ਚੈਤਰ ਨਵਰਾਤਰੀ ਮਾਂ ਦੁਰਗਾ ਦੀ ਪੂਜਾ ਲਈ ਇੱਕ ਵਿਸ਼ੇਸ਼ ਸਮਾਂ ਹੈ ਅਤੇ ਅਸ਼ਟਮੀ ਅਤੇ ਨਵਮੀ ਨੂੰ ਮਾਤਾ ਰਾਣੀ ਦੀ ਪੂਜਾ ਤੋਂ ਬਾਅਦ ਕੰਨਿਆ ਪੂਜਨ ਅਤੇ ਕੰਨਿਆ ਭੋਜ ਕੀਤਾ ਜਾਂਦਾ ਹੈ। ਇਨ੍ਹਾਂ ਖਾਸ ਦਿਨਾਂ ਦੌਰਾਨ ਮਾਂ ਦੁਰਗਾ ਨੂੰ ਹਲਵਾ, ਪੂੜੀ ਅਤੇ ਚਨਾ ਪ੍ਰਸ਼ਾਦ ਚੜ੍ਹਾਇਆ ਜਾਂਦਾ ਹੈ ਅਤੇ ਇਹ ਭੋਗ ਮਾਂ ਨੂੰ ਬਹੁਤ ਪਿਆਰਾ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਘਰ ਵਿੱਚ ਕੰਨਿਆ ਭੋਗ ਦਾ ਆਯੋਜਨ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਕੁਝ ਸਧਾਰਨ Step ਨੂੰ ਫਾਲੋ ਕਰ ਕੇ ਆਸਾਨੀ ਨਾਲ ਮਾਤਾ ਦੇ ਭੋਗ ਨੂੰ ਤਿਆਰ ਕਰ ਸਕਦੇ ਹੋ। ਮਾਂ ਦੇ ਭੋਗ ਲਈ ਸ਼ੁੱਧਤਾ ਬਣਾਈ ਰੱਖਣਾ ਜ਼ਰੂਰੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਚਨਾ ਪ੍ਰਸਾਦ , ਹਲਵਾ ਤੇ ਪੂੜੀ ਤਿਆਰ ਕਰਨ ਦੀ ਆਸਾਨ ਵਿਧੀ ਦੱਸਾਂਗੇ...
ਚਨਾ ਪ੍ਰਸਾਦ ਬਣਾਉਣ ਲਈ ਸਮੱਗਰੀ:
2 ਕੱਪ ਚਨਾ, 1/2 ਚਮਚ ਜੀਰਾ, 1/4 ਚਮਚ ਹਲਦੀ ਪਾਊਡਰ, 1 ਚਮਚ ਧਨੀਆ ਪਾਊਡਰ, 1/4 ਚਮਚ ਅਮਚੂਰ, 3 ਚਮਚ ਕੱਟਿਆ ਹੋਇਆ ਹਰਾ ਧਨੀਆ, 2 ਚਮਚ ਘਿਓ, 3 ਹਰੀਆਂ ਮਿਰਚਾਂ, 1/4 ਚਮਚ ਲਾਲ ਮਿਰਚ ਪਾਊਡਰ, 1/4 ਚਮਚ ਗਰਮ ਮਸਾਲਾ, 1 ਚਮਚ ਲੂਣ,
ਹਲਵਾ ਬਣਾਉਣ ਲਈ ਸਮੱਗਰੀ:
ਸੂਜੀ 100 ਗ੍ਰਾਮ, 1/2 ਚਮਚ ਇਲਾਇਚੀ ਪਾਊਡਰ, 1 ਚਮਚ ਬਾਰੀਕ ਕੱਟੇ ਹੋਏ ਕਾਜੂ, 1 ਚਮਚ ਬਾਰੀਕ ਕੱਟੇ ਹੋਏ ਬਦਾਮ, ਸੌਗੀ 1 ਚਮਚ, 1/4 ਕੱਪ ਘਿਓ, 1/2 ਕੱਪ ਖੰਡ, 1 ਜਾਂ 1/2 ਕੱਪ ਪਾਣੀ
