Home /News /lifestyle /

ਕਾਰ ਲੈਣ ਦੀ ਕਰ ਰਹੇ ਹੋ ਤਿਆਰੀ ਤਾਂ ਇਥੇ ਵੇਖੋ ਕਿਹੜਾ ਬੈਂਕ ਦੇ ਰਿਹੈ ਸਸਤੇ ਕਾਰ ਲੋਨ ਦਾ ਆਫਰ

ਕਾਰ ਲੈਣ ਦੀ ਕਰ ਰਹੇ ਹੋ ਤਿਆਰੀ ਤਾਂ ਇਥੇ ਵੇਖੋ ਕਿਹੜਾ ਬੈਂਕ ਦੇ ਰਿਹੈ ਸਸਤੇ ਕਾਰ ਲੋਨ ਦਾ ਆਫਰ

ਇਸ ਤਰ੍ਹਾਂ ਬੇਵਕੂਫ਼ ਬਣਾਉਂਦੀਆਂ ਹਨ ਤਤਕਾਲ ਲੋਨ ਕੰਪਨੀਆਂ, ਜਾਣੋ ਇਨ੍ਹਾਂ ਤੋਂ ਬਚਣ ਦਾ ਤਰੀਕਾ

ਇਸ ਤਰ੍ਹਾਂ ਬੇਵਕੂਫ਼ ਬਣਾਉਂਦੀਆਂ ਹਨ ਤਤਕਾਲ ਲੋਨ ਕੰਪਨੀਆਂ, ਜਾਣੋ ਇਨ੍ਹਾਂ ਤੋਂ ਬਚਣ ਦਾ ਤਰੀਕਾ

 • Share this:

  ਜ਼ਿਆਦਾਤਰ ਕਾਰ ਖਰੀਦਦਾਰ ਸ਼ੋਅਰੂਮ ਦੇ ਪਾਰਟਨਰ ਬੈਂਕ ਤੋਂ ਹੀ ਕਾਰ ਲੋਨ ਲੈਣਾ ਪਸੰਦ ਕਰਦੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਜਦੋਂ ਸਾਰਾ ਕੰਮ ਇਕ ਛੱਤ ਹੇਠ ਹੋ ਰਿਹਾ ਹੈ, ਤਾਂ ਫਿਰ ਇਧਰ-ਉਦਰ ਕਿਉਂ ਜਾਈਏ। ਪਰ ਇਸ ਤੋਂ ਪਹਿਲਾਂ ਕਿ ਤੁਸੀਂ ਕਿਸੇ ਰਿਣਦਾਤਾ ਨਾਲ ਲੋਨ ਲਈ ਸਾਈਨ ਅਪ ਕਰੋ ਜਿਸ ਨੇ ਡੀਲਰ ਨਾਲ ਪਾਟਨਰਸ਼ਿੱਪ ਕੀਤੀ ਹੈ, ਜਾਂਚ ਲਵੋ ਕਿ ਕੀ ਤੁਹਾਨੂੰ ਇਸ ਤੋਂ ਵੀ ਸਸਤੀ ਵਿਆਜ ਦਰ 'ਤੇ ਕਿਤੋਂ ਹੋਰ ਲੋਨ ਮਿਲ ਸਕਦਾ ਹੈ...

  ਇੱਥੋਂ ਤੱਕ ਕਿ ਵਿਆਜ ਦਰ ਵਿੱਚ 1% ਦਾ ਅੰਤਰ ਵੀ ਤੁਹਾਨੂੰ ਬਹੁਤ ਜ਼ਿਆਦਾ ਬਚਤ ਦੇ ਸਕਦਾ ਹੈ। ਜੇਕਰ ਤੁਸੀਂ 7 ਲੱਖ ਰੁਪਏ ਦਾ ਲੋਨ ਚਾਹੁੰਦੇ ਹੋ ਅਤੇ ਡੀਲਰ ਇਸ ਨੂੰ ਪੰਜ ਸਾਲਾਂ ਲਈ 8% ਦੀ ਦਰ ਨਾਲ ਦਿੰਦਾ ਹੈ। ਇਸ ਦੇ ਅਨੁਸਾਰ ਤੁਹਾਡੀ ਮਾਸਿਕ ਕਿਸ਼ਤ ਯਾਨੀ ਈਐਮਆਈ 14,194 ਰੁਪਏ ਹੋਵੇਗੀ ਅਤੇ ਲੋਨ ਰੀਪੇਮੈਂਟ ਵਿਚ ਕੁੱਲ 8,51,609 ਰੁਪਏ ਜਾਣਗੇ।

  ਕੁੱਲ ਰੀਪੇਮੈਂਟ ਵਿਚ ਜੋੜੀ ਗਈ ਪ੍ਰੋਸੈਸਿੰਗ ਫੀਸ ਵੀ ਜਿਆਦਾ ਮਹੱਤਵਪੂਰਨ ਅੰਤਰ ਲਿਆ ਸਕਦੀ ਹੈ।

  ਇਸ ਤਰ੍ਹਾਂ, ਜੇ ਤੁਹਾਡਾ ਕਰਜ਼ਾ 0.5 ਪ੍ਰਤੀਸ਼ਤ ਸਸਤਾ ਹੈ, ਤਾਂ ਤੁਹਾਡੀ EMI  14,027 ਹੋਵੇਗੀ ਅਤੇ ਲੋਨ ਰੀਪੇਮੈਂਟ 8,41,594 ਹੋਵੇਗੀ।

  ਜੇ ਕਰਜ਼ਾ 1% ਸਸਤਾ ਹੈ, ਤਾਂ ਈਐਮਆਈ ਅਤੇ ਕੁੱਲ ਕਰਜ਼ੇ ਦੀ ਅਦਾਇਗੀ ਕ੍ਰਮਵਾਰ, 13,861 ਅਤੇ, 8,31,650 ਹੋਵੇਗੀ। ਵਿਆਜ ਦਰਾਂ ਤੋਂ ਇਲਾਵਾ, ਕੁੱਲ ਰੀਪੇਮੈਂਟ ਵਿਚ ਸ਼ਾਮਲ ਕੀਤੀ ਗਈ ਪ੍ਰੋਸੈਸਿੰਗ ਫੀਸ ਵੀ ਇਕ ਹੋਰ ਮਹੱਤਵਪੂਰਨ ਫਰਕ ਲਿਆ ਸਕਦੀ ਹੈ।

  Published by:Gurwinder Singh
  First published:

  Tags: Auto industry, Auto news, Car loan, Carloan, Loan, Loan waiver