ਦੇਸ਼ ਵਿਚ ਕੋਰੋਨਾ (Corona) ਦੀ ਦੂਜੀ ਲਹਿਰ (Second Wave) ਤਬਾਹੀ ਮਚਾ ਰਹੀ ਹੈ। ਹਰ ਦਿਨ ਕੋਰੋਨਾ ਦੇ ਡਰਾਉਣੇ ਅੰਕੜੇ ਸਾਹਮਣੇ ਆ ਰਹੇ ਹਨ। ਕੋਰੋਨਾ ਦੀ ਇਸ ਲੜਾਈ ਵਿਚ ਵੈਕਸੀਨ ਨੂੰ ਸਭ ਤੋਂ ਵੱਡੇ ਹਥਿਆਰ ਵਜੋਂ ਦੇਖਿਆ ਜਾ ਰਿਹਾ ਹੈ।
ਕੋਰੋਨਾ ਟੀਕੇ ਬਾਰੇ ਇੱਕ ਤਾਜ਼ਾ ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਵੈਕਸੀਨ ਲਗਵਾਉਣ ਵਾਲੇ 97.38 ਪ੍ਰਤੀਸ਼ਤ ਲੋਕਾਂ ਲਾਗ ਤੋਂ ਸੁਰੱਖਿਅਤ ਰਹੇ। ਇਸ ਦੇ ਨਾਲ ਹੀ ਜੋ ਲੋਕ ਸੰਕਰਮਿਤ ਵੀ ਹੋਏ ਹਨ, ਵਿਚੋਂ ਸਿਰਫ 0.06 ਪ੍ਰਤੀਸ਼ਤ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਹੈ।
ਇੰਦਰਪ੍ਰਸਥ ਅਪੋਲੋ ਹਸਪਤਾਲ ਨੇ ਸ਼ਨੀਵਾਰ ਨੂੰ ਟੀਕੇ ਤੋਂ ਬਾਅਦ ਸੰਕਰਮਿਤ ਲੋਕਾਂ ਉੱਤੇ ਕੀਤੇ ਅਧਿਐਨ ਦੇ ਨਤੀਜਿਆਂ ਦਾ ਖੁਲਾਸਾ ਕੀਤਾ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਵੈਕਸੀਨ ਲੈਣ ਵਾਲੇ ਲੋਕਾਂ ਵਿਚ ਸੰਕਰਮਣ ਦੀ ਸੰਭਾਵਨਾ ਬਹੁਤ ਘੱਟ ਸੀ ਅਤੇ ਜਿਨ੍ਹਾਂ ਨੂੰ ਲਾਗ ਲੱਗ ਵੀ ਗਈ ਸੀ, ਉਨ੍ਹਾਂ ਨੂੰ ਆਈਸੀਯੂ ਦਾਖਲ ਹੋਣ ਜਾਂ ਮੌਤ ਦੀ ਨੌਬਤ ਨਹੀਂ ਆਈ। ਇੰਦਰਪ੍ਰਸਥ ਅਪੋਲੋ ਹਸਪਤਾਲ, ਨਵੀਂ ਦਿੱਲੀ ਨੇ ਇਹ ਅਧਿਐਨ ਉਨ੍ਹਾਂ ਸਿਹਤ ਕਾਮਿਆਂ ਉਤੇ ਕੀਤਾ ਹੈ, ਜਿਨ੍ਹਾਂ ਨੂੰ ਕੋਵੀਸ਼ੀਲਡ ਵੈਕਸੀਨ ਦੇ ਪਹਿਲੇ 100 ਦਿਨਾਂ ਦੇ ਅੰਦਰ-ਅੰਦਰ ਕੋਵਿਡ ਦੇ ਲੱਛਣ ਹੋਏ ਸਨ।
ਅਪੋਲੋ ਹਸਪਤਾਲਾਂ ਗਰੁੱਪ ਦੇ ਗਰੁੱਪ ਮੈਡੀਕਲ ਡਾਇਰੈਕਟਰ ਡਾ. ਅਨੁਪਮ ਸਿੱਬਲ ਨੇ ਨਿਊਜ਼ ਏਜੰਸੀ ਏ.ਐੱਨ.ਆਈ ਨੂੰ ਦੱਸਿਆ, ‘ਭਾਰਤ ਵਿੱਚ ਟੀਕਾਕਰਨ ਮੁਹਿੰਮ ਦੇ ਵਿੱਚ, ਕੋਵਿਡ -19 ਦੀ ਦੂਜੀ ਲਹਿਰ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਹੋਇਆ ਹੈ। ਟੀਕਾ ਲਗਵਾਉਣ ਤੋਂ ਬਾਅਦ ਵੀ ਕੁਝ ਲੋਕ ਲਾਗ ਦਾ ਸ਼ਿਕਾਰ ਹੋਏ ਹਨ। ਜਿਸ ਨੂੰ ਬ੍ਰੇਕਥਰੂ ਲਾਗ ਕਹਿੰਦੇ ਹਨ। ਇਹ ਸੰਕਰਮਣ ਕੁਝ ਵਿਅਕਤੀਆਂ ਵਿੱਚ ਅੰਸ਼ਕ ਅਤੇ ਸੰਪੂਰਨ ਟੀਕਾਕਰਣ ਤੋਂ ਬਾਅਦ ਹੋ ਸਕਦੇ ਹਨ।
ਇਹ ਅਧਿਐਨ 3235 ਸਿਹਤ ਕਰਮਚਾਰੀਆਂ 'ਤੇ ਕੀਤਾ ਗਿਆ ਸੀ। ਅਧਿਐਨ ਦੌਰਾਨ ਇਹ ਪਾਇਆ ਗਿਆ ਹੈ ਕਿ ਇਸ ਵਿੱਚੋਂ 85 ਮੈਡੀਕਲ ਸਟਾਫ ਕੋਰੋਨਾ ਨਾਲ ਸੰਕਰਮਿਤ ਹੋਏ। ਇਸ ਵਿਚੋਂ 65 ਅਮਲੇ (2.62%) ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ ਜਦੋਂਕਿ 20 (2.65%) ਨੂੰ ਟੀਕੇ ਦੀ ਸਿਰਫ ਇਕ ਖੁਰਾਕ ਮਿਲੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Corona vaccine, Coronavirus