HOME » NEWS » Life

ਪ੍ਰਕਾਸ਼ ਪੁਰਬ ਸਮਾਗਮਾਂ ਦਾ ਸੱਦਾ ਦੇਣ ਲਈ ਯੂ.ਕੇ ਪਹੁੰਚੇ ਚੰਨੀ

News18 Punjab
Updated: September 19, 2019, 1:33 PM IST
ਪ੍ਰਕਾਸ਼ ਪੁਰਬ ਸਮਾਗਮਾਂ ਦਾ ਸੱਦਾ ਦੇਣ ਲਈ ਯੂ.ਕੇ ਪਹੁੰਚੇ ਚੰਨੀ
News18 Punjab
Updated: September 19, 2019, 1:33 PM IST
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਦੁਨੀਆਂ ਭਰ ਵਿਚ ਵੱਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸੱਦਾ ਪੱਤਰ ਦੇਣ ਦੀ ਲੜੀ ਤਹਿਤ ਇਨ੍ਹੀਂ ਦਿਨੀਂ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਯੂ.ਕੇ ਪਹੁੰਚੇ ਹੋਏ ਹਨ, ਜਿੱਥੇ ਉਨ੍ਹਾਂ ਨੇ ਸੈਂਟਰਲ ਲੰਡਨ ਵਿਖੇ ਉੱਘੇ ਪੰਜਾਬੀਆਂ ਨਾਲ ਮੁਲਾਕਾਤ ਕੀਤੀ।

ਸੈਂਟਰਲ ਲੰਡਨ ਵਿਖੇ ਸ. ਚੰਨੀ ਨੇ ਯੂ.ਕੇ ਦੀਆਂ ਸੰਗਤਾਂ ਨਾਲ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਵਿਚਾਰ ਚਰਚਾ ਕੀਤੀ। ਉਨ੍ਹਾਂ ਨੇ ਸਮੂਹ ਸੰਗਤ ਨੂੰ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਪਹਿਲੀ ਨਵੰਬਰ ਤੋਂ 12 ਨਵੰਬਰ ਤੱਕ ਕਰਵਾਏ ਜਾਣ ਵਾਲੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ 550ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

Loading...
ਇਸ ਮੌਕੇ ਵਿਰਦੀ ਫਾਊਡੇਸ਼ਨ ਦੇ ਪ੍ਰੋ. ਪੀਟਰ ਵਿਰਦੀ ਨੇ ਸਭਿਆਚਾਰਕ ਮਾਮਲਿਆਂ ਮੰਤਰੀ ਸ. ਚੰਨੀ ਨੂੰ ਦੱਸਿਆ ਕਿ ਉਹ ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਵਧ ਚੜ੍ਹ ਕੇ ਹਿੱਸੇ ਲਵੇਗੀ ਅਤੇ ਵਧ ਚੜ੍ਹ ਕੇ ਯੋਗਦਾਨ ਪਾਵੇਗੀ। ਜ਼ਿਕਰਯੋਗ ਹੈ ਕਿ ਵਿਰਦੀ ਫਾਊਂਡੇਸ਼ਨ ਵੱਲੋਂ ਪਾਕਿਸਤਾਨ ਵਿਚ ਹੋਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਾਗਮਾਂ ਲਈ 500 ਮਿਲੀਅਨ ਪੌਂਡ ਦਾ ਯੋਗਦਾਨ ਪਾਇਆ ਜਾ ਰਿਹਾ ਹੈ।
ਸੈਂਟਰਲ ਲੰਡਨ ਵਿਚ ਉੱਘੇ ਪੰਜਾਬੀਆਂ ਵਿਚ ਖ਼ਾਲਸਾ ਏਡ ਵਾਲੇ ਭਾਈ ਰਵੀ ਸਿੰਘ, ਲਾਰਡ ਰਾਜ ਲੂੰਬਾ, ਲਾਰਡ ਰਾਮੀ ਰੇਂਜਰ, ਲਾਰਡ ਸੁਰੀ, ਬਿੰਤੀ ਪੀਰਿਅਡ ਐਨ.ਜੀ.ਓ.ਦੇ ਸੀ.ਈ.ਓ ਮਨਜੀਤ  ਸਿੰਘ, ਸਨੀ ਸਟਾਰਟ-ਅੱਪਸ ਅਤੇ ਜੈਲੋ ਡੋਰ ਦੇ ਸੀ.ਈ.ਓ ਦਵਿੰਦਰ ਸਿੰਘ ਕੈਂਥ, ਮੀਸਚਨ ਦੀ ਰੀਆ, ਲੀਗਲ ਫਰਮ ਦੇ ਪਾਰਟਨਰ ਕਿ੍ਰਪਾਲ ਕੌਰ, ਮਿਊਜ਼ਿਕ ਪ੍ਰੋਡੀਊਸਰ-ਬੀ2, ਆਇਤਨ ਗਰੁੱਪ ਆਫ ਕੰਪਨੀਜ਼ ਦੇ ਚੇਅਰਮੈਨ ਜਗਤਾਰ ਸਿੰਘ ਆਇਤਨ, ਬੋਆਏ ਲੰਡਨ ਅਤੇ ਕਿ੍ਰਮੀਨਲ ਡੈਮੇਜ ਦੇ ਸੀ.ਈ.ਓ ਜਸ ਆਇਤਨ, ਕੈਲੀਬਰ ਰੋਡ ਸ਼ੋਅ ਅਤੇ ਕੈਲੀਬਰ ਈਵੈਂਟਸ ਦੇ ਸੀ.ਈ.ਓ ਸੁਖੀ ਜੌਹਲ ਹਾਜ਼ਰ ਸਨ।
First published: September 18, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...