Chandra Grahan 2022 8 November: 8 ਨਵੰਬਰ ਦੇ ਦਿਨ ਮੰਗਲਵਾਰ ਨੂੰ ਚੰਦਰਮਾ ਨੂੰ ਗ੍ਰਹਿਣ ਲੱਗੇਗਾ। ਇਹ ਕਾਰਤਿਕ ਪੂਰਨਿਮਾ 'ਤੇ ਹੋਣ ਜਾ ਰਿਹਾ ਹੈ। ਇਹ ਸਾਲ 2022 ਦਾ ਆਖਰੀ ਚੰਦਰ ਗ੍ਰਹਿਣ ਹੈ। ਇਹ ਚੰਦਰ ਗ੍ਰਹਿਣ ਦੇਸ਼ ਦੇ ਕਈ ਹਿੱਸਿਆਂ 'ਚ ਅੰਸ਼ਕ ਤੌਰ 'ਤੇ ਦਿਖਾਈ ਦੇਵੇਗਾ, ਜਦਕਿ ਪੂਰਬੀ ਹਿੱਸਿਆਂ 'ਚ ਇਹ ਸਾਫ ਦਿਖਾਈ ਦੇਵੇਗਾ। ਸਥਾਨ ਅਤੇ ਸਮੇਂ ਦੇ ਅਧਾਰ 'ਤੇ ਚੰਦਰ ਗ੍ਰਹਿਣ ਦੇ ਸ਼ੁਰੂ ਹੋਣ ਦੇ ਸਮੇਂ ਵਿੱਚ ਅੰਤਰ ਹੋ ਸਕਦਾ ਹੈ, ਪਰ ਇਹ ਹਰ ਜਗ੍ਹਾ ਇੱਕੋ ਸਮੇਂ 'ਤੇ ਖਤਮ ਹੋਵੇਗਾ। ਚੰਦਰ ਗ੍ਰਹਿਣ ਦਾ ਸੂਤਕ ਕਾਲ ਗ੍ਰਹਿਣ ਦੇ ਸਮੇਂ ਤੋਂ 09 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ। ਜਿਸ ਸਥਾਨ ਤੋਂ ਗ੍ਰਹਿਣ ਦਾ ਸਮਾਂ ਸ਼ੁਰੂ ਹੋਵੇਗਾ, ਸੂਤਕ ਕਾਲ ਦੀ ਗਣਨਾ ਉਸ ਤੋਂ 09 ਤੋਂ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ।
ਚੰਦਰ ਗ੍ਰਹਿਣ 2022 ਦਾ ਸਮਾਂ
ਦਿੱਲੀ ਵਿੱਚ 8 ਨਵੰਬਰ ਨੂੰ ਚੰਦਰ ਗ੍ਰਹਿਣ ਦਾ ਸਮਾਂ ਸ਼ਾਮ 5:32 ਵਜੇ ਹੈ। ਇਸ ਸਮੇਂ ਤੋਂ ਚੰਦਰ ਗ੍ਰਹਿਣ ਸ਼ੁਰੂ ਹੋਵੇਗਾ ਅਤੇ ਸ਼ਾਮ ਨੂੰ 06:18 ਵਜੇ ਸਮਾਪਤ ਹੋਵੇਗਾ। ਗ੍ਰਹਿਣ ਦੀ ਸ਼ੁਰੂਆਤ ਤੋਂ ਖਤਮ ਹੋਣ ਤੱਕ ਦੇ ਸਮੇਂ ਨੂੰ ਗ੍ਰਹਿਣ ਕਾਲ ਕਿਹਾ ਜਾਂਦਾ ਹੈ।
ਚੰਦਰ ਗ੍ਰਹਿਣ 2022 ਦਾ ਸੂਤਕ ਕਾਲ
ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਚੰਦਰ ਗ੍ਰਹਿਣ ਦਾ ਸੂਤਕ ਕਾਲ 09 ਘੰਟੇ ਪਹਿਲਾਂ ਸ਼ੁਰੂ ਹੋਵੇਗਾ। ਅਜਿਹੀ ਸਥਿਤੀ ਵਿੱਚ, 08 ਨਵੰਬਰ ਨੂੰ ਚੰਦਰ ਗ੍ਰਹਿਣ ਦਾ ਸੂਤਕ ਕਾਲ ਸਵੇਰੇ 09.21 ਵਜੇ ਤੋਂ ਸ਼ੁਰੂ ਹੋਵੇਗਾ। ਸਥਾਨ ਦੇ ਅਧਾਰ ਤੇ, ਸੂਤਕ ਕਾਲ ਦੇ ਅਰੰਭਕ ਹੋਣ ਦੇ ਸਮੇਂ ਵਿੱਚ ਅੰਤਰ ਹੋ ਸਕਦਾ ਹੈ। ਇਹ ਗ੍ਰਹਿਣ ਕਾਰਤਿਕ ਪੂਰਨਿਮਾ 'ਤੇ ਲੱਗ ਰਿਹਾ ਹੈ। ਕਾਰਤਿਕ ਪੂਰਨਿਮਾ 07 ਨਵੰਬਰ ਨੂੰ ਸ਼ਾਮ 4.15 ਵਜੇ ਤੋਂ ਸ਼ੁਰੂ ਹੋ ਕੇ 08 ਨਵੰਬਰ ਨੂੰ ਸ਼ਾਮ 4.31 ਵਜੇ ਤੱਕ ਰਹੇਗੀ।
ਦਸ ਦੇਈਏ ਕਿ ਕੁੱਝ ਕਾਰਜ ਹੁੰਦੇ ਹਨ ਜੋ ਸੂਤਕ ਕਾਲ ਦੌਰਾਨ ਨਹੀਂ ਕਰਨੇ ਚਾਹੀਦੇ ਹਨ:
-ਸੂਤਕ ਕਾਲ ਦੌਰਾਨ ਮੰਦਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ।
-ਸੂਤਕ ਕਾਲ ਦੀ ਮਿਆਦ ਦੇ ਦੌਰਾਨ ਭੋਜਨ ਨਹੀਂ ਖਾਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਸਮੇਂ ਦਾ ਭੋਜਨ ਦੂਸ਼ਿਤ ਹੋ ਜਾਂਦਾ ਹੈ।
-ਇਸ ਸਮੇਂ ਦੌਰਾਨ ਸੌਣ ਦੀ ਵੀ ਮਨਾਹੀ ਹੈ। ਪਰ ਮਰੀਜ਼ਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਤੋਂ ਛੋਟ ਹੁੰਦੀ ਹੈ।
-ਗ੍ਰਹਿਣ ਅਤੇ ਸੂਤਕ ਕਾਲ ਦੌਰਾਨ ਗਰਭਵਤੀ ਔਰਤਾਂ ਨੂੰ ਘਰ ਤੋਂ ਬਾਹਰ ਜਾਣ ਦੀ ਮਨਾਹੀ ਹੁੰਦੀ ਹੈ।
-ਸੂਤਕ ਕਾਲ ਦੌਰਾਨ ਹਰ ਤਰ੍ਹਾਂ ਦੇ ਸ਼ੁਭ ਕੰਮ ਨਾ ਕਰੋ। ਇਹ ਵਰਜਿਤ ਹਨ। ਇਨ੍ਹਾਂ ਨੂੰ ਕਰਨ ਨਾਲ ਸ਼ੁਭ ਫਲ ਨਹੀਂ ਮਿਲਦਾ।
-ਸੂਤਕ ਕਾਲ ਦੌਰਾਨ ਪੂਜਾ ਅਤੇ ਧਾਰਮਿਕ ਕੰਮ ਨਹੀਂ ਕਰਨੇ ਚਾਹੀਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lunar eclipse, Religion, Solar Eclipse