Home /News /lifestyle /

Religion: ਪੂਜਾ ਵੇਲੇ ਦੀਪਕ ਜਲਾਓ ਤਾਂ ਕਰੋ ਇਸ ਮੰਤਰ ਦਾ ਜਾਪ, ਮਿਲੇਗਾ ਸਕਾਰਾਤਮਕ ਫਲ

Religion: ਪੂਜਾ ਵੇਲੇ ਦੀਪਕ ਜਲਾਓ ਤਾਂ ਕਰੋ ਇਸ ਮੰਤਰ ਦਾ ਜਾਪ, ਮਿਲੇਗਾ ਸਕਾਰਾਤਮਕ ਫਲ

ਪੂਜਾ ਵੇਲੇ ਦੀਪਕ ਜਲਾਓ ਤਾਂ ਕਰੋ ਇਸ ਮੰਤਰ ਦਾ ਜਾਪ, ਮਿਲੇਗਾ ਸਕਾਰਾਤਮਕ ਫਲ

ਪੂਜਾ ਵੇਲੇ ਦੀਪਕ ਜਲਾਓ ਤਾਂ ਕਰੋ ਇਸ ਮੰਤਰ ਦਾ ਜਾਪ, ਮਿਲੇਗਾ ਸਕਾਰਾਤਮਕ ਫਲ

ਜੋਤਿਸ਼ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਪੂਜਾ ਦੌਰਾਨ ਘਿਓ ਜਾਂ ਤੇਲ ਦਾ ਦੀਵਾ ਜਗਾਉਣ ਨਾਲ ਘਰ ਵਿੱਚ ਮੌਜੂਦ ਨਕਾਰਾਤਮਕ ਊਰਜਾ ਨਸ਼ਟ ਹੁੰਦੀ ਹੈ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਵਧਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਪੂਜਾ ਵੇਲੇ ਦੀਵੇ ਜਗਾਉਣ ਨਾਲ ਪਰਿਵਾਰ ਦੇ ਮੈਂਬਰਾਂ ਦੀ ਕੀਰਤੀ ਵਿੱਚ ਵਾਧਾ ਹੁੰਦਾ ਹੈ।

ਹੋਰ ਪੜ੍ਹੋ ...
  • Share this:

Vastu Tips: ਵਾਸਤੂ ਸ਼ਾਸਤਰ ਦੇ ਮੁਤਾਬਿਕ ਘਰ ਵਿੱਚ ਰੱਖੀ ਹਰ ਚੀਜ਼ ਸਕਾਰਾਤਮਕ ਜਾਂ ਨਕਾਰਾਤਮਕ ਊਰਜਾ ਪ੍ਰਦਾਨ ਕਰਦੀ ਹੈ। ਘਰ ਵਿੱਚ ਰੱਖੀ ਜਾਣ ਵਾਲੀ ਹਰ ਚੀਜ਼ ਨੂੰ ਲੈ ਕੇ ਵਾਸਤੂ ਵਿੱਚ ਵੱਖ-ਵੱਖ ਨਿਯਮ ਹਨ। ਜੇਕਰ ਕੰਮ ਨਿਯਮਾਂ ਅਨੁਸਾਰ ਕੀਤਾ ਜਾਵੇ ਤਾਂ ਘਰ ਵਿੱਚ ਲਾਭ ਹੁੰਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੂਜਾ ਕਰਦੇ ਸਮੇਂ ਦੀਵਾ ਜਗਾਉਣ ਦੇ ਕੀ ਨਿਯਮ ਹਨ। ਵਾਸਤੂ ਅਨੁਸਾਰ ਦੀਵਾ ਜਗਾਉਣ ਦਾ ਇਕ ਖਾਸ ਤਰੀਕਾ ਹੈ। ਇਸ ਦੇ ਨਾਲ ਹੀ ਘਿਓ ਅਤੇ ਤੇਲ ਦੇ ਦੀਵੇ ਜਗਾਉਣ ਦੇ ਨਿਯਮ ਵੀ ਵੱਖਰੇ ਹਨ। ਜੇਕਰ ਤੁਸੀਂ ਇਨ੍ਹਾਂ ਦੀ ਪਾਲਣਾ ਨਹੀਂ ਕਰਦੇ ਤਾਂ ਘਰ 'ਚ ਸਮੱਸਿਆਵਾਂ ਆ ਸਕਦੀਆਂ ਹਨ। ਕੁੱਝ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਦੇਵ ਪ੍ਰਸੰਨ ਹੁੰਦੇ ਹਨ। ਆਓ ਜਾਣਦੇ ਹਾਂ ਇਸ ਬਾਰੇ ਸਭ ਕੁੱਝ...

ਦੀਵਾ ਜਗਾਉਂਦੇ ਸਮੇਂ ਇਸ ਮੰਤਰ ਦਾ ਜਾਪ ਕਰੋ : ਸ਼ੁਭਮ ਕਰੋਤਿ ਕਲਿਆਣਮ, ਅਰੋਗਯ ਧਨ ਸੰਪਦਮ, ਸ਼ਤਰੂ ਬੁਧਿ ਵਿਨਾਸ਼ਯ, ਦੀਪਮ ਜਯੋਤਿ ਨਮੋਸਤੁਤੇ।

ਪੂਜਾ ਕਰਨ ਵੇਲੇ ਦੀਵਾ ਜਗਾਉਣ ਦੇ ਫਾਇਦੇ : ਜੋਤਿਸ਼ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਪੂਜਾ ਦੌਰਾਨ ਘਿਓ ਜਾਂ ਤੇਲ ਦਾ ਦੀਵਾ ਜਗਾਉਣ ਨਾਲ ਘਰ ਵਿੱਚ ਮੌਜੂਦ ਨਕਾਰਾਤਮਕ ਊਰਜਾ ਨਸ਼ਟ ਹੁੰਦੀ ਹੈ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਵਧਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਪੂਜਾ ਵੇਲੇ ਦੀਵੇ ਜਗਾਉਣ ਨਾਲ ਪਰਿਵਾਰ ਦੇ ਮੈਂਬਰਾਂ ਦੀ ਕੀਰਤੀ ਵਿੱਚ ਵਾਧਾ ਹੁੰਦਾ ਹੈ।

ਕਿਹੜੀ ਦਿਸ਼ਾ ਹੈ ਸਭ ਤੋਂ ਉੱਤਮ : ਵਾਸਤੂ ਸ਼ਾਸਤਰ ਅਨੁਸਾਰ ਦੀਵਾ ਜਗਾਉਣ ਲਈ ਘਰ ਦੇ ਦੱਖਣ-ਪੂਰਬੀ ਕੋਨੇ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਸ਼ਾ 'ਚ ਦੀਵਾ ਜਗਾਉਣ ਨਾਲ ਦੁਸ਼ਮਣ 'ਤੇ ਜਿੱਤ ਹਾਸਲ ਹੁੰਦੀ ਹੈ ਅਤੇ ਘਰ ਦੇ ਮੈਂਬਰਾਂ 'ਚ ਸਦਭਾਵਨਾ ਵਧਦੀ ਹੈ। ਇਸ ਤੋਂ ਇਲਾਵਾ ਜੇਕਰ ਵਿਗਿਆਨਕ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਦੀਵੇ ਦੇ ਧੂੰਏਂ ਨਾਲ ਵਾਤਾਵਰਨ ਵਿੱਚ ਮੌਜੂਦ ਹਾਨੀਕਾਰਕ ਸੂਖਮ ਜੀਵਾਣੂ ਜਾਂ ਕੀਟਾਣੂ ਨਸ਼ਟ ਹੋ ਜਾਂਦੇ ਹਨ। ਸ਼ਾਸਤਰਾਂ ਵਿਚ ਦੀਵਾ ਜਗਾਉਣ ਬਾਰੇ ਕੁਝ ਨਿਯਮ ਦੱਸੇ ਗਏ ਹਨ। ਜਿਵੇਂ ਕਿ ਜਦੋਂ ਵੀ ਦੀਵਾ ਜਗਾਉਂਦੇ ਹੋ, ਤਾਂ ਇਸਨੂੰ ਸਿੱਧੇ ਜ਼ਮੀਨ 'ਤੇ ਨਹੀਂ ਰੱਖਣਾ ਚਾਹੀਦਾ ਹੈ।

ਦੀਵਾ ਜਗਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਇਸ ਨੂੰ ਅੰਨ ਦੇ ਢੇਰ 'ਤੇ ਰੱਖ ਦੇਣਾ ਚਾਹੀਦਾ ਹੈ। ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਪੂਜਾ ਦੌਰਾਨ ਦੀਵਾ ਅੱਧ ਵਿਚਕਾਰ ਨਾ ਬੁਝਿਆ ਜਾਵੇ। ਇਸ ਤੋਂ ਇਲਾਵਾ ਦੇਵੀ-ਦੇਵਤਿਆਂ ਦੀ ਮੂਰਤੀ ਦੇ ਸਾਹਮਣੇ ਦੀਵਾ ਲਗਾਉਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ।

Published by:Tanya Chaudhary
First published:

Tags: Correct pooja rituals, Dharma Aastha, Hinduism, Religion