ਪੂੜੀ ਬਣਾਉਣ ਲਈ ਸਮੱਗਰੀ :
2 ਕੱਪ ਕਣਕ ਦਾ ਆਟਾ, ਲੂਣ (ਸਵਾਦ ਅਨੁਸਾਰ), ਪਾਣੀ (ਲੋੜ ਅਨੁਸਾਰ), ਤੇਲ ਤਲਣ ਲਈ
ਨਵਰਾਤਰੀ ਦਾ ਪ੍ਰਸ਼ਾਦ ਬਣਾਉਣ ਲਈ ਹੇਠ ਲਿਖੇ ਸਟੈੱਪ ਫਾਲੋ ਕਰੋ:
ਚਨਾ ਪ੍ਰਸਾਦ
-ਚਨਾ ਪ੍ਰਸਾਦ ਬਣਾਉਣ ਲਈ ਚਨੇ ਨੂੰ ਇੱਕ ਰਾਤ ਪਹਿਲਾਂ ਪਾਣੀ 'ਚ ਭਿਓਂ ਕੇ ਰੱਖੋ। ਸਵੇਰੇ ਚਨੇ ਨੂੰ ਪਾਣੀ ਨਾਲ ਧੋ ਲਓ ਅਤੇ 1 ਕੱਪ ਪਾਣੀ ਅਤੇ ਸਵਾਦ ਅਨੁਸਾਰ ਨਮਕ ਦੇ ਨਾਲ ਕੂਕਰ ਵਿਚ ਪਾਓ। ਇੱਕ ਸੀਟੀ ਵੱਜਣ ਤੱਕ ਪਕਾਓ ਤੇ ਗੈਸ ਬੰਦ ਕਰ ਦਿਓ ਅਤੇ ਕੁੱਕਰ ਦਾ ਪ੍ਰੈਸ਼ਰ ਆਪਣੇ ਆਪ ਨਿਕਲਣ ਦਿਓ। ਇਸ ਤੋਂ ਬਾਅਦ ਇੱਕ ਕਟੋਰੀ ਵਿੱਚ ਉਬਲੇ ਹੋਏ ਚਨੇ ਕੱਢ ਲਓ।
-ਹੁਣ ਮੀਡੀਅਮ ਹੀਟ 'ਤੇ ਇਕ ਪੈਨ ਵਿਚ ਥੋੜ੍ਹਾ ਜਿਹਾ ਘਿਓ ਗਰਮ ਕਰੋ। ਜਦੋਂ ਘਿਓ ਗਰਮ ਹੋ ਜਾਵੇ ਤਾਂ ਜੀਰਾ, ਕੱਟਿਆ ਹੋਇਆ ਅਦਰਕ ਅਤੇ ਹਰੀ ਮਿਰਚ ਪਾ ਕੇ ਕੁਝ ਮਿੰਟਾਂ ਲਈ ਭੁੰਨ ਲਓ। ਇਸ ਵਿੱਚ ਹਲਦੀ ਅਤੇ ਧਨੀਆ ਪਾਊਡਰ ਪਾਓ ਅਤੇ ਕੁਝ ਹੋਰ ਮਿੰਟਾਂ ਲਈ ਪਕਾਓ। ਹੁਣ ਪੈਨ 'ਚ ਉਬਲੇ ਹੋਏ ਚਨੇ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਕੁਝ ਦੇਰ ਪਕਾਓ। ਇਸ ਤੋਂ ਬਾਅਦ ਲਾਲ ਮਿਰਚ ਪਾਊਡਰ, ਗਰਮ ਮਸਾਲਾ ਅਤੇ ਅਮਚੂਰ ਮਿਲਾਓ। ਵਿੱਚ ਵਿੱਚ ਇਸ ਨੂੰ ਹਿਲਾਉਂਦੇ ਹੋਏ ਚਨੇ ਨੂੰ ਪਕਣ ਦਿਓ। ਚਨਾ ਪ੍ਰਸਾਦ ਹੁਣ ਤਿਆਰ ਹੈ।
ਹਲਵਾ
