Home /News /lifestyle /

Chana Dal Kebab Recipe: ਚਨਾ ਦਾਲ ਕਬਾਬ ਦਾ ਚੱਖੋ ਸੁਆਦ, ਸਭ ਨੂੰ ਆਵੇਗਾ ਪਸੰਦ

Chana Dal Kebab Recipe: ਚਨਾ ਦਾਲ ਕਬਾਬ ਦਾ ਚੱਖੋ ਸੁਆਦ, ਸਭ ਨੂੰ ਆਵੇਗਾ ਪਸੰਦ

Chana Dal Kebab Recipe: ਚਨਾ ਦਾਲ ਕਬਾਬ ਦਾ ਚੱਖੋ ਸੁਆਦ, ਸਭ ਨੂੰ ਆਵੇਗਾ ਪਸੰਦ (ਸੰਕੇਤਕ ਫੋਟੋ)

Chana Dal Kebab Recipe: ਚਨਾ ਦਾਲ ਕਬਾਬ ਦਾ ਚੱਖੋ ਸੁਆਦ, ਸਭ ਨੂੰ ਆਵੇਗਾ ਪਸੰਦ (ਸੰਕੇਤਕ ਫੋਟੋ)

ਚਨਾ ਦਾਲ ਕਬਾਬ ਰੈਸਿਪੀ: ਨਾਸ਼ਤੇ ਲਈ ਸਿਹਤਮੰਦ ਭੋਜਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਨਾਸ਼ਤਾ ਸੁਆਦ ਨਾਲ ਭਰਪੂਰ ਹੋਵੇ। ਆਮ ਤੌਰ 'ਤੇ ਨਾਸ਼ਤੇ ਨੂੰ ਲੈ ਕੇ ਘਰ 'ਚ ਕਈ ਵਾਰ ਸਵਾਲ ਉੱਠਦਾ ਹੈ ਕਿ ਅੱਜ ਕੀ ਬਣਾਉਣਾ ਚਾਹੀਦਾ ਹੈ। ਬਜ਼ੁਰਗਾਂ ਦੀਆਂ ਵੱਖਰੀਆਂ ਮੰਗਾਂ ਹੁੰਦੀਆਂ ਹਨ, ਜਦੋਂ ਕਿ ਬੱਚਿਆਂ ਦੀਆਂ ਵੱਖਰੀਆਂ ਹੁੰਦੀਆਂ ਹਨ।

ਹੋਰ ਪੜ੍ਹੋ ...
 • Share this:
ਚਨਾ ਦਾਲ ਕਬਾਬ ਰੈਸਿਪੀ: ਨਾਸ਼ਤੇ ਲਈ ਸਿਹਤਮੰਦ ਭੋਜਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਨਾਸ਼ਤਾ ਸੁਆਦ ਨਾਲ ਭਰਪੂਰ ਹੋਵੇ। ਆਮ ਤੌਰ 'ਤੇ ਨਾਸ਼ਤੇ ਨੂੰ ਲੈ ਕੇ ਘਰ 'ਚ ਕਈ ਵਾਰ ਸਵਾਲ ਉੱਠਦਾ ਹੈ ਕਿ ਅੱਜ ਕੀ ਬਣਾਉਣਾ ਚਾਹੀਦਾ ਹੈ। ਬਜ਼ੁਰਗਾਂ ਦੀਆਂ ਵੱਖਰੀਆਂ ਮੰਗਾਂ ਹੁੰਦੀਆਂ ਹਨ, ਜਦੋਂ ਕਿ ਬੱਚਿਆਂ ਦੀਆਂ ਵੱਖਰੀਆਂ ਹੁੰਦੀਆਂ ਹਨ।

