਰਗਾ ਅਸ਼ਟਮੀ ਦੇ ਦਿਨ ਰਵੀ ਯੋਗ ਅਤੇ ਸ਼ੋਭਨ ਯੋਗ ਬਣਦੇ ਹਨ। ਰਵੀ ਯੋਗ ਰਾਤ 08:07 ਤੋਂ ਅਗਲੇ ਦਿਨ ਸਵੇਰੇ 06:14 ਤੱਕ ਹੈ ਅਤੇ ਸ਼ੋਭਨ ਯੋਗ ਸਵੇਰ ਤੋਂ ਦੇਰ ਰਾਤ 12:13 ਤੱਕ ਹੈ।
ਕਿਸ ਦਿਨ ਹੈ ਮਹਾਨਵਮੀ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਾਲ ਚੇਤਰ ਨਵਰਾਤਰੀ ਮੌਕੇ 30 ਮਾਰਚ ਨੂੰ ਮਹਾਨਵਮੀ ਜਾਂ ਦੁਰਗਾ ਨਵਮੀ ਮਨਾਈ ਜਾਵੇਗੀ। ਇਸ ਦਿਨ ਚੈਤਰ ਮਹੀਨੇ ਦੇ ਸ਼ੁਕਲ ਪੱਖ ਦੀ ਨਵਮੀ ਤਿਥੀ ਹੈ। ਮਹਾਨਵਮੀ ਜਾਂ ਦੁਰਗਾ ਨਵਮੀ ਦੇ ਦਿਨ ਮਾਤਾ ਦੁਰਗਾ ਦੇ 9ਵੇਂ ਅਵਤਾਰ ਮਾਂ ਸਿੱਧੀਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ।
ਇਸਦੇ ਨਾਲ ਹੀ ਦੱਸ ਦੇਈਏ ਕਿ ਮਹਾਨਵਮੀ ਦੇ ਦਿਨ 4 ਸ਼ੁਭ ਯੋਗ ਬਣ ਰਹੇ ਹਨ। ਇਹ ਚਾਰ ਸ਼ੁਭ ਯੋਗ ਸਰਵਰਥ ਸਿੱਧੀ ਯੋਗ, ਰਵੀ ਯੋਗ, ਗੁਰੂ ਪੁਸ਼ਯ ਯੋਗ ਤੇ ਅੰਮ੍ਰਿਤ ਸਿੱਧੀ ਯੋਗ ਹਨ। ਦੁਰਗਾ ਨਵਮੀ 'ਤੇ, ਦਿਨ ਭਰ ਸਰਵਰਥ ਸਿੱਧੀ ਯੋਗ ਅਤੇ ਰਵੀ ਯੋਗ ਰਹੇਗਾ। ਗੁਰੂ ਪੁਸ਼ਯ ਯੋਗ ਰਾਤ 10:59 ਤੋਂ ਸਵੇਰੇ 06:13 ਤੱਕ ਹੈ। ਅੰਮ੍ਰਿਤ ਸਿੱਧੀ ਯੋਗ ਵੀ ਰਾਤ 10:59 ਤੋਂ ਸਵੇਰੇ 06:13 ਤੱਕ ਹੈ।
ਕੰਨਿਆ ਪੂਜਾ ਦਾ ਸ਼ੁਭ ਮੁਹੂਰਤ
ਨਵਰਾਤਰੀ ਦੌਰਾਨ ਦੁਰਗਾ ਅਸ਼ਟਮੀ ਅਤੇ ਮਹਾਨਵਮੀ ਦੇ ਦਿਨ ਕੰਨਿਆ ਪੂਜਾ ਕੀਤੀ ਜਾਂਦੀ ਹੈ। ਕੁੜੀਆਂ ਨੂੰ ਮਾਂ ਦੁਰਗਾ ਦਾ ਰੂਪ ਮੰਨਿਆ ਜਾਂਦਾ ਹੈ, ਇਸ ਲਈ ਨਵਰਾਤਰੀ ਦੌਰਾਨ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਜਾਂਦਾ ਹੈ। ਅਜਿਹੇ 'ਚ 29 ਮਾਰਚ ਅਤੇ 30 ਮਾਰਚ ਵਿੱਚੋਂ ਕਿਸੇ ਵੀ ਦਿਨ ਕੰਨਿਆ ਪੂਜਾ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chaitra Navratri 2023, Durga, Religion