-ਹਲਵਾ ਬਣਾਉਣ ਲਈ ਇੱਕ ਕੜਾਹੀ ਵਿੱਚ ਘਿਓ ਗਰਮ ਕਰੋ। ਘਿਓ ਪਿਘਲਣ ਤੋਂ ਬਾਅਦ, ਕੜਾਹੀ ਵਿਚ ਸੂਜੀ ਪਾਓ ਅਤੇ ਘੱਟ ਸੇਕ 'ਤੇ ਇਸ ਨੂੰ ਪਕਾਓ ਤੇ ਹਿਲਕਾਉਂਦੇ ਰਹੋ ਜਦੋਂ ਤੱਕ ਇਹ ਸੁਨਹਿਰੀ ਭੂਰੇ ਰੰਗ ਦੀ ਨਾ ਹੋ ਜਾਵੇ। ਸੂਜੀ ਸੁਨਹਿਰੀ ਭੂਰੇ ਰੰਗ ਦੀ ਹੋਣ 'ਤੇ, ਸੁਆਦ ਅਨੁਸਾਰ 1 ਜਾਂ 1/2 ਕੱਪ ਪਾਣੀ, ਚੀਨੀ ਅਤੇ ਸੁੱਕੇ ਮੇਵੇ ਪਾਓ। ਹਲਵੇ ਨੂੰ ਘੱਟ ਸੇਕ 'ਤੇ 4-5 ਮਿੰਟ ਤੱਕ ਪਕਣ ਦਿਓ। ਇਸ ਤੋਂ ਬਾਅਦ ਹਲਵੇ 'ਚ ਇਲਾਇਚੀ ਪਾਊਡਰ ਮਿਲਾਓ। ਜਦੋਂ ਹਲਵਾ ਪੂਰੀ ਤਰ੍ਹਾਂ ਪੱਕ ਜਾਵੇ ਤਾਂ ਗੈਸ ਬੰਦ ਕਰ ਦਿਓ। ਹਲਵਾ ਪ੍ਰਸ਼ਾਦ ਤਿਆਰ ਹੈ।
ਪੂੜੀਆਂ
-ਪੂੜੀਆਂ ਬਣਾਉਣ ਲਈ, ਇੱਕ ਬਰਤਨ ਵਿੱਚ ਆਟਾ ਪਾਓ, ਇੱਕ ਚੁਟਕੀ ਨਮਕ ਅਤੇ ਥੋੜਾ-ਥੋੜਾ ਪਾਣੀ ਪਾ ਕੇ ਆਟਾ ਗੁੰਨ ਲਓ। ਆਟੇ ਨੂੰ ਢੱਕ ਕੇ 20 ਮਿੰਟ ਲਈ ਸਾਈਡ ਉੱਤੇ ਰੱਖ ਦਿਓ। ਇਸ ਤੋਂ ਬਾਅਦ ਆਟੇ ਦੇ ਛੋਟੇ-ਛੋਟੇ ਪੇੜੇ ਬਣਾ ਲਓ। ਇੱਕ ਪੈਨ ਵਿੱਚ ਮੀਡੀਅਮ ਸੇਕ ਉੱਤੇ ਤੇਲ ਗਰਮ ਕਰੋ। ਇੱਕ ਪੇੜਾ ਲਓ ਤੇ ਇਸ ਨੂੰ ਰੋਲ ਕਰੋ ਤੇ ਪੈਨ ਵਿੱਚ ਪਾਓ। ਇਸ ਨੂੰ ਗੋਲਡਨ ਬਰਾਊਨ ਹੋਣ ਤੱਕ ਤਲੋ। ਫਿਰ ਇੱਕ ਪਲੇਟ ਵਿੱਚ ਇਸ ਨੂੰ ਕੱਢ ਲਓ। ਇਸ ਤਰ੍ਹਾਂ ਸਾਰੇ ਸਾਰੇ ਪੇੜਿਆਂ ਤੋਂ ਪੂਰੀਆਂ ਤਿਆਰ ਕਰ ਲਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chaitra Navratri, Chaitra Navratri 2023, Fast food, Food Recipe, Hindu, Religion