ਦਰਅਸਲ ਹਰ ਘਰ ਵਿੱਚ ਅਜਿਹਾ ਘੱਟ ਹੀ ਵਾਪਰਦਾ ਹੈ ਕਿ ਸਾਰੇ ਮੈਂਬਰ ਕਿਸੇ ਇੱਕ ਭੋਜਨ ਡਿਸ਼ 'ਤੇ ਸਹਿਮਤ ਹੋਣ। ਜੇਕਰ ਤੁਸੀਂ ਨਾਸ਼ਤੇ ਵਿੱਚ ਹਰ ਕਿਸੇ ਲਈ ਕੁਝ ਮਸਾਲੇਦਾਰ ਅਤੇ ਸੁਆਦੀ ਬਣਾਉਣਾ ਚਾਹੁੰਦੇ ਹੋ, ਜੋ ਕਿ ਬੱਚੇ ਅਤੇ ਵੱਡਿਆਂ ਨੂੰ ਸਭ ਨੂੰ ਪਸੰਦ ਆਵੇ, ਤਾਂ ਤੁਸੀਂ ਛੋਲਿਆਂ ਦੀ ਦਾਲ ਤੋਂ ਬਣੇ ਕਬਾਬ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹੋ।

ਤੁਸੀਂ ਹੋਟਲਾਂ ਜਾਂ ਰੈਸਟੋਰੈਂਟਾਂ ਵਿੱਚ ਕਈ ਵਾਰ ਸ਼ਾਕਾਹਾਰੀ ਕਬਾਬ ਦਾ ਸੁਆਦ ਚੱਖਿਆ ਹੋਵੇਗਾ, ਪਰ ਜੇਕਰ ਤੁਸੀਂ ਘਰ ਵਿਚ ਵੀ ਚਨਾ ਦਾਲ ਕਬਾਬ ਬਣਾਉਣਾ ਅਤੇ ਖਾਣਾ ਚਾਹੁੰਦੇ ਹੋ, ਤਾਂ ਤੁਸੀਂ ਸਾਡੀ ਰੈਸਿਪੀ ਨੂੰ ਅਜ਼ਮਾ ਸਕਦੇ ਹੋ। ਚਨਾ ਦਾਲ ਕਬਾਬ ਦਾ ਸੁਆਦ ਵੀ ਚੰਗਾ ਹੁੰਦਾ ਹੈ ਤੇ ਇਸ ਨੂੰ ਬਣਾਉਣਾ ਵੀ ਬੇਹੱਦ ਆਸਾਨ ਹੈ। ਇਸ ਨੂੰ ਬਣਾਉਣ ਲਈ ਮੁੱਖ ਤੌਰ 'ਤੇ ਛੋਲਿਆਂ ਦੀ ਦਾਲ ਅਤੇ ਹੋਰ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ।

ਚਨਾ ਦਾਲ ਕਬਾਬ ਬਣਾਉਣ ਲਈ ਸਮੱਗਰੀ

 • ਛੋਲਿਆਂ ਦੀ ਦਾਲ - 100 ਗ੍ਰਾਮ

 • ਅਦਰਕ ਪੀਸਿਆ ਹੋਇਆ - 1 ਚਮਚ

 • ਬੇਸਨ - 1 ਚਮਚ

 • ਕੱਟੀਆਂ ਹੋਈਆਂ ਹਰੀਆਂ ਮਿਰਚਾਂ - 2

 • ਜਵੈਨ - 1/2 ਚਮਚ

 • ਹਿੰਗ - 1 ਚੂੰਡੀ

 • ਲੌਂਗ - 2

 • ਵੱਡੀ ਇਲਾਇਚੀ - 1

 • ਤੇਲ - ਤਲ਼ਣ ਲਈ

 • ਲੂਣ - ਸੁਆਦ ਅਨੁਸਾਰ


ਚਨਾ ਦਾਲ ਕਬਾਬ ਬਣਾਉਣ ਦਾ ਤਰੀਕਾ
ਚਨਾ ਦਾਲ ਕਬਾਬ ਬਣਾਉਣ ਲਈ ਸਭ ਤੋਂ ਪਹਿਲਾਂ ਛੋਲਿਆਂ ਦੀ ਦਾਲ ਲੈ ਕੇ ਸਾਫ਼ ਕਰ ਲਓ ਅਤੇ ਰਾਤ ਭਰ ਲਈ ਪਾਣੀ 'ਚ ਭਿਓ ਕੇ ਰੱਖ ਦਿਓ। ਹੁਣ ਕੁੱਕਰ 'ਚ ਪਾਣੀ ਅਤੇ ਥੋੜ੍ਹਾ ਜਿਹਾ ਨਮਕ ਪਾ ਕੇ ਸੀਟੀ ਲਗਵਾਓ। ਗੈਸ ਬੰਦ ਕਰਨ ਤੋਂ ਬਾਅਦ, ਕੁੱਕਰ ਦਾ ਪ੍ਰੈਸ਼ਰ ਛੱਡ ਦਿਓ। ਇਸ ਤੋਂ ਬਾਅਦ ਢੱਕਣ ਨੂੰ ਖੋਲ੍ਹ ਕੇ ਦਾਲ ਇੱਕ ਬਰਤਨ 'ਚ ਕੱਢ ਲਓ ਅਤੇ ਚੰਗੀ ਤਰ੍ਹਾਂ ਮੈਸ਼ ਕਰ ਲਓ।

ਹੁਣ ਮੈਸ਼ ਕੀਤੀ ਹੋਈ ਦਾਲ 'ਚ ਥੋੜ੍ਹਾ ਜਿਹਾ ਬੇਸਨ ਪਾ ਕੇ ਮਿਕਸ ਕਰ ਲਓ। ਇਸ ਤੋਂ ਬਾਅਦ ਇਸ ਮਿਸ਼ਰਣ 'ਚ ਕੱਟੀ ਹੋਈ ਹਰੀ ਮਿਰਚ, ਪੀਸਿਆ ਹੋਇਆ ਅਦਰਕ, ਲੌਂਗ ਅਤੇ ਵੱਡੀ ਇਲਾਇਚੀ ਪਾਓ ਅਤੇ ਇਨ੍ਹਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਤੋਂ ਬਾਅਦ ਇਸ ਮਸਾਲੇ ਤੋਂ ਛੋਟੇ-ਛੋਟੇ ਰੋਲ (ਕਬਾਬ) ਬਣਾ ਲਓ ਅਤੇ ਉਨ੍ਹਾਂ ਨੂੰ ਇੱਕ ਵੱਖਰੀ ਪਲੇਟ ਵਿਚ ਰੱਖ ਲਓ।

ਹੁਣ ਇੱਕ ਨਾਨ-ਸਟਿਕ ਪੈਨ/ਤਵਾ ਲਓ ਅਤੇ ਇਸ ਨੂੰ ਮੱਧਮ ਸੇਕ 'ਤੇ ਗਰਮ ਕਰਨ ਲਈ ਰੱਖੋ। ਹੁਣ ਇਸ 'ਚ ਥੋੜ੍ਹਾ ਜਿਹਾ ਤੇਲ ਫੈਲਾਓ। ਤਵਾ ਗਰਮ ਹੋਣ ਤੋਂ ਬਾਅਦ ਇਸ ਵਿੱਚ ਚਨਾ ਦਾਲ ਕਬਾਬ ਪਾ ਕੇ ਸੇਕ ਲਓ। 30-40 ਸਕਿੰਟਾਂ ਲਈ ਸੇਕਣ ਤੋਂ ਬਾਅਦ, ਕਬਾਬਾਂ ਨੂੰ ਘੁਮਾਓ।

ਦੂਜੇ ਪਾਸੇ ਕਬਾਬਾਂ ਨੂੰ ਥੋੜਾ ਜਿਹਾ ਤੇਲ ਲਗਾ ਕੇ ਦੋਹਾਂ ਪਾਸਿਆਂ ਤੋਂ ਸੁਨਹਿਰੀ ਅਤੇ ਕੁਰਕੁਰੇ ਹੋਣ ਤੱਕ ਫ੍ਰਾਈ ਕਰੋ। ਇਸੇ ਤਰ੍ਹਾਂ ਸਾਰੇ ਕਬਾਬ ਤਿਆਰ ਕਰ ਲਓ। ਨਾਸ਼ਤੇ ਲਈ ਸੁਆਦੀ ਚਨਾ ਦਾਲ ਕਬਾਬ ਤਿਆਰ ਹਨ। ਇਨ੍ਹਾਂ ਨੂੰ ਟਮਾਟਰ ਦੀ ਚਟਨੀ ਜਾਂ ਕੈਚੱਪ ਨਾਲ ਸਰਵ ਕਰੋ।
Published by:rupinderkaursab
First published:

Tags: Food, Healthy, Healthy Food, Lifestyle, Recipe

ਅਗਲੀ ਖਬਰ