Home /News /lifestyle /

3 ਨਵੰਬਰ ਨੂੰ ਲਾਂਚ ਹੋਵੇਗਾ ਦੇਸ਼ ਦਾ ਸਭ ਤੋਂ ਸਸਤਾ 7GB ਰੈਮ ਵਾਲਾ 5G Smartphone

3 ਨਵੰਬਰ ਨੂੰ ਲਾਂਚ ਹੋਵੇਗਾ ਦੇਸ਼ ਦਾ ਸਭ ਤੋਂ ਸਸਤਾ 7GB ਰੈਮ ਵਾਲਾ 5G Smartphone

3 ਨਵੰਬਰ ਨੂੰ ਲਾਂਚ ਹੋਵੇਗਾ ਦੇਸ਼ ਦਾ ਸਭ ਤੋਂ ਸਸਤਾ 7GB ਰੈਮ ਵਾਲਾ 5G Smartphone

3 ਨਵੰਬਰ ਨੂੰ ਲਾਂਚ ਹੋਵੇਗਾ ਦੇਸ਼ ਦਾ ਸਭ ਤੋਂ ਸਸਤਾ 7GB ਰੈਮ ਵਾਲਾ 5G Smartphone

Cheapest 5G Smartphones in India: ਪਿਛਲੇ ਮਹੀਨੇ ਲਾਵਾ ਨੇ ਇੰਡੀਆ ਮੋਬਾਈਲ ਕਾਂਗਰਸ 2022 ਈਵੈਂਟ ਦੌਰਾਨ ਇਸ ਫੋਨ ਦਾ ਐਲਾਨ ਕੀਤਾ ਸੀ। ਕਿਹਾ ਜਾ ਰਿਹਾ ਸੀ ਕਿ ਇਸ ਫੋਨ ਨੂੰ ਦੇਸ਼ ਵਿਚ ਦਿਵਾਲੀ ਦੇ ਨੇੜੇ ਲਾਂਚ ਕੀਤਾ ਜਾਵੇਗਾ ਪਰ ਤਿਉਹਾਰੀ ਸੀਜ਼ਨ ਖਤਮ ਹੋਣ ਤੋਂ ਬਾਅਦ ਵੀ ਇਹ ਫੋਨ ਬਾਜ਼ਾਰ 'ਚ ਕਿਤੇ ਨਜ਼ਰ ਨਹੀਂ ਆਇਆ। ਪਰ ਹੁਣ ਇਹ ਸਮਾਰਟਫੋਨ ਅਧਿਕਾਰਤ ਲਾਂਚ ਲਈ ਬਿਲਕੁਲ ਤਿਆਰ ਹੈ।

ਹੋਰ ਪੜ੍ਹੋ ...
  • Share this:

Cheapest 5G Smartphone: ਭਾਰਤ ਵਿੱਚ ਬਹੁਤ ਜਲਦੀ ਦੇਸ਼ ਦਾ ਸਭ ਤੋਂ ਸਸਤਾ 5G ਫੋਨ ਲਾਂਚ ਹੋਣ ਵਾਲਾ ਹੈ। ਸਮਾਰਟਫੋਨ ਨਿਰਮਾਤਾ ਕੰਪਨੀ Lava ਨੇ Lava Blaze 5G ਫੋਨ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹ ਫੋਨ ਭਾਰਤ 'ਚ ਈ-ਕਾਮਰਸ ਸਾਈਟ ਅਮੇਜ਼ਨ ਦੇ ਜ਼ਰੀਏ ਵੇਚਿਆ ਜਾਵੇਗਾ। ਪਿਛਲੇ ਮਹੀਨੇ ਲਾਵਾ ਨੇ ਇੰਡੀਆ ਮੋਬਾਈਲ ਕਾਂਗਰਸ 2022 ਈਵੈਂਟ ਦੌਰਾਨ ਇਸ ਫੋਨ ਦਾ ਐਲਾਨ ਕੀਤਾ ਸੀ। ਕਿਹਾ ਜਾ ਰਿਹਾ ਸੀ ਕਿ ਇਸ ਫੋਨ ਨੂੰ ਦੇਸ਼ ਵਿਚ ਦਿਵਾਲੀ ਦੇ ਨੇੜੇ ਲਾਂਚ ਕੀਤਾ ਜਾਵੇਗਾ ਪਰ ਤਿਉਹਾਰੀ ਸੀਜ਼ਨ ਖਤਮ ਹੋਣ ਤੋਂ ਬਾਅਦ ਵੀ ਇਹ ਫੋਨ ਬਾਜ਼ਾਰ 'ਚ ਕਿਤੇ ਨਜ਼ਰ ਨਹੀਂ ਆਇਆ। ਪਰ ਹੁਣ ਇਹ ਸਮਾਰਟਫੋਨ ਅਧਿਕਾਰਤ ਲਾਂਚ ਲਈ ਬਿਲਕੁਲ ਤਿਆਰ ਹੈ।

ਜਾਣਕਾਰੀ ਦੇ ਮੁਤਾਬਕ Lava Blaze 5G ਨੂੰ 3 ਨਵੰਬਰ ਯਾਨੀ ਕੱਲ ਲਾਂਚ ਕੀਤਾ ਜਾਵੇਗਾ। Lava Blaze 5G ਡਿਊ ਡਰਾਪ ਸਟਾਈਲ ਨੌਚ ਦੇ ਨਾਲ ਆਉਂਦਾ ਹੈ। ਫੋਨ 'ਚ ਕੰਪਨੀ 7 ਜੀਬੀ ਤੱਕ ਦੀ ਰੈਮ (3 ਜੀਬੀ ਵਰਚੁਅਲ) ਦੇ ਰਹੀ ਹੈ। ਫੋਨ 'ਚ ਕੰਪਨੀ 1600×720 ਪਿਕਸਲ ਰੈਜ਼ੋਲਿਊਸ਼ਨ ਵਾਲਾ 6.5-ਇੰਚ HD+ LCD ਪੈਨਲ ਦੇ ਰਹੀ ਹੈ। ਇਸ ਦੀ ਰਿਫਰੈਸ਼ ਰੇਟ 90Hz ਹੈ। ਲਾਵਾ ਦਾ ਇਹ ਫੋਨ 4 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰੇਜ ਆਪਸ਼ਨ ਵਿੱਚ ਉਪਲਬਧ ਹੋਵੇਗਾ।

ਇਸ ਤੋਂ ਇਲਾਵਾ ਇਸ 'ਚ ਤੁਹਾਨੂੰ Dimensity 700 ਮਜ਼ਬੂਤ ​​ਪ੍ਰੋਸੈਸਰ ਅਤੇ ਡਿਸਪਲੇ ਵੀ ਮਿਲੇਗੀ। ਫੋਨ 'ਚ 5ਜੀ ਕੁਨੈਕਟੀਵਿਟੀ ਹੋਵੇਗੀ ਅਤੇ ਇਸ ਦੀ ਕੀਮਤ ਸਿਰਫ 10 ਹਜ਼ਾਰ ਰੁਪਏ ਤੱਕ ਹੋਵੇਗੀ। ਫੋਨ 'ਚ ਪ੍ਰੀ-ਇੰਸਟਾਲ ਐਂਡ੍ਰਾਇਡ 12 OS ਦਿੱਤਾ ਗਿਆ ਹੈ। ਇਸ ਵਿੱਚ 5,000mAh ਦੀ ਬੈਟਰੀ ਹੈ ਜੋ ਲੰਬੇ ਸਮੇਂ ਤੱਕ ਚੱਲ ਸਕਦੀ ਹੈ।

ਜੇ ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਫੋਨ 'ਚ ਡਿਊਲ ਸਿਮ, ਵਾਈ-ਫਾਈ 6, ਬਲੂਟੁੱਥ 5.1, GPS, USB ਟਾਈਪ C ਪੋਰਟ ਅਤੇ 3.5mm ਆਡੀਓ ਜੈਕ ਦਿੱਤਾ ਗਿਆ ਹੈ। ਇਸ ਸਭ ਫੀਚਰਸ ਤੇ 5ਜੀ ਕਨੈਕਟੀਵਿਟੀ ਦੇ ਨਾਲ ਇਹ ਫੋਨ ਸਿਰਫ 10 ਹਜ਼ਾਰ ਦੀ ਕੀਮਤ ਉੱਤੇ ਵਿਚਿਆ ਜਾ ਰਿਹਾ ਹੈ। ਤੁਹਾਨੂੰ ਦਸ ਦੇਈਏ ਕਿ ਲਾਂਚ ਤੋਂ ਬਾਅਦ ਇਹ ਫੋਨ ਦੇਸ਼ ਦਾ ਸਭ ਤੋਂ ਸਸਤਾ 5ਜੀ ਸਮਾਰਟਫੋਨ ਬਣ ਜਾਵੇਗਾ।

Published by:Tanya Chaudhary
First published:

Tags: 5G Network, Android Phone, Smartphone