• Home
 • »
 • News
 • »
 • lifestyle
 • »
 • CHANGES IN NEW LABOUR CODE MAY ALLOW FOUR DAY WORKING WEEK BUT WITH LONGER WORKING HOURS UNION MINISTRY OF LABOUR AND EMPLOYMENT MULLS NEW RULES AS

ਨਵੇਂ ਲੇਬਰ ਕੋਡ ਅਨੁਸਾਰ ਹਫਤੇ 'ਚ ਕੇਵਲ 4 ਦਿਨ ਕਰਨਾ ਹੋਵੇਗਾ ਕੰਮ ਪਰ ਵਰਕਿੰਗ ਟਾਈਮ ਹੋਵੇਗਾ ਜ਼ਿਆਦਾ!!

ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲਾ (The Union Ministry of Labour and Employment) ਨਵੇਂ ਲੇਬਰ ਕੋਡ ਤਿਆਰ ਕਰਨ ਲਈ ਕੰਮ ਕਰ ਰਿਹਾ ਹੈ, ਜਿਸ ਵਿੱਚ ਕੰਪਨੀਆਂ ਨੂੰ ਇੱਕ ਹਫ਼ਤੇ ਵਿੱਚ 4 ਦਿਨ ਕੰਮ ਕਰਨ (ਕੰਪਨੀ ਚਾਹੇ ਤਾਂ) ਅਤੇ ਕਾਮਿਆਂ (Workers) ਨੂੰ ਸਟੇਟ ਇਸ਼ਯੋਰੈਂਸ ਦੁਆਰਾ ਮੁਫ਼ਤ ਡਾਕਟਰੀ ਚੈੱਕਅਪ ਦੀ ਸੁਵਿਧਾ ਦਾ ਪ੍ਰਸਤਾਵ ਰੱਖਿਆ ਜਾਵੇਗਾ।

ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲਾ (The Union Ministry of Labour and Employment) ਨਵੇਂ ਲੇਬਰ ਕੋਡ ਤਿਆਰ ਕਰਨ ਲਈ ਕੰਮ ਕਰ ਰਿਹਾ ਹੈ, ਜਿਸ ਵਿੱਚ ਕੰਪਨੀਆਂ ਨੂੰ ਇੱਕ ਹਫ਼ਤੇ ਵਿੱਚ 4 ਦਿਨ ਕੰਮ ਕਰਨ (ਕੰਪਨੀ ਚਾਹੇ ਤਾਂ) ਅਤੇ ਕਾਮਿਆਂ (Workers) ਨੂੰ ਸਟੇਟ ਇਸ਼ਯੋਰੈਂਸ ਦੁਆਰਾ ਮੁਫ਼ਤ ਡਾਕਟਰੀ ਚੈੱਕਅਪ ਦੀ ਸੁਵਿਧਾ ਦਾ ਪ੍ਰਸਤਾਵ ਰੱਖਿਆ ਜਾਵੇਗਾ।

 • Share this:
  ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲਾ (The Union Ministry of Labour and Employment) ਨਵੇਂ ਲੇਬਰ ਕੋਡ ਤਿਆਰ ਕਰਨ ਲਈ ਕੰਮ ਕਰ ਰਿਹਾ ਹੈ, ਜਿਸ ਵਿੱਚ ਕੰਪਨੀਆਂ ਨੂੰ ਇੱਕ ਹਫ਼ਤੇ ਵਿੱਚ 4 ਦਿਨ ਕੰਮ ਕਰਨ (ਕੰਪਨੀ ਚਾਹੇ ਤਾਂ) ਅਤੇ ਕਾਮਿਆਂ (Workers) ਨੂੰ ਸਟੇਟ ਇਸ਼ਯੋਰੈਂਸ ਦੁਆਰਾ ਮੁਫ਼ਤ ਡਾਕਟਰੀ ਚੈੱਕਅਪ ਦੀ ਸੁਵਿਧਾ ਦਾ ਪ੍ਰਸਤਾਵ ਰੱਖਿਆ ਜਾਵੇਗਾ। ਹਾਲਾਂਕਿ ਪ੍ਰਤੀ ਹਫ਼ਤੇ 48 ਘੰਟੇ ਕੰਮ ਕਰਨ ਵਾਲੇ ਕੋਡ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।

  ਕਿਰਤ ਅਤੇ ਰੁਜ਼ਗਾਰ ਸਕੱਤਰ ਅਪੂਰਵ ਚੰਦਰਾ ਨੇ ਸੋਮਵਾਰ ਨੂੰ ਕਿਹਾ ਕਿ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਨੂੰ ਤਿੰਨ ਦਿਨ (Non Working Days) ਦੀ ਤਨਖ਼ਾਹ ਦੇਣੀ ਪਵੇਗੀ ਅਤੇ ਕਾਮਿਆਂ ਦੀ ਸਹਿਮਤੀ ਨਾਲ ਹਰ ਰੋਜ਼ 12 ਘੰਟੇ ਕੰਮ ਕਰਨਾ ਹੋਵੇਗਾ।

  “ਅਸੀਂ ਕਰਮਚਾਰੀਆਂ ਜਾਂ ਮਾਲਕਾਂ/ਕੰਪਨੀਆਂ ਨੂੰ ਮਜਬੂਰ ਨਹੀਂ ਕਰ ਰਹੇ। ਇਹ ਫਲੈਕਸਿਬਿਲਿਟੀ ਦਿੰਦਾ ਹੈ। ਇਹ ਕੰਮਕਾਜ ਦੇ ਬਦਲ ਰਹੇ ਮਾਹੌਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇੱਕ ਕਦਮ ਹੈ। ਅਸੀਂ ਕੁੱਝ ਤਬਦੀਲੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਕੰਮ ਦੇ ਦਿਨਾਂ ਲਈ ਫਲੈਕਸਿਬਿਲਿਟੀ ਦੇਣ ਦੀ ਕੋਸ਼ਿਸ਼ ਕੀਤੀ ਹੈ।" ਉਨ੍ਹਾਂ ਅੱਗੇ ਦੱਸਿਆ, ਲੇਬਰ ਕੋਡ ਦੇ ਨਿਯਮਾਂ ਦਾ ਡਰਾਫ਼ਟ ਅੰਤਿਮ ਚਰਨ ਵਿੱਚ ਹੈ ਅਤੇ ਜ਼ਿਆਦਾਤਰ ਰਾਜ ਆਪਣੇ ਨਿਯਮਾਂ ਦਾ ਫ੍ਰੇਮ ਤਿਆਰ ਕਰਨ ਦੇ ਪ੍ਰੋਸੈਸ ਵਿਚ ਸਨ ਅਤੇ ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਪ੍ਰਦੇਸ਼ ਸਣੇ ਕੁੱਝ ਇਸ ਹਫ਼ਤੇ ਆਪਣੇ ਡਰਾਫ਼ਟ ਨਾਲ ਤਿਆਰ ਹੋਣਗੇ।

