
SMS ਜਾਂ ਮਿਸ ਕਾਲ ਰਾਹੀਂ ਚੈੱਕ ਕਰੋ ਆਪਣੇ PNB ਬੈਂਕ ਖਾਤੇ ਦਾ ਬੈਲੇਂਸ(File Photo)
ਤਕਨੀਕ ਵਿੱਚ ਵਾਧਾ ਹੋਣ ਕਾਰਨ ਸਾਡੇ ਕਈ ਕੰਮ ਆਸਾਨ ਹੋ ਗਏ ਹਨ। ਪਹਿਲਾਂ ਆਪਣੇ ਖਾਤੇ ਦਾ ਬੈਲੇਂਸ ਜਾਣਨ ਲਈ ਸਾਨੂੰ ਬੈਂਕ ਜਾਣਾ ਪੈਂਦਾ ਸੀ, ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲੱਗਣਾ ਪੈਂਦਾ ਸੀ ਤੇ ਫਿਰ ਜਾ ਕੇ ਇਹ ਕੰਮ ਪੂਰਾ ਹੁੰਦਾ ਸੀ। ਸਮੇਂ ਦੇ ਨਾਲ ਨਾਲ ਸਾਨੂੰ ਕਈ ਸੁਵਿਧਾਵਾਂ ਆਪਣੇ ਘਰ ਬੈਠੇ ਮਿਲ ਰਹੀਆਂ ਹਨ। ਹੁਣ ਖਾਤਾ ਖੋਲਣ ਤੋਂ ਲੈ ਕੇ ਪੈਸੇ ਟ੍ਰਾਂਸਫਰ ਕਰਨ ਤੱਕ ਸਭ ਕੁੱਝ ਘਰ ਬੈਠੇ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡਾ ਪਬਲਿਕ ਸੈਕਟਰ ਦੇ ਪੰਜਾਬ ਨੈਸ਼ਨਲ ਬੈਂਕ ਯਾਨੀ PNB ਵਿੱਚ ਖਾਤਾ ਹੈ, ਤਾਂ ਤੁਹਾਨੂੰ ਖਾਤੇ ਦਾ ਬੈਲੇਂਸ ਜਾਣਨ ਲਈ ਬੈਂਕ ਦੀ ਬ੍ਰਾਂਚ ਵਿੱਚ ਜਾਣ ਦੀ ਲੋੜ ਨਹੀਂ ਹੈ। ਤੁਸੀਂ ਘਰ ਬੈਠੇ ਅਤੇ ਬਿਨਾਂ ਇੰਟਰਨੈਟ ਦੇ ਵੀ ਆਪਣਾ ਬੈਲੇਂਸ ਚੈੱਕ ਕਰ ਸਕਦੇ ਹੋ। ਤੁਸੀਂ ਘਰ ਬੈਠੇ ਅਤੇ ਬਿਨਾਂ ਇੰਟਰਨੈਟ ਦੇ ਵੀ ਆਪਣਾ ਬੈਲੇਂਸ ਚੈੱਕ ਕਰ ਸਕਦੇ ਹੋ। ਤੁਸੀਂ ਮਿਸਡ ਕਾਲ ਜਾਂ ਐੱਸਐੱਮਐੱਸ ਭੇਜ ਕੇ ਬੈਂਕ ਨਾਲ ਸਬੰਧਤ ਕਈ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਇਹਨਾਂ ਨੰਬਰਾਂ 'ਤੇ ਕਾਲ ਕਰੋ : ਤੁਸੀਂ ਸਿਰਫ਼ ਇੱਕ ਮਿਸਡ ਕਾਲ ਨਾਲ ਆਪਣੇ PNB ਖਾਤੇ ਦੇ ਬਕਾਏ ਦੀ ਜਾਂਚ ਕਰ ਸਕਦੇ ਹੋ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਵੀ ਆਪਣੇ PNB ਖਾਤੇ ਵਿੱਚ ਬੈਲੇਂਸ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਪੰਜਾਬ ਨੈਸ਼ਨਲ ਬੈਂਕ ਵਿੱਚ ਰਜਿਸਟਰਡ ਆਪਣੇ ਮੋਬਾਈਲ ਨੰਬਰ ਤੋਂ ਇਸ ਨੰਬਰ 1800 180 2223 ਅਤੇ 0120-2303090 'ਤੇ ਮਿਸ ਕਾਲ ਕਰਨੀ ਪਵੇਗੀ। ਕੁਝ ਸਕਿੰਟਾਂ ਬਾਅਦ ਤੁਹਾਨੂੰ ਖਾਤੇ ਨਾਲ ਸੰਬੰਧਤ ਪੂਰੀ ਜਾਣਕਾਰੀ SMS ਦੁਆਰਾ ਭੇਜੀ ਦਿੱਤੀ ਜਾਵੇਗੀ।
ਐੱਸਐੱਮਐੱਸ ਰਾਹੀਂ ਖਾਤੇ ਦੇ ਬੈਲੇਂਸ ਦੀ ਜਾਂਚ : ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਬੈਂਕ ਨੂੰ ਇੱਕ ਸਧਾਰਨ SMS ਭੇਜ ਕੇ ਵੀ ਆਪਣੇ PNB ਬੈਂਕ ਖਾਤੇ ਦਾ ਬਕਾਇਆ ਚੈੱਕ ਕਰ ਸਕਦੇ ਹੋ? ਇਹ ਮੈਲੇਜ ਭੇਜਣਾ ਬਹੁਤ ਆਸਾਨ ਹੈ, ਤੁਹਾਨੂੰ ਇਸ ਫਾਰਮੈਟ ਵਿੱਚ ਮੈਸੇਜ ਭੇਜਣਾ ਹੋਵੇਗਾ। ਆਪਣੇ ਬੈਂਕ ਖਾਤੇ ਦਾ ਬਕਾਇਆ ਜਾਣਨ ਲਈ, BAL ਨੂੰ 5676791 'ਤੇ ਭੇਜੋ। ਕੁਝ ਸਕਿੰਟਾਂ ਬਾਅਦ, ਤੁਹਾਨੂੰ ਪੂਰੀ ਜਾਣਕਾਰੀ SMS ਦੁਆਰਾ ਭੇਜੀ ਜਾਵੇਗੀ। ਬੈਂਕ ਨਾਲ ਰਜਿਸਟਰ ਕੀਤੇ ਮੋਬਾਈਲ ਨੰਬਰ ਤੋਂ SMS ਭੇਜਣ ਉੱਤੇ ਹੀ ਤੁਹਾਨੂੰ ਖਾਤੇ ਨਾਲ ਸੰਬੰਧਤ ਜਾਣਕਾਰੀ ਮਿਲੇਗੀ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।