Home /News /lifestyle /

ਭਾਰਤ ਵਿੱਚ ਘੁੰਮਣ ਲਈ ਹਨ ਕਈ Heritage Villages, ਖੂਬਸੂਰਤੀ ਦੇਖ ਰਹਿ ਜਾਵੋਗੇ ਹੈਰਾਨ

ਭਾਰਤੀ ਲੋਕ ਅਕਸਰ ਘੁੰਮਣ ਲਈ ਵਿਦੇਸ਼ ਜਾਣ ਦੀ ਯੋਜਨਾ ਬਣਾਉਂਦੇ ਹਨ ਅਤੇ ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਦਾ ਸੁਪਨਾ ਅਧੂਰਾ ਹੀ ਰਹਿ ਜਾਂਦਾ ਹੈ ਕਿਉਂਕਿ ਉਹਨਾਂ ਕੋਲ ਬਹੁਤ ਸਾਰੇ ਪੈਸੇ ਨਹੀਂ ਹੁੰਦੇ। ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਵੀ ਘੁੰਮਣ ਦੇ ਸ਼ੋਕੀਨ ਹੋ ਤਾਂ ਤੁਹਾਨੂੰ ਅੱਜ ਅਸੀਂ ਕੁੱਝ ਅਜਿਹੀਆਂ ਥਾਵਾਂ ਬਾਰੇ ਦੱਸਾਂਗੇ ਜਿਹਨਾਂ ਦੀ ਖੂਬਸੂਰਤੀ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ।

ਹੋਰ ਪੜ੍ਹੋ ...
  • Share this:

ਸਾਡਾ ਦੇਸ਼ ਖੂਬਸੂਰਤੀ ਨਾਲ ਭਰਿਆ ਹੋਇਆ ਹੈ। ਇੱਥੇ ਨਾ ਸਿਰਫ ਸ਼ਹਿਰ ਬਲਕਿ ਇੱਥੋਂ ਦੇ ਪਿੰਡਾਂ ਦੀ ਖੂਬਸੂਰਤੀ ਵੀ ਬਿਆਨ ਤੋਂ ਬਾਹਰ ਹੈ। ਜੇਕਰ ਤੁਸੀਂ ਘੁੰਮਣ ਦੇ ਸ਼ੋਕੀਨ ਹੋ ਤਾਂ ਇੱਕ ਵਾਰ ਜ਼ਰੂਰ ਆਓ ਇਹਨਾਂ ਪਿੰਡਾਂ ਵਿੱਚ: ਵਿਰਾਸਤੀ ਪਿੰਡਾਂ ਦੀ ਗੱਲ ਕਰੀਏ ਤਾਂ ਰਿਕ ਤਲਾਂਗ ਜਾਂ ਰਿਕ ਹੈਰੀਟੇਜ ਵਿਲੇਜ ਮਿਜ਼ੋਰਮ ਦੀ ਗੱਲ ਕਰਨੀ ਸਭ ਤੋਂ ਜ਼ਰੂਰੀ ਹੈ। ਇਹ ਪਿੰਡ ਮਮਿਤ ਜ਼ਿਲ੍ਹੇ ਵਿੱਚ ਸਥਿਤ ਹੈ। ਖ਼ੂਬਸੂਰਤ ਵਾਦੀਆਂ ਅਤੇ ਕੁਦਰਤ ਦੀ ਗੋਦ ਵਿੱਚ ਵਸਿਆ ਰਿਕ ਪਿੰਡ ਬਹੁਤ ਹੀ ਖ਼ੂਬਸੂਰਤ ਹੈ। ਇੱਥੇ ਤੁਸੀਂ ਰਵਾਇਤੀ ਮਿਜ਼ੋ ਝੌਂਪੜੀਆਂ ਅਤੇ ਸਥਾਨਕ ਜੀਵਨ ਦਾ ਅਨੁਭਵ ਕਰ ਸਕਦੇ ਹੋ।

ਸਭ ਤੋਂ ਪਹਿਲਾਂ ਗੱਲ ਕਰੀਏ ਭਾਰਤ ਦੇ ਉੱਤਰ ਦਿਸ਼ਾ ਵਿੱਚ ਪ੍ਰਾਗਪੁਰ, ਹਿਮਾਚਲ ਪ੍ਰਦੇਸ਼ ਦੀ ਤਾਂ ਇਹ ਇੱਕ ਹੈਰੀਟੇਜ ਪਿੰਡ ਹੈ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਹ ਪਿੰਡ 16ਵੀਂ ਸਦੀ ਦੇ ਵੱਸਿਆ ਹੋਇਆ ਹੈ ਜਿਸਨੂੰ ਕਾਂਗੜਾ ਜ਼ਿਲ੍ਹੇ ਦੇ ਜਸਵਾਨ ਸ਼ਾਹੀ ਪਰਿਵਾਰ ਦੀ ਰਾਜਕੁਮਾਰੀ ਪ੍ਰਾਗ ਦੁਆਰਾ ਵਸਾਇਆ ਗਿਆ ਸੀ। ਇਸ ਲਈ ਇਸ ਪਿੰਡ ਦਾ ਨਾਮ ਪ੍ਰਗਰਾਜ ਰੱਖਿਆ ਗਿਆ ਸੀ। ਅੱਜ ਵੀ ਇੱਥੇ ਤੁਹਾਨੂੰ ਪੁਰਾਣੇ ਘਰ ਦੇਖਣ ਨੂੰ ਮਿਲ ਸਕਦੇ ਹਨ।

ਦੂਸਰਾ ਹੋਰ ਇੱਕ ਪਿੰਡ ਵੀ ਹਿਮਾਚਲ ਵਿੱਚ ਹੀ ਹੈ ਜੋ ਕਿ ਪ੍ਰਾਗਪੁਰ ਤੋਂ ਕਾਫੀ ਦੂਰ ਹੈ। ਇਹ ਪਿੰਡ ਇਸ ਲਈ ਖਾਸ ਹੈ ਕਿਉਂਕਿ ਇੱਥੇ ਦਾ ਫਿਊਜ਼ਨ ਆਰਕੀਟੈਕਚਰ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ। ਇਸ ਪਿੰਡ ਵਿੱਚ ਕਦੇ ਅਮੀਰ ਵਪਾਰੀਆਂ ਦੇ ਘਰ ਸੁੰਦਰ ਹਵੇਲੀਆਂ ਸਨ। ਤੁਹਾਨੂੰ ਇਸ ਪਿੰਡ ਨੂੰ ਦੇਖ ਯੂਰਪ ਦੀ ਝਲਕ ਦਿਖੇਗੀ। ਤੁਹਾਨੂੰ ਦੱਸ ਦੇਈਏ ਕਿ ਇੱਥੇ Chateau ਨਾਮ ਦਾ ਇੱਕ ਮਸ਼ਹੂਰ ਵਿਰਾਸਤੀ ਹੋਟਲ ਹੈ।

ਇਸ ਤੋਂ ਬਾਅਦ ਤੁਸੀਂ ਵਿਰਾਸਤੀ ਪਿੰਡ ਘੁੰਮਣ ਲਈ ਕਿਸਾਮਾ, ਨਾਗਾਲੈਂਡ ਵੀ ਜਾ ਸਕਦੇ ਹੋ। ਇਹ ਪਿੰਡ ਦੇਸ਼ ਦੇ ਸਭ ਤੋਂ ਮਸ਼ਹੂਰ ਵਿਰਾਸਤੀ ਪਿੰਡਾਂ ਵਿੱਚੋਂ ਇੱਕ ਹੈ। ਇਹ ਪਿੰਡ ਆਪਣੇ ਹੌਰਨਬਿਲ ਫੈਸਟੀਵਲ ਲਈ ਮਸ਼ਹੂਰ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਪਿੰਡ ਰਾਜਧਾਨੀ ਕੋਹਿਮਾ ਤੋਂ ਸਿਰਫ਼ 12 ਕਿਲੋਮੀਟਰ ਦੂਰ ਸਥਿਤ ਹੈ। ਇੱਥੇ ਤੁਹਾਨੂੰ ਬਹੁਤ ਕੁੱਝ ਮਿਲੇਗਾ।

ਇੱਕ ਹੋਰ ਪਿੰਡ ਜਿਸ ਵਿੱਚ ਤੁਹਾਨੂੰ ਵਿਰਾਸਤੀ ਦਿੱਖ ਮਿਲਦੀ ਹੈ ਉਹ ਹੈ ਮੇਘਾਲਿਆ ਵਿਚ ਸਥਿਤ ਪਿੰਡ ਖਾਸੀ। ਇੱਥੇ ਲੋਕ ਵਿਦੇਸ਼ਾਂ ਤੋਂ ਵੀ ਘੁੰਮਣ ਆਉਂਦੇ ਹਨ। ਇਹ ਪਿੰਡ Mawphlang ਜੰਗਲ ਦੇ ਬਿਲਕੁਲ ਉਲਟ ਅਤੇ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਤੋਂ ਸਿਰਫ 25 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਹ ਪਿੰਡ ਖਾਸੀ ਲੋਕਾਂ ਦੇ ਜੀਵਨ ਨੂੰ ਦਰਸਾਉਣ ਲਈ ਵਸਾਇਆ ਗਿਆ ਹੈ।

Published by:Drishti Gupta
First published:

Tags: Tour, Tourism, Travel