  “ਇਹ (Working Day) ਪੰਜ ਤੋਂ ਘੱਟ ਹੋ ਸਕਦੇ ਹਨ। ਜੇ ਇਹ ਚਾਰ ਹਨ, ਤਾਂ ਤੁਹਾਨੂੰ ਤਿੰਨ ਪੇਡ ਲੀਵ ਦੇਣੀਆਂ ਪੈਣਗੀਆਂ। ਇਸ ਲਈ ਜੇ ਸੱਤ ਦਿਨਾਂ ਦਾ ਹਫ਼ਤਾ ਹੈ ਤਾਂ ਇਸ ਨੂੰ 4, 5 ਜਾਂ 6 ਕਾਰਜਕਾਰੀ ਦਿਨਾਂ (Working Days) ਵਿੱਚ ਵੰਡਿਆ ਜਾਣਾ ਚਾਹੀਦਾ ਹੈ। ਕਿੱਤਾਮੁਖੀ ਸੁਰੱਖਿਆ, ਸਿਹਤ ਅਤੇ ਕਾਰਜਕਾਰੀ ਹਾਲਤਾਂ ਦੇ ਕੋਡ (Under the Occupational Safety, Health and Working Conditions Code) ਤਹਿਤ, 2020 ਡਰਾਫ਼ਟ ਨਿਯਮ, ਇੱਕ ਹਫ਼ਤੇ ਵਿੱਚ ਕੰਮ ਕਰਨ ਦੀ ਸਮੇਂ ਦੀ ਸੀਮਾ 48 ਘੰਟੇ ਸੀ। ਇਹ ਸੀਮਾ ਠੀਕ ਸੀ ਅਤੇ ਮਾਲਕ ਤੇ ਕਰਮਚਾਰੀਆਂ ਨੂੰ ਕੰਮ ਦੇ ਦਿਨਾਂ ਵਿਚ ਤਬਦੀਲੀ ਲਈ ਸਹਿਮਤ ਹੋਣਾ ਪਏਗਾ। ਇਹ ਕਿਸੇ ਲਈ ਜ਼ਬਰਦਸਤੀ ਨਹੀਂ ਹੈ, ”ਉਨ੍ਹਾਂ ਕਿਹਾ।

  ਇਸ ਤੋਂ ਇਲਾਵਾ, ਕਿਰਤ ਮੰਤਰਾਲਾ ਜੂਨ 2021 ਤੱਕ ਅਸੰਗਠਿਤ ਖੇਤਰ ਸਹਿਤ ਜੀਆਈਜੀ, ਪਲੇਟਫ਼ਾਰਮ ਵਰਕਰਾਂ ਅਤੇ ਮਾਈਗ੍ਰੈਂਟ ਵਰਕਰਾਂ ਦੀ ਰਜਿਸਟ੍ਰੇਸ਼ਨ ਅਤੇ ਹੋਰ ਸਹੂਲਤਾਂ ਲਈ ਇੱਕ ਵੈੱਬ ਪੋਰਟਲ ਲਾਂਚ ਕਰਨ 'ਤੇ ਵੀ ਕੰਮ ਕਰ ਰਿਹਾ ਹੈ।

  ਮੰਤਰਾਲੇ ਪੋਰਟਲ 'ਤੇ ਰਜਿਸਟਰ ਹੋਏ ਮਜ਼ਦੂਰਾਂ ਨੂੰ ਹਾਦਸੇ ਅਤੇ ਅਪੰਗ ਹੋਣ ਦੀ ਸਥਿਤੀ ਵਿੱਚ, ਇੱਕ ਸਾਲ ਲਈ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਮੁਫ਼ਤ ਕਵਰੇਜ ਵੀ ਦਿੱਤੀ ਜਾਵੇਗੀ।

  ਚੰਦਰਾ ਨੇ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਕਿ “ਨਿਯਮ ਬਣਾਉਣ ਦੀ ਪ੍ਰਕਿਰਿਆ ਪਹਿਲਾਂ ਤੋਂ ਚੱਲ ਰਹੀ ਹੈ ਅਤੇ ਆਉਣ ਵਾਲੇ ਹਫ਼ਤੇ ਵਿੱਚ ਪੂਰੀ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਨਿਯਮਾਂ ਨੂੰ ਨਿਰਧਾਰਿਤ ਕਰਨ ਵਿੱਚ ਸਾਰੇ ਸਟੇਕਹੋਲਡਰਸ ਦੀ ਸਲਾਹ ਲਈ ਗਈ ਹੈ। ਇਹ ਮੰਤਰਾਲਾ ਜਲਦੀ ਹੀ ਚਾਰੇ ਕੋਡ.. viz., ਕੋਡ ਆਨ ਵੇਜੀਜ਼, ਇੰਡਸਟਰੀਅਲ ਰਿਲੇਸ਼ਨਜ਼, ਓਕਿਉਪੇਸ਼ਨਲ ਸੇਫ਼ਟੀ, ਹੈਲਥ ਐਂਡ ਵਰਕਿੰਗ ਕੰਡੀਸ਼ਨਜ਼ ਅਤੇ ਸੋਸ਼ਲ ਸਿਕਿਉਰਿਟੀ ਕੋਡਸ ਨੂੰ ਲਾਗੂ ਕਰਨ ਲਈ ਤਿਆਰ ਹੋਵੇਗਾ।

  ਨਵੇਂ ਕੋਡ ਨੂੰ ਲਾਗੂ ਕਰਨ ਲਈ, ਲੇਬਰ ਬਿਊਰੋ ਨੇ ਪ੍ਰਵਾਸੀ ਮਜ਼ਦੂਰਾਂ, ਘਰੇਲੂ ਕਾਮਿਆਂ ਦੇ ਨਾਲ-ਨਾਲ ਪੇਸ਼ੇਵਰਾਂ ਅਤੇ ਟਰਾਂਸਪੋਰਟ ਸੈਕਟਰ ਦੁਆਰਾ ਪੈਦਾ ਕੀਤੇ ਰੁਜ਼ਗਾਰਾਂ ਸੰਬੰਧੀ ਚਾਰ ਸਰਵੇ ਕੀਤੇ। ਇਹ 'ਆਲ ਇੰਡੀਆ ਇਸਟੈਬਲਿਸ਼ਮੈਂਟ ਬੇਸਡ ਇੰਪਲਾਇਮੈਂਟ ਸਰਵੇ' ਵੀ ਸ਼ੁਰੂ ਕਰੇਗਾ।

  ਸੰਖੇਪ ਵਿੱਚ, ਨਵੇਂ ਲੇਬਰ ਕੋਡ ਇੱਕ ਹਫ਼ਤੇ ਵਿੱਚ 48 ਘੰਟੇ ਕੰਮ ਕਰਦੇ ਹੋਏ, ਵਰਕਿੰਗ ਡੇਜ਼ ਨੂੰ 4, 5 ਜਾਂ 6 ਰੱਖਣ ਦੀ ਸੁਵਿਧਾ ਦੇਣਗੇ। ਇੱਕ ਵਾਰੀ ਜਦੋਂ ਇਹ ਨਵੇਂ ਨਿਯਮ ਲਾਗੂ ਹੋ ਗਏ ਤਾਂ ਕੰਪਨੀਆਂ ਜਾਂ ਮਾਲਕਾਂ ਨੂੰ ਵਰਕਿੰਗ ਡੇਜ਼ ਦੀ ਲਿਮਿਟ ਲਈ ਸਰਕਾਰ ਕੋਲ ਜਾਨ ਦੀ ਜ਼ਰੂਰਤ ਨਹੀਂ ਪਵੇਗੀ।

  “ਮਾਲਕ ਲਾਜ਼ਮੀ ਤੌਰ 'ਤੇ ਇਹ ਸੁਨਿਸ਼ਚਿਤ ਕਰਨਗੇ ਕਿ ਜੇ ਉਹ ਚਾਰ ਦਿਨਾਂ ਦੇ ਕੰਮ ਦਾ ਹਫ਼ਤਾ ਚੁਣਦੇ ਹਨ, ਤਾਂ ਤਿੰਨ ਦਿਨਾਂ ਦੀ ਛੁੱਟੀ ਹੋਣੀ ਚਾਹੀਦੀ ਹੈ, ਅਤੇ ਜੇ ਇਹ ਪੰਜ ਦਿਨਾਂ ਦਾ ਹਫ਼ਤਾ ਹੈ, ਤਾਂ ਨਵਾਂ ਹਫ਼ਤਾ ਸ਼ੁਰੂ ਕਰਨ ਤੋਂ ਪਹਿਲਾਂ ਦੋ ਦਿਨਾਂ ਦੀ ਛੁੱਟੀ ਦਿੱਤੀ ਜਾਏਗੀ ਲਾਗੂ, ”ਚੰਦਰਾ ਨੇ ਕਿਹਾ।
  Published by:Anuradha Shukla
  First published:
  Advertisement
  Advertisement