• Home
  • »
  • News
  • »
  • lifestyle
  • »
  • CHEAP HOME LOAN BANK OF MAHARASHTRA LOWERS HOME LOAN RATE TO 6 40 PERCENT GH AP AS

ਘਰ ਖਰੀਦਣ ਵਾਲਿਆਂ ਲਈ ਖੁਸ਼ਖਬਰੀ, ਬੈਂਕ ਆਫ ਮਹਾਂਰਾਸ਼ਟਰ ਦੇ ਰਿਹਾ ਹੈ ਸਸਤੇ Home Loans

ਤੁਹਾਨੂੰ ਦੱਸ ਦੇਈਏ ਕਿ ਬੈਂਕ ਆਫ ਮਹਾਂਰਾਸ਼ਟਰ ਨੇ ਹੋਮ ਲੋਨ 'ਤੇ ਵਿਆਜ ਦਰਾਂ ਨੂੰ ਘਟਾ ਕੇ 6.40 ਫੀਸਦੀ (Percentage) ਕਰਨ ਦਾ ਐਲਾਨ ਕੀਤਾ ਹੈ, ਜੋ ਹੁਣ ਤੱਕ ਦਾ ਸਭ ਤੋਂ ਘੱਟ ਹੈ। ਫਿਲਹਾਲ ਬੈਂਕ 6.80 ਫੀਸਦੀ ਵਿਆਜ (Interest) 'ਤੇ ਹੋਮ ਲੋਨ ਦੇ ਰਿਹਾ ਹੈ।

ਘਰ ਖਰੀਦਣ ਵਾਲਿਆਂ ਲਈ ਖੁਸ਼ਖਬਰੀ, ਬੈਂਕ ਆਫ ਮਹਾਂਰਾਸ਼ਟਰ ਦੇ ਰਿਹਾ ਹੈ ਸਸਤੇ Home Loans

  • Share this:
ਹਰ ਆਦਮੀ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਆਪਣਾ ਘਰ ਹੋਵੇ। ਜੇਕਰ ਤੁਸੀਂ ਵੀ ਘਰ ਖਰੀਦਣ ਲਈ ਹੋਮ ਲੋਨ ਲੈਣ ਦੀ ਯੋਜਨਾ ਬਣਾ ਰਹੇ ਹੋ, ਤਾਂ ਹੁਣ ਤੁਹਾਡੇ ਲਈ ਇੱਕ ਵਧੀਆ ਮੌਕਾ ਹੈ। ਦਰਅਸਲ, ਬੈਂਕ ਆਫ ਮਹਾਂਰਾਸ਼ਟਰ ਭਾਵ BoM (ਬੈਂਕ ਆਫ ਮਹਾਂਰਾਸ਼ਟਰ) ਨੇ ਹੋਮ ਲੋਨ 'ਤੇ ਵਿਆਜ ਦਰਾਂ 'ਚ ਕਟੌਤੀ ਕੀਤੀ ਹੈ। 13 ਦਸੰਬਰ ਤੋਂ ਬੈਂਕ ਦੀਆਂ ਨਵੀਆਂ ਦਰਾਂ ਲਾਗੂ ਹੋਣਗੀਆਂ।

ਤੁਹਾਨੂੰ ਦੱਸ ਦੇਈਏ ਕਿ ਬੈਂਕ ਆਫ ਮਹਾਂਰਾਸ਼ਟਰ ਨੇ ਹੋਮ ਲੋਨ 'ਤੇ ਵਿਆਜ ਦਰਾਂ ਨੂੰ ਘਟਾ ਕੇ 6.40 ਫੀਸਦੀ (Percentage) ਕਰਨ ਦਾ ਐਲਾਨ ਕੀਤਾ ਹੈ, ਜੋ ਹੁਣ ਤੱਕ ਦਾ ਸਭ ਤੋਂ ਘੱਟ ਹੈ। ਫਿਲਹਾਲ ਬੈਂਕ 6.80 ਫੀਸਦੀ ਵਿਆਜ (Interest) 'ਤੇ ਹੋਮ ਲੋਨ ਦੇ ਰਿਹਾ ਹੈ।

ਬੈਂਕ ਨੇ ਬਾਜ਼ਾਰ ਮੁਕਾਬਲੇ ਨੂੰ ਦੇਖਦੇ ਹੋਏ ਕਾਰ ਲੋਨ 'ਤੇ ਵਿਆਜ (Interest) ਦਰਾਂ ਵੀ 7.05 ਫੀਸਦੀ ਤੋਂ ਘਟਾ ਕੇ 6.80 ਫੀਸਦੀ ਕਰ ਦਿੱਤੀਆਂ ਹਨ। ਵਿਆਜ ਦਰਾਂ 'ਚ ਇਹ ਕਟੌਤੀ ਰਿਟੇਲ ਬੋਨਾਂਜ਼ਾ ਫੈਸਟੀਵ ਧਮਾਕਾ (Retail Bonanza Festive Dhamaka) ਆਫਰ ਦੇ ਤਹਿਤ ਕੀਤੀ ਗਈ ਹੈ। ਬੈਂਕ ਦੇ ਮੈਨੇਜਿੰਗ ਡਾਇਰੈਕਟਰ ਏ.ਐੱਸ. ਰਾਜੀਵ ਨੇ ਕਿਹਾ ਕਿ ਇਹ ਪੇਸ਼ਕਸ਼ ਗਾਹਕਾਂ ਨੂੰ ਆਪਣੇ ਕਰਜ਼ਿਆਂ 'ਤੇ ਜ਼ਿਆਦਾ ਬੱਚਤ ਕਰਨ 'ਚ ਮਦਦ ਕਰੇਗੀ।

SBI ਦੇ ਗਾਹਕਾਂ ਲਈ ਖੁਸ਼ਖਬਰੀ, ਸਸਤੀ ਵਿਆਜ ਦਰਾਂ 'ਤੇ ਮਿਲੇਗਾ ਹੋਮ ਟਾਪ-ਅੱਪ ਲੋਨ

ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ SBI ਯਾਨੀ ਭਾਰਤੀ ਸਟੇਟ ਬੈਂਕ (SBI) ਆਪਣੇ ਹੋਮ ਲੋਨ ਦੇ ਟਾਪ-ਅੱਪ ਲੋਨ 'ਤੇ ਇੱਕ ਖਾਸ ਆਫਰ ਲੈ ਕੇ ਆਇਆ ਹੈ। ਬੈਂਕ ਨੇ ਟਾਪ-ਅੱਪ ਲੋਨ ਦੀ ਵਿਆਜ ਦਰ 'ਤੇ 0.25 ਫੀਸਦੀ ਦੀ ਛੋਟ ਦੇਣ ਤੋਂ ਇਲਾਵਾ ਕੋਈ ਵੀ ਪ੍ਰੋਸੈਸਿੰਗ ਫੀਸ ਨਾ ਲੈਣ ਦਾ ਫੈਸਲਾ ਕੀਤਾ ਹੈ। ਟੌਪ-ਅੱਪ ਹੋਮ ਲੋਨ ਦੀ ਵਰਤੋਂ ਬੱਚਿਆਂ ਦੀ ਪੜ੍ਹਾਈ, ਬੇਟੀ ਦੇ ਵਿਆਹ ਜਾਂ ਵਾਧੂ ਜਾਇਦਾਦ ਖਰੀਦਣ ਲਈ ਵੀ ਕੀਤੀ ਜਾ ਸਕਦੀ ਹੈ। ਕਰਜ਼ੇ ਦੀ ਮੁੜ ਅਦਾਇਗੀ ਦੇ ਨਾਲ, ਟਾਪ-ਅੱਪ ਲੋਨ ਦੀਆਂ ਮਹੀਨਾਵਾਰ ਕਿਸ਼ਤਾਂ ਵੀ ਅਦਾ ਕਰਨੀਆਂ ਪੈਂਦੀਆਂ ਹਨ।
Published by:Amelia Punjabi